Back ArrowLogo
Info
Profile

ਝੱਟ ਆਖੇ: ਕੀ ਵਿਚਾਰ ਏ ਤੇਰਾ ਜੇ ਮੈਂ ਹੁਣ ਸਭ ਕੁਝ ਤੋਂ ਮੁੱਕਰ ਜਾਵਾਂ ?" ਇਹ "ਸਨਸਨੀਖੇਜ਼" ਖਬਰ ਹੈ। ਪਰ ਬੁਰਜੂਆ ਦੇਸ਼ਾਂ ਵਿੱਚ ਵਲਨ ਦਾ ਕੰਮ ਸਨਸਨੀਆਂ ਦਾ ਸਿਲਸਿਲਾ ਬਣਦਾ ਜਾ ਰਿਹਾ ਹੈ ਅਤੇ ਕੂਰਤੇਨ ਦਾ ਮਾਮਲਾ ਸੋਵੀਅਤ ਪਾਠਕ ਲਈ ਕੋਈ ਅਚੰਭਾਜਨਕ ਨਹੀਂ ਹੋਣਾ ਚਾਹੀਦਾ। ਤੁਸੀਂ ਮਹਿਜ਼ ਇਹ ਸਭ ਕੁਝ ਨਹੀਂ ਸਮਝ ਸਕਦੇ ਕਿ ਇਹ ਸਭ ਕੁਝ ਕਿਉਂ ਛਾਪਿਆ ਗਿਆ ਹੈ ? ਪੁਲਸ ਦੀ ਕਾਰਵਾਈ ਦਾ ਰੋਜ਼ਨਾਮਚਾ ਬੁਰਜੂਆ ਪ੍ਰੈੱਸ ਵਿੱਚ ਕੋਈ "ਟਿੱਪਣੀ" ਨਹੀਂ ਉਕਸਾਉਂਦਾ। ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਇਕ ਆਮ ਜਿਹੀ ਗੱਲ ਬਣ ਗਈ ਹੈ ਅਤੇ ਕਿਸੇ ਨੂੰ ਕੋਈ ਰੋਹ ਨਹੀਂ ਚੜ੍ਹਦਾ ਜਾਂ ਕੋਈ ਵੀ ਖਤਰਾ ਮਹਿਸੂਸ ਨਹੀਂ ਕਰਦਾ । ਪਹਿਲਿਆਂ ਵਿੱਚ, ਜੰਗ ਤੋਂ ਪਹਿਲਾਂ ਲੋਕ ਉਪੱਦਰ ਕਰਦੇ ਸਨ । ਭਾਵਕ ਵਿਅਕਤੀ "ਸਮਾਜਿਕ ਸਰੀਰ ਪ੍ਰਬੰਧ ਦੇ ਰੋਗਾਂ" ਬਾਰੇ ਫਜ਼ੂਲ ਕਿਸਮ ਦੇ ਲੰਮ ਸਲੰਮੇ ਲੇਖ ਲਿਖਦੇ ਹੁੰਦੇ ਸਨ ਤੇ ਕਈ ਪ੍ਰਕਾਰ ਦੇ ਜਜ਼ਬਾਤ ਬਿਆਨ ਕਰਦੇ ਸਨ, ਕਈ ਵਾਰ ਜਿਹੜੇ ਖਤਰੇ ਤੇ ਚਿੰਤਾ ਤੋਂ ਪੈਦਾ ਹੋਏ ਹੁੰਦੇ ਸਨ ਪਰ ਬਹੁਤੀ ਵਾਰ "ਅਸਾਧਾਰਨ ਤੱਥਾਂ" ਤੇ ਪ੍ਰੇਸ਼ਾਨ ਹੋਏ "ਸੱਭਿਆ" ਲੋਕਾਂ ਦੀ ਖਿੱਝ ਤੋਂ ਉਤਪੰਨ ਹੁੰਦੇ ਹਨ।

ਅੱਜ ਕੱਲ੍ਹ ਬੁਰਜੂਆ ਪ੍ਰੈੱਸ ਜ਼ਿੰਦਗੀ ਦੇ ਮਾਮੂਲੀ ਦੁਖਾਂਤਾਂ ਵਿੱਚ ਦਿਲਚਸਪੀ ਨਹੀਂ ਰੱਖਦਾ, ਕਿਉਂ ਜੋ ਦਸ ਜਾਂ ਨੌਂ ਮਾਮੂਲੀ ਬੰਦਿਆਂ ਦੀ ਨਿੱਤ ਦਿਹਾੜੀ ਮੌਤ ਇੱਕ ਆਮ ਜਿਹੀ ਗੱਲ ਬਣ ਗਈ ਹੈ, ਇਸ ਦਾ ਜ਼ਿੰਦਗੀ ਦੀ ਚਾਲ ਉੱਤੇ ਕੋਈ ਅਸਰ ਨਹੀਂ ਅਤੇ ਇਹ ਉਹਨਾਂ ਲੋਕਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ ਜਿਹੜੇ ਖੁਸ਼ੀਆਂ ਭਰਪੂਰ ਤੇ ਅਮਨ ਚੈਨ ਦਾ ਜੀਵਨ ਭੋਗਣਾ ਚਾਹੁੰਦੇ ਹਨ। ਸ਼ਾਨਦਾਰ ਸਿਨਮਿਆਂ ਦੀ ਗਿਣਤੀ ਵਿੱਚ ਹਰ ਰੋਜ਼ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਅਜੇ ਵੀ ਆਲੀਸ਼ਾਨ ਰੈਸਟੋਰੈਂਟ ਵੱਧਦੇ ਜਾ ਰਹੇ ਹਨ ਜਿਨ੍ਹਾਂ ਵਿੱਚ ਜਾਜ਼ ਬੈਂਡਾਂ ਦੀ ਅਵਾਜ਼ ਕੰਧਾਂ ਤੇ ਛੱਤਾਂ ਨੂੰ ਕੰਬਣੀ ਛੇੜਦੀ ਹੈ। "ਤਾਕਤ ਦੀ ਕਮੀ" ਦੇ ਵਿਰੁੱਧ ਗੋਲੀਆਂ ਬਾਰੇ ਜਿਨਸੀ ਰੋਗਾਂ ਦੇ ਮਾਹਰਾਂ ਦੇ ਬਹੁਤ ਹੀ ਸ਼ਾਨਦਾਰ ਇਸ਼ਤਿਹਾਰ ਵੇਖ ਕੇ ਹੈਰਾਨੀ ਹੁੰਦੀ ਹੈ।

ਪਰ, ਤੁਸੀਂ ਕਹਿ ਸਕਦੇ ਹੋ ਕਿ ਇਹ ਸਭ ਕੁਝ 1914 ਤੋਂ ਪਹਿਲਾਂ ਵੀ ਮੌਜੂਦ ਸੀ । ਹਾਂ, ਉਹ ਇਤਨਾ ਸ਼ੋਰੀਲਾ ਤੇ ਕੰਨ ਪਾੜਨ ਵਾਲਾ ਨਹੀਂ ਸੀ। ਹੁਣ ਇੰਝ ਜਾਪਦਾ ਹੈ ਕਿ "ਸੱਭਿਆਚਾਰਕ ਕੇਂਦਰਾਂ" ਦਾ ਬੁਰਜੂਆਜ਼ੀ ਨੇ ਇੱਕਮਤ ਹੋ ਕੇ ਫੈਸਲਾ ਕਰ ਲਿਆ ਹੈ ਕਿ ਜ਼ਿੰਦਗੀ ਘੱਟ ਤੋਂ ਘੱਟ ਹੁੰਦੀ ਜਾਂਦੀ ਹੈ। ਦਿਨ ਤੇਜ਼ ਤੋਂ ਤੇਜ਼ ਰਫਤਾਰ ਨਾਲ ਬੀਤਦੇ ਜਾਂਦੇ ਹਨ ਫਿਰ ਸਾਨੂੰ ਆਪਣੇ ਸਾਰੇ ਦਿਨ ਤੇ ਰਾਤਾਂ ਵੱਧ ਤੋਂ ਵੱਧ ਖੁਸ਼ੀ ਤੇ ਐਸ਼ ਨਾਲ ਜਿਉਣੇ ਚਾਹੀਦੇ ਹਨ।

ਇਹ ਸਿੱਖਿਆ ਇੱਕ ਰਾਤਰੀ ਕਲੱਬ ਦੇ ਉਪਦੇਸ਼ ਸੁਣਨ ਤੇ ਇੱਕ ਮਸਤੀ ਵਿੱਚ ਝੂਮਦੇ, ਨਸ਼ਿਆਈਆਂ ਅੱਖਾਂ, ਲਾਲ ਸੂਹੀਆਂ ਗੱਲ੍ਹਾਂ ਤੇ ਮੋਟੀ ਗੋਗੜ ਵਾਲੇ ਇੱਕ ਬੰਦੇ ਨੇ ਦਿੱਤੀ ਸੀ।

ਤੁਹਾਡਾ ਵਿਚਾਰ ਹੈ ਕਿ ਮੈਂ ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਹਾਂ ? ਇੰਝ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਕਿਉਂ ਜੋ ਮੈਂ ਜਾਣਦਾ ਹਾਂ ਕਿ ਖੁਸ਼ਕ ਤੇ ਗਲਿਆ ਸੜਿਆ ਗੰਦ ਮੰਦ ਛੂਤਕ ਹੁੰਦਾ ਹੈ। ਜ਼ਿੰਦਗੀ ਦੇ ਰੰਗ ਆਪਣੇ ਆਪ ਵਧੇਰੇ ਸੰਘਣੇ ਤੇ ਲੁਭਾਉਣੇ

109 / 162
Previous
Next