

ਬਣਦੇ ਜਾ ਰਹੇ ਹਨ। ਸੌ ਵਿਸਵੇ ਇਸ ਲਈ ਕਿਉਂ ਜੋ ਜ਼ਿੰਦਗੀ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ ਅਤੇ ਕਿਉਂ ਜੋ ਬੁਰਜੂਆਜ਼ੀ ਦੀ ਸ਼ਾਨ ਸ਼ੋਕਤ ਬੜੀ ਤੇਜ਼ੀ ਨਾਲ ਵੱਧ ਰਹੀ...। ਬੁਰਜੂਆਜ਼ੀ ਇਸ ਲਈ ਚਾਈਂ ਚਾਈਂ ਜਿਉਣ ਦਾ ਯਤਨ ਕਰਦੀ ਹੈ ਤਾਂ ਜੋ ਉਹ ਨੇੜੇ ਆ ਰਹੇ ਆਪਣੇ ਅੰਤ ਦੀ ਉਦਾਸ ਦਿੱਖ ਨੂੰ ਬਨਾਉਟੀ ਖੁਸ਼ੀ ਵਿੱਚ ਡੋਬ ਸਕੇ।
ਮੇਰਾ ਵਿਚਾਰ ਹੈ ਕਿ ਮੈਂ ਅਮਰੀਕਾ ਤੇ ਯੂਰਪ ਦੇ ਅਖ਼ਬਾਰੀ ਬੰਦਿਆਂ ਦੇ ਕੰਮ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮੇਰੇ ਵਿਚਾਰ ਵਿੱਚ ਇਹ ਸੈਲਾਨੀ ਬੰਦੇ ਹਨ, ਜਿਨ੍ਹਾਂ ਦਾ ਕਰੜਾ ਤੇ ਅਣਥੱਕ ਮਿਹਨਤ ਵਾਲਾ ਪੇਸ਼ਾ ਉਹਨਾਂ ਨੂੰ ਮਨੁੱਖੀ ਜੀਵਾਂ ਤੋਂ ਪੂਰੀ ਤਰ੍ਹਾਂ ਅਣਭਿੱਜ ਰਹਿਣ ਦੀ ਭਾਵਨਾ ਨਾਲ ਸਰਸ਼ਾਰ ਕਰ ਦੇਂਦਾ ਹੈ। ਉਹ ਪਾਗਲਖਾਨੇ ਦੇ ਕਰਮਚਾਰੀਆਂ ਨਾਲ ਬਹੁਤ ਮਿਲਦੇ ਜੁਲਦੇ ਹਨ ਜੋ ਰੋਗੀਆਂ ਤੇ ਡਾਕਟਰਾਂ ਨੂੰ ਇੱਕੋ ਜਿਹੇ ਪਾਗਲ ਸਮਝਣ ਦੇ ਆਦੀ ਹੋ ਜਾਂਦੇ ਹਨ। ਉਹ ਅਭਿੱਜਤਾ ਜੀਵਨ ਦੇ ਬਹੁਤ ਹੀ ਭਿੰਨ ਭਿੰਨ ਤੱਥਾਂ ਬਾਰੇ ਉਹਨਾਂ ਦੀਆਂ ਰਿਪੋਰਟਾਂ ਦੇ ਨਿਰਉਤਸ਼ਾਹ ਤੇ ਰੁੱਖੇ ਲਹਿਜੇ ਨੂੰ ਦਰਸਾਉਂਦੀ ਹੈ।
ਕੁਝ ਉਦਾਹਰਣਾਂ ਪੇਸ਼ ਹਨ:
"ਕੋਈ ਹਾਸ ਮੁਲਰ ਹਾਸੇ ਮਖੌਲ ਵਿੱਚ 11 ਮਿੰਟਾਂ ਵਿੱਚ 72 ਸਾਸੇਜ ਖਾ ਗਿਆ।"
“1928 ਵਿੱਚ, 9530 ਵਿਅਕਤੀਆਂ-6690 ਮਰਦਾਂ ਤੇ 2840 ਔਰਤਾਂ-ਨੇ ਪਰਸ਼ੀਆ ਵਿੱਚ ਆਤਮ ਹੱਤਿਆ ਕੀਤੀ ਤੇ ਇਹਨਾਂ ਵਿੱਚੋਂ 6413 ਪਿੰਡਾਂ ਦੇ ਅਤੇ 3117 ਸ਼ਹਿਰਾਂ ਦੇ ਵਸਨੀਕ ਸਨ।"
"ਲੋਵਨਬਰਗ ਸੀਲੇਸੀਆ ਦੀ ਨਗਰਪਾਲਕਾ ਨੇ ਬਿੱਲੀਆਂ ਉੱਤੇ ਟੈਕਸ ਲਾ ਕੇ ਸ਼ਹਿਰ ਦੀ ਆਮਦਨੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਪਰ ਸ਼ਹਿਰ ਦੀ ਪ੍ਰੀਸ਼ਦ ਨੇ ਇਹ ਫੈਸਲਾ ਅਪ੍ਰਵਾਨ ਕਰ ਦਿੱਤਾ। ਹੁਣ ਮੇਅਰ ਨੇ ਕੋਈ ਵੱਖਰਾ ਢੰਗ ਅਪਣਾਇਆ ਹੈ। ਉਸ ਨੇ ਸ਼ਹਿਰ ਦੀ ਪਾਰਕ ਵਿੱਚ ਰਾਤ ਦੇ ਸਮੇਂ ਏਧਰ ਉੱਧਰ ਫਿਰਦੀਆਂ ਬਿੱਲੀਆਂ ਨੂੰ ਫਾਹੁਣ ਲਈ ਪਿੰਜਰੇ ਰੱਖ ਦਿੱਤੇ ਹਨ। ਪਿੰਜਰੇ ਵਿੱਚ ਫਸੀਆਂ ਬਿੱਲੀਆਂ ਮਾਲਕ ਨੂੰ ਪ੍ਰਤੀ ਬਿੱਲੀ ਤਿੰਨ ਮਾਰਕ ਲੈ ਕੇ ਦਿੱਤੀਆਂ ਜਾਣਗੀਆਂ।"
"ਜਦੋਂ ਅਹਿਲਕਾਰ ਹਮਬਰਗ ਦੇ ਨੇੜੇ, ਨੀਨਡੋਰਫ ਦੇ ਕਲੀਸਿਆਈ ਇਲਾਕੇ ਵਿੱਚ, ਇੱਕ ਸਿੰਜਾਈ ਕੰਪਨੀ ਦੀ ਅਦਾਇਗੀ ਦੀ ਬਕਾਇਆ ਰਕਮ ਦੇ ਬਦਲੇ ਜਾਇਦਾਦ ਕੁਰਕ ਕਰਨ ਲਈ ਆਏ ਤਾਂ ਕਿਸਾਨਾਂ ਨੇ ਹਥਿਆਰਬੰਦ ਮਜ਼ਾਹਮਤ ਕੀਤੀ ਅਤੇ ਅਹਿਲਕਾਰ ਪਿਛਾਂਹ ਮੁੜਨ 'ਤੇ ਮਜਬੂਰ ਹੋ ਗਏ।"
"ਇੱਕ 'ਰਾਤਰੀ ਭੂਤ' ਨੂੰ ਬਰਲਿਨ ਦੇ ਬਾਹਰਵਾਰ ਇੱਕ ਪਾਦਰੀ ਦੇ ਘਰ ਜਾਣ ਦੀ ਆਦਤ ਹੈ। ਜਦੋਂ ਉਸ ਦੀ 'ਅਸ਼ਲੀਲ ਛੋਹ' ਨਾਲ ਪਾਦਰੀ ਨੂੰ ਤਿੰਨ ਵਾਰ ਜਗਾਇਆ ਜਾ ਚੁੱਕਿਆ ਤਾਂ ਪਾਦਰੀ ਨੇ ਪੁਲਸ ਨੂੰ ਬੁਲਾ ਲਿਆ। ਉਹਨਾਂ ਨੂੰ ਪਾਦਰੀ ਦੀ ਬਾਰੀ ਦੇ ਹੇਠਾਂ ਇੱਕ ਹੈਟ ਲੱਭਿਆ ਜੋ ਸਮਝਿਆ ਜਾਂਦਾ ਹੈ ਕਿ ਇਹ 'ਭੂਤ' ਇੱਥੇ ਭੁੱਲ ਗਿਆ ਹੋਵੇਗਾ।"
"ਕੀ ਵਾਲ ਕਟੀਆਂ ਔਰਤਾਂ ਨੂੰ ਰੱਬੀ ਭੋਜ ਵਿੱਚ ਸ਼ਾਮਲ ਹੋਣ ਦੀ ਆਗਿਆ ਹੋਣੀ