Back ArrowLogo
Info
Profile

ਚਾਹੀਦੀ ਹੈ? ਇਹ ਸੁਆਲ ਕੁਝ ਪਾਦਰੀਆਂ ਨੇ ਉਠਾਇਆ ਸੀ ਅਤੇ ਇਸ ਬਾਰੇ ਪੋਪ- ਨਿਵਾਸ ਵਿੱਚ 24 ਮਈ ਨੂੰ ਵਿਚਾਰ ਕੀਤੀ ਗਈ। ਗਿਰਜੇ ਦੇ ਮੁਖੀਆਂ ਨੇ ਇਸ ਸੁਆਲ ਦਾ ਉੱਤਰ 'ਹਾਂ' ਵਿੱਚ ਦਿੱਤਾ ਹੈ। ਵਾਲਾਂ ਦਾ ਕੱਟਣਾ ਈਸਾਈ ਸ੍ਰਿਸ਼ਟਾਚਾਰਾਂ ਦੇ ਵਿਰੁੱਧ ਨਹੀਂ ਹੈ।"

ਪਿਛਲੇ ਸਾਲ ਇੱਕ ਪੱਤਰਕਾਰ ਨੇ ਰਿਪੋਰਟ ਦਿੱਤੀ ਕਿ ਪੁਲਸ ਦੇ ਕਾਗਜ਼ ਪੱਤਰ ਦਰਸਾਉਂਦੇ ਹਨ ਕਿ ਫ਼ਰਾਂਸ ਵਿੱਚ ਹਰ ਸਾਲ ਚਾਰ ਔਰਤਾਂ ਅਲੋਪ ਹੋ ਰਹੀਆਂ ਹਨ। ਫ਼ਰਾਂਸ ਦੇ ਕਈ ਸ਼ਹਿਰਾਂ ਵਿੱਚ ਗੋਰੇ ਗੁਲਾਮਾਂ ਦਾ ਵਪਾਰ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਸਨ। ਇਸ ਟੋਲੇ ਨੇ ਦੱਖਣ ਅਮਰੀਕੀ ਰੀਪਬਲਕਾਂ ਦੇ ਚਕਲਿਆਂ ਨੂੰ 2500 ਕੁੜੀਆਂ ਵੇਚੀਆਂ ਸਨ। ਇੱਕ ਫ਼ਰਾਂਸੀਸੀ ਪੱਤਰਕਾਰ ਏ. ਲੋਂਡਰੇ ਨੇ ਗੁਲਾਮਾਂ ਦੇ ਵਪਾਰ ਦੀ ਇਸ ਸ਼ਾਖ ਦਾ ਡੂੰਘਾ ਅਧਿਅਨ ਕੀਤਾ ਹੈ। ਉਸ ਦੀ ਪੁਸਤਕ ਕਰਿਮੀਨਲ ਟਰੇਡ ਪਿਛਲੇ ਸਾਲ ਫੈਡਰੇਸ਼ਨ ਪਬਲਿਸ਼ਿੰਗ ਹਾਊਸ ਨੇ ਸਾਡੇ ਦੇਸ਼ ਵਿੱਚ ਪ੍ਰਕਾਸ਼ਤ ਕੀਤੀ ਸੀ । ਇਹ ਇੱਕ ਬਹੁਤ ਹੀ ਦਿਲਚਸਪ ਪੁਸਤਕ ਹੈ। ਇਹ ਕੁੜੀਆਂ ਨੂੰ ਭੁਚਲਾਉਣ ਤੇ ਫਿਰ ਕੱਢ ਕੇ ਲੈ ਜਾਣ ਦੇ ਤਰੀਕਿਆਂ ਨੂੰ ਅਤੇ ਅਰਜਨਟੀਨਾ ਵਿੱਚ ਉਹਨਾਂ ਦੇ "ਧੰਦੇ” ਨੂੰ ਵਿਸਥਾਰ ਸਹਿਤ ਬਿਆਨ ਕਰਦੀ ਹੈ। ਪਰ ਇਸ ਪੁਸਤਕ ਦੀ ਬਹੁਤ ਹੀ ਸੂਚਨਾਮਈ ਗੱਲ ਇਹ ਹੈ ਕਿ ਇਸ ਵਿੱਚ ਨਿਖੇਧੀ ਜਾਂ ਨਾਰਾਜ਼ਗੀ ਦਾ ਇੱਕ ਵੀ ਸ਼ਬਦ ਮੌਜੂਦ ਨਹੀਂ ਹੈ।

ਪੁਸਤਕ ਦੇ ਦਸਵੇਂ ਪੰਨੇ 'ਤੇ ਲੋਂਡਰੇ ਸਫੈਦ ਗੁਲਾਮਾਂ ਦੇ ਇੱਕ ਵਪਾਰੀ ਨਾਲ ਆਪਣੀ ਮੁਲਾਕਾਤ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ:

"ਅਰਮਾਂਡ ਇੱਕ ਦੁੱਲਾ ਹੈ...। ਮੈਂ ਉਸ ਦੇ ਧੰਦੇ ਬਾਰੇ ਜਾਣਦਾ ਹਾਂ । ਉਹ ਵੀ ਜਾਣਦਾ ਹੈ ਕਿ ਮੈਂ ਕੌਣ ਹਾਂ। ਉਹ ਮੇਰੇ 'ਤੇ ਵਿਸ਼ਵਾਸ ਕਰਦਾ ਹੈ ਤੇ ਮੈਂ ਉਸ ਉੱਤੇ-ਵਪਾਰੀਆਂ ਵਾਂਗ।"

ਬਿਲਕੁੱਲ ਵਪਾਰੀਆਂ ਵਾਂਗ-ਅਤੇ ਹੋਰ ਕੋਈ ਗੱਲ ਨਹੀਂ, ਭਾਵੇਂ "ਵਪਾਰ" ਸਾਰੀ ਈਮਾਨਦਾਰੀ ਨਾਲ ਕਾਫੀ ਅਣਮਨੁੱਖੀ ਤੇ ਅਸ਼ਲੀਲ ਹੈ।

ਪਰ ਲੋਂਡਰੇ ਦੀ ਮਾਨਸਕ ਅਵਸਥਾ ਦੀ ਵਿਆਖਿਆ ਕਰਨ ਲਈ ਇੱਕ ਅਮਰੀਕੀ ਪੱਤਰਕਾਰ ਦੇ ਇੰਨ ਬਿੰਨ ਸ਼ਬਦਾਂ ਨੂੰ ਬਿਆਨ ਕਰਨਾ ਯੋਗ ਹੋਵੇਗਾ:

"ਇਹ ਸੋਚਣਾ ਇੱਕ ਪੁਲਸੀਏ ਦਾ ਕੰਮ ਨਹੀਂ ਕਿ ਜਿਸ ਬੰਦੇ ਨੂੰ ਪਕੜ ਕੇ ਉਹ ਅਦਾਲਤ ਵੱਲ ਜਾਂ ਜੇਲ੍ਹ ਵੱਲ ਲਿਜਾ ਰਿਹਾ ਹੈ ਉਹ ਨਿਰਦੋਸ਼ ਹੈ ਜਾਂ ਨਹੀਂ। ਮੈਂ ਸਮਾਜ ਦੀ ਅਦਾਲਤ ਦੇ ਸਾਹਮਣੇ ਉਹਨਾਂ ਵਰਗੇ ਲੋਕ ਲਿਆਉਂਦਾ ਹਾਂ ਅਤੇ ਪਹਿਲਾਂ ਕੀ ਕੁਝ ਹੋਇਆ ਹੈ ਤੇ ਮਗਰੋਂ ਕੀ ਕੁਝ ਵਾਪਰੇਗਾ, ਇਸ ਦਾ ਮੇਰੇ ਨਾਲ ਕੋਈ ਸਬੰਧ ਨਹੀਂ।"

ਮੈਂ ਇਹ ਗੱਲ 1906 ਵਿੱਚ ਨਿਊਯਾਰਕ ਵਿੱਚ ਕੁਝ ਪਵਿੱਤਰ ਤੇ ਨੇਕ ਅਮਰੀਕਨਾਂ ਵੱਲੋਂ ਇੱਕ ਛੋਟੀ ਜਿਹੀ ਬੇਸੁਆਦੀ ਘਟਨਾ ਦੇ ਦੌਰਾਨ ਸੁਣੀ ਸੀ। ਮੈਨੂੰ ਦੋ ਹੋਟਲਾਂ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਸੋ, ਮੈਂ ਇੱਕ ਗਲੀ ਵਿਚ ਹੀ ਡੱਟ ਗਿਆ ਅਤੇ ਇਹ ਉਡੀਕਣ ਦਾ ਫੈਸਲਾ ਕੀਤਾ ਕਿ ਹੁਣ ਅਗਾਂਹ ਕੀ ਵਾਪਰਦਾ ਹੈ। ਮੈਨੂੰ ਰਿਪੋਰਟਰਾਂ ਨੇ ਘੇਰ ਲਿਆ, ਕੋਈ ਪੰਦਰਾਂ ਕੁ ਹੋਣਗੇ। ਆਪਣੇ ਅਮਰੀਕੀ ਅੰਦਾਜ਼ ਵਿੱਚ ਉਹ ਚੰਗੇ ਬੰਦੇ ਸਨ।

111 / 162
Previous
Next