

ਉਹਨਾਂ ਨੇ ਮੇਰੇ ਨਾਲ "ਹਮਦਰਦੀ ਪ੍ਰਗਟਾਈ ਅਤੇ ਉਹ ਹੋਏ ਝਗੜੇ ਤੋਂ ਕੁਝ ਪ੍ਰੇਸ਼ਾਨ ਜਿਹੇ ਜਾਪਦੇ ਸਨ। ਇਹਨਾਂ ਵਿੱਚੋਂ ਇੱਕ ਤਾਂ ਵਿਸ਼ੇਸ਼ ਤੌਰ 'ਤੇ ਚੰਗਾ ਜਾਪਦਾ ਸੀ, ਉਹ ਲੰਮੇ ਕੱਦ ਦਾ, ਰੁੱਖੇ ਤੇ ਬੇਹਿੱਸ ਚਿਹਰੇ ਵਾਲਾ ਸੀ, ਉਸ ਦੀਆਂ ਅਜੀਬ ਜਿਹੀਆਂ ਗੋਲ ਮਟੋਲ ਅੱਖਾਂ ਦੋ ਨੀਲੇ ਮਣਕਿਆਂ ਵਾਂਗ ਚਮਕੀਲੀਆਂ ਸਨ। ਉਹ ਇੱਕ ਉੱਘੀ ਸ਼ਖਸ਼ੀਅਤ ਸੀ। ਇੱਕ ਵਾਰ ਉਸ ਨੂੰ ਉਸ ਦੀ ਅਖ਼ਬਾਰ ਨੇ ਮਨੀਲਾ ਵਿੱਚ, ਇੱਕ ਇਨਕਲਾਬੀ ਤੇ ਕੌਮਪ੍ਰਸਤ ਕੁੜੀ ਨੂੰ ਜੇਲ੍ਹ ਤੋੜ ਕੇ ਰਿਹਾਅ ਕਰਾਉਣ ਦਾ ਪ੍ਰਬੰਧ ਕਰਨ ਲਈ ਭੇਜਿਆ ਸੀ, ਜਿਸ ਨੂੰ ਸਪੇਨੀ ਹਾਕਮਾਂ ਨੇ ਕੈਦ ਕੀਤਾ ਹੋਇਆ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਹੋਣ ਦਾ ਖਤਰਾ ਸੀ । ਇਸ ਬੰਦੇ ਨੇ ਇਹ ਕਿਆਸ ਲਾਇਆ ਕਿ ਮੈਂ ਹੋਟਲ ਦੀ ਸਮੱਸਿਆ ਨੂੰ ਆਪਣਾ ਰੁਖ ਧਾਰਨ ਦੇ ਹੱਕ ਵਿੱਚ ਹਾਂ। ਉਸ ਨੇ ਨਾਵਲ ਦੀ ਵਾਕਿੰਗ ਡੈਲੀਗੇਟ ਦੇ ਨੌਜਵਾਨ ਲੇਖਕ ਲੇਰਾਏ ਸਕਾਟ ਨੂੰ ਅਤੇ ਫਾਈਵ ਕਲੱਬ ਦੇ ਆਪਣੇ ਸਾਥੀਆਂ ਨੂੰ "ਇਸ ਮਾਮਲੇ ਵਿੱਚ ਦਖਲ ਦੇਣ" ਲਈ ਪ੍ਰੇਰਿਆ। ਮਗਰੋਂ ਜਾ ਕੇ ਪਤਾ ਲੱਗਾ ਕਿ ਉਹ ਇਸ ਬਾਰੇ ਕੁਝ ਵੀ ਨਹੀਂ ਸਨ ਕਰ ਸਕਦੇ, ਪਰ ਮੈਨੂੰ ਗਲੀ ਵਿੱਚੋਂ "ਕਲੱਬ" ਵਿੱਚ ਇੱਕ ਕਮਰੇ ਵਿੱਚ ਲੈ ਆਂਦਾ ਗਿਆ ਜਿੱਥੇ ਪੰਜ ਅਰੰਭਕ ਸਾਹਿਤਕਾਰ ਇੱਕ "ਕਮਿਊਨ" ਵਿੱਚ ਰਹਿੰਦੇ ਸਨ ਅਤੇ ਜਿੱਥੇ ਸਕਾਟ ਦੀ ਪਤਨੀ ਜੋ ਇੱਕ ਰੂਸੀ ਯਹੂਦਣ ਸੀ ਘਰ ਦੀ ਦੇਖ ਭਾਲ ਕਰਦੀ ਸੀ। ਨੌਜਵਾਨ ਲੇਖਕ ਸ਼ਾਮ ਵੇਲੇ "ਕਲੱਬ" ਦੀ ਸੋਹਣੀ ਲੱਗਦੀ ਡਿਉਢੀ ਵਿੱਚ ਅੰਗੀਠੀ ਦੇ ਸਾਹਮਣੇ ਜੁੜ ਬੈਠਦੇ ਸਨ। ਰਿਪੋਰਟਰ ਆਏ ਅਤੇ ਮੈਂ ਉਹਨਾਂ ਨਾਲ ਰੂਸੀ ਸਾਹਿਤ, ਰੂਸੀ ਇਨਕਲਾਬ, ਮਾਸਕੋ ਦੀ ਬਗਾਵਤ (ਜੇ ਕੁਝ ਮੈਂ ਆਖਿਆ ਉਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਬਾਲਸ਼ਵਿਕ ਕੇਂਦਰੀ ਕਮੇਟੀ ਦੀ ਲੜਾਕੂ ਜਥੇਬੰਦੀ ਦੇ ਮੈਂਬਰ ਐੱਸ. ਈ. ਬਿਉਰਨਿਨ, ਸਕਾਟ ਦੀ ਪਤਨੀ ਅਤੇ ਐੱਮ. ਐੱਫ. ਆਂਦਰੇਯੇਵਾ ਨੇ ਕੀਤਾ)। ਪੱਤਰਕਾਰ ਸੁਣਦੇ ਰਹੇ, ਨੋਟ ਲੈਂਦੇ ਰਹੇ ਅਤੇ ਅਫਸੋਸ ਦਾ ਹੌਕਾ ਲੈਂਦਿਆਂ ਕਹਿਣ ਲੱਗੇ:
"ਇਹ ਸਭ ਕੁਝ ਬਹੁਤ ਹੀ ਦਿਲਚਸਪ ਹੈ — ਪਰ ਇਹ ਸਾਡੀਆਂ ਅਖ਼ਬਾਰਾਂ ਲਈ ਠੀਕ ਨਹੀਂ।"
ਮੈਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਦੇ ਅਖ਼ਬਾਰ ਉਹਨਾਂ ਘਟਨਾਵਾਂ ਬਾਰੇ ਸੱਚਾਈ ਕਿਉਂ ਨਹੀਂ ਦੱਸ ਸਕਦੇ ਜੋ ਭਵਿੱਖ ਦੇ ਨਵੇਂ ਯੁੱਗ ਲਈ ਬਹੁਤ ਹੀ ਢੁੱਕਵੀਆਂ ਹਨ।
ਪਰ ਉਹਨਾਂ ਨੇ ਮੇਰਾ ਸੁਆਲ ਇੱਕ ਬਿਲਕੁੱਲ ਹੀ ਨਿੱਜੀ ਗੱਲ ਵਾਂਗ ਆਪਣੇ ਹੀ ਸਾਦੇ ਢੰਗ ਨਾਲ ਸਮਝਿਆ ਤੇ ਕਹਿਣ ਲੱਗੇ:
"ਅਸੀਂ ਸਾਰੇ ਤੁਹਾਡੇ ਨਾਲ ਸਹਿਮਤ ਹਾਂ, ਪਰ ਅਸੀਂ ਇਸ ਸਬੰਧੀ ਕੁਝ ਵੀ ਨਹੀਂ ਕਰ ਸਕਦੇ । ਤੁਸੀਂ ਇੱਥੇ ਇਨਕਲਾਬ ਲਈ ਪੈਸਾ ਨਾ ਲੱਭ ਸਕੋਗੇ ਨਾ ਹੀ ਕਮਾ ਸਕਦੇ ਹੋ। ਜਦੋਂ ਪ੍ਰੈੱਸ ਨੇ ਇਹ ਰਿਪੋਰਟ ਦਿੱਤੀ ਕਿ ਰੂਜ਼ਵੈਲਟ ਤੁਹਾਨੂੰ ਮਿਲਣਾ ਚਾਹੁੰਦਾ ਹੈ, ਰੂਸੀ ਸਫੀਰ ਨੇ ਦਖਲ ਦਿੱਤਾ ਅਤੇ ਇਸ ਗੱਲ ਨੇ ਤੁਹਾਡੀ ਖੇਡ ਰੋਕ ਦਿੱਤੀ। ਅਸੀਂ ਜਾਣਦੇ ਹਾਂ ਕਿ ਇਹ ਆਂਦਰੇਯੇਵਾ ਦੀ ਤਸਵੀਰ ਨਹੀਂ ਸੀ ਜੋ ਅਖ਼ਬਾਰਾਂ ਨੇ ਛਾਪੀ ਸੀ ਅਤੇ ਅਸੀਂ ਜਾਣਦੇ ਹਾਂ ਕਿ ਤੁਹਾਡੀ ਪਹਿਲੀ ਪਤਨੀ ਤੇ ਬੱਚੇ ਗਰੀਬੀ ਵਿੱਚ ਨਹੀਂ ਰਹਿ ਰਹੇ ਪਰ ਇਸ ਸਭ ਕੁਝ ਨੂੰ ਨੰਗਾ