

ਕਰਨਾ ਸਾਡੀ ਤਾਕਤ ਤੋਂ ਬਾਹਰੀ ਗੱਲ ਹੈ। ਉਹ ਤੁਹਾਨੂੰ ਇੱਥੇ ਇਨਕਲਾਬ ਲਈ ਕੰਮ ਨਹੀਂ ਕਰਨ ਦੇਣਗੇ ।"
"ਪਰ ਉਹਨਾਂ ਨੇ ਬਰੇਸ਼ਕੋਵਸਕਾਇਆ ਨੂੰ ਕਿਉਂ ਆਗਿਆ ਦਿੱਤੀ ਹੈ ?"
ਇਸ ਸੁਆਲ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ। ਪਰ ਉਹਨਾਂ ਨੂੰ ਗਲਤੀ ਲੱਗੀ ਸੀ। ਮੈਂ ਕੰਮ ਕਰਨ ਦੇ ਯੋਗ ਸਾਂ, ਭਾਵੇਂ ਮੈਨੂੰ ਜਿੰਨੀ ਆਸ ਸੀ, ਉਸ ਤੋਂ ਘੱਟ ਕੰਮ ਕੀਤਾ ਸੀ। (ਪਰ ਇਸ ਦਾ ਇਸ ਲੇਖ ਦੇ ਵਿਸ਼ੇ ਨਾਲ ਕੋਈ ਸਬੰਧ ਨਹੀਂ ਹੈ)।
ਪੱਤਰਕਾਰ ਮੇਰੀ ਜਾਣ ਪਛਾਣ ਨਿਊਯਾਰਕ ਦੇ ਪ੍ਰੈੱਸ ਦੀ ਅਚੰਭਾਜਨਕ ਸ਼ਕਤੀ ਨਾਲ ਕਰਾਉਂਦੇ ਰਹੇ। ਉਹਨਾਂ ਮੈਨੂੰ ਕਈ ਉਦਾਹਰਣਾਂ ਸੁਣਾਈਆਂ। ਇੱਕ ਅਮੀਰ ਤੇ ਅਸਰ ਰਸੂਖ ਵਾਲੀ ਪਰ-ਉਪਕਾਰੀ ਔਰਤ ਉੱਤੇ ਪ੍ਰੈੱਸ ਨੇ ਕਈ ਚਕਲੇ ਚਲਾਉਣ ਦਾ ਇਲਜ਼ਾਮ ਲਾਇਆ। ਇਹ ਪਹਿਲੇ ਦਰਜੇ ਦੀ ਸਨਸਨੀ ਸੀ। ਪਰ ਦੋ ਦਿਨਾਂ ਦੇ ਮਗਰੋਂ ਹੀ ਉਸੇ ਅਖਬਾਰ ਨੇ ਪੰਝੀ ਪੁਲਸੀਆਂ ਦੀਆਂ ਤਸਵੀਰਾਂ ਛਾਪੀਆਂ, ਜਿਹੜੇ ਉਸ ਦੇ ਕਹਿਣ ਅਨੁਸਾਰ ਲੁਕਵੀਂ ਰੰਡੀਬਾਜ਼ੀ ਦੇ ਅਸਲੀ ਜਥੇਬੰਦਕ ਸਨ ਅਤੇ ਉਹ ਬਹੁਤ ਹੀ ਸਤਿਕਾਰ ਯੋਗ ਔਰਤ ਨਹੀਂ ਸੀ।
"ਅਤੇ ਪੁਲਸੀਆ ਦਾ ਕੀ ਬਣਿਆ ?"
"ਉਹਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਨੌਕਰੀ ਤੋਂ ਹਟਾ ਦਿੱਤਾ ਗਿਆ। ਉਹ ਦੂਜੀਆਂ ਰਿਆਸਤਾਂ ਵਿੱਚ ਕੰਮ ਲੱਭ ਲੈਣਗੇ।"
ਇੱਕ ਹੋਰ ਉਦਾਹਰਣ ਸੁਣੋ। ਕਿਸੇ ਸੈਨੇਟਰ ਨੂੰ ਬਦਨਾਮ ਕਰਨਾ ਜ਼ਰੂਰੀ ਸੀ, ਇਸ ਲਈ ਇਹ ਵਾਰਤਾ ਛਾਪੀ ਗਈ ਕਿ ਉਸ ਦੀ ਆਪਣੀ ਦੂਜੀ ਪਤਨੀ ਨਾਲ ਅਣਬਣ ਹੈ ਅਤੇ ਉਸ ਦੇ ਬੱਚੇ, ਕਾਲਜ ਵਿੱਚ ਪੜ੍ਹਦੇ ਮੁੰਡੇ ਤੇ ਕੁੜੀਆਂ ਆਪਣੀ ਮਤਰੇਈ ਮਾਂ ਨਾਲ ਹਰ ਸਮੇਂ ਲੜਦੇ ਝਗੜਦੇ ਰਹਿੰਦੇ ਹਨ। ਬਜ਼ੁਰਗ ਅਤੇ ਉਸ ਦੇ ਬੱਚਿਆਂ ਨੇ ਇਸ ਤੋਂ ਇਨਕਾਰ ਦਾ ਪੱਤਰ ਲਿਖ ਭੇਜਿਆ। ਅਖਬਾਰ ਨੇ ਵੀ ਛਾਪ ਦਿੱਤਾ, ਪਰ ਇੱਕ ਟਿਚਕਰ ਜਿਹੀ ਦੇ ਰੂਪ ਵਿੱਚ। ਜਿਸ ਘਰ ਵਿੱਚ ਉਹ ਰਹਿੰਦਾ ਸੀ ਰਿਪੋਰਟਰਾਂ ਨੇ ਜਾ ਘੇਰਿਆ...।
1930