Back ArrowLogo
Info
Profile

ਨੀਗਰੋ ਮਜ਼ਦੂਰਾਂ ਦੇ ਵਿਰੁੱਧ

ਅਮਰੀਕਾ ਵਿੱਚ ਪੂੰਜੀਵਾਦੀ ਦਹਿਸ਼ਤ

ਪੂੰਜੀਪਤੀ ਅਤੇ ਉਹਨਾਂ ਦੇ ਵਫਾਦਾਰ ਸੇਵਕ-ਸੋਸ਼ਲ-ਡੈਮੋਕਰੇਟ ਅਤੇ ਚਰਚਿਲ ਅਤੇ ਕਾਟਸਕੀ, ਸਮਾਜਕ ਤਬਾਹੀ ਦੇ ਡਰੋਂ ਨੀਮ ਪਾਗਲ ਹੋਏ ਇਹ ਬਜ਼ੁਰਗ ਅਤੇ ਮੱਕਾਰ ਨੌਜਵਾਨ ਜਿਹੜੇ ਵੱਡੀਆਂ ਜੋਕਾਂ ਬਣਨ ਲਈ ਉਤਾਵਲੇ ਹਨ, "ਕਲਮੀ ਗੁੰਡੇ ਅਤੇ ਅਖਬਾਰੀ ਡਾਕੂ", ਪੂੰਜੀਵਾਦੀ ਪ੍ਰਬੰਧ ਵਿੱਚ ਪਲਿਆ ਇਹ ਸਾਰਾ ਦੋ ਟੰਗਾ ਗੰਦ ਮੰਦ ਮਨੁੱਖ ਰੂਪ ਵਿੱਚ ਇਹ ਸਾਰੀ ਜ਼ਹਿਰ ਜਿਨ੍ਹਾਂ ਤੋਂ ਬਿਨਾਂ ਪੂੰਜੀਵਾਦ ਜ਼ਿੰਦਾ ਨਹੀਂ ਰਹਿ ਸਕਦਾ-ਸੋਵੀਅਤ ਬੁੱਧੀਵਾਨਾਂ ਅਤੇ ਬਾਲਸ਼ਵਿਕਾਂ ਉੱਤੇ ਇਹ ਇਲਜ਼ਾਮ ਲਾਉਂਦੇ ਹਨ ਕਿ ਉਹ ਸੱਭਿਆਚਾਰ ਨੂੰ ਤਬਾਹ ਕਰਨਾ ਚਾਹੁੰਦੇ ਹਨ। ਬੁਰਜੂਆ ਪ੍ਰੈੱਸ ਆਪਣੇ ਮਾਲਕਾਂ ਦੇ ਨਾਹਰੇ ਪ੍ਰਕਾਸ਼ਤ ਕਰੀ ਜਾ ਰਿਹਾ ਹੈ। "ਬਾਲਸ਼ਵਿਕਾਂ ਦੇ ਵਿਰੁੱਧ ਲੜਾਈ, ਕਮਿਊਨਿਜ਼ਮ ਦੇ ਵਿਰੁੱਧ ਲੜਾਈ, ਸੱਭਿਆਚਾਰ ਲਈ ਲੜਾਈ ਹੈ।"

ਇਹ ਕਹਿਣ ਦੀ ਲੋੜ ਨਹੀਂ ਕਿ ਪੂੰਜੀਪਤੀ ਕਿਸੇ ਗੱਲ ਲਈ ਜ਼ਰੂਰ ਲੜ ਰਹੇ ਹਨ। ਉਹਨਾਂ ਦਾ "ਸੱਭਿਆਚਾਰ" ਕਈ ਸੰਸਥਾਵਾਂ ਉੱਤੇ ਸਮਿਲਤ ਹੈ ਜੋ ਮਿਹਨਤ ਕਰ ਰਹੀ ਬਹੁਗਿਣਤੀ ਦੀ ਲੁੱਟ ਚੋਂਘ ਕਰ ਰਹੀ ਘੱਟ ਗਿਣਤੀ ਦੀ ਕਤਈ ਤੇ ਅਧੀਨ ਸ਼ਕਤੀ ਨੂੰ ਹੱਕੀ ਠਹਿਰਾਉਣ ਦੇ ਮੰਤਵ ਨਾਲ ਬੜੀ ਅਸਾਨੀ ਨਾਲ ਤੇ ਸੁਤੰਤਰ ਰੂਪ ਵਿੱਚ ਕੰਮ ਕਰਦੀਆਂ ਹਨ। ਇਹ ਬਹੁ-ਗਿਣਤੀ ਮਜ਼ਦੂਰ ਤੇ ਕਿਸਾਨ, ਅਤੇ ਨਿੱਕ ਬੁਰਜੂਆਜ਼ੀ, ਜੋ ਵੱਡੀ ਬੁਰਜੂਆਜ਼ੀ ਲਈ ਨਿਖਿਧ ਛੋਟੇ ਮੋਟੇ ਕੰਮ ਕਰਦੇ ਹਨ। ਇਹਨਾਂ ਦਾ ਸੱਭਿਆਚਾਰ ਸਕੂਲਾਂ ਉੱਤੇ, ਜਿੱਥੇ ਝੂਠ ਬੋਲਣਾ ਸਿਖਾਇਆ ਜਾਂਦਾ ਹੈ, ਗਿਰਜਿਆਂ ਉੱਤੇ ਜਿੱਥੇ ਕੂੜ ਕੁਸੱਤ ਸਿਖਾਇਆ ਜਾਂਦਾ ਹੈ, ਪਾਰਲੀਮੈਂਟ ਉੱਤੇ ਜਿਨ੍ਹਾਂ ਵਿੱਚ ਵੀ ਝੂਠ ਬੋਲਣਾ ਦੱਸਿਆ ਜਾਂਦਾ ਹੈ ਅਤੇ ਪ੍ਰੈੱਸ ਉੱਤੇ ਸਮਿਲਤ ਹੈ ਜੋ ਝੂਠ ਬੋਲਦਾ ਹੈ ਅਤੇ ਊਜਾਂ ਲਾਉਂਦਾ ਹੈ। ਇਹਨਾਂ ਦੀ ਸੱਭਿਆਚਾਰਕ ਪੁਲਸ ਹੈ ਜਿਸ ਨੂੰ ਮਜ਼ਦੂਰਾਂ ਨਾਲ ਦੁਰਵਿਹਾਰ ਕਰਨ ਤੇ ਉਹਨਾਂ ਨੂੰ ਕਤਲ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਹਨਾਂ ਦਾ ਸੱਭਿਆਚਾਰ ਇੱਕ ਨਾ-ਮੰਨਣ ਯੋਗ ਹੱਦ ਤੱਕ ਤੇ ਉਚਾਈ ਤੱਕ ਵਿਕਸਤ ਹੋ ਗਿਆ ਹੈ—ਮਜ਼ਦੂਰਾਂ ਦੇ ਵਿਰੁੱਧ ਨਿਰੰਤਰ ਤੇ ਨਿੱਤ ਦਿਹਾੜੀ ਦੀ ਜੰਗ ਦੀ ਹੱਦ ਤੱਕ, ਮਜ਼ਦੂਰ ਜਿਹੜੇ ਲੁਟੀਣਾ ਨਹੀਂ ਚਾਹੁੰਦੇ ਜੋ ਨਹੀਂ ਚਾਹੁੰਦੇ ਕਿ ਉਹਨਾਂ ਦੀਆਂ ਪਤਨੀਆਂ

114 / 162
Previous
Next