

30 ਸਾਲਾਂ ਦੀ ਉਮਰ ਵਿੱਚ ਹੀ ਬਿਮਾਰ ਤੇ ਬੁੱਢੀਆਂ ਠੇਰੀਆਂ ਬਣ ਜਾਣ, ਉਹਨਾਂ ਬੱਚੇ ਭੁੱਖ ਨਾਲ ਮਰ ਜਾਣ ਤੇ ਉਹਨਾਂ ਦੀਆਂ ਧੀਆਂ ਰੋਟੀ ਦੇ ਇੱਕ ਟੁਕੜੇ ਲਈ ਵੇਸ਼ਵਾਵਾਂ ਬਣ ਜਾਣ ਅਤੇ ਜੋ ਨਹੀਂ ਚਾਹੁੰਦੇ ਕਿ ਬੇਰੁਜ਼ਗਾਰੀ ਵਿੱਚੋਂ ਪੈਦਾ ਹੋਏ ਜੁਰਮ-ਸੁਹਿਰਦ ਤੇ ਇਮਾਨਦਾਰ ਕਿਰਤੀ ਲੋਕਾਂ ਵਿਚਾਲੇ ਫੈਲ ਜਾਣ।
ਅਸਲ ਵਿੱਚ, ਬੁਰਜੂਆ ਰਿਆਸਤਾਂ ਦੇ ਸੱਭਿਆਚਾਰਕ ਜੀਵਨ ਦਾ ਮੁੱਖ ਰੂਪ ਵਿੱਚ ਭਾਵ ਹੈ, ਗਲੀਆਂ ਵਿੱਚ ਪੁਲਸ ਤੇ ਮਜ਼ਦੂਰਾਂ ਦੀ ਲੜਾਈ, ਭੁੱਖ ਮਰੀ ਦੇ ਕਾਰਨ ਖੁਦਕੁਸ਼ੀਆਂ ਦੀ ਨਿੱਤ ਵੱਧਦੀ ਦਰ, ਬੇਰੁਜ਼ਗਾਰੀ ਦੇ ਕਾਰਨ ਤੁੱਛ ਜਿਹੀਆਂ ਕਾਨੂੰਨੀ ਚੋਰੀਆਂ ਵਿੱਚ ਵਾਧਾ। ਇਹ ਉੱਕਾ ਅਤਿਕਥਨੀ ਨਹੀਂ ਹੈ। ਸਾਰੀਆਂ ਬੁਰਜੂਆ ਅਖ਼ਬਾਰਾਂ ਦਾ "ਪੁਲਸੀ ਖਬਰਨਾਮਾ" ਇਸ ਪ੍ਰਕਾਰ ਦੇ ਤੱਥਾਂ ਨਾਲ ਭਰਿਆ ਹੁੰਦਾ ਹੈ। ਸੱਭਿਆ" ਬੁਰਜੂਆ ਸੰਸਾਰ ਮਜ਼ਦੂਰ ਜਮਾਤ ਨਾਲ ਨਿਰੰਤਰ ਜੰਗ ਦੀ ਹਾਲਤ ਵਿੱਚ ਰਹਿੰਦਾ ਹੈ ਅਤੇ ਇਹ ਜੰਗ ਹਰ ਰੋਜ਼ ਵਧੇਰੇ ਤੋਂ ਵਧੇਰੇ ਖੂੰਖਾਰ ਹੁੰਦੀ ਜਾ ਰਹੀ ਹੈ। ਮੁੱਕਦੀ ਗੱਲ ਇੱਕ ਘੱਟ ਗਿਣਤੀ ਵੱਲੋਂ ਬਿਨਾਂ ਕਿਸੇ ਵਜ੍ਹਾ ਦੇ ਬਹੁਗਿਣਤੀ ਨੂੰ ਲੁੱਟਣ ਦੇ ਅਧਿਕਾਰ ਲਈ ਲੜਾਈ, ਸੋਵੀਅਤ ਯੂਨੀਅਨ ਤੋਂ ਬਾਹਰ ਦੇ ਵਰਤਮਾਨ ਸੰਸਾਰ ਦਾ ਸੱਭਿਆਚਾਰਕ ਜੀਵਨ ਹੈ। ਗਰੀਬਾਂ ਤੇ ਭੁੱਖਿਆਂ ਦੇ ਵਿਰੁੱਧ ਉਹਨਾਂ ਦੀ ਜੰਗ ਵਿੱਚ ਧਨਾਢ ਤੇ ਚੰਗੀ ਤਰ੍ਹਾਂ ਰੱਜੇ ਪੁੱਜੇ ਮਜ਼ਦੂਰ ਜਮਾਤ ਨੂੰ ਜੋ ਇੱਕ ਸੰਸਾਰ ਵਿਆਪੀ ਨਿਰਣਾਇਕ ਲੜਾਈ ਲਈ ਆਪਣੇ ਆਪ ਨੂੰ ਜਥੇਬੰਦ ਕਰ ਰਹੀ ਹੈ, ਉਸ ਵਿੱਚ ਦੁਫੇੜ ਪੈਦਾ ਕਰਕੇ, ਉਸ ਦੇ ਬਹੁਤ ਹੀ ਸਰਗਰਮ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਜਾਂ ਕਤਲ ਕਰਕੇ ਕਮਜ਼ੋਰ ਕਰਨਾ ਚਾਹੁੰਦੇ ਹਨ ਤੇ ਇਸੇ ਸਮੇਂ ਉਹ ਨਿਰਦੇਸ਼ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਕੇ, ਜਿਸ ਦੀ ਸਾਕੇ ਅਤੇ ਵਾਨਜੇਤੀ ਦਾ ਕਤਲ ਇੱਕ ਉਦਾਹਰਣ ਸੀ, ਮਜ਼ਦੂਰਾਂ ਦੇ ਸਮੂਹ ਨੂੰ ਡਰਾਉਣ ਦਾ ਯਤਨ ਕਰਦੇ ਹਨ।
ਹੁਣੇ ਜਿਹੇ, ਅਮਰੀਕਾ ਵਿੱਚ, ਸਕਾਟਸਬੋਰੋ ਦੇ ਨਗਰ ਵਿੱਚ ਇੱਕ ਦੁਖਾਂਤ ਵਾਪਰ ਰਿਹਾ ਹੈ, ਜੋ ਇਹਨਾਂ ਦੋ ਇਟਲੀ ਦੇ ਵਸਨੀਕਾਂ ਦੇ ਮੁਕੱਦਮੇ ਦੀ ਯਾਦ ਦਵਾਉਂਦਾ ਹੈ, ਜਿਹੜੇ ਮੌਤ ਦੀ ਸਜ਼ਾ ਸੁਣਾਏ ਜਾਣ ਮਗਰੋਂ ਸੱਤਾਂ ਸਾਲਾਂ ਤੋਂ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਿਜਲੀ ਕੁਰਸੀ ਨੂੰ ਉਡੀਕਦੇ ਰਹੇ ਸਨ। ਸਾਰੇ ਯੂਰਪ ਦੇ ਮਾਨਵਵਾਦੀਆਂ ਤੇ ਇਸ ਦੀ ਮਜ਼ਦੂਰ ਜਮਾਤ ਨੇ ਇਹਨਾਂ ਦੇ ਨਿਰਦੋਸ਼ ਬੰਦਿਆਂ ਦੇ ਕਤਲ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਸੀ ਪਰ ਇਹ ਰੋਸ ਅਮਰੀਕੀ ਕਰੋੜਪਤੀਆਂ ਦੇ ਰੁੱਖੇ ਚਿਹਰਿਆਂ ਉੱਤੇ ਇੱਕ ਵੀ ਵੱਟ ਪੈਦਾ ਨਹੀਂ ਸੀ ਕਰ ਸਕਿਆ। ਸਕਾਟਸਬੋਰੋ ਨਗਰ ਵਿੱਚ ਅੱਠ ਨੀਗਰੋ ਜਵਾਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਹ ਵੀ ਬਿਲਕੁੱਲ ਨਿਰਦੋਸ਼ ਹਨ। ਉਹ ਇਕ ਦੂਜੇ ਨੂੰ ਉੱਕਾ ਨਹੀਂ ਸਨ ਜਾਣਦੇ। ਉਹ ਸਬੱਬ ਨਾਲ ਹੀ ਗ੍ਰਿਫਤਾਰ ਕੀਤੇ ਗਏ ਸਨ। ਫਿਰ ਵੀ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ । ਇਹ ਨੀਗਰੇ ਲੋਕਾਂ ਨੂੰ ਡਰਾਉਣ ਲਈ ਕੀਤਾ ਗਿਆ ਸੀ । ਇਹ ਕਤਲ ਇੱਕ "ਹਿਫਾਜ਼ਤੀ ਕਦਮ" ਹੈ। ਇਹ ਇਸ ਲਈ ਅਮਲ ਵਿੱਚ ਲਿਆਂਦਾ ਗਿਆ ਕਿਉਂ ਜੋ ਨੀਗਰੋ ਜਨਸਮੂਹ ਵਧੇਰੇ ਤੋਂ ਵਧੇਰੇ ਇਨਕਲਾਬੀ ਲਹਿਰ ਵੱਲ, ਖਿੱਚ ਆ ਰਹੇ ਹਨ ਅਤੇ ਉਹ ਗੋਰੇ ਮਜ਼ਦੂਰਾਂ ਦੇ ਸਮੂਹਾਂ ਦੇ ਮੋਢੇ ਨਾਲ ਮੋਢਾ ਜੋੜ ਰਹੇ ਹਨ। ਉਹਨਾਂ ਨੇ ਅਮਰੀਕੀ ਸਾਮਰਾਜ ਦੇ ਵਿਰੁੱਧ