

ਜਦੋਜਹਿਦ ਵਿੱਚ ਸਰਗਰਮ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ। ਤਿੰਨ ਕਰੋੜ ਨੀਗਰੇ ਲੋਕਾਂ- ਮਜ਼ਦੂਰਾਂ ਤੇ ਕਿਸਾਨਾਂ-ਵਿਚਾਲੇ ਬਗਾਵਤ ਦੀ ਭਾਵਨਾ ਫੈਲਣ ਤੋਂ ਡਰਦਿਆਂ ਬੁਰਜੂਆਜ਼ੀ ਨੀਗਰੋ ਜਨਸਮੂਹਾਂ ਦੀ ਨਿਤ-ਵੱਧਦੀ ਲੜਾਕੂ ਸ਼ਕਤੀ ਨੂੰ ਕੁਚਲਣ ਦੀ ਆਪਣੀ ਪੂਰੀ ਵਾਹ ਲਾ ਰਹੀ ਹੈ ਅਤੇ ਹਥਿਆਰ ਜਿਹੜਾ ਉਹ ਵਰਤਦੇ ਹਨ ਉਹ ਹੈ—ਗੋਰੀ ਦਹਿਸ਼ਤ।
ਇਹ ਗੱਲ, ਕੈਂਪ ਹਿਲ, ਅਲਾਬਾਮਾ ਦੀਆਂ ਖੂਨੀ ਘਟਨਾਵਾਂ ਤੋਂ ਵੇਖੀ ਜਾ ਸਕਦੀ ਹੈ। ਇਸ ਘਟਨਾ ਨੇ ਖੁੱਲ੍ਹੇ ਆਮ ਕੁੱਟ ਕੁੱਟ ਕੇ ਮਾਰ ਦੇਣ ਦੇ ਵਿਰੁੱਧ ਅਤੇ ਅਮਰੀਕੀ ਨੀਗਰ ਮਜ਼ਦੂਰ ਦੇ ਹੱਕ ਵਿੱਚ ਸੰਸਾਰ ਦੀ ਮਜ਼ਦੂਰ ਜਮਾਤ ਦੀ ਚੱਲ ਰਹੀ ਮੁਹਿੰਮ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ।
ਇਸ ਨਾਲ ਤਾਲਾਪੂਸਾ ਕੋਟੀ, ਅਲਾਬਾਮਾ ਦੇ ਹਿੱਸੇ 'ਤੇ ਬੀਜਾਈ ਕਰਨ ਵਾਲਿਆਂ ਨੇ ਆਪਣੀ ਜਥੇਬੰਦੀ ਬਣਾ ਲਈ ਹੈ। ਇਹ ਇੱਕ ਲੜਾਕੂ ਜਥੇਬੰਦੀ ਹੈ ਅਤੇ ਸਕਾਟਸਬੋਰੋ ਮੁਹਿੰਮ ਵਿੱਚ ਸਰਗਰਮ ਹਿੱਸਾ ਲੈ ਰਹੀ ਹੈ। ਕੋਈ ਪੰਦਰਾਂ ਦਿਨ ਹੋਏ ਹਨ ਇਸ ਨੇ ਸਕਾਟਸਬੋਰੋ ਘਟਨਾ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਇੱਕ ਗਿਰਜੇ ਵਿੱਚ ਆਪਣੇ ਮੈਂਬਰਾਂ ਦੀ ਮੀਟਿੰਗ ਬੁਲਾਈ। ਜ਼ਿਮੀਂਦਾਰ ਨੇ ਕੋਈ ਚਾਰ ਸੌ ਪੁਲਸੀਏ ਤੇ ਹਥਿਆਰਬੰਦ ਫਾਸਿਸਟ ਇਕੱਠੇ ਕਰ ਲਏ ਤੇ ਗਿਰਜੇ ਉੱਤੇ ਹਮਲਾ ਕਰ ਦਿੱਤਾ । ਲੜਾਈ ਦੇ ਦੌਰਾਨ ਜਥੇਬੰਦੀ ਦਾ ਆਗੂ ਗਲਫ ਗਰੇਅ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਉਸ ਦੇ ਸਾਥੀ ਉਸ ਨੂੰ ਚੁੱਕ ਕੇ ਘਰ ਲੈ ਗਏ। ਜਦੋਂ ਫਾਸਿਸਟ ਗੁੰਡਿਆਂ ਨੂੰ ਇਹ ਪਤਾ ਲੱਗਾ ਕਿ ਗਰੇਅ ਅਜੇ ਜਿਉਂਦਾ ਹੈ ਉਹਨਾਂ ਨੇ ਉਸ ਦੇ ਘਰ ਜਾ ਘੇਰਿਆ, ਬੂਹੇ ਭੰਨ੍ਹ ਕੇ ਅੰਦਰ ਜਾ ਵੜੇ ਅਤੇ ਬਿਸਤਰੇ ਵਿਚ ਪਏ, ਉਸ ਡਾਕਟਰ ਦੇ ਸਾਹਮਣੇ ਜਿਹੜਾ ਉਸ ਦੀ ਮਰਮ ਪੱਟੀ ਕਰ ਰਿਹਾ ਸੀ ਗੋਲੀ ਮਾਰ ਦਿੱਤੀ। ਫਾਸਿਸਟਾਂ ਨੇ ਜਥੇਬੰਦੀ ਦੇ ਅਧਿਕਾਰੀਆਂ ਦੀ ਭਾਲ ਵਿੱਚ ਨੀਗਰੋ ਲੋਕਾਂ ਦੇ ਘਰ ਤਬਾਹ ਕਰ ਦਿੱਤੇ। ਚਾਰ ਨੀਗਰੋਆਂ ਨੂੰ ਪਕੜ ਕੇ ਜੰਗਲ ਵਿੱਚ ਲੈ ਗਏ ਤੇ ਉਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ । ਪੰਝੀ ਨੀਗਰੋ "ਮਨੁੱਖਾਂ ਨੂੰ ਕਤਲ" ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਏ ਗਏ। ਜਥੇਬੰਦੀ ਦੇ ਪੰਜ ਮੁੱਖ ਅਧਿਕਾਰੀਆਂ ਉੱਤੇ "ਕਤਲ ਕਰਨ ਦੀ ਕੋਸ਼ਿਸ਼" ਦਾ ਜੁਰਮ ਲਾਇਆ ਗਿਆ ਫਾਸਿਸਟ ਟੋਲੇ ਦਾ ਮੁਖੀ ਸ਼ੇਰਿਫ ਯੰਗ ਬੁਰੀ ਤਰ੍ਹਾਂ ਫੱਟੜ ਹੋਇਆ ਸੀ।
ਹਾਰਲਾਨ ਕੌਂਟੀ, ਕੇਨਟੱਕੀ ਦੀ ਜੇਲ੍ਹ ਨੂੰ ਲਓ, ਜਿਹੜੀ ਕੇਨਟੱਕੀ ਖਾਣ ਖੇਤਰ ਦੇ ਐਨ ਵਿਚਕਾਰ ਸਥਿਤ ਹੈ। ਇਹ ਖੇਤਰ ਦੇਸ਼ ਦੀਆਂ ਕੁਝ ਕੁ ਸਭ ਤੋਂ ਵੱਡੀਆਂ ਕਾਰਪੋਰੇਸ਼ਨਾਂ ਲਈ ਦੋਲਤ ਦਾ ਵਸੀਲਾ ਹੈ ਅਤੇ ਜਿਸ ਦੇ ਕੋਲ ਖਾਣ ਮਜ਼ਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੇਵਲ ਭੁੱਖ ਕੰਗਾਲੀ ਤੇ ਮੌਤ ਹੀ ਭੇਟ ਕਰਨ ਲਈ ਹੈ। ਲਗਭਗ ਇੱਕ ਸੌ ਖਾਣ ਮਜ਼ਦੂਰਾਂ ਨੂੰ ਹਨ੍ਹੇਰੀਆਂ ਕੋਠੜੀਆਂ ਵਿੱਚ ਡੱਕਿਆ ਹੋਇਆ ਹੈ। ਕਈਆਂ ਉੱਤੇ ਕਤਲ ਕਰਨ ਦਾ ਇਲਜ਼ਾਮ ਹੈ ਤੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਾ ਖਤਰਾ ਹੈ। ਕਈਆਂ ਉੱਤੇ ਜਥੇਬੰਦ ਟੋਲਿਆਂ ਦੇ ਮੈਂਬਰ ਹੋਣ ਦਾ, ਬਾਕੀਆਂ ਉੱਤੇ "ਮੁਜਰਮ ਸੰਘਵਾਦ" ਦੇ ਮੈਂਬਰ ਹੋਣ ਦਾ ਇਲਜ਼ਾਮ ਹੈ, ਕਿਉਂ ਜੋ ਉਹਨਾਂ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ। ਕੋਈ ਤਿੰਨ ਮਹੀਨੇ ਹੋਏ, ਖਾਣ-ਮਜ਼ਦੂਰਾਂ ਨੇ ਆਪਣੀਆਂ ਤਰਸਯੋਗ ਹਾਲਤਾਂ ਸੁਧਾਰਨ ਲਈ ਹੜਤਾਲ ਕੀਤੀ। ਗਵਰਨਰ ਸੈਂਪਸਨ ਨੇ