

ਹੜਤਾਲੀ ਮਜ਼ਦੂਰਾਂ ਦੇ ਵਿਰੁੱਧ ਪੁਲਸ ਦੀ ਗਾਰਦ ਭੇਜ ਦਿੱਤੀ ਅਤੇ ਖਾਣ ਮਾਲਕਾਂ ਨੇ ਮਜ਼ਦੂਰਾਂ ਦੀ ਹੜਤਾਲ ਨੂੰ ਮਸ਼ੀਨ ਗੰਨਾਂ ਤੇ ਬੰਬਾਂ ਨਾਲ ਕੁਚਲਣ ਲਈ ਹਥਿਆਰਬੰਦ ਫਾਸਿਸਟ ਟੋਲਿਆਂ, ਸ਼ੇਰਫਾਂ ਤੇ ਪੁਲਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਇਕੱਤੀ ਬੰਦੇ-ਅਠਾਰਾਂ ਖਾਣ ਮਜ਼ਦੂਰ ਅਤੇ ਤੇਰ੍ਹਾਂ ਫਾਸਿਸਟ ਤੇ ਸਿਪਾਹੀ ਮਾਰੇ ਗਏ । ਖਾਣ ਮਜ਼ਦੂਰਾਂ ਨੇ ਦਾਰੂ ਸਿੱਕੇ ਸਮੇਤ ਛੇ ਮਸ਼ੀਨ ਗੰਨਾਂ ਕਾਬੂ ਕਰ ਲਈਆਂ, ਇੱਕ ਕੰਪਨੀ ਸਟਰ ਉੱਤੇ ਹੱਲਾ ਬੋਲ ਦਿੱਤਾ ਅਤੇ ਆਪਣੇ ਭੁੱਖੇ ਮਰਦੇ ਪਰਿਵਾਰਾਂ ਲਈ ਖਾਣ-ਪੀਣ ਦਾ ਸਾਮਾਨ ਲੁੱਟ ਲਿਆ।
ਅਠਾਰਾਂ ਖਾਣ ਮਜ਼ਦੂਰਾਂ ਨੂੰ ਮੌਤ ਦੀ ਅਤੇ ਪੰਜਾਹ ਨੂੰ ਲੰਮੇ ਸਮੇਂ ਦੀ ਕੈਦ ਦੀ ਸਜ਼ਾ ਮਿਲਣ ਦਾ ਖਤਰਾ ਹੈ। ਸੋਲ਼ਾਂ ਖਾਣ ਮਜ਼ਦੂਰਾਂ ਦੇ ਘਰ ਸਾੜ ਫੂਕ ਦਿੱਤੇ ਗਏ ਹਨ। ਅਜੇ ਤੱਕ ਖਾਣ ਮਜ਼ਦੂਰਾਂ ਦੇ ਪਰਵਾਰਾਂ ਨੂੰ ਉਹਨਾਂ ਦੇ ਘਰਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ।
ਪੈਨਸਿਲਵਾਨੀਆਂ, ਪੱਛਮੀ ਵਰਜੀਨੀਆ ਤੇ ਓਹੀਓ ਵਿੱਚ ਚਾਲੀ ਹਜ਼ਾਰ ਖਾਣ ਮਜ਼ਦੂਰ ਹੜਤਾਲ ਉੱਤੇ ਹਨ, ਬਹੁਗਿਣਤੀ ਨੀਗਰੋ ਮਜ਼ਦੂਰਾਂ ਦੀ ਹੈ । 6 ਜੁਲਾਈ ਨੂੰ ਪਕੜੇ ਛੇ ਸੌ ਮਜ਼ਦੂਰਾਂ ਵਿੱਚੋਂ ਬਹੁਤੇ ਨੀਗਰੋ ਸਨ । ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਕੁੱਟਿਆ ਗਿਆ ਤੇ ਤਸੀਹੇ ਦਿੱਤੇ ਗਏ।
ਇੰਟਰਨੈਸ਼ਨਲ ਲੇਬਰ ਡੀਫੈਂਸ ਦਾ ਅਮਰੀਕੀ ਵਿਭਾਗ ਸਕਾਟਸਬਰੋ ਘਟਨਾ ਨੂੰ ਸੰਸਾਰ ਮਹੱਤਤਾ ਦੇ ਰਿਹਾ ਹੈ। ਅਮਰੀਕੀ ਗ੍ਰਹਿ ਯੁੱਧ ਦੇ ਮਗਰੋਂ ਪਹਿਲੀ ਵਾਰ ਅਮਰੀਕਾ ਦਾ ਹਾਕਮ ਜਮਾਤ ਵੱਲੋਂ ਨੀਗਰੇ ਸਮੂਹਾਂ ਦੀ ਵਹਿਸ਼ੀ ਲੁੱਟ ਖਸੁੱਟ ਨੂੰ ਕੌਮਾਂਤਰੀ ਲੋਕ-ਪ੍ਰਸਿੱਧੀ ਪ੍ਰਾਪਤ ਹੋ ਰਹੀ ਹੈ ਤੇ ਉਸ ਦੀ ਨਿਖੇਧੀ ਹੋ ਰਹੀ ਹੈ। ਕੌਮਾਂਤਰੀ ਲੇਬਰ ਡੀਫੈਂਸ ਦੇ ਅਮਰੀਕੀ ਵਿਭਾਗ ਵੱਲੋਂ ਕੀਤੀ ਗਈ ਇਸ ਮੰਗ ਨੂੰ ਕਿ ਸਜ਼ਾ ਦੇ ਅਮਲ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਜਾਵੇ ਸਾਰੇ ਸੰਸਾਰ ਵਿੱਚ ਹਮਾਇਤ ਪ੍ਰਾਪਤ ਹੋਈ। ਸੋਵੀਅਤ ਯੂਨੀਅਨ, ਬਰਤਾਨੀਆ, ਫ਼ਰਾਂਸ, ਅਸਟਰੇਲੀਆ, ਕਿਊਬਾ, ਅਸਟਰੀਆ, ਜਰਮਨੀ ਅਤੇ ਕਈ ਹੋਰ ਦੇਸ਼ਾਂ ਤੋਂ ਸਕਾਟਸਬੋਰੋ ਦੇ ਅੱਠ ਨੀਗਰੋ ਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਬਾਰੇ ਹਜ਼ਾਰਾਂ ਮਤੇ ਆਏ। ਜਰਮਨੀ ਤੇ ਕਿਊਬਾ ਵਿਚਲੇ ਅਮਰੀਕੀ ਕੌਂਸਲ ਘਰਾਂ ਨੂੰ ਮੁਜ਼ਾਹਰਾ ਕਰਨ ਵਾਲੇ ਹਜ਼ਾਰਾਂ ਮਜ਼ਦੂਰਾਂ ਨੇ ਘੇਰ ਲਿਆ। ਸਕਾਟਸਬੋਰੋ ਦੇ ਅੱਠ ਨੀਗਰੋ ਜਵਾਨ ਅਜੇ ਵੀ ਜੇਲ੍ਹ ਵਿੱਚ ਹਨ ਅਤੇ ਬਿਜਲੀ ਕੁਰਸੀ ਦਾ ਖਤਰਾ ਅਜੇ ਵੀ ਉਹਨਾਂ ਦੇ ਸਿਰਾਂ 'ਤੇ ਲਟਕ ਰਿਹਾ ਹੈ ਅਤੇ ਹਰ ਰੋਜ਼ ਵਾਰਡਨ ਉਹਨਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਜਲਦੀ ਹੀ ਉਸ ਕੁਰਸੀ ਉੱਤੇ ਬਿਠਾਇਆ ਜਾ ਰਿਹਾ ਹੈ।
"ਸੰਸਾਰ ਵਿਆਪੀ ਮੁਹਿੰਮ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ। ਕੋਈ ਵੀ ਅਜਿਹਾ ਜਲਸਾ ਜਾਂ ਮੁਜ਼ਾਹਰਾ ਨਹੀਂ ਹੋਣਾ ਚਾਹੀਦਾ, ਕੋਈ ਇਸ਼ਤਿਹਾਰ, ਕੋਈ ਇੰਟਰਨੈਸ਼ਨਲ ਲੇਬਰ ਡੀਫੈਂਸ ਦਾ ਪੱਤਰ ਪ੍ਰਕਾਸ਼ਤ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਵਿੱਚ ਅਮਰੀਕੀ ਸਾਮਰਾਜ ਦੇ ਉਸ ਗੋਰੀ ਦਹਿਸ਼ਤ ਦੇ ਵਿਰੁੱਧ ਆਵਾਜ਼ ਉਠਾਉਣ ਦੀ ਜਨਸਮੂਹਾਂ ਨੂੰ ਅਪੀਲ ਨਾ ਕੀਤੀ ਗਈ ਹੋਵੇ ਜਿਹੜਾ ਅਮਰੀਕਾ ਵਿੱਚ ਨੀਗਰੋ ਜਨਸਮੂਹਾਂ ਦੇ ਵੱਧ ਰਹੇ ਰੋਹ ਤੇ ਗੁੱਸੇ ਦੀ ਸੰਘੀ ਘੁੱਟਣ ਲਈ ਵਰਤੀ ਜਾ ਰਹੀ ਹੈ।" (ਇੰਟਰਨੈਸ਼ਨਲ ਲੇਬਰ ਡੀਫੈਂਸ ਸੰਸਥਾ ਦੀ ਕੇਂਦਰੀ ਕਮੇਟੀ ਵੱਲੋਂ