

ਉਸ ਦੇ ਸਾਰੇ ਵਿਭਾਗਾਂ ਤੇ ਜਥੇਬੰਦੀਆਂ ਨੂੰ ਅਪੀਲ ਵਿੱਚੋਂ )
ਜਦੋਂ ਸਾਰੇ ਦੇਸ਼ਾਂ ਦੇ ਪ੍ਰੋਲੇਤਾਰੀ ਆਪਣੇ ਭਰਾਵਾਂ ਦੇ ਮਾਰੇ ਜਾਣ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹਨ, ਨਿਰਸੰਦੇਹ ਇਹ ਇਸ ਲਈ ਨਹੀਂ ਕਰਦੇ ਕਿ ਉਹ ਪੂੰਜੀਪਤੀਆਂ ਨੂੰ ਪ੍ਰੇਰਨਾ ਚਾਹੁੰਦੇ ਹਨ ਕਿ ਉਹ ਮਜ਼ਦੂਰਾਂ ਨੂੰ ਨਾ ਮਾਰਨ। ਪੂੰਜੀਪਤੀ "ਮਾਨਵਵਾਦੀ" ਨਹੀਂ ਹੋ ਸਕਦਾ - ਮਨੁੱਖ ਵਿੱਚ ਵਹਿਸ਼ੀ ਭਾਵਨਾ ਤੋਂ ਬਿਨਾਂ ਹਰ ਮਾਨਵਵਾਦੀ ਚੀਜ਼ ਉਸ ਲਈ ਓਪਰੀ ਹੈ। ਜੇ ਉਹ ਮਜ਼ਦੂਰਾਂ ਦਾ ਲਹੂ ਨਿਚੋੜ ਕੇ ਕਮਾਏ ਡਾਲਰ ਯੂਨੀਵਰਸਿਟੀਆਂ ਨੂੰ ਦਾਨ ਦੇਂਦਾ ਹੈ, ਉਹ ਆਪਣੀ ਤਾਕਤ ਨੂੰ ਮਜ਼ਬੂਤ ਬਣਾਉਣ ਲਈ ਦੇਂਦਾ ਹੈ। ਮਾਰਕਸ ਤੇ ਲੇਨਿਨ ਦੀ ਸਿੱਖਿਆ ਉਸ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਨਹੀਂ ਜਾਂਦੀ ਅਤੇ ਜੇ ਕਿਸੇ ਨੇ ਇਹ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਦਵੰਦਵਾਦੀ ਪਦਾਰਥਵਾਦ ਬਾਰੇ ਲੈਕਚਰ ਦਿੱਤੇ ਜਾਣ ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਂਦਾ ਗਿਆ । ਪ੍ਰੋਲੇਤਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹਨਾਂ ਕਾਤਲਾਂ ਦੇ ਵਿਰੁੱਧ ਰੋਸ ਪ੍ਰਗਟ ਕਰਨ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਤਲ ਕਤਲ ਕਰਨ ਤੋਂ ਬਾਜ਼ ਨਹੀਂ ਆ ਸਕਦੇ ਅਤੇ ਕਿ ਉਹ ਉਹਨਾਂ ਦੇ ਸਭ ਤੋਂ ਵਧੀਆ ਸਾਥੀਆਂ ਨੂੰ ਕਤਲ ਕਰਨਗੇ । ਪੂੰਜੀਪਤੀ ਆਪਣੇ ਡਾਲਰਾਂ ਦੀ ਹਿਫਾਜ਼ਤ ਕਰਦਾ ਹੈ ਅਤੇ ਉਸ ਲਈ ਡਾਲਰ ਹਮੇਸ਼ਾ ਕਿਸੇ ਵਿਅਕਤੀ ਨਾਲੋਂ ਵਧੇਰੇ ਕੀਮਤੀ ਹੁੰਦੇ ਹਨ, ਭਾਵੇਂ ਉਹ ਵਿਅਕਤੀ ਕੋਈ ਵੀ ਹੋਵੇ। ਪ੍ਰੋਲੇਤਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰੋਜ਼ਾ ਲਕਜ਼ਮਬਰਗ ਅਤੇ ਕਾਰਲ ਲੀਬਨੇਕਤ ਨੂੰ ਸਿਪਾਹੀਆਂ ਨੇ ਨਹੀਂ ਸਗੋਂ ਪੂੰਜੀਪਤੀਆਂ ਨੇ ਕਤਲ ਕੀਤਾ ਸੀ ਅਤੇ ਉਹ ਔਰਤ ਕੋਈ ਨੀਮ-ਪਾਗਲ ਨਹੀਂ ਸੀ ਜਿਸ ਨੇ ਲੈਨਿਨ 'ਤੇ ਗੋਲੀ ਚਲਾਈ ਸੀ, ਸਗੋਂ ਉਹ ਵਿਚਾਰਧਾਰਾ ਦੇ ਇਕ ਨਿਸ਼ਚਿਤ ਪ੍ਰਬੰਧ ਦਾ ਇੱਕ ਮੈਕਾਨਕੀ ਹਥਿਆਰ ਸੀ-ਬੁਰਜੂਆਜ਼ੀ ਦੇ ਨੀਚ, ਅਣ-ਮਨੁੱਖੀ ਸੋਚਣ ਢੰਗ ਦਾ ਇੱਕ ਹਥਿਆਰ।
ਪ੍ਰੋਲੇਤਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਤੇ ਪੂੰਜੀਪਤੀਆਂ ਵਿਚਾਲੇ ਕੋਈ ਸਮਝੌਤਾ-"ਮਨ-ਮਨੌਤ" ਜਾਂ ਵਕਤੀ ਯੁੱਧਬੰਦੀ- ਸੰਭਵ ਨਹੀਂ। ਸਮਾਂ ਹੈ ਕਿ ਪ੍ਰੋਲੇਤਾਰੀਏ ਇਸ ਨੂੰ ਸਮਝ ਜਾਣ ਅਤੇ ਇਹ ਗੱਲ ਵੀ ਪੱਕੀ ਤਰ੍ਹਾਂ ਚੇਤੇ ਹੋਣੀ ਚਾਹੀਦੀ ਹੈ ਕਿ 1914 ਵਿੱਚ ਯੂਰਪ ਤੇ ਅਮਰੀਕਾ ਦੇ ਪ੍ਰੋਲੇਤਾਰੀਆਂ ਨਾਲ ਪੂੰਜੀਪਤੀਆਂ ਨੇ ਸੋਸ਼ਲ ਡੈਮੋਕਰੇਟਾਂ ਰਾਹੀਂ ਗੱਦਾਰੀ ਕੀਤੀ ਸੀ ਅਤੇ ਇਸ ਦਾ ਮੁੱਲ ਮਜ਼ਦੂਰਾਂ ਨੂੰ ਤਿੰਨ ਕਰੋੜ ਜਾਨਾਂ ਨਾਲ ਤਾਰਨਾ ਪਿਆ ਸੀ। ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ "ਖੂਨੀ ਸ਼ਿਕਾਰੀ ਕੁੱਤਾ" ਨੋਸਕੇ ਵੀ ਇੱਕ ਸੋਸ਼ਲ ਡੈਮੋਕਰੇਟ ਹੈ ਅਤੇ ਆਮ ਤੌਰ 'ਤੇ ਉਹਨਾਂ ਨੂੰ ਉਹ ਜੁਰਮ ਨਹੀਂ ਭੁੱਲਣੇ ਚਾਹੀਦੇ ਜਿਹੜੇ ਮਜ਼ਦੂਰ ਜਮਾਤ ਦੇ ਵਿਰੁੱਧ ਉਸ ਦੇ ਵਿਰੋਧੀ-ਦੁਸ਼ਮਣਾਂ, ਗੱਦਾਰਾਂ ਤੇ ਲੁੱਚਿਆਂ ਨੇ ਕੀਤੇ ਹਨ। ਇਸ ਲਈ ਸਭ ਕੁਝ ਹਰ ਹਾਲਤ ਵਿੱਚ ਇਸ ਲਈ ਚੇਤੇ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਬੀਤੇ ਦੇ ਉਪਦਰ ਮੁੜ ਕੇ ਨਾ ਵਾਪਰਨ ਅਤੇ ਇਹ ਸਭ ਕੁਝ ਚੇਤੇ ਰੱਖਣਾ ਆਸਾਨ ਹੈ। ਕੇਵਲ ਦੂਜੀ ਇੰਟਰਨੈਸ਼ਨਲ ਸੋਸ਼ਲਿਸਟ ਦੀਆਂ ਘ੍ਰਿਣਤ ਸਰਗਰਮੀਆਂ ਨੂੰ ਅਤੇ ਉਸ ਸਭ ਕੁਝ ਨੂੰ ਵਾਚਣ ਦੀ ਲੋੜ ਹੈ ਜੋ ਯੂਰਪੀ ਪੂੰਜੀਪਤੀ ਸੋਵੀਅਤ ਯੂਨੀਅਨ ਦੇ