

ਵਿਰੁੱਧ ਕਰ ਰਹੇ ਹਨ।
ਯੂਰਪ ਤੇ ਅਮਰੀਕਾ ਦੇ ਮਜ਼ਦੂਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਉਹ ਦਾਰੂ ਸਿੱਕੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਉਹ ਜਿਹੜੀਆਂ ਰਾਈਫਲਾਂ, ਮਸ਼ੀਨ ਗੰਨਾਂ ਤੇ ਬੰਦੂਕਾਂ ਬਣਾ ਰਹੇ ਹੁੰਦੇ ਹਨ ਉਹ ਉਹਨਾਂ ਦੇ ਆਪਣੇ ਵਿਰੁੱਧ ਹੀ ਵਰਤੀਆਂ ਜਾਣਗੀਆਂ। ਪੂੰਜੀਪਤੀ ਖੁਦ ਆਪ ਲੜਨ ਲਈ ਨਹੀਂ ਜਾਣਗੇ ਜਦੋਂ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਵਿਰੁੱਧ ਜੰਗ ਛੇੜਨ ਦਾ ਮਨ ਬਣਾ ਲਿਆ-ਉਹ ਮੌਤ ਦੇ ਰਣਖੇਤਰ ਵਿੱਚ, ਆਪਣੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਉਹਨਾਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਰੁੱਧ ਲੜਨ ਲਈ ਭੇਜਣਗੇ ਜਿਹਨਾਂ ਨੇ ਆਪਣੇ ਦੇਸ਼ ਵਿੱਚ ਪੂੰਜੀਵਾਦ ਦਾ ਭੋਗ ਪਾ ਦਿੱਤਾ ਹੈ। ਹਰ ਪੂੰਜੀਵਾਦੀ ਜੰਗ ਦਾ ਅਰਥ ਮਜ਼ਦੂਰ ਜਮਾਤ ਲਈ ਆਤਮਘਾਤ ਦਾ ਹੁੰਦਾ ਹੈ।
ਯੂਰਪ ਤੇ ਅਮਰੀਕਾ ਦੀ ਮਜ਼ਦੂਰ ਜਮਾਤ ਨੂੰ ਪੂੰਜੀਪਤੀਆਂ ਵੱਲੋਂ ਕੀਤੇ ਜਾ ਰਹੇ ਵਿਅਕਤੀਗਤ ਕਤਲਾਂ ਦੇ ਵਿਰੁੱਧ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਉਹਨਾਂ ਨੂੰ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਕਿਉਂ ਜੋ ਇਹ ਗੱਲ ਉਹਨਾਂ ਦੇ ਅੰਦਰ ਕੌਮਾਂਤਰੀ ਜਮਾਤੀ ਇਕਮੁੱਠਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਈ ਹੁੰਦੀ ਹੈ—ਅਤੇ ਇਸ ਭਾਵਨਾ ਦੀ ਵਿਸ਼ਾਲਤਾ ਤੇ ਡੂੰਘਾਈ ਇੱਕ ਅਜਿਹੀ ਚੀਜ਼ ਹੈ ਜਿਸ ਦੀ ਯੂਰਪ ਤੇ ਅਮਰੀਕਾ ਦੀ ਮਜ਼ਦੂਰ ਜਮਾਤ ਨੂੰ ਬਹੁਤ ਭਾਰੀ ਜ਼ਰੂਰਤ ਹੈ । ਪਰ ਪੂੰਜੀਪਤੀਆਂ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਦਾ ਇੱਕ ਹੋਰ ਸੰਸਾਰ ਕਤਲੇਆਮ ਕਰਨ ਦੇ ਹਰ ਯਤਨ ਦੇ ਵਿਰੁੱਧ ਮਜ਼ਦੂਰ ਜਮਾਤ ਦੇ ਰੋਸ ਨੂੰ ਵਧੇਰੇ ਠੋਸ, ਦ੍ਰਿੜ ਤੇ ਤੂਫਾਨੀ ਹੋਣਾ ਚਾਹੀਦਾ ਹੈ।
ਸੋਸ਼ਲਿਸਟ ਮਜ਼ਦੂਰਾਂ ਲਈ ਅਜਿਹੇ ਕਤਲੇਆਮ ਨੂੰ ਰੋਕਣ ਦਾ ਵਧੀਆ, ਯਕੀਨੀ ਤੇ ਬਹੁਤ ਹੀ ਅਮਲੀ ਤਰੀਕਾ ਬਹੁਤ ਭਾਰੀ ਗਿਣਤੀ ਵਿੱਚ ਕਮਿਊਨਿਸਟ ਪਾਰਟੀਆਂ ਵਿੱਚ ਸ਼ਾਮਲ ਹੋਣਾ ਹੈ।
ਤੀਜੀ ਇੰਟਰਨੈਸ਼ਨਲ ਮਜ਼ਦੂਰਾਂ ਦਾ ਇੱਕ ਅਸਲੀ ਆਗੂ ਹੈ ਕਿਉਂ ਜੋ ਇਹ ਮਜ਼ਦੂਰਾਂ ਦਾ ਇੰਟਰਨੈਸ਼ਨਲ ਹੈ। ਇਹ ਉਹਨਾਂ ਨੂੰ ਧੋਖਾ ਨਹੀਂ ਦੇਵੇਗੀ। ਇਹ ਕੇਵਲ ਇੱਕੋ ਜੰਗ ਨੂੰ ਮੰਨਦੀ ਹੈ—ਸਾਰੇ ਦੇਸ਼ਾਂ ਦੇ ਪ੍ਰੋਲੋਤਾਰੀਆਂ ਦੀ ਕੌਮਾਂਤਰੀ ਪੂੰਜੀਪਤੀ ਟੋਲੇ ਦੇ ਵਿਰੁੱਧ, ਉਹਨਾਂ ਦੇ ਵਿਰੁੱਧ ਜੰਗ ਜਿਹੜੇ ਦੂਜਿਆਂ ਦੀ ਮਿਹਨਤ ਉੱਤੇ ਜਿਊਂਦੇ ਹਨ।