

“ਸੱਭਿਆਚਾਰ ਦੇ ਸੁਆਮੀਓਂ” ਤੁਸੀਂ ਕਿਸ ਪਾਸੇ ਹੋ ?
ਅਮਰੀਕੀ ਪੱਤਰਕਾਰਾਂ ਨੂੰ ਜਵਾਬ
ਤੁਸੀਂ ਲਿਖਦੇ ਹੋ: "ਸੰਭਾਵਨਾ ਹੈ ਕਿ ਤੁਸੀਂ ਸਾਗਰ ਪਾਰ ਦੇ ਲੋਕਾਂ ਦੇ, ਜਿਨ੍ਹਾਂ ਨਾਲ ਤੁਹਾਡੀ ਜਾਣ ਪਹਿਚਾਣ ਨਹੀਂ, ਇਸ ਸੁਨੇਹੇ ਤੋਂ ਹੈਰਾਨ ਹੋ ਗਏ ਹੋਵੇ।"
ਨਹੀਂ, ਤੁਹਾਡੀ ਚਿੱਠੀ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਈ; ਮੈਨੂੰ ਅਜਿਹੀਆਂ ਚਿੱਠੀਆਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਅਤੇ ਤੁਹਾਨੂੰ ਗਲਤੀ ਲੱਗਦੀ ਹੈ ਜਦੋਂ ਤੁਸਾਂ ਇਸ ਦਾ "ਮੌਲਕ" ਵਜੋਂ ਹਵਾਲਾ ਦਿੱਤਾ ਹੈ—ਇਹਨਾਂ ਪਿਛਲੇ ਤਿੰਨਾਂ ਚੌਹ ਸਾਲਾਂ ਤੋਂ ਬੁੱਧੀਜੀਵੀਆਂ ਵੱਲੋਂ ਖਤਰੇ ਦਾ ਸ਼ੋਰ-ਸ਼ਰਾਬਾ ਇਕ ਆਮ ਗੱਲ ਬਣ ਗਈ ਹੈ। ਇਹ ਕੁਦਰਤੀ ਗੱਲ ਹੈ। ਬੁੱਧੀਜੀਵੀਆਂ ਦਾ ਹਮੇਸ਼ਾ ਹੀ ਇਹ ਮੁੱਖ ਕੰਮ ਰਿਹਾ ਹੈ ਕਿ ਬੁਰਜੂਆਜ਼ੀ ਦੇ ਵਜੂਦ ਨੂੰ ਸ਼ਿੰਗਾਰਿਆ ਜਾਵੇ ਅਤੇ ਬਿਪਤਾ ਦੀਆਂ ਘੜੀਆਂ ਵਿੱਚ ਅਮੀਰਾਂ ਦੇ ਅੱਥਰੂ ਪੂੰਝੇ ਜਾਣ। ਪੂੰਜੀਪਤੀਆਂ ਦੇ ਸੇਵਕ, ਬੁੱਧੀਜੀਵੀਆਂ ਜਾਂ ਉਹਨਾਂ ਦੀ ਬਹੁਗਿਣਤੀ ਨੇ ਬੜੀ ਮਿਹਨਤ ਨਾਲ ਸਫੈਦ ਧਾਗੇ ਨਾਲ ਬੁਰਜੂਆਜ਼ੀ ਦੇ ਦਾਰਸ਼ਨਕ ਤੇ ਮਜ਼੍ਹਬੀ ਪਹਿਰਾਵੇ ਨੂੰ ਤੋਪੇ ਮਾਰੇ ਹਨ, ਪਹਿਰਾਵਾ ਜਿਹੜਾ ਲੰਮੇ ਸਮੇਂ ਤੋਂ ਗੰਦਾ ਤੇ ਮੈਲਾ ਤੇ ਛਿੱਜ ਚੁੱਕਿਆ ਹੈ ਅਤੇ ਜਿਹੜਾ ਕਿਰਤੀ ਲੋਕਾਂ ਦੇ ਲਹੂ ਨਾਲ ਕਾਫੀ ਦਾਗੋ ਦਾਗ ਹੋ ਚੁੱਕਿਆ ਹੈ। ਅੱਜ ਤੱਕ ਉਹ ਇਹ ਔਖਾ, ਉਸਤਤ ਰਹਿਤ ਤੇ ਉੱਕਾ ਹੀ ਨਿਕੰਮਾ ਕੰਮ ਕਰਦੇ ਆ ਰਹੇ ਹਨ ਅਤੇ ਇਸ ਤਰ੍ਹਾਂ ਲਗਭਗ ਇੱਕ ਇਲਹਾਮੀ ਦੂਰ ਦ੍ਰਿਸ਼ਟੀ ਨੂੰ ਧੋਖਾ ਦੇਂਦੇ ਆ ਰਹੇ ਹਨ। ਉਦਾਹਰਣ ਵਜੋਂ ਜਪਾਨੀ ਸਾਮਰਾਜੀਆਂ ਵੱਲੋਂ ਚੀਨ ਨੂੰ ਵੰਡਣ ਵੱਲ ਤੁਰਨ ਤੋਂ ਬਹੁਤ ਚਿਰ ਪਹਿਲਾਂ ਜਰਮਨ ਫਿਲਾਸਫਰ ਸਪੈਂਗਲਰ ਨੇ ਆਪਣੀ ਪੁਸਤਕ ਮਨੁੱਖ ਅਤੇ ਤਕਨੀਕ ਵਿੱਚ ਲਿਖਿਆ ਸੀ ਕਿ 19ਵੀਂ ਸਦੀ ਦੇ ਯੂਰਪੀਆਂ ਨੇ "ਰੰਗਦਾਰ ਨਸਲਾਂ" ਨੂੰ ਆਪਣਾ ਗਿਆਨ ਤੇ ਤਕਨੀਕੀ ਤਜ਼ਰਬਾ ਪ੍ਰਦਾਨ ਕਰ ਕੇ ਇੱਕ ਬਹੁਤ ਹੀ ਗੰਭੀਰ ਗਲਤੀ ਕੀਤੀ ਸੀ। ਸਪੈਂਗਲਰ ਦੇ ਇਸ ਵਿਚਾਰ ਦੀ ਹਮਾਇਤ ਤੁਹਾਡੇ ਅਮਰੀਕੀ ਇਤਿਹਾਸਕਾਰ ਹੈਂਡਰਿਕ ਵਾਨ ਲੂਨ ਨੇ ਕੀਤੀ ਹੈ; ਉਸ ਦਾ