Back ArrowLogo
Info
Profile

ਇਹ ਵੀ ਵਿਚਾਰ ਹੈ ਕਿ ਕਾਲੇ ਤੇ ਪੀਲੇ ਲੋਕਾਂ ਨੂੰ ਯੂਰਪੀ ਸੱਭਿਆਚਾਰ ਦੇ ਤਜ਼ਰਬੇ ਨਾਲ ਲੈਸ ਕਰਨਾ ਯੂਰਪੀ ਬੁਰਜੂਆਜ਼ੀ ਦੀਆਂ "ਸੱਤ ਘਾਤਕ ਇਤਿਹਾਸਕ ਗਲਤੀਆਂ" ਵਿੱਚੋਂ ਇੱਕ ਹੈ।

ਅਤੇ ਹੁਣ ਅਸੀਂ ਇਸ ਗਲਤੀ ਨੂੰ ਸੋਧਣ ਦੀ ਇੱਛਾ ਵੇਖ ਰਹੇ ਹਾਂ; ਯੂਰਪੀ ਤੇ ਅਮਰੀਕੀ ਪੂੰਜੀਪਤੀ ਜਪਾਨੀਆਂ ਤੇ ਚੀਨੀਆਂ ਨੂੰ ਪੈਸਾ ਤੇ ਹਥਿਆਰ ਸਪਲਾਈ ਕਰਦੇ ਹਨ ਅਤੇ ਇੱਕ ਦੂਜੇ ਨੂੰ ਤਬਾਹ ਕਰਨ ਵਿੱਚ ਉਹਨਾਂ ਦੀ ਮਦਦ ਕਰਦੇ ਹਨ ਅਤੇ ਇਸੇ ਸਮੇਂ ਆਪਣੇ ਸਮੁੰਦਰੀ ਬੇੜੇ, ਜਾਪਾਨੀ ਸਾਮਰਾਜ ਨੂੰ ਆਪਣਾ ਤਾਕਤਵਰ ਮੁੱਕਾ ਵਿਖਾਉਣ ਲਈ ਪੂਰਬ ਵੱਲ ਭੇਜਦੇ ਹਨ ਅਤੇ ਮਰੇ ਹੋਏ ਰਿੱਛ ਦੀ ਖਲੜੀ ਵੰਡਾਉਣ ਲਈ ਦਲੇਰ ਸਹੇ ਨਾਲ ਮਿਲ ਕੇ ਤੁਰਦੇ ਹਨ। ਨਿੱਜੀ ਤੌਰ 'ਤੇ ਮੇਰਾ ਵਿਚਾਰ ਹੈ ਕਿ ਰਿੱਛ ਨਹੀਂ ਮਾਰਿਆ ਜਾਵੇਗਾ । ਕਿਉਂ ਜੋ ਸਪੈਂਗਲਰ, ਵਾਨ ਲੂਨ ਅਤੇ ਉਹਨਾਂ ਜਿਹੇ ਬੁਰਜੂਆਜ਼ੀ ਦੇ ਵਕੀਲ ਜਿਹੜੇ ਯੂਰਪੀ-ਅਮਰੀਕੀ "ਸੱਭਿਆਚਾਰ" ਨੂੰ ਦਰਪੇਸ਼ ਖਤਰਿਆਂ ਦਾ ਵਰਨਣ ਕਰਦੇ ਹਨ ਇੱਕ ਜਾਂ ਦੋ ਗੱਲਾਂ ਦਾ ਜ਼ਿਕਰ ਕਰਨਾ ਭੁੱਲ ਗਏ ਹਨ। ਉਹ ਭੁੱਲ ਗਏ ਹਨ ਕਿ ਹਿੰਦੁਸਤਾਨੀ, ਚੀਨੀ, ਜਾਪਾਨੀ ਤੇ ਨੀਗਰੇ ਲੋਕ ਸਮਾਜਿਕ ਤੌਰ 'ਤੇ ਇੱਕ ਜੁੱਟ ਤੇ ਇੱਕ ਸੁਰ ਨਹੀਂ ਹਨ ਸਗੋਂ ਜਮਾਤਾਂ ਵਿੱਚ ਵੰਡੇ ਹੋਏ ਹਨ। ਉਹ ਭੁੱਲ ਗਏ ਹਨ ਕਿ ਯੂਰਪੀ ਤੇ ਅਮਰੀਕੀ ਅਸਭਿਆ ਮਨੁੱਖਾਂ ਦੇ ਖੁਦਗਰਜ਼ ਵਿਚਾਰਾਂ ਦੀ ਜ਼ਹਿਰ ਦੇ ਵਿਰੁੱਧ ਮਾਰਕਸ ਤੇ ਲੈਨਿਨ ਦੀ ਸਿੱਖਿਆ ਦੀ ਜ਼ਹਿਰ ਮਾਰ ਦੁਆਈ ਤਿਆਰ ਕੀਤੀ ਗਈ ਹੈ ਅਤੇ ਇਸ ਦਾ ਬਹੁਤ ਹੀ ਨਰੋਆ ਅਸਰ ਹੋ ਰਿਹਾ ਹੈ, ਪਰ ਇਹ ਸੰਭਵ ਹੈ ਕਿ ਉਹਨਾਂ ਅਸਲ ਵਿੱਚ ਇਹ ਗੱਲ ਨਾ ਭੁਲਾਈ ਹੋਵੇ ਅਤੇ ਇਸ ਬਾਰੇ ਐਵੇਂ ਚੁੱਪ ਸਾਧ ਰੱਖੀ ਹੋਵੇ ਕਿ ਯੂਰਪੀ ਸੱਭਿਆਚਾਰ ਦੀ ਅਧੋਗਤੀ ਬਾਰੇ ਖਤਰੇ ਦਾ ਉਹਨਾਂ ਦਾ ਚੀਕ ਚਿਹਾੜਾ ਜ਼ਹਿਰ ਦੀ ਨਿਪੁੰਸਕਤਾ ਅਤੇ ਜ਼ਹਿਰ-ਮਾਰ ਦੁਆਈ ਦੀ ਸਮਰੱਥਾ ਦੀ ਮਹੱਤਤਾ ਬਾਰੇ ਉਹਨਾਂ ਨੂੰ ਪਤਾ ਲੱਗ ਜਾਣ ਦਾ ਸਿੱਟਾ ਹੋਵੇ।

ਸੱਭਿਅਤਾ ਦੇ ਤਬਾਹ ਹੋਣ ਬਾਰੇ ਹਵਾਂਕਣ ਵਾਲਿਆਂ ਦੀ ਗਿਣਤੀ ਜਿਤਨੀ ਵੱਧਦੀ ਹੈ ਉਤਨੀਆਂ ਹੀ ਵੱਧ ਉੱਚੀਆਂ ਉਹਨਾਂ ਦੀਆਂ ਹਵਾਂਕਣੀਆਂ ਹੁੰਦੀਆਂ ਹਨ। ਕੋਈ ਤਿੰਨ ਮਹੀਨੇ ਹੋਏ, ਫ਼ਰਾਂਸ ਵਿੱਚ ਸਾਬਕ ਮੰਤਰੀ ਕਾਈਲਾਕਸ ਨੇ ਖਤਰੇ ਦਾ ਰੋਣਾ ਰੋਇਆ ਸੀ।

ਉਹ ਕੁਰਲਾਇਆ ਸੀ: "ਸੰਸਾਰ ਬਹੁਲਤਾ ਤੇ ਅੰਧ-ਵਿਸ਼ਵਾਸ ਦੇ ਦੁਖਾਂਤਾਂ ਦੀ ਸ਼ਿਕਾਰ ਹੈ। ਕੀ ਇਹ ਦੁਖਾਂਤ ਨਹੀਂ ਕਿ ਕਣਕ ਉਦੋਂ ਸਾੜੀ ਜਾ ਰਹੀ ਹੈ ਤੇ ਕੌਫੀ ਦੀਆਂ ਬੋਰੀਆਂ ਸਾਗਰ ਵਿੱਚ ਸੁੱਟੀਆਂ ਜਾ ਰਹੀਆਂ ਹਨ ਜਦੋਂ ਕਰੋੜਾਂ ਲੋਕਾਂ ਕੋਲ ਖਾਣ ਲਈ ਪੂਰੀ ਖੁਰਾਕ ਨਹੀਂ ? ਜਿੱਥੋਂ ਤੱਕ ਅੰਧ-ਵਿਸ਼ਵਾਸ ਦਾ ਸਬੰਧ ਹੈ ਇਹ ਪਹਿਲਾਂ ਹੀ ਕਾਫੀ ਨੁਕਸਾਨ ਪਹੁੰਚਾ ਚੁੱਕਿਆ ਹੈ। ਇਸ ਨੇ ਜੰਗ ਨੂੰ ਜਨਮ ਦਿੱਤਾ ਹੈ ਅਤੇ ਅਮਨ-ਸੰਧੀਆਂ ਕਰਵਾਈਆਂ ਹਨ ਜਿਨ੍ਹਾਂ ਨੂੰ ਉਸ ਹਾਲਤ ਵਿੱਚ ਸੋਧਿਆ ਜਾ ਸਕਦਾ ਹੈ ਜਦੋਂ ਅੰਧ-ਵਿਸ਼ਵਾਸ ਅਲੋਪ ਹੁੰਦਾ ਹੈ। ਜੇ ਵਿਸ਼ਵਾਸ ਨੂੰ ਬਹਾਲ ਨਹੀਂ ਕੀਤਾ ਜਾਂਦਾ, ਸਾਰੀ ਸੱਭਿਆਤਾ ਖਤਰੇ ਵਿੱਚ ਪੈ ਜਾਵੇਗੀ, ਕਿਉਂ ਜੋ ਹੋ ਸਕਦਾ ਹੈ ਲੋਕ ਇੱਕ ਅਜਿਹੇ ਖਤਰਨਾਕ ਪ੍ਰਬੰਧ ਨੂੰ ਭੁੰਜੇ ਪਟਕਾ ਦੇਣ ਜਿਸ ਨੂੰ ਉਹ ਸਾਰੀਆਂ ਬਿਮਾਰੀਆਂ ਦਾ ਜ਼ਿੰਮੇਵਾਰ ਸਮਝਦੇ ਹਨ।"

121 / 162
Previous
Next