

ਕਾਤਲਾਂ ਵਿਚਾਲੇ ਪਰਸਪਰ ਵਿਸ਼ਵਾਸ ਦੀ ਸੰਭਾਵਨਾ ਬਾਰੇ ਗੱਲਾਂ ਕਰਨ ਵਾਲਾ ਜਾਂ ਤਾਂ ਪੁੱਜ ਕੇ ਫਰੇਬੀ ਜਾਂ ਉੱਕਾ ਹੀ ਸਿੱਧੜ ਹੋ ਸਕਦਾ ਹੈ, ਕਾਤਲ ਜਿਹੜੇ ਅੱਜ ਇੱਕ ਦੂਜੇ ਦੇ ਵਿਰੁੱਧ ਖੁੱਲ੍ਹੇਆਮ ਆਪਣੇ ਖੂਨੀ ਪੰਜੇ ਤੇ ਦੰਦ ਵਰਤਣ ਨੂੰ ਤਿਆਰ-ਬਰ-ਤਿਆਰ ਹਨ। ਜੇ "ਲੋਕਾਂ" ਤੋਂ ਉਸ ਦਾ ਭਾਵ ਕਿਰਤੀ ਲੋਕ ਹਨ ਤਾਂ ਹਰ ਈਮਾਨਦਾਰ ਆਦਮੀ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਮਜ਼ਦੂਰ ਪੂੰਜੀਵਾਦੀ ਪ੍ਰਬੰਧ ਦੇ ਊਤਪੁਣੇ ਦੇ ਸਿਰ ਉਹਨਾਂ ਖਰਾਬੀਆਂ ਨੂੰ "ਮੜ੍ਹਨ" ਵਿੱਚ ਬਿਲਕੁੱਲ ਸਹੀ ਹਨ ਜਿਨ੍ਹਾਂ ਨਾਲ ਇਹ ਪ੍ਰਬੰਧ ਉਹਨਾਂ ਨੂੰ ਉਹਨਾਂ ਦੀ ਧਨ-ਸਿਰਜਕ ਮਿਹਨਤ ਦਾ ਇਨਾਮ ਦੇਂਦਾ ਹੈ। ਪ੍ਰੋਲੇਤਾਰੀਆ ਵੱਧ ਤੋਂ ਵੱਧ ਸਪੱਸ਼ਟਤਾ ਨਾਲ ਇਹ ਸਮਝੀ ਜਾ ਰਿਹਾ ਹੈ ਕਿ ਬੁਰਜੂਆ ਹਕੀਕਤ ਮਾਰਕਸ ਅਤੇ ਏਂਗਲਜ਼ ਵੱਲੋਂ ਕਮਿਊਨਿਸਟ ਮੈਨੀਫੈਸਟੋ ਵਿੱਚ ਲਿਖੇ ਇਹਨਾਂ ਸ਼ਬਦਾਂ ਨੂੰ ਡਰਾਉਣੀ ਸ਼ੁੱਧਤਾਈ ਨਾਲ ਹੱਕੀ ਠਹਿਰ ਰਹੀ ਹੈ।
"ਇਹ (ਬੁਰਜੂਆਜ਼ੀ) ਰਾਜ ਕਰਨ ਦੇ ਯੋਗ ਨਹੀਂ ਹੈ ਕਿਉਂ ਜੋ ਇਹ ਆਪਣੀ ਗੁਲਾਮਦਾਰੀ ਦੇ ਅੰਦਰ ਆਪਣੇ ਗੁਲਾਮ ਦਾ ਜਿਉਂਣਾ ਯਕੀਨੀ ਬਣਾਉਣ ਦੇ ਸਮਰੱਥ ਨਹੀਂ ਹੈ, ਕਿਉਂ ਜੋ ਇਹ ਗੁਲਾਮ ਨੂੰ ਅਜਿਹੀ ਸਥਿਤੀ ਵਿੱਚ ਨਿਘਰਨੋਂ ਨਹੀਂ ਬਚਾ ਸਕਦਾ ਜਿਸ ਵਿੱਚ ਗੁਲਾਮ ਰਾਹੀਂ ਆਪ ਪਲਣ ਦੀ ਥਾਂ 'ਤੇ ਇਸ ਨੂੰ ਖੁਦ ਗੁਲਾਮ ਪਾਲਣਾ ਪਵੇਗਾ। ਸਮਾਜ ਬਹੁਤ ਚਿਰ ਬੁਰਜੂਆਜ਼ੀ ਦੇ ਅਧੀਨ ਨਹੀਂ ਰਹਿ ਸਕਦਾ, ਦੂਜੇ ਸ਼ਬਦਾਂ ਵਿੱਚ ਇਸ ਦੀ ਹੋਂਦ ਸਮਾਜ ਨਾਲ ਉੱਕਾ ਮੇਲ ਨਹੀਂ ਖਾਂਦੀ।"
ਕਾਈਲਾਕਸ ਉਹਨਾਂ ਸੈਂਕੜੇ ਪੁਰਾਣੇ ਭੱਦਰਪੁਰਸ਼ਾਂ ਵਿੱਚੋਂ ਹੈ ਜੋ ਇਸ ਗੱਲ ਦੀ ਪ੍ਰੋੜ੍ਹਤਾ ਕਰਨੀ ਜਾਰੀ ਰੱਖ ਰਹੇ ਹਨ ਕਿ ਉਹਨਾਂ ਦਾ ਬੁਰਜੂਆ ਊਤਪੁਣਾ ਉਹ ਸਿਆਣਪ ਹੈ ਜੋ ਸਾਰੇ ਸਮਿਆਂ ਲਈ ਮਨੁੱਖ ਨੂੰ ਬਖਸ਼ੀ ਗਈ ਹੈ ਕਿ ਉਹ ਕਦੇ ਵੀ ਕੋਈ ਵਧੀਆ ਚੀਜ਼ ਈਜ਼ਾਦ ਨਹੀਂ ਕਰੇਗਾ, ਇਸ ਤੋਂ ਅਗਾਂਹ ਨਹੀਂ ਜਾਵੇਗਾ, ਉਚੇਰੇ ਅਸੂਲਾਂ ਤੱਕ ਕਦੇ ਨਹੀਂ ਪੁੱਜਣਾ ਚਾਹੁੰਦਾ ਅਤੇ ਇਸ ਗੱਲ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ ਕਿ ਬੁਰਜੂਆਜ਼ੀ ਦੇ ਅੱਥਰੂ ਪੂੰਝਣ ਵਾਲਿਆਂ ਨੇ ਆਪਣੇ ਵਿਗਿਆਨ ਨੂੰ ਆਪਣੀ ਆਰਥਕ ਸਿਆਣਪ ਤੇ ਇਸ ਦੀ ਪਾਇਦਾਰੀ ਦੇ ਸਬੂਤ ਵਜੋਂ ਬਿਆਨ ਕੀਤਾ ਸੀ।
ਹੁਣ ਉਹ ਆਪਣੀ ਨੀਚ ਖੇਡ ਵਿੱਚੋਂ ਵਿਗਿਆਨ ਨੂੰ ਕੱਢਣਾ ਚਾਹੁੰਦੇ ਹਨ। 23 ਫਰਵਰੀ ਨੂੰ ਉਸੇ ਕਾਈਲਾਕਸ ਨੇ ਸਾਬਕਾ ਮੰਤਰੀਆਂ, ਪਾਲ ਮਿਲੀਓਕੋਵ ਵਰਗੇ ਬੰਦਿਆਂ ਦੇ ਸਾਹਮਣੇ ਸਪੈਂਗਲਰ ਵਾਂਗ ਬੋਲਦਿਆਂ ਆਖਿਆ:
"ਕਈ ਹਾਲਤਾਂ ਵਿੱਚ ਤਕਨੀਕੀ ਗਿਆਨ ਬੇਰੁਜ਼ਗਾਰੀ ਪੈਦਾ ਕਰਦਾ ਹੈ, ਨੌਕਰੀ ਤੋਂ ਹਟਾਏ ਗਏ ਮਜ਼ਦੂਰਾਂ ਦੀਆਂ ਉਜਰਤਾਂ ਨੂੰ ਹਿੱਸੇਦਾਰਾਂ ਲਈ ਵਾਧੂ ਲਾਭ ਅੰਸ਼ਾਂ ਵਿੱਚ ਬਦਲਦਾ ਹੈ। 'ਬਿਨਾਂ ਜ਼ਮੀਰ' ਦੇ ਵਿਗਿਆਨ, ਜ਼ਮੀਰ ਰਾਹੀਂ ਨਿਰਉਤਸ਼ਾਹ ਵਿਗਿਆਨ ਮਨੁੱਖ ਦੀ ਤਬਾਹੀ ਲਈ ਕੰਮ ਕਰਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਵਿਗਿਆਨ ਦੀਆਂ ਵਾਗਾਂ ਖਿੱਚ ਕੇ ਰੱਖੇ। ਵਰਤਮਾਨ ਸੰਕਟ ਮਨੁੱਖੀ ਵਿਵੇਕ ਲਈ ਹਾਰ ਹੈ। ਕਈ ਵਾਰ ਵਿਗਿਆਨ ਲਈ ਇੱਕ ਮਹਾਨ ਮਨੁੱਖ ਨਾਲੋਂ ਹੋਰ ਵੱਡੀ ਬਦਬਖਤੀ ਨਹੀਂ ਹੁੰਦੀ। ਉਹ ਸਿਧਾਂਤਕ ਪਰਮ ਸਿਧਾਂਤ