Back ArrowLogo
Info
Profile

ਪੇਸ਼ ਕਰਦੇ ਹਨ ਜਿਨ੍ਹਾਂ ਦਾ ਇੱਕ ਵਿਸ਼ੇਸ਼ ਸਮੇਂ ਤੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਅਰਥ ਤੇ ਮਹੱਤਤਾ ਹੁੰਦੇ ਹਨ ਜਿਵੇਂ ਕਿ ਕਾਰਲ ਮਾਰਕਸ ਬਾਰੇ ਕਹਿ ਸਕਦੇ ਹਾਂ। ਉਹ 1844 ਜਾਂ 1870 ਵਿੱਚ ਸਹੀ ਸਨ, ਪਰ 1932 ਵਿੱਚ ਬਿਲਕੁਲ ਠੀਕ ਨਹੀਂ। ਜੇ ਮਾਰਕਸ ਅੱਜ ਜਿਉਂਦਾ ਹੁੰਦਾ ਤਾਂ ਉਹ ਕੁਝ ਨਾ ਲਿਖਦਾ ਜੋ ਉਸ ਨੇ ਲਿਖਿਆ ਸੀ।"

ਇਹਨਾਂ ਸ਼ਬਦਾਂ ਵਿੱਚ ਬੁਰਜੂਆਜ਼ੀ ਇਹ ਪ੍ਰਵਾਨ ਕਰਦੀ ਹੈ ਕਿ ਉਸ ਦੀ ਜਮਾਤ ਦੀ ਸਿਆਣਪ ਨਿਰਬਲ ਤੇ ਦਿਵਾਲੀਆ ਹੋ ਗਈ ਹੈ। ਉਹ ਇਸ ਗੱਲ ਨੂੰ ਭੁਲਾਉਂਦਿਆਂ "ਵਿਗਿਆਨ ਨੂੰ ਛਾਂਗਣ" ਦੀ ਸਿਫਾਰਸ਼ ਕਰਦਾ ਹੈ ਕਿ ਵਿਗਿਆਨ ਨੇ ਉਸ ਦੀ ਜਮਾਤ ਨੂੰ ਮਿਹਨਤਕਸ਼ ਸੰਸਾਰ ਉੱਤੇ ਸੱਤ੍ਹਾ ਮਜ਼ਬੂਤ ਕਰਨ ਵਿੱਚ ਕਿਤਨੀ ਤਾਕਤ ਪ੍ਰਦਾਨ ਕੀਤੀ ਹੈ। "ਵਿਗਿਆਨ ਨੂੰ ਛਾਂਗਣ" ਦਾ ਅਰਥ ਕੀ ਹੈ? ਖੋਜ ਕਰਨ ਦੀ ਅਜ਼ਾਦੀ ਨਾ ਦੇਣ ਦਾ ਭਾਵ ਕੀ ਹੈ ? ਇੱਕ ਸਮਾਂ ਸੀ ਜਦੋਂ ਬੁਰਜੂਆਜ਼ੀ ਨੇ ਵਿਗਿਆਨ ਦੀ ਅਜ਼ਾਦੀ ਉੱਤੇ ਗਿਰਜੇ ਦੇ ਹਮਲਿਆਂ ਦਾ ਬੜੀ ਦਲੇਰੀ ਤੇ ਅਸਰਦਾਰ ਢੰਗ ਨਾਲ ਟਾਕਰਾ ਕੀਤਾ ਸੀ। ਸਾਡੇ ਸਮੇਂ ਬੁਰਜੂਆ ਦਰਸ਼ਨ ਸਹਿਜੇ ਸਹਿਜੇ ਮੱਧ ਕਾਲੀਨ ਧਰਮ ਵਿੱਦਿਆ ਦੇ ਸੇਵਕਾਂ ਦੇ ਯੁੱਗ ਵੱਲ ਪਰਤ ਰਿਹਾ ਹੈ। ਕਾਈਲਾਕਸ ਠੀਕ ਹੈ ਜਦੋਂ ਉਹ ਕਹਿੰਦਾ ਹੈ ਯੂਰਪ ਨੂੰ ਵਹਿਸ਼ੀਪਣ ਵੱਲ ਪਰਤਣ ਦਾ ਖਤਰਾ ਦਰਪੇਸ਼ ਹੈ, ਜਿਵੇਂ ਕਿ ਮਾਰਕਸ ਨੇ, ਜਿਸ ਦੀ ਸਿੱਖਿਆ ਤੋਂ ਉਹ ਅਣਜਾਣ ਹੈ- ਭਵਿੱਖਬਾਣੀ ਕੀਤੀ ਸੀ: ਹਾਂ, ਇਸ ਗੱਲ ਤੋਂ ਉੱਕਾ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯੂਰਪ ਦੀ, ਅਮਰੀਕਾ ਦੀ ਬੁਰਜੂਆਜ਼ੀ, ਜੋ ਸੰਸਾਰ ਦੀ ਮਾਲਕਿਆਣੀ ਹੈ, ਹਰ ਆਉਂਦੇ ਸਾਲ ਵਧੇਰੇ ਅਣਜਾਣ, ਬੌਧਕ ਤੌਰ 'ਤੇ ਮਰੀਅਲ ਤੇ ਵਹਿਸ਼ੀ ਹੁੰਦੀ ਜਾ ਰਹੀ ਹੈ— ਅਤੇ ਉਹ ਆਪ ਜਿਵੇਂ ਕਿ ਤੁਸਾਂ ਚਿੱਠੀ ਵਿੱਚ ਲਿਖਿਆ ਹੈ ਇਸ ਨੂੰ ਮਹਿਸੂਸ ਕਰਦੀ ਹੈ।

ਅੱਜ ਕੱਲ੍ਹ ਬੁਰਜੂਆਜ਼ੀ ਵਿਚਾਲੇ ਵਹਿਸ਼ੀਪਣ ਵੱਲ ਪਰਤਣ ਦੀ ਸੰਭਾਵਨਾ ਦਾ ਵਿਚਾਰ ਇੱਕ ਫੈਸ਼ਨ ਬਣ ਗਿਆ ਹੈ । ਸਪੈਂਗਲਰ ਕਾਈਲਾਕਸ ਤੇ ਇਸੇ ਤਰ੍ਹਾਂ ਦੇ "ਚਿੰਤਕ" ਹਜ਼ਾਰਾਂ ਅਸੱਭਿਆ ਕੇਂਦਰ ਪੁਰਸ਼ਾਂ ਦੀ ਦਿਮਾਗੀ ਹਾਲਤ ਨੂੰ ਪ੍ਰਗਟ ਕਰਦੇ ਹਨ। ਇਹ ਚਿੰਤਾਜਨਕ ਹਾਲਤ ਉਹਨਾਂ ਦੀ ਜਮਾਤ ਦੀ ਮੌਤ ਦੀ ਪੂਰਨ ਭਾਵਨਾ ਵਿੱਚੋਂ ਇਸ ਤੱਥ ਵਿੱਚੋਂ ਪੈਦਾ ਹੁੰਦੀ ਹੈ ਕਿ ਸਾਰੇ ਸੰਸਾਰ ਵਿਚ ਕਿਰਤੀ ਜਨਸਮੂਹਾਂ ਦੀ ਆਪਣੇ ਨਿਆਈ ਉਦੇਸ਼ ਲਈ ਇਨਕਲਾਬੀ ਜਾਗ੍ਰਿਤੀ ਵੱਲ ਵੱਧ ਰਹੀ ਹੈ। ਬੁਰਜੂਆਜ਼ੀ ਕਿਰਤੀ ਲੋਕਾਂ ਦੇ ਇਨਕਲਾਬੀ ਸੱਭਿਆਚਾਰ ਦੇ ਵਿਕਾਸ ਬਾਰੇ ਵਿਸ਼ਵਾਸ ਨਾ ਕਰਨ ਨੂੰ ਚੰਗਾ ਸਮਝਦੀ ਹੈ, ਪਰ ਉਹ ਇਸ ਨੂੰ ਵੇਖਦੀ ਹੈ ਤੇ ਮਹਿਸੂਸ ਕਰਦੀ ਹੈ। ਇਹ ਇਕ ਸਰਬ ਵਿਆਪੀ ਅਮਲ ਹੈ ਅਤੇ ਬਹੁਤ ਹੀ ਨਿਆਈਂ ਤੇ ਹੱਕੀ ਹੈ। ਇਹ ਮਨੁੱਖਤਾ ਦੇ ਸਮੁੱਚੇ ਕਿਰਤ ਤਜ਼ਰਬੇ ਦਾ ਤਰਕਸ਼ੀਲ ਤੇ ਅਟੱਲ ਵਿਕਾਸ ਹੈ, ਜਿਸ ਬਾਰੇ ਬੁਰਜੂਆ ਇਤਿਹਾਸਕਾਰ ਬਹੁਤ ਹੀ ਵਧਾ ਚੜ੍ਹਾ ਕੇ ਦੱਸਦੇ ਹਨ। ਪਰ ਕਿਉਂ ਜੋ ਇਤਿਹਾਸ ਵੀ ਇੱਕ ਵਿਗਿਆਨ ਹੈ, ਇਸ ਲਈ ਇਸ ਨੂੰ "ਛਾਂਗਣਾ" ਚਾਹੀਦਾ ਹੈ ਜਾਂ ਇਸ ਤੋਂ ਵੀ ਆਸਾਨ ਗੱਲ, ਇਸ ਦੀ ਹੋਂਦ ਨੂੰ ਹਰ ਹਾਲਤ ਵਿੱਚ ਭੁਲਾ ਦੇਣਾ ਚਾਹੀਦਾ ਹੈ। ਇਹ ਸਲਾਹ ਫ਼ਰਾਂਸੀਸੀ ਕਵੀ ਤੇ ਐਕਾਦਮੀਸ਼ਨ ਪਾਲ ਵਾਲੇਰੀ ਨੇ ਆਪਣੀ ਪੁਸਤਕ ਸਮਕਾਲੀ ਸੰਸਾਰ ਦਾ ਰੀਵਿਊ ਵਿੱਚ ਦਿੱਤੀ ਹੈ : ਉਹ ਚਾਹੁੰਦਾ ਹੈ ਕਿ ਅਸੀਂ ਇਤਿਹਾਸ ਨੂੰ ਭੁੱਲ ਜਾਈਏ,

123 / 162
Previous
Next