

ਜਿਸ ਉੱਤੇ ਉਹ ਕੌਮਾਂ ਦੀਆਂ ਬਿਪਤਾਵਾਂ ਦਾ ਬਹੁਤ ਹੀ ਗੰਭੀਰ ਦੋਸ਼ ਮੜ੍ਹਦਾ ਹੈ। ਉਹ ਕਹਿੰਦਾ ਹੈ ਕਿ ਬੀਤੇ ਨੂੰ ਚੇਤੇ ਕਰਦਿਆਂ ਇਤਿਹਾਸ ਬੇਅਰਥ ਸੁਪਨਿਆਂ ਨੂੰ ਜਨਮ ਦੇਂਦਾ ਹੈ ਅਤੇ ਲੋਕਾਂ ਨੂੰ ਅਮਨਚੈਨ ਤੋਂ ਵੰਚਤ ਕਰ ਦੇਂਦਾ ਹੈ, ਲੋਕਾਂ ਤੋਂ, ਨਿਰਸੰਦੇਹ ਉਸ ਦਾ ਭਾਵ ਬੁਰਜੂਆਜ਼ੀ ਤੋਂ ਹੈ। ਸੌ ਵਿਸਵੇ ਵਾਲੇਰੀ ਧਰਤੀ ਉੱਤੇ ਕੋਈ ਹੋਰ ਲੋਕ ਵੇਖਣ ਦੇ ਯੋਗ ਨਹੀਂ ਹੈ ਅਤੇ ਉਸ ਕੋਲ ਇਤਿਹਾਸ ਬਾਰੇ ਇਹੋ ਕੁਝ ਕਹਿਣ ਨੂੰ ਹੈ, ਜਿਸ ਉੱਤੇ ਪੁਣੇ ਪਿੱਛੇ ਜਿਹੇ ਤੱਕ ਬੁਰਜੂਆਜ਼ੀ ਨੂੰ ਬੜਾ ਮਾਣ ਸੀ ਅਤੇ ਜਿਸ ਨੂੰ ਉਸ ਨੇ ਬੜੀ ਚਤੁਰਾਈ ਨਾਲ ਲਿਖਿਆ ਸੀ:
"ਸਾਡੀ ਬੁੱਧੀ ਦੀ ਰਸਾਇਣਕ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀਆਂ ਗਈਆਂ ਸਾਰੀਆਂ ਉਪਜਾਂ ਵਿੱਚੋਂ ਇਤਿਹਾਸ ਸਭ ਤੋਂ ਵੱਧ ਖਤਰਨਾਕ ਉਪਜ ਹੈ। ਇਹ ਸੁਪਨਿਆਂ ਨੂੰ ਉਤੇਜਤ ਕਰਦਾ ਹੈ, ਕੌਮਾਂ ਨੂੰ ਨਸ਼ਿਆਉਂਦਾ ਹੈ, ਉਹਨਾਂ ਵਿੱਚ ਝੂਠੀਆਂ ਯਾਦਾਂ ਜਗਾਉਂਦਾ ਹੈ, ਉਹਨਾਂ ਦੇ ਪ੍ਰਤੀਕਰਮਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ, ਉਹਨਾਂ ਦੇ ਪੁਰਾਣੇ ਜ਼ਖਮਾਂ ਨੂੰ ਉਚੇੜਦਾ ਹੈ, ਉਹਨਾਂ ਨੂੰ ਸੁੱਖ ਚੈਨ ਤੋਂ ਵੰਚਤ ਕਰਦਾ ਹੈ ਅਤੇ ਉਹਨਾਂ ਨੂੰ ਖਬਤ, ਫੜਬਾਜ਼ੀ ਦੇ ਜਾਂ ਕਸ਼ਟ ਦੇਣ ਦੇ ਖਬਤ ਵੱਲ ਧੱਕਦਾ ਹੈ।"
ਇੱਕ ਢਾਰਸ ਬਨਾਉਣ ਵਾਲੇ ਦੇ ਪੱਖ ਤੋਂ ਜਿਵੇਂ ਤੁਸੀਂ ਵੇਖਦੇ ਹੋ, ਉਹ ਬਹੁਤ ਹੀ ਗਰਮ ਖਿਆਲੀਆਂ ਹੈ। ਉਹ ਜਾਣਦਾ ਹੈ ਕਿ ਬੁਰਜੂਆਜ਼ੀ ਸੁੱਖ ਚੈਨ ਵਿੱਚ ਰਹਿਣਾ ਚਾਹੁੰਦੀ ਹੈ ਅਤੇ ਉਹ ਆਪਣੇ ਆਪ ਨੂੰ ਕਰੋੜਾਂ ਲੋਕਾਂ ਨੂੰ ਤਬਾਹ ਕਰਨ ਦੀ ਹੱਕਦਾਰ ਸਮਝਦੀ ਹੈ ਤਾਂ ਜੋ ਉਹ ਅਮਨ ਚੈਨ ਦਾ ਜੀਵਨ ਬਤੀਤ ਕਰ ਸਕੇ । ਨਿਰਸੰਦੇਹ ਉਹ ਲਾਇਰੀਆਂ ਲਈ ਲੱਖਾਂ ਪੁਸਤਕਾਂ ਨੂੰ ਧਰਤੀ ਉਤਲੀ ਅਤੇ ਆਪਣੇ ਕੰਟਰੋਲ ਹੇਠਲੀ ਹਰ ਚੀਜ਼ ਨੂੰ ਆਸਾਨੀ ਨਾਲ ਨਸ਼ਟ ਕਰ ਸਕਦੀ ਹੈ। ਕੀ ਇਤਿਹਾਸ ਇੱਕ ਸ਼ਾਂਤ ਜੀਵਨ ਨੂੰ ਰੋਕਦਾ ਹੈ? ਫਿਰ, ਇਤਿਹਾਸ ਤੋਂ ਖਹਿੜਾ ਛੁਡਾਓ। ਇਤਿਹਾਸ ਸਬੰਧੀ ਸਾਰੀਆਂ ਪੁਸਤਕਾਂ ਵਾਪਸ ਲੈ ਲਵੋ ਸਕੂਲਾਂ ਵਿੱਚ ਇਸ ਦਾ ਪੜ੍ਹਾਇਆ ਜਾਣਾ ਬੰਦ ਕਰ ਦਿਓ! ਬੀਤੇ ਦੇ ਅਧਿਐਨ ਨੂੰ ਸਮਾਜਿਕ ਤੌਰ 'ਤੇ ਖਤਰਨਾਕ ਤੇ ਇੱਥੋਂ ਤੱਕ ਇੱਕ ਮੁਜਰਮਾਨਾ ਚੀਜ਼ ਕਰਾਰ ਦੇ ਦਿਓ। ਇਤਿਹਾਸਕ ਖੋਜ ਦੀ ਰੁਚੀ ਰੱਖਣ ਵਾਲੇ ਲੋਕਾਂ ਨੂੰ ਪਾਗਲ ਕਰਾਰ ਦੇ ਦਿਓ ਅਤੇ ਉਹਨਾਂ ਨੂੰ ਵਸੋਂ ਰਹਿਤ ਟਾਪੂਆਂ ਵਿੱਚ ਭੇਜ ਦਿਓ।
ਮੁੱਖ ਚੀਜ਼ ਅਮਨ ਚੈਨ ਹੈ। ਅਤੇ ਬੁਰਜੂਆਜ਼ੀ ਦੇ ਸਾਰੇ ਢਾਰਸ ਬੰਨ੍ਹਾਉਣ ਵਾਲਿਆਂ ਦੀ ਇਹੋ ਚਿੰਤਾ ਹੈ। ਪਰ, ਅਮਨ ਚੈਨ ਪ੍ਰਾਪਤ ਕਰਨ ਲਈ ਜਿਵੇਂ ਕਾਈਲਾਕਸ ਕਹਿੰਦਾ ਹੈ, ਵੱਖ ਵੱਖ ਕੌਮੀਅਤਾਂ ਦੇ ਪੂੰਜੀਪਤੀ ਲੁਟੇਰਿਆਂ ਵਿਚਾਲੇ ਪਰਸਪਰ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਵਿਸ਼ਵਾਸ ਦੀ ਸਥਾਪਨਾ ਲਈ ਇਹ ਜ਼ਰੂਰੀ ਹੈ ਕਿ ਦੂਜੀਆਂ ਧਰਤੀਆਂ—ਉਦਾਹਰਣ ਵਜੋਂ ਚੀਨ-ਦੇ ਬੂਹੇ ਚੌਪਟ ਖੋਲ੍ਹ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹਨਾਂ ਨੂੰ ਯੂਰਪ ਦੇ ਸਾਰੇ ਲੁਟੇਰੇ ਤੇ ਦੁਕਾਨਦਾਰ ਲੁੱਟ ਸਕਣ। ਪਰ ਜਾਪਾਨ ਦੇ ਲੁਟੇਰੇ ਤੇ ਦੁਕਾਨਦਾਰ ਆਪਣੇ ਤੋਂ ਬਿਨਾਂ ਸਾਰਿਆਂ ਲਈ ਇਹ ਬੂਹੇ ਇਸ ਕਰਕੇ ਬੰਦ ਕਰਨਾ ਚਾਹੁੰਦੇ ਹਨ ਕਿਉਂ ਜੋ ਚੀਨ ਉਹਨਾਂ ਨੂੰ ਯੂਰਪ ਨਾਲੋਂ ਬਹੁਤ ਨੇੜੇ ਹਨ ਅਤੇ ਕਿ ਉਹਨਾਂ ਲਈ ਚੀਨੀਆਂ ਨੂੰ ਲੁੱਟਣਾ ਹਿੰਦੁਸਤਾਨੀਆਂ ਨਾਲੋਂ ਸੁਖਾਲਾ ਹੈ, ਜਿਨ੍ਹਾਂ ਨੂੰ ਇੰਗਲੈਂਡ ਦੇ "ਭੱਦਰ ਪੁਰਸ਼" ਲੁੱਟਣ ਦੇ