Back ArrowLogo
Info
Profile

ਆਦੀ ਹਨ। ਲੁੱਟ-ਚੋਂਘ ਕਰਨ ਵਿੱਚ ਸ਼ਰੀਕੇਬਾਜ਼ੀ ਝਗੜਿਆਂ ਨੂੰ ਜਨਮ ਦੇਂਦੀ ਹੈ। ਜੋ ਨਵੀਂ ਸੰਸਾਰ ਜੰਗ ਦੇ ਖਤਰੇ ਨਾਲ ਭਰਪੂਰ ਹਨ। ਇਸ ਤੋਂ ਉਪਰੰਤ, ਜਿਵੇਂ ਕਿ ਪੈਰਿਸ ਦਾ ਰਸਾਲਾ ਗਰਿਨਗੋਰੇ ਲਿਖਦਾ ਹੈ: "ਰੂਸੀ ਸਲਤਨਤ, ਇੱਕ ਆਮ ਤੇ ਮਜ਼ਬੂਤ ਮੰਡੀ ਵਜੋਂ ਯੂਰਪ ਦੇ ਹੱਥੋਂ ਖੁੱਸ ਗਈ ਹੈ।" ਰਸਾਲਾ ਗਰਿਨਗੋਰੇ ਇਸ ਗੱਲ ਵਿਚ ਹੀ ਬੁਰਿਆਈ ਦੀ ਜੜ੍ਹ ਵੇਖਦਾ ਹੈ ਅਤੇ ਕਈ ਹੋਰ ਪੱਤਰਕਾਰਾਂ, ਸਿਆਸਤਦਾਨਾਂ, ਪਾਦਰੀਆਂ ਲਾਰਡਾਂ, ਮਾਅਰਕੇਬਾਜ਼ਾਂ ਤੇ ਧੋਖੇਬਾਜ਼ਾਂ ਵਾਂਗ ਸੋਵੀਅਤ ਯੂਨੀਅਨ ਵਿਚ ਸਰਬ ਯੂਰਪੀ ਮੁਦਾਖਲਤ ਦੀ ਜ਼ਰੂਰਤ ਉੱਤੇ ਜ਼ੋਰ ਦੇਂਦਾ ਹੈ। ਫਿਰ, ਯੂਰਪ ਵਿੱਚ ਬੇਰੁਜ਼ਗਾਰੀ ਨਿਰੰਤਰ ਵੱਧਦੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਪ੍ਰੋਲੇਤਾਰੀਆਂ ਦਾ ਆਪਣੇ ਉਦੇਸ਼ ਦੇ ਨਿਆਈਂ ਹੋਣ ਬਾਰੇ ਇਨਕਲਾਬੀ ਜਾਗ੍ਰਿਤੀ ਵੀ ਵੱਧਦੀ ਜਾ ਰਹੀ ਹੈ। ਇਸ ਸਭ ਕੁਝ ਦਾ ਇਹੋ ਸਿੱਟਾ ਨਿਕਲਦਾ ਹੈ ਕਿ "ਅਮਨ ਚੈਨ" ਦੀ ਸਥਾਪਨਾ ਲਈ ਬਹੁਤ ਹੀ ਘੱਟ ਅਵਸਰ ਹੈ ਅਤੇ ਇੱਥੋਂ ਤਕ ਕਿ ਇਸ ਦੀ ਉੱਕਾ ਹੀ ਕੋਈ ਥਾਂ ਨਹੀਂ ਹੈ। ਪਰ ਮੈਂ ਇਕ ਆਸ਼ਾਵਾਦੀ ਨਾ ਹੁੰਦਿਆਂ ਅਤੇ ਜਾਣਦੇ ਹੋਇਆ ਕਿ ਬੁਰਜੂਆਜ਼ੀ ਦਾ ਸਨਕੀਪੁਣਾ ਬੇਹੱਦ ਹੈ ਇਹ ਮੰਨਣ ਨੂੰ ਤਿਆਰ ਹਾਂ ਕਿ ਕੋਈ ਵੀ ਅਜਿਹਾ ਢੰਗ ਤਰੀਕਾ ਨਹੀਂ ਜਿਸ ਰਾਹੀਂ ਬੁਰਜੂਆਜ਼ੀ ਇੱਕ ਸ਼ਾਂਤ ਜੀਵਨ ਲਈ ਥਾਂ ਪ੍ਰਾਪਤ ਕਰ ਸਕਦੀ ਹੋਵੇ। ਕੋਲੋਜਨ ਵਿੱਚ 19 ਫਰਵਰੀ ਨੂੰ ਦਿੱਤੇ ਭਾਸ਼ਣ ਵਿੱਚ ਨਸਲਵਾਦੀ ਡਿਪਟੀ ਬਰਗਰ ਨੇ ਇਸ ਗੱਲ ਦੀ ਸੰਭਾਵਨਾ ਬਾਰੇ ਸੰਕੇਤ ਕੀਤਾ ਸੀ ਜਦੋਂ ਉਸ ਨੇ ਇਹ ਆਖਿਆ:

"ਜੇ, ਹਿਟਲਰ ਦੇ ਸੱਤ੍ਹਾ ਵਿੱਚ ਆਉਣ ਦੇ ਮਗਰੋਂ ਫ਼ਰਾਂਸੀਸੀਆਂ ਨੇ ਜਰਮਨ ਇਲਾਕੇ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਤਾਂ ਅਸੀਂ ਸਾਰੇ ਯਹੂਦੀਆਂ ਦੇ ਗਲੇ ਕੱਟ ਦਿਆਂਗੇ ।"

ਜਦੋਂ ਪਰਸ਼ੀਅਨ ਸਰਕਾਰ ਨੂੰ ਇਸ ਬਿਆਨ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਰਗਰ ਨੂੰ ਹੋਰ ਪਬਲਿਕ ਭਾਸ਼ਣ ਦੇਣ ਤੋਂ ਵਰਜ ਦਿੱਤਾ। ਇਸ ਗੱਲ ਨੇ ਹਿਟਲਰ ਦੇ ਕੈਂਪ ਵਿੱਚ ਰੋਹ ਦਾ ਤੂਫਾਨ ਖੜ੍ਹਾ ਕਰ ਦਿੱਤਾ। ਇਕ ਨਸਲਵਾਦੀ ਅਖ਼ਬਾਰ ਲਿਖਦਾ ਹੈ:

"ਬਰਗਰ ਲੋਕਾਂ ਨੂੰ ਗੈਰ ਕਾਨੂੰਨੀ ਕਾਰਵਾਈਆਂ ਕਰਨ ਲਈ ਉਕਸਾਉਣ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ: ਅਸੀਂ ਯਹੂਦੀਆਂ ਦੇ ਗਲੇ ਇਸ ਕਾਨੂੰਨ ਦੇ ਅਧਾਰ ਉੱਤੇ ਕੱਟਾਂਗੇ ਜੋ ਅਸੀਂ, ਜਦੋਂ ਰਾਜ ਸੱਤ੍ਹਾ 'ਤੇ ਕਾਬਜ਼ ਹੋਏ, ਪਾਸ ਕਰਾਂਗੇ।"

ਇਸ ਬਿਆਨ ਨੂੰ ਕੋਈ ਮਖੌਲ, ਇੱਕ ਜਰਮਨ "ਵਿਅੰਗ" ਨਹੀਂ ਸਮਝਿਆ ਜਾਣਾ ਚਾਹੀਦਾ। ਆਪਣੀ ਅਜੋਕੀ ਦਿਮਾਗੀ ਹਾਲਤ ਵਿੱਚ ਯੂਰਪੀ ਬੁਰਜੂਆਜ਼ੀ ਨਾ ਕੇਵਲ ਯਹੂਦੀਆਂ ਦੇ ਸਗੋਂ ਉਹਨਾਂ ਸਾਰਿਆਂ ਦੇ ਸਰਵਨਾਸ਼ ਲਈ ਕਾਨੂੰਨ ਪਾਸ ਕਰਨ ਦੇ ਕਾਬਲ ਹੈ ਜੋ ਇਸ ਤੋਂ ਵੱਖਰੀ ਤਰ੍ਹਾਂ ਸੋਚਦੇ ਹਨ ਅਤੇ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਨੂੰ ਖਤਮ ਕਰਨ ਦਾ ਜੋ ਇਸ ਦੇ ਅਣ-ਮਨੁੱਖੀ ਹਿੱਤਾਂ ਦੇ ਅਨੁਸਾਰ ਕੰਮ ਨਹੀਂ ਕਰਦੇ।

ਇਸ "ਦੁਸ਼ਟ ਚੱਕਰ" ਵਿੱਚ ਕੈਦ ਬੁੱਧੀਜੀਵੀ ਢਾਰਸ ਦੇਣ ਵਾਲੇ ਸਹਿਜੇ ਸਹਿਜੇ ਢਾਰਸ ਬੰਨ੍ਹਾਉਣ ਦੀ ਆਪਣੀ ਯੋਗਤਾ ਗਵਾ ਬੈਠਦੇ ਹਨ ਅਤੇ ਆਪ ਢਾਰਸ ਬੰਨ੍ਹਾਉਣ ਦੇ ਚਾਹਵਾਨਾਂ ਦੀ ਕਤਾਰ ਵਿੱਚ ਆ ਖਲ੍ਹੋਦੇ ਹਨ। ਉਹ ਉਹਨਾਂ ਲੋਕਾਂ ਵੱਲ ਵੀ ਢਾਰਸ ਬਨਾਉਣ ਲਈ ਮੂੰਹ ਕਰਦੇ ਹਨ ਜੋ ਅਸੂਲੀ ਤੌਰ 'ਤੇ ਦਾਨ ਵੰਡਣ ਤੋਂ ਇਨਕਾਰੀ ਹੁੰਦੇ ਹਨ, ਕਿਉਂ ਜੋ

125 / 162
Previous
Next