Back ArrowLogo
Info
Profile

ਦਾਨ ਦੇਣਾ ਢਾਰਸ ਬੰਨ੍ਹਾਉਣ ਦੇ ਅਧਿਕਾਰ ਨੂੰ ਸਿੱਧ ਕਰਦਾ ਹੈ। “ਖੂਬਸੂਰਤ ਝੂਠ ਬੋਲਣ" ਦੀ ਯੋਗਤਾ ਜੋ ਉਹਨਾਂ ਦੀ ਬੁਨਿਆਦੀ ਯੋਗਤਾ ਹੈ, ਬੁਰਜੂਆ ਹਕੀਕਤ ਦੇ ਕਰੂਪ ਸੰਨਕੀਪਣ ਨੂੰ ਲੁਕਾਉਣ ਦੇ ਹੁਣ ਉੱਕਾ ਯੋਗ ਨਹੀਂ ਰਹੀ। ਉਹਨਾਂ ਵਿੱਚੋਂ ਕੁਝ ਮਹਿਸੂਸ ਕਰਨ ਲੱਗ ਪਏ ਹਨ ਕਿ ਉਹਨਾਂ ਲੋਕਾਂ ਨੂੰ ਜਿਹੜੇ ਸੰਸਾਰ ਨੂੰ ਲੁੱਟ ਲੁੱਟ ਕੇ ਥੱਕ ਗਏ ਹਨ ਅਤੇ ਜਿਹੜੇ ਆਪਣੇ ਦੁਸ਼ਟ ਮੰਤਵਾਂ ਦੀ ਪ੍ਰੋਲੇਤਾਰੀਆਂ ਵੱਲੋਂ ਮੁਕਾਬਲੇ ਦੀ ਨਿੱਤ ਵੱਧਦੀ ਤੀਖਣਤਾ ਤੋਂ ਸਹਿਮੇ ਹੋਏ ਹਨ, ਅਜਿਹੇ ਲੋਕਾਂ ਨੂੰ ਜਿਨ੍ਹਾਂ ਦੀ ਦੌਲਤ ਲਈ ਬੇਸੂਝ ਪਿਆਸ ਨੇ ਸੋਰੀਲੇ ਜਨੂੰਨ ਦਾ ਖਾਸਾ ਧਾਰਨ ਕਰ ਲਿਆ ਹੈ ਅਤੇ ਆਪਣੇ ਆਪ ਨੂੰ ਸਮਾਜਿਕ ਤੌਰ 'ਤੇ ਢਾਹੂ ਰੂਪਾਂ ਵਿੱਚ ਪ੍ਰਗਟ ਕਰਦਾ ਹੈ—ਖੁਸ਼ ਕਰਨਾ ਤੇ ਉਹਨਾਂ ਦੀ ਢਾਰਸ ਬੰਨ੍ਹਾਉਣਾ ਨਾ ਕੇਵਲ ਇੱਕ ਬੇਅਰਥ ਕਿੱਤਾ ਬਣਦਾ ਜਾ ਰਿਹਾ ਹੈ ਸਗੋਂ ਖੁਦ ਢਾਰਸ ਬੰਨ੍ਹਾਉਣ ਵਾਲਿਆਂ ਲਈ ਖਤਰਨਾਕ ਹੁੰਦਾ ਜਾ ਰਿਹਾ ਹੈ।

ਅਵਾਜ਼ਾਰ ਹੋਏ ਲੁਟੇਰਿਆਂ ਤੇ ਹੱਤਿਆਰਿਆਂ ਨੂੰ ਢਾਰਸ ਦੇਣ ਦੀ ਜੁਰਮੀ ਖਾਸੀਅਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਰ ਮੈਂ ਜਾਣਦਾ ਹਾਂ ਕਿ ਇਹ ਦਲੀਲ ਕਿਸੇ ਦੇ ਵੀ ਦਿਲ ਦੀਆਂ ਤਾਰਾਂ ਨੂੰ ਨਹੀਂ ਟੁੰਬੇਗੀ-ਕਿਉਂ ਜੋ ਇਹ ਉਪਦੇਸ਼ ਦਾ ਰੂਪ ਧਾਰਨ ਕਰ ਲਵੇਗੀ, ਅਤੇ ਉਪਦੇਸ਼ ਦੇਣ ਨੂੰ ਫਰਜ਼ ਤੋਂ ਵਧੀਕ ਕੰਮ ਕਰਨ ਵਜੋਂ ਵਰਜਤ ਕਰਾਰ ਦੇ ਦਿੱਤਾ ਗਿਆ ਹੈ। ਵਧੇਰੇ ਸਹੀ ਗੱਲ ਇਹ ਤੱਥ ਹੈ ਕਿ ਵਰਤਮਾਨ ਸੰਸਾਰ ਵਿੱਚ ਇੱਕ ਬੁੱਧੀਜੀਵੀ ਢਾਰਸ ਬੰਨ੍ਹਾਉਣ ਵਾਲਾ ਇੱਕ ਅਜਿਹਾ "ਵਿਚੋਲਾ ਬਣਦਾ ਜਾ ਰਿਹਾ ਹੈ ਜਿਸ ਦੀ ਹੋਂਦ ਤੋਂ ਮੰਤਕ ਸਖਤ ਇਨਕਾਰੀ ਹੈ।

ਬੁਰਜੂਆਜ਼ੀ ਦੀ ਇੱਕ ਔਲਾਦ ਅਤੇ ਸਮਾਜਿਕ ਹੈਸੀਅਤ ਵਿੱਚ ਇੱਕ ਪ੍ਰੋਲੇਤਾਰੀ ਹੁੰਦਿਆਂ ਉਹ ਇੱਕ ਅਜਿਹੀ ਜਮਾਤ ਦੇ ਜਿਸ ਨੇ ਹਰ ਹਾਲਤ ਵਿੱਚ ਨਸ਼ਟ ਹੋਣਾ ਹੈ ਸੇਵਕ ਵਜੋਂ ਆਪਣੀ ਪੁਜ਼ੀਸ਼ਨ ਦੇ ਅਪਮਾਨ ਜਨਕ ਦੁਖਾਂਤ ਪ੍ਰਤੀ ਜਾਗਦਾ ਜਾਪਦਾ ਹੈ ਅਤੇ ਪੇਸ਼ਾਵਰ ਡਾਕੂ ਤੇ ਹਤਿਆਰੇ ਵਾਂਗ ਤਬਾਹ ਹੋਣ ਦਾ ਪੂਰਨ ਹਕਦਾਰ ਹੈ। ਉਸ ਨੇ ਇਹ ਗੱਲ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂ ਜੋ ਬੁਰਜੂਆਜ਼ੀ ਨੂੰ ਉਸ ਦੀ ਸੇਵਕੀ ਦੀ ਲੋੜ ਮੁੱਕਦੀ ਜਾ ਰਹੀ ਹੈ। ਉਹ ਆਪਣੇ ਭਾਈਚਾਰੇ ਦੇ ਬੰਦਿਆਂ ਨੂੰ ਲਗਾਤਾਰ ਸੁਣ ਰਿਹਾ ਹੈ ਜਿਹੜਾ ਬੁਰਜੂਆਜ਼ੀ ਦੀ, ਇਹ ਕਹਿ ਕੇ ਮਿਹਰ ਤੇ ਕ੍ਰਿਪਾ ਦ੍ਰਿਸ਼ਟੀ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ ਕਿ ਬੁੱਧੀਜੀਵੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ। ਉਹ ਵੇਖਦਾ ਹੈ ਕਿ ਬੁਰਜੂਆਜ਼ੀ "ਢਾਰਸ" ਪ੍ਰਾਪਤ ਕਰਨ ਲਈ ਬੜੇ ਚਾਅ ਨਾਲ ਉਹਨਾਂ ਦੰਭੀਆਂ ਪਖੰਡੀਆਂ ਵੱਲ ਝੁੱਕ ਰਹੀ ਹੈ ਜਿਹੜੇ ਫਿਲਾਸਫਰਾਂ ਤੇ "ਚਿੰਤਕਾਂ" ਦੀ ਥਾਂ ਭਵਿੱਖਬਾਣੀ ਕਰਦੇ ਹਨ। ਯੂਰਪੀ ਅਖ਼ਬਾਰਾਂ ਹੱਥ ਵੇਖਣ ਵਾਲਿਆਂ, ਜੋਤਸ਼ੀਆਂ, ਜਾਦੂਗਰਾਂ, ਫਕੀਰਾਂ, ਯੋਗੀਆਂ, ਆਤਮਵਾਦੀਆਂ ਅਤੇ ਹੋਰ ਪੱਤੇਬਾਜ਼ਾਂ ਦੇ ਜਿਹੜੇ ਖੁਦ ਬੁਰਜੂਆਜ਼ੀ ਨਾਲੋਂ ਵੀ ਵੱਧ ਅਣਜਾਣ ਹਨ ਇਸ਼ਤਿਹਾਰਾਂ ਨਾਲ ਭਰੀਆਂ ਪਈਆਂ ਹਨ। ਫੋਟੋਗਰਾਫੀ ਤੇ ਸਿਨੇਮਾ ਚਿੱਤਰਕਾਰੀ ਦੀ ਕਲਾ ਨੂੰ ਮਾਰ ਰਹੇ ਹਨ ਅਤੇ ਕਲਾਕਾਰ ਭੁੱਖਿਆਂ ਨਾ ਮਰਨ ਦੀ ਖਾਤਰ ਆਪਣੀਆਂ ਤਸਵੀਰਾਂ ਆਲੂਆਂ, ਰੋਟੀ ਅਤੇ ਦਰਮਿਆਨੀ ਜਮਾਤ ਦੇ ਹੰਢਾਏ ਕੱਪੜਿਆਂ ਨਾਲ ਵਟਾ ਰਹੇ ਹਨ।

126 / 162
Previous
Next