Back ArrowLogo
Info
Profile

ਪੈਰਿਸ ਦੇ ਅਖ਼ਬਾਰ ਨੇ ਹੇਠਲੀ ਦਿਲਚਸਪ ਛੋਟੀ ਜਿਹੀ ਖ਼ਬਰ ਪ੍ਰਕਾਸ਼ਤ ਕੀਤੀ

"ਬਰਲਿਨ ਦੇ ਕਲਾਕਾਰਾਂ ਵਿਚਾਲੇ ਨਿਰਾਸ਼ਾ ਭਿਆਨਕ ਰੂਪ ਧਾਰਨ ਕਰ ਗਈ ਹੈ ਅਤੇ ਇਸ ਤੋਂ ਛੁਟਕਾਰੇ ਦਾ ਕੋਈ ਸੰਕੇਤ ਵਿਖਾਈ ਨਹੀਂ ਦੇਂਦਾ। ਕਲਾਕਾਰਾਂ ਦੀ ਪਰਸਪਰ ਸਹਾਇਤਾ ਜਥੇਬੰਦ ਕਰਨ ਦੀ ਗੱਲ ਚੱਲ ਰਹੀ ਹੈ, ਪਰ ਅਜਿਹੇ ਲੋਕ ਇੱਕ ਦੂਜੇ ਨੂੰ ਕੀ ਮਦਦ ਦੇ ਸਕਦੇ ਹਨ ਜੋ ਕੁਝ ਵੀ ਨਹੀਂ ਕਮਾਉਂਦੇ ਅਤੇ ਜਿਨ੍ਹਾਂ ਨੂੰ ਕੁਝ ਕਮਾਉਣ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇਂਦੀ ? ਬਰਲਿਨ ਦੇ ਕਲਾਕਾਰ ਹਲਕਿਆਂ ਨੇ ਆਨੋਤ ਜੈਕੋਬੀ ਨਾਂ ਦੀ ਇੱਕ ਇਸਤਰੀ ਕਲਾਕਾਰ ਦੇ ਮੌਲਕ ਵਿਚਾਰ ਦਾ ਬੜੇ ਉਤਸ਼ਾਹ ਨਾਲ ਸੁਆਗਤ ਕੀਤਾ ਹੈ ਜਿਸ ਨੇ ਚੀਜ਼ਾਂ ਦੇ ਸਿੱਧੇ ਵਟਾਂਦਰੇ ਦੀ ਪ੍ਰਣਾਲੀ ਦਾ ਸੁਝਾਅ ਦਿੱਤਾ ਹੈ। ਕੋਲੇ ਦੇ ਵਪਾਰੀਆਂ ਨੂੰ ਮੂਰਤੀਆਂ ਤੇ ਤਸਵੀਰਾਂ ਦੇ ਵਟਾਂਦਰੇ ਵਿੱਚ ਬਾਲਣ ਸਪਲਾਈ ਕਰਨ ਦਿਓ। ਸਮਾਂ ਤਬਦੀਲ ਹੋਵੇਗਾ ਅਤੇ ਕੋਲੇ ਦੇ ਵਪਾਰੀਆਂ ਕੋਲ ਇਸ ਸੌਦੇਬਾਜ਼ੀ ਬਾਰੇ ਅਫਸੋਸ ਕਰਨ ਦਾ ਕੋਈ ਕਾਰਨ ਨਹੀਂ ਰਹੇਗਾ । ਦੰਦਸਾਜ਼ਾਂ ਨੂੰ ਆਪਣੀ ਕਲਾ ਕਲਾਕਾਰਾਂ ਉੱਤੇ ਵਰਤਣ ਦਿਓ। ਇੱਕ ਵਧੀਆ ਤਸਵੀਰ ਇੱਕ ਦੰਦਸਾਜ਼ ਦੇ ਉਡੀਕ ਕਮਰੇ ਵਿੱਚ ਕਦੇ ਵੀ ਘਾਟੇਵੰਦੀ ਨਹੀਂ ਹੋਵੇਗੀ। ਬੁੱਚੜ ਤੇ ਡੇਅਰੀ ਵਾਲੇ ਇਸ ਮੌਕੇ ਤੋਂ ਲਾਭ ਉਠਾਉਣ ਲਈ ਚਾਈਂ ਚਾਈਂ ਅੱਗੇ ਆਉਣਗੇ ਅਤੇ ਇਸ ਸਮੇਂ ਬਿਨਾਂ ਨਕਦੀ ਦੇ ਅਸਲੀ ਕਲਾ ਪ੍ਰਾਪਤ ਕਰਨਗੇ । ਬਰਲਿਨ ਵਿੱਚ ਆਨੋਤ ਜੈਕੋਬੀ ਦੇ ਵਿਚਾਰ ਨੂੰ ਵਿਕਸਤ ਕਰਨ ਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਵਿਸ਼ੇਸ਼ ਬਿਊਰੋ ਸਥਾਪਤ ਕੀਤਾ ਗਿਆ ਹੈ।"

ਜਿਸ ਅਖ਼ਬਾਰ ਨੇ ਇਨ੍ਹਾਂ ਚੀਜ਼ਾਂ ਦੇ ਸਿੱਧੇ ਵਟਾਂਦਰੇ ਦੀ ਪ੍ਰਣਾਲੀ ਬਾਰੇ ਖ਼ਬਰ ਛਾਪੀ ਹੈ ਇਹ ਨਹੀਂ ਦੱਸਦੀ ਕਿ ਪੈਰਿਸ ਵਿੱਚ ਵੀ ਇਸ ਉੱਤੇ ਅਮਲ ਕੀਤਾ ਜਾ ਰਿਹਾ ਹੈ।

ਸਿਨੇਮਾ ਥੇਟਰ ਦੀ ਉੱਚੀ ਕਲਾ ਨੂੰ ਸਹਿਜੇ ਸਹਿਜੇ ਤਬਾਹ ਕਰਦਾ ਜਾ ਰਿਹਾ ਹੈ। ਬੁਰਜੂਆ ਸਿਨੇਮਾ ਦੇ ਭ੍ਰਿਸ਼ਟਾਚਾਰੀ ਪ੍ਰਭਾਵ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂ ਜੋ ਇਹ ਬਿਲਕੁੱਲ ਪ੍ਰਤੱਖ ਹੈ। ਹਰ ਭਾਵਿਕ ਵਿਸ਼ੇ ਦੇ ਨਿਖੁੱਟ ਜਾਣ ਕਾਰਨ ਇਸ ਨੇ ਸਰੀਰਕ ਕਰੂਪਤਾ ਦੀ ਨੁਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

"ਮੀਟਰੋ-ਗੋਲਡਵਾਈਨ-ਮੇਅਰ ਦੇ ਹਾਲੀਵੁੱਡ ਸਟੂਡੀਓ ਨੇ ਫਿਲਮ "ਫਰੀਕਸ" ਬਣਾਉਣ ਲਈ ਇੱਕ ਮੌਲਕ ਟਰੁੱਪ ਇਕੱਤਰ ਕੀਤਾ ਹੈ। ਇਸ ਵਿੱਚ ਕੂ-ਕੂ ਨਾਂ ਦੀ ਪੰਛੀ ਕੁੜੀ ਸ਼ਾਮਲ ਹੈ ਜੋ ਸਾਰਸ ਨਾਲ ਬਹੁਤ ਮਿਲਦੀ ਜੁਲਦੀ ਹੈ; ਪੀ. ਰੋਬਿਨਸਨ ਨਾਂ ਦਾ ਇੱਕ ਹੱਡੀਆਂ ਦੀ ਮੁੱਠ ਆਦਮੀ; ਮਾਰਥਾ, ਜਿਸ ਦੀ ਜਨਮ ਤੋਂ ਹੀ ਇੱਕ ਬਾਂਹ ਹੈ ਤੇ ਜੋ ਬੜੀ ਉਸਤਾਦੀ ਨਾਲ ਆਪਣੇ ਪੈਰ ਨਾਲ ਲੈਸ ਉਣਦਾ ਹੈ। ਸਟੂਡੀਓ ਵਿੱਚ ਇੱਕ ਸੂਈ ਦੇ ਨੱਕੇ ਵਰਗੇ ਸਿਰ ਵਾਲੀ ਸ਼ਿਲਜ਼ ਨਾਂ ਦੀ ਔਰਤ ਵੀ ਹੈ, ਜਿਸ ਦਾ ਸਰੀਰ ਆਮ ਸਰੀਰਾਂ ਵਰਗਾ ਹੈ ਪਰ ਇੱਕ ਅਸਧਾਰਨ ਰੂਪ ਵਿੱਚ ਪਤਲਾ ਸਿਰ ਹੈ ਜੋ ਸੂਈ ਨਾਲ ਮਿਲਦਾ ਜੁਲਦਾ ਹੈ; ਓਲਗਾ, ਇੱਕ ਇਸਤਰੀ ਜਿਸ ਦੀ ਆਦਮੀਆਂ ਵਰਗੀ ਸ਼ਾਨਦਾਰ ਦਾਹੜੀ ਹੈ; ਜੋਸਫੀਨ ਜੋਸਫ, ਅੱਧੀ ਔਰਤ, ਅੱਧਾ ਆਦਮੀ; ਹਿਲਟਨ ਸਿਆਸੀ ਜੋੜਾ, ਗਿੱਠ-ਮੁੱਠੀਏ ਤੇ ਬੌਣੇ।

ਬਾਰਨੇਆਂ, ਪੋਸਾਰਟਾਂ ਮਾਊਂਟ-ਸਲੀਆਂ ਤੇ ਇਸ ਪ੍ਰਕਾਰ ਦੇ ਹੋਰ ਕਲਾਕਾਰਾਂ ਦੀ ਕੋਈ

127 / 162
Previous
Next