ਜ਼ਰੂਰਤ ਨਹੀਂ ਰਹੀ। ਉਹਨਾਂ ਨੂੰ ਕੱਢ ਦਿੱਤਾ ਗਿਆ ਹੈ ਤੇ ਉਹਨਾਂ ਦੀ ਥਾਂ 'ਤੇ ਫੇਅਰਬਾਕਾਂ, ਹੈਰਲਡ ਲਾਇਡਾਂ ਤੇ ਹੋਰ ਜਾਦੂਗਰਾਂ ਤੇ ਮਦਾਰੀਆਂ ਨੂੰ ਰੱਖ ਲਿਆ ਗਿਆ ਹੈ ਜਿਨ੍ਹਾਂ ਦਾ ਮੁਖੀ ਅਕਾਊ, ਜਜ਼ਬਾਤੀ ਤੇ ਰੁੱਖਾ ਚਾਰਲੀ ਚਪਲਿਨ ਹੈ, ਜਿਸ ਤਰ੍ਹਾਂ ਜਾਜ਼ ਵੱਲੋਂ ਪ੍ਰਮਾਣੀਕ ਸੰਗੀਤ ਨੂੰ ਕੱਢਿਆ ਜਾ ਰਿਹਾ ਹੈ ਅਤੇ ਸਟੈਡਲ, ਬਾਲਜਾਕ,' ਡਿਕਨਜ਼ ਅਤੇ ਓਲਾਅਬਰਟ ਦੀ ਥਾਂ 'ਤੇ ਉਹਨਾਂ ਤੋਂ ਬਿਲਕੁੱਲ ਉਲਟ ਵੈਲਿਨ ਵਰਗੇ ਬੰਦੇ ਆ ਗਏ ਹਨ, ਜਿਨ੍ਹਾਂ ਵਿੱਚ ਇਹ ਦੱਸਣ ਦੀ ਯੋਗਤਾ ਹੈ ਕਿ ਕਿਵੇਂ ਪੁਲਿਸ ਦੇ ਕਾਨੂੰਨ ਛੋਟੇ ਛੋਟੇ ਚੋਰਾਂ ਤੇ ਕਾਤਲਾਂ ਨੂੰ ਪਕੜ ਕੇ ਵੱਡੇ ਲੁਟੇਰਿਆਂ ਤੇ ਥੋਕ ਕਾਤਲ ਦੇ ਜਥੇਬੰਦਕਾਂ ਦੀ ਜਾਇਦਾਦ ਦੀ ਹਿਫਾਜ਼ਤ ਕਰਦੇ ਹਨ। ਕਲਾ ਦੇ ਖੇਤਰ ਵਿੱਚ ਬੁਰਜੂਆਜ਼ੀ ਡਾਕ ਟਿਕਟਾਂ ਤੇ ਟਰੈਮਵੇ ਦੀਆਂ ਟਿਕਟਾਂ ਇਕੱਠੀਆਂ ਕਰਨ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੈ ਜਾਂ ਵੱਧ ਤੋਂ ਵੱਧ ਪੁਰਾਣੇ ਨਕਲੀ ਚਿੱਤਰ ਇਕੱਤਰ ਕਰਨ ਨਾਲ । ਵਿਗਿਆਨ ਦੇ ਖੇਤਰ ਵਿੱਚ ਬੁਰਜੂਆਜ਼ੀ ਮਜ਼ਦੂਰ ਜਮਾਤ ਦੀ ਸਰੀਰਕ ਸ਼ਕਤੀ ਦੀ ਲੁੱਟਚੋਂਘ ਕਰਨ ਵਾਲੇ ਸਭ ਤੋਂ ਸਸਤੇ ਤੇ ਸੁਖਾਲੇ ਢੰਗਾਂ ਤਰੀਕਿਆਂ ਵਿੱਚ ਦਿਲਚਸਪੀ ਰੱਖਦੀ ਹੈ ਬੁਰਜੂਆਜ਼ੀ ਲਈ ਵਿਗਿਆਨ ਦੀ ਹੋਂਦ ਕੇਵਲ ਇਸ ਹੱਦ ਤੱਕ ਹੈ ਕਿ ਉਹ ਉਸ ਦੀ ਅਮੀਰੀ ਵਿੱਚ ਹਿੱਸਾ ਪਾਉਣ ਦੇ, ਉਸ ਦੇ ਪੇਟ ਤੇ ਆਂਦਰਾ ਦੇ ਕਾਰਜਾਂ ਨੂੰ ਨੇਮਬੱਧ ਕਰਨ ਦੇ ਅਤੇ ਲੁਟੇਰਿਆਂ ਦੀ ਕਾਮਭਾਵਨਾ ਨੂੰ ਸੰਤੁਸ਼ਟ ਕਰਨ ਦੇ ਯੋਗ ਹੈ। ਬੁਰਜੂਆਜ਼ੀ ਇਹ ਗੱਲ ਸਮਝਣ ਦੇ ਯੋਗ ਨਹੀਂ ਕਿ ਵਿਗਿਆਨ ਦਾ ਬੁਨਿਆਦੀ ਕੰਮ ਬੌਧਿਕ ਵਿਕਾਸ ਨੂੰ ਵਧਾਉਣਾ, ਉਸ ਮਨੁੱਖੀ ਸਰੀਰਕ ਬਣਤਰ ਦੀ ਮੁਰੰਮਤ ਕਰਨ ਵਿੱਚ ਮਦਦ ਕਰਨ। ਜਿਸ ਨੂੰ ਪੂੰਜੀਵਾਦੀ ਜਬਰ ਨੇ ਤਬਾਹ ਕਰ ਦਿੱਤਾ ਹੈ, ਜ਼ਮੀਨ ਵਿੱਚ ਦੱਬੇ ਹੋਏ ਪਦਾਰਥ ਨੂੰ ਸ਼ਕਤੀ ਵਿੱਚ ਤਬਦੀਲ ਕਰਨਾ, ਮਨੁੱਖੀ ਸਰੀਰਕ ਪ੍ਰਬੰਧ ਦੀ ਬਣਤਰ ਤੇ ਵਾਧੇ ਦੀ ਬਣਤਰ ਵਿਧੀ ਦਾ ਅਧਿਐਨ ਕਰਨਾ ਹੈ। ਇਸ ਸਭ ਕੁਝ ਵਿੱਚ ਆਧੁਨਿਕ ਬੁਰਜੂਆਜ਼ੀ ਇਤਨੀ ਥੋੜ੍ਹੀ ਦਿਲਚਸਪੀ ਰੱਖਦੀ ਹੈ ਜਿਤਨੀ ਕੇਂਦਰੀ ਅਫਰੀਕਾ ਦੇ ਵਹਿਸੀ ਲੋਕ।
ਇਹ ਕੁਝ ਵੇਖਦਿਆਂ ਕੁਝ ਬੁੱਧੀਜੀਵੀ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ "ਰਚਨਾਤਮਕ ਸੱਭਿਆਚਾਰ"—ਜਿਸ ਨੂੰ ਉਹ ਆਪਣਾ ਕੰਮ, ਆਪਣੇ "ਸੁਤੰਤਰ ਵਿਚਾਰ" ਅਤੇ "ਅਜ਼ਾਦ ਇੱਛਾ" ਦੀ ਉਪਜ ਸਮਝਦੇ ਹਨ—ਹੁਣ ਉੱਕਾ ਹੀ ਉਹਨਾਂ ਦਾ ਕੰਮ ਨਹੀਂ ਰਿਹਾ ਹੈ ਸੱਭਿਆਚਾਰ ਪੂੰਜੀਵਾਦੀ ਸੰਸਾਰ ਲਈ ਕੋਈ ਜਮਾਂਦਰੂ ਜ਼ਰੂਰਤ ਨਹੀਂ ਹੈ। ਚੀਨ ਵਿਚਲੀਆਂ ਘਟਨਾਵਾਂ ਨੇ ਉਹਨਾਂ ਨੂੰ 1914 ਵਿੱਚ ਕਾਉਵੇਨ ਦੀ ਯੂਨੀਵਰਸਿਟੀ ਤੇ ਉਸ ਦੀ ਲਾਇਬ੍ਰੇਰੀ ਦੀ ਹੋਈ ਤਬਾਹੀ ਯਾਦ ਕਰਾ ਦਿੱਤੀ ਹੈ; ਅਗਲੇ ਦਿਨ ਉਹਨਾਂ ਨੂੰ ਸ਼ਿਘਾਈ ਵਿੱਚ ਤੁੰਗ ਸੀ ਯੂਨੀਵਰਸਿਟੀ, ਨੋਵਲ ਕਾਲਜ, ਸਕੂਲ ਆਫ਼ ਫਿਸ਼ਰੀ, ਨੈਸ਼ਨਲ ਯੂਨੀਵਰਸਿਟੀ, ਮੈਡੀਕਲ ਕਾਲਜ, ਐਗਰੀਕਲਚਰਲ ਅਤੇ ਇੰਜੀਨੀਅਰਿੰਗ ਕਾਲਜ ਅਤੇ ਵਰਕਰਜ਼ ਯੂਨੀਵਰਸਿਟੀ ਦੀ ਜਾਪਾਨੀ ਤੋਪਾਂ ਨਾਲ ਹੋਈ ਤਬਾਹੀ ਬਾਰੇ ਪਤਾ ਲੱਗਿਆ। ਇਸ ਵਹਿਸ਼ੀ ਕਰਤੂਤ ਤੇ ਕਿਸੇ ਦਾ ਵੀ ਰੋਹ ਨਹੀਂ ਜਾਗਿਆ, ਜਿਵੇਂ ਸੱਭਿਆਚਾਰਕ ਸੰਸਥਾਵਾਂ ਲਈ ਰਕਮਾਂ ਨੂੰ ਰੋਕਣ ਤੇ ਕਿਸੇ ਨੂੰ ਕੋਈ ਗੁੱਸਾ ਨਹੀਂ ਸੀ ਆਇਆ ਜਦ ਕਿ ਇਹ ਰਕਮਾਂ ਹਥਿਆਰ ਬਣਾਉਣ ਉੱਤੇ ਨਿਰੰਤਰ ਖਰਚ ਕੀਤੀਆਂ ਜਾ ਰਹੀਆਂ ਹਨ।