Back ArrowLogo
Info
Profile

ਸਤਿਕਾਰ ਸਹਿਤ ਤੁਹਾਡਾ,

"ਸਵੇਨ ਏਲਵਰਸਟਡ"

ਇਸ ਚਿੱਠੀ ਦੇ ਲੇਖਕ ਵਾਂਗ ਅਜੇ ਵੀ ਕਿਤਨੇ ਹੀ ਲੋਕ ਹਨ ਜਿਨ੍ਹਾਂ ਨੇ "ਦੋ ਜਾਂ ਤਿੰਨ ਸਤਰਾਂ" ਦੇ ਦੁੱਖ ਦੂਰ ਕਰਨ ਦੇ ਗੁਣ ਵਿੱਚ ਆਪਣਾ ਸਿੱਧੜ ਵਿਸ਼ਵਾਸ ਨਹੀਂ ਗਵਾਇਆ। ਇਹ ਵਿਸ਼ਵਾਸ ਇਤਨਾ ਸਿੱਧੜ ਹੈ, ਕਿ ਇਹ ਮੁਸ਼ਕਲ ਨਾਲ ਹੀ ਸੁਹਿਰਦ ਹੋ ਸਕਦਾ ਹੈ। ਦੋ ਜਾਂ ਤਿੰਨ ਵਾਕੰਸ਼, ਜਾਂ ਦੋ ਜਾਂ ਤਿੰਨ ਸੌ ਵਾਕੰਸ਼ ਵੀ ਮਰੀਅਲ ਬੁਰਜੂਆ ਸੰਸਾਰ ਵਿੱਚ ਨਵੀਂ ਜ਼ਿੰਦਗੀ ਨਹੀਂ ਫੂਕ ਸਕਣਗੇ। ਹਰ ਰੋਜ਼, ਸੰਸਾਰ ਦੀਆਂ ਸਾਰੀਆਂ ਪਾਰਲੀਮੈਂਟਾਂ ਵਿੱਚ ਅਤੇ ਲੀਗ ਆਫ਼ ਨੇਸ਼ਨਜ਼ ਵਿੱਚ ਹਜ਼ਾਰਾਂ ਵਾਕੰਸ਼ ਉਚਾਰੇ ਜਾਂਦੇ ਹਨ ਪਰ ਉਹ ਕਿਸੇ ਇੱਕ ਨੂੰ ਢਾਰਸ ਨਹੀਂ ਬੰਨ੍ਹਾਉਂਦੇ ਜਾਂ ਯਕੀਨ ਨਹੀਂ ਦਿਵਾਉਂਦੇ, ਕਿਸੇ ਇੱਕ ਵਿੱਚ ਵੀ ਬੁਰਜੂਆ ਤਹਿਜ਼ੀਬ ਦੇ ਸੰਕਟ ਦੇ ਅਸਲ ਵਾਧੇ ਨੂੰ ਰੋਕਣ ਦੀ ਸੰਭਾਵਨਾ ਵਿੱਚ ਆਸ ਨਹੀਂ ਜਗਾਉਂਦੇ। ਸਾਬਕ ਮੰਤਰੀ ਅਤੇ ਹੋਰ ਵਿਹਲੜ ਸ਼ਹਿਰਾਂ ਦੇ ਦੌਰੇ ਕਰਦੇ ਬੁਰਜੂਆ ਸਮਾਜ ਨੂੰ ਵਿਗਿਆਨ ਨੂੰ "ਛਾਂਗਣ" ਤੇ "ਕਾਬੂ ਵਿੱਚ ਰੱਖਣ" ਦੀ ਤਾਕੀਦ ਕਰਦੇ ਹਨ। ਇਹਨਾਂ ਲੋਕਾਂ ਦੀ ਲੁਤਰ ਲੁਤਰ ਨੂੰ ਪੱਤਰਕਾਰਾਂ ਨੇ ਤੁਰੰਤ ਗ੍ਰਹਿਣ ਕਰ ਲਿਆ ਹੈ—ਪੱਤਰਕਾਰ ਜਿਨ੍ਹਾਂ ਲਈ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ ਅਤੇ ਇਹਨਾਂ ਵਿੱਚ ਇੱਕ ਏਮਿਲ ਲਿਊਡਵਿਗ ਇੱਕ ਗੰਭੀਰ ਅਖ਼ਬਾਰ ਡੇਲੀ ਐਕਸਪ੍ਰੈਸ ਵਿੱਚ ਲਿਖਦਿਆਂ ਮਨੁੱਖਤਾ ਨੂੰ "ਮਾਹਿਰਾਂ ਤੋਂ ਛੁਟਕਾਰਾ ਪਾਉਣ" ਦੀ ਸਲਾਹ ਦੇਂਦਾ ਹੈ ਅਤੇ ਨਿੱਕ-ਬੁਰਜੂਆਜ਼ੀ ਇੱਕ ਉਜੱਡ ਬਕਵਾਸ ਨੂੰ ਸੁਣਦੀ ਤੇ ਪੜ੍ਹਦੀ ਹੈ ਅਤੇ ਇਸ ਵਿੱਚੋਂ ਆਪਣੇ ਸਿੱਟੇ ਕੱਢਦੀ ਹੈ ਅਤੇ ਜੇ ਯੂਰਪੀ ਬੁਰਜੂਆ ਪਰਪੰਚ ਇਹ ਫੈਸਲਾ ਕਰ ਲਵੇ ਕਿ ਯੂਨੀਵਰਸਿਟੀਆਂ ਨੂੰ ਬੰਦ ਕਰਨਾ ਜ਼ਰੂਰੀ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਸਬੱਬ ਨਾਲ, ਇਸ ਗੱਲ ਦੀ ਹਮਾਇਤ ਵਿੱਚ ਉਹ ਅਜਿਹੀਆਂ ਦਲੀਲਾਂ ਵੀ ਦੇ ਸਕਦੀ ਹੈ: ਜਰਮਨੀ ਵਿੱਚ ਹਰ ਸਾਲ ਯੂਨੀਵਰਸਿਟੀ ਡਿਪਲੋਮੇ ਵਾਲੀਆਂ 6000 ਥਾਵਾਂ ਖਾਲੀਆਂ ਹੁੰਦੀਆਂ ਹਨ, ਪਰ ਜਰਮਨ ਯੂਨੀਵਰਸਿਟੀਆਂ ਵਿੱਚੋਂ ਹਰ ਸਾਲ 40,000 ਗਰੈਜੂਏਟ ਨਿਕਲਦੇ ਹਨ।

ਤੁਸੀਂ, ਡੀ. ਸਮਿਥ ਤੇ ਟੀ. ਮੋਰੀਸ਼ਸ ਦੋਵੇਂ ਗਲਤੀ ਕਰਦੇ ਹੋ ਜਦੋਂ ਤੁਸੀਂ ਬੁਰਜੂਆ ਸਾਹਿਤ ਤੇ ਪੱਤਰਕਾਰੀ ਨੂੰ "ਸੁਧਰੀ ਹੋਈ ਰਾਏ ਦੇ ਜਥੇਬੰਦਕ" ਦਾ ਰੋਲ ਪ੍ਰਦਾਨ ਕਰਦੇ ਹੋ। ਇਹ "ਜੱਥੇਬੰਦਕ" ਇੱਕ ਲਹੂ ਚੂਸ ਵਾਧਾ ਹੈ ਜੋ ਯਥਾਰਥ ਦੀ ਕਮੀਨੀ ਘੜਮਸ ਉੱਤੇ ਪਰਦਾ ਪਾਉਣ ਲਈ ਟਿਲ ਲਾਉਂਦਾ ਹੈ; ਪਰ ਇਹ ਕੁਝ ਵੀ ਉਹ ਉਸ ਤੋਂ ਵੀ ਘੱਟ ਅਸਰ ਨਾਲ ਕਰਦਾ ਹੈ ਜਿਤਨਾ ਇਸ਼ਕ ਪੇਚੇ ਦੀ ਵੇਲ ਜਾਂ ਘਾਹ ਪੱਤਾ ਖੰਡਰਾਂ ਦੀ ਗੰਦਗੀ ਤੇ ਕੂੜੇ ਕਰਕਟ ਨੂੰ ਲੁਕਾਉਣ ਦਾ ਯਤਨ ਕਰਦਾ ਹੈ। ਨਾਗਰਿਕੋ, ਤੁਹਾਨੂੰ ਆਪਣੇ ਪ੍ਰੈੱਸ ਦੇ ਸੱਭਿਆਚਾਰਕ ਰੋਲ ਦਾ ਬਹੁਤ ਹੀ ਘੱਟ ਗਿਆਨ ਹੈ, ਜੋ ਇੱਕਮਤ ਹੋ ਕੇ ਇਸ ਗੱਲ 'ਤੇ ਜ਼ੋਰ ਦੇਂਦਾ ਹੈ ਕਿ "ਅਮਰੀਕੀ ਸਾਰਿਆਂ ਦੇ ਸਾਹਮਣੇ ਇੱਕ ਅਮਰੀਕੀ ਹੈ", ਅਤੇ ਕੇਵਲ ਇਸ ਦੇ ਮਗਰੋਂ ਹੀ ਇੱਕ ਮਨੁੱਖ ਹੈ। ਆਪਣੀ ਵਾਰੀ ਤੇ ਜਰਮਨ ਨਸਲਵਾਦੀ ਪ੍ਰੈੱਸ ਇਹ ਸਿੱਖਿਆ

130 / 162
Previous
Next