Back ArrowLogo
Info
Profile

ਦੇਂਦਾ ਹੈ ਕਿ ਨਸਲਵਾਦੀ ਸਾਰਿਆਂ ਦੇ ਸਾਹਮਣੇ ਇੱਕ ਆਰੀਆ ਹੈ ਅਤੇ ਕੇਵਲ ਇਸ ਦੇ ਮਗਰੋਂ ਹੀ ਉਹ ਇੱਕ ਡਾਕਟਰ, ਇੱਕ ਭੂ ਵਿਗਿਆਨੀ ਜਾਂ ਫਿਲਾਸਫਰ ਹੈ। ਫ਼ਰਾਂਸੀਸੀ ਪੱਤਰਕਾਰ ਇਹ ਦਲੀਲਬਾਜ਼ੀ ਕਰਦੇ ਹਨ ਕਿ ਇੱਕ ਫ਼ਰਾਂਸੀਸੀ ਸਾਰਿਆਂ ਦੇ ਸਾਹਮਣੇ ਇੱਕ ਜੇਤੂ ਹੈ ਅਤੇ ਇਸ ਲਈ ਉਸ ਨੂੰ ਹਰ ਹਾਲਤ ਵਿੱਚ ਦੂਜਿਆਂ ਨਾਲੋਂ ਵੱਧ ਸ਼ਕਤੀਸ਼ਾਲੀ ਹਥਿਆਰਬੰਦ ਹੋਣਾ ਚਾਹੀਦਾ ਹੈ—ਨਿਰਸੰਦੇਹ, ਇਸ ਤੋਂ ਭਾਵ ਦਿਮਾਗ ਨੂੰ ਹਥਿਆਰਬੰਦ ਕਰਨ ਤੋਂ ਨਹੀਂ ਸਗੋਂ ਕੇਵਲ ਮੁੱਕੇ ਨੂੰ ਕਰਨ ਤੋਂ ਹੈ।

ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਯੂਰਪੀ ਤੇ ਅਮਰੀਕੀ ਪ੍ਰੈੱਸ ਬੜੇ ਉਤਸ਼ਾਹ ਨਾਲ ਅਤੇ ਲਗਭਗ ਵਿਸ਼ੇਸ਼ ਤੌਰ 'ਤੇ ਆਪਣੇ ਪਾਠਕਾਂ ਦੇ ਸੱਭਿਆਚਾਰਕ ਪੱਧਰ ਨੂੰ ਨੀਵਾਂ ਕਰਨ ਵਿੱਚ ਰੁੱਕਿਆ ਹੋਇਆ ਹੈ, ਜੋ ਪਹਿਲਾਂ ਹੀ ਉਸ ਦੀ ਮਦਦ ਤੋਂ ਬਿਨਾਂ ਹੀ ਕਾਫੀ ਨਹੀਂ ਹੈ। ਪੱਤਰਕਾਰ, ਜਿਨ੍ਹਾਂ ਵਿੱਚ ਇੱਕ ਮੱਖੀ ਨੂੰ ਵਧਾ ਕੇ ਹਾਥੀ ਵਿਖਾਉਣ ਦੀ ਯੋਗਤਾ ਹੈ, ਪੂੰਜੀਪਤੀਆਂ, ਆਪਣੇ ਮਾਲਕਾਂ ਦੇ ਹਿੱਤਾਂ ਦੀ ਸੇਵਾ ਕਰਦਿਆਂ ਲੋਭ ਤੇ ਲਾਲਚ ਨੂੰ ਆਪਣੇ ਵੱਸ ਵਿੱਚ ਕਰਨਾ ਆਪਣੇ ਮੰਤਵ ਨਹੀਂ ਬਣਾਉਂਦੇ, ਭਾਵੇਂ, ਉਹ ਵੇਖਦੇ ਹਨ ਕਿ ਇਹ ਲੋਭੀ ਤੇ ਲਾਲਚੀ ਮਨ ਬੱਕ ਬੱਕ ਕਰਨ ਦੀ ਹੱਦ ਤੱਕ ਪਾਗਲ ਹੋ ਗਿਆ ਹੈ।

ਤੁਸੀਂ ਲਿਖਦੇ ਹੋ : "ਜਦੋਂ ਅਸੀਂ ਯੂਰਪ ਵਿੱਚ ਸਾਂ ਅਸੀਂ ਡੂੰਘੀ ਕੁੜੱਤਣ ਨਾਲ ਇਹ ਮਹਿਸੂਸ ਕੀਤਾ ਸੀ ਕਿ ਯੂਰਪੀ ਲੋਕ ਸਾਨੂੰ ਘ੍ਰਿਣਾ ਕਰਦੇ ਹਨ।" ਇਹ ਗੱਲ ਬਹੁਤ ਹੀ "ਅੰਤਰਮੁਖੀ" ਹੈ ਅਤੇ ਜਦੋਂ ਅੰਤਰਮੁਖਤਾ ਨੇ ਤੁਹਾਨੂੰ ਸੱਚਾਈ ਦੇ ਇੱਕ ਭਾਗ ਨੂੰ ਸਮਝਣ ਦੇ ਯੋਗ ਬਣਾਇਆ ਹੈ, ਇਸ ਨੇ ਸਮੁੱਚੀ ਸੱਚਾਈ ਨੂੰ ਤੁਹਾਡੇ ਤੋਂ ਲੁਕਾ ਲਿਆ ਹੈ। ਤੁਸੀਂ ਇਹ ਵੇਖਣ ਵਿੱਚ ਅਸਫਲ ਰਹੇ ਹੋ ਕਿ ਯੂਰਪ ਦੀ ਸਾਰੀ ਬੁਰਜੂਆਜ਼ੀ ਪਰਸਪਰ ਘ੍ਰਿਣਾ ਦੇ ਇੱਕ ਵਾਤਾਵਰਣ ਵਿੱਚ ਰਹਿੰਦੀ ਹੈ। ਲੁੱਟੇ ਹੋਏ ਜਰਮਨ ਲੋਕ ਫ਼ਰਾਂਸ ਨੂੰ ਘ੍ਰਿਣਾ ਕਰਦੇ ਹਨ, ਫ਼ਰਾਂਸ, ਜਿਸ ਦਾ ਸੋਨੇ ਦੇ ਅਫਰਾਅ ਨਾਲ ਸਾਹ ਘੁੱਟਿਆ ਜਾ ਰਿਹਾ ਹੈ ਅੰਗਰੇਜ਼ਾਂ ਨੂੰ ਘ੍ਰਿਣਾ ਕਰਦਾ ਹੈ, ਜਿਵੇਂ ਇਟਲੀ ਦੇ ਲੋਕ ਫ਼ਰਾਂਸੀਸੀ ਲੋਕਾਂ ਨੂੰ ਨਫਰਤ ਕਰਦੇ ਹਨ ਅਤੇ ਸਾਰੀ ਦੀ ਸਾਰੀ ਬੁਰਜੂਆਜ਼ੀ ਇੱਕ ਮਤ ਹੋ ਕੇ ਸੋਵੀਅਤ ਯੂਨੀਅਨ ਨੂੰ ਘ੍ਰਿਣਾ ਕਰਦੀ ਹੈ। ਤੀਹ ਕਰੋੜ ਹਿੰਦੁਸਤਾਨੀ ਅੰਗਰੇਜ਼ ਮਾਲਕਾਂ ਤੇ ਦੁਕਾਨਦਾਰਾਂ ਪ੍ਰਤੀ ਘ੍ਰਿਣਾ ਨਾਲ ਬਲ ਰਹੇ ਹਨ, ਪੰਜਤਾਲੀ ਕਰੋੜ ਚੀਨੀ ਜਾਪਾਨੀਆਂ ਤੇ ਸਾਰੇ ਯੂਰਪੀਆਂ ਨੂੰ ਨਫਰਤ ਕਰਦੇ ਹਨ, ਜਿਹੜੇ ਯੂਰਪੀ ਚੀਨ ਨੂੰ ਲੁੱਟਣ ਦੇ ਆਦੀ ਹਨ, ਜਾਪਾਨੀਆਂ ਨੂੰ ਘ੍ਰਿਣਾ ਕਰਨ ਨੂੰ ਵੀ ਤਿਆਰ ਹਨ, ਜਿਹੜੇ ਚੀਨੀਆਂ ਨੂੰ ਲੁੱਟਣ ਦਾ ਆਪਣਾ ਵਿਸ਼ੇਸ਼ ਜਮਾਂਦਰੂ ਅਧਿਕਾਰ ਸਮਝਦੇ ਹਨ। ਇਹ ਸਾਰਿਆਂ ਦੀ ਸਾਰਿਆਂ ਲਈ ਘ੍ਰਿਣਾ ਵਧ ਰਹੀ ਹੈ ਅਤੇ ਵਧੇਰੇ ਤੇਜ਼, ਵਧੇਰੇ ਸੰਘਣੀ ਤੇ ਪਰਚੰਡ ਹੁੰਦੀ ਜਾ ਰਹੀ ਹੈ; ਇਹ ਬੁਰਜੂਆਜ਼ੀ ਦੇ ਵਿਚਾਲੇ ਇੱਕ ਸੜ੍ਹਾਂਦ ਮਾਰਦੇ ਫੋੜੇ ਵਾਂਗ ਫੁੱਲਦੀ ਜਾ ਰਹੀ ਹੈ ਅਤੇ ਨਿਰਸੰਦੇਹ ਇਹ ਫੱਟ ਜਾਵੇਗਾ ਅਤੇ ਫਿਰ ਸੰਭਾਵਨਾ ਹੈ ਕਿ ਧਰਤੀ ਦੇ ਲੋਕਾਂ ਦਾ ਵਧੀਆ ਤੇ ਬਹੁਤ ਹੀ ਨਰੋਆ ਲਹੂ ਜੀਵਨ ਪ੍ਰਵਾਹ ਵਿੱਚ ਮੁੜ ਕੇ ਵਗਣ ਲੱਗ ਪਏਗਾ। ਕਰੋੜਾਂ ਰਿਸ਼ਟ-ਪੁਸ਼ਟ ਵਿਅਕਤੀਆਂ ਤੋਂ ਉਪਰੰਤ, ਜੰਗ ਅਥਾਹ ਭਾਰੀ ਦੌਲਤ ਤੇ ਕੱਚੇ

131 / 162
Previous
Next