ਪਦਾਰਥ ਤਬਾਹ ਕਰ ਦੇਵੇਗਾ ਜਿਨ੍ਹਾਂ ਵਿਚੋਂ ਇਹ ਦੌਲਤ ਪੈਦਾ ਕੀਤੀ ਜਾਂਦੀ ਹੈ ਅਤੇ ਜਿਸ ਦੇ ਫਲਸਰੂਪ ਮਨੁੱਖਤਾ ਦੀ ਸਿਹਤ ਅਤੇ ਇਸ ਦੀ ਧਾਤ ਤੇ ਬਾਲਣ ਦੇ ਵਸੀਲੇ ਕਮਜ਼ੋਰ ਪੈ ਜਾਣਗੇ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਜੰਗ ਬੁਰਜੂਆਜ਼ੀ ਦੇ ਕੌਮੀ ਧੜਿਆਂ ਵਿਚਾਲੇ ਪਰਸਪਰ ਘ੍ਰਿਣਾ ਨੂੰ ਖਤਮ ਨਹੀਂ ਕਰਦੀ। ਤੁਸੀਂ ਆਪਣੇ ਆਪ ਨੂੰ "ਵਿਸ਼ਵ ਵਿਆਪੀ ਮਨੁੱਖੀ ਸੱਭਿਆਚਾਰ ਦੀ ਸੇਵਾ ਕਰਨ ਦੇ ਯੋਗ" ਸਮਝਦੇ ਹੋ ਅਤੇ ਆਪਣੇ ਆਪ ਨੂੰ "ਇਸ ਨੂੰ ਵਹਿਸ਼ੀਪੁਣੇ ਵਿੱਚ ਡੁੱਬਣ ਤੋਂ ਬਚਾਉਣ ਦੇ ਜ਼ਿੰਮੇਵਾਰ" ਮਹਿਸੂਸ ਕਰਦੇ ਹੋ। ਇਹ ਬਹੁਤ ਚੰਗੀ ਗੱਲ ਹੈ। ਪਰ ਆਪਣੇ ਆਪ ਤੋਂ ਇਹ ਸਧਾਰਨ ਜਿਹਾ ਸੁਆਲ ਪੁੱਛੋ: ਤੁਸੀਂ ਇਸ ਸੱਭਿਆਚਾਰ ਨੂੰ ਬਚਾਉਣ ਲਈ ਅੱਜ ਜਾਂ ਕੱਲ੍ਹ ਕੀ ਕਰ ਸਕਦੇ ਹੋ, ਜਿਹੜਾ ਸੱਭਿਆਚਾਰ, ਸਬੱਬ ਨਾਲ ਕਦੇ ਵੀ "ਵਿਸ਼ਵ ਵਿਆਪੀ ਮਾਨਵੀ" ਨਹੀਂ ਸੀ ਅਤੇ ਇਹ ਕਦੇ ਹੋ ਵੀ ਨਹੀਂ ਸਕਦਾ ਜਦੋਂ ਇੱਥੇ ਕੌਮੀ-ਪੂੰਜੀਵਾਦੀ ਰਿਆਸਤੀ ਜਥੇਬੰਦੀਆਂ ਮੌਜੂਦ ਹਨ ਜਿਹੜੀਆਂ ਮਜ਼ਦੂਰ ਜਮਾਤ ਨੂੰ ਉੱਕਾ ਹੀ ਜਵਾਬ ਦੇਹ ਨਹੀਂ ਹਨ ਅਤੇ ਜੋ ਇੱਕ ਕੌਮ ਨੂੰ ਦੂਜੀ ਕੌਮ ਦੇ ਪਿੱਛੇ ਪਾਈ ਰੱਖਦੀਆਂ ਹਨ ?
ਇੱਕ ਛਿਨ ਲਈ, ਆਪਣੇ ਆਪ ਤੋਂ ਪੁੱਛੋ ਸੱਭਿਆਚਾਰ ਨੂੰ ਤਬਾਹ ਕਰਨ ਵਾਲੇ ਅਜਿਹੇ ਵਰਤਾਰੇ ਨੂੰ ਰੋਕਣ ਲਈ ਤੁਸੀਂ ਕੀ ਕਰ ਸਕਦੇ ਹੋ, ਜਿਵੇਂ ਬੇਰੁਜ਼ਗਾਰੀ ਜਾਂ ਮਜ਼ਦੂਰ ਜਮਾਤ ਦੀ ਸਿਹਤ ਉੱਤੇ ਭੁੱਖ ਨਾਲ ਨਿਰਬਲਤਾ ਦਾ ਅਸਰ ਜਾਂ ਬੱਚਿਆਂ ਦੇ ਵਿਭਚਾਰ ਦਾ ਪਾਸਾਰ ? ਕੀ ਤੁਸੀਂ ਸਮਝਦੇ ਹੋ ਕਿ ਜਨਸਮੂਹਾਂ ਦੀ ਨਿਰਬਲਤਾ ਦਾ ਅਰਥ ਉਸ ਮਿੱਟੀ ਦੀ ਨਿਰਬਲਤਾ ਹੈ ਜਿਸ ਵਿੱਚੋਂ ਸੱਭਿਆਚਾਰ ਪੈਦਾ ਹੁੰਦਾ ਹੈ ? ਤੁਸੀਂ ਜ਼ਰੂਰ ਇਸ ਗੱਲ ਤੋਂ ਜਾਣੂ ਹੋਵੇਗੇ ਕਿ ਕਥਤ ਸੁਧਰੀ ਹੋਈ ਪਰਤ ਹਮੇਸ਼ਾ ਹੀ ਜਨਸਮੂਹਾਂ ਦੀ ਉਪਜ ਹੁੰਦੀ ਹੈ । ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਜਾਣਨੀ ਚਾਹੀਦੀ ਹੈ, ਕਿਉਂ ਜੋ ਅਮਰੀਕੀ ਇਸ ਗੱਲ ਦੀ ਫੜ੍ਹ ਮਾਰਨ ਦੇ ਆਦੀ ਹਨ ਕਿ ਅਮਰੀਕਾ ਵਿੱਚ ਇੱਕ ਅਖ਼ਬਾਰਾਂ ਵੇਚਣ ਵਾਲਾ ਮੁੰਡਾ ਵੀ ਰਾਸ਼ਟਰਪਤੀ ਬਣ ਸਕਦਾ ਹੈ।
ਮੈਂ ਇਸ ਦਾ ਜ਼ਿਕਰ ਕੇਵਲ ਮੁੰਡਿਆ ਦੀ ਤੀਖਣ ਬੁੱਧੀ ਨੂੰ ਨੋਟ ਕਰਨ ਲਈ ਕੀਤਾ ਹੈ ਨਾ ਕਿ ਰਾਸ਼ਟਰਪਤੀਆਂ ਦੀਆਂ ਯੋਗਤਾਵਾਂ ਨੂੰ ਨੋਟ ਕਰਨ, ਜਿਨ੍ਹਾਂ ਬਾਰੇ ਮੈਂ ਬਿਲਕੁਲ ਕੁਝ ਨਹੀਂ ਜਾਣਦਾ।
ਇੱਕ ਹੋਰ ਵੀ ਸੁਆਲ ਹੈ ਜਿਸ ਉੱਤੇ ਤੁਹਾਨੂੰ ਬੜੇ ਗਹੁ ਨਾਲ ਵਿਚਾਰ ਕਰਨੀ ਚਾਹੀਦੀ ਹੈ: ਕੀ ਤੁਸੀਂ ਸਮਝਦੇ ਹੋ ਕਿ ਪੰਜਤਾਲੀ ਕਰੋੜ ਚੀਨੀ, ਯੂਰਪੀ ਤੇ ਅਮਰੀਕੀ ਸਰਮਾਏ ਦੇ ਗੁਲਾਮ ਬਣਾਏ ਜਾ ਸਕਦੇ ਹਨ, ਜਦੋਂ ਤੀਹ ਕਰੋੜ ਹਿੰਦੁਸਤਾਨੀਆਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਅੰਗਰੇਜ਼ਾਂ ਦੇ ਗੁਲਾਮਾਂ ਦਾ ਰੋਲ ਸਾਨੂੰ ਕਿਸੇ ਵੀ ਤਰ੍ਹਾਂ ਦੇਵਤਿਆਂ ਵੱਲੋਂ ਸੌਂਪਿਆ ਹੋਇਆ ਨਹੀਂ ਹੈ ? ਰਤਾ ਸੋਚੋ! ਕੁਝ ਹਜ਼ਾਰ ਕਾਤਲ ਤੇ ਮਾਅਰਕੇਬਾਜ਼ ਅਰਬਾਂ ਮਿਹਨਤਕਸ਼ਾਂ ਦੀਆਂ ਸ਼ਕਤੀਆਂ ਦੀ ਕੀਮਤ ਉੱਤੇ ਹਮੇਸ਼ਾ ਲਈ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹਨ। ਪਰ, ਤੁਹਾਡੇ ਵਿਚਾਰ ਵਿੱਚ ਕੀ ਇਹ ਸਧਾਰਨ ਗੱਲ ਹੈ? ਇਹ ਸੀ ਅਤੇ ਸਧਾਰਨ ਗੱਲ ਹੈ, ਪਰ ਕੀ ਤੁਸੀਂ ਇਹ ਕਹਿਣ ਦੀ ਦਲੇਰੀ ਕਰ ਸਕਦੇ ਹੋ ਕਿ ਇੰਝ ਹੀ ਹੋਣਾ