ਚਾਹੀਦਾ ਹੈ? ਇੱਕ ਵਾਰ ਪਲੇਗ ਨੂੰ ਵੀ ਮੱਧ ਕਾਲੀਨ ਯੁਗ ਵਿੱਚ ਇੱਕ ਸਧਾਰਨ ਗੱਲ ਸਮਝਿਆ ਜਾਂਦਾ ਸੀ, ਪਰ ਹੁਣ ਅਮਲੀ ਰੂਪ ਵਿਚ ਪਲੇਗ ਅਲੋਪ ਹੋ ਗਈ ਹੈ ਅਤੇ ਇਸ ਦਾ ਰੋਲ ਹੁਣ ਧਰਤੀ ਉੱਤੇ ਬੁਰਜੂਆਜ਼ੀ ਨਿਭਾ ਰਹੀ ਹੈ, ਜੋ ਸਾਰੇ ਰੰਗਦਾਰ ਸੰਸਾਰ ਨੂੰ ਭ੍ਰਿਸ਼ਟ ਕਰ ਰਹੀ, ਉਸ ਨੂੰ ਚਿੱਟੀ ਨਸਲ ਦੇ ਵਿਰੁੱਧ ਡੂੰਘੀ ਘ੍ਰਿਣਾ ਤੇ ਤ੍ਰਿਸਕਾਰ ਦੀ ਲਾਗ ਲਾ ਰਹੀ ਹੈ। ਕੀ ਤੁਹਾਨੂੰ ਸੱਭਿਆਚਾਰ ਦੇ ਰਖਵਾਲਿਓ, ਇਹ ਨਹੀਂ ਦਿੱਸ ਰਿਹਾ ਕਿ ਪੂੰਜੀਵਾਦ ਨਸਲੀ ਜੰਗਾਂ ਨੂੰ ਉਕਸਾ ਰਿਹਾ ਹੈ ?
...
ਤੁਸੀਂ ਮੇਰੇ ਤੇ "ਘ੍ਰਿਣਾ ਪ੍ਰਚਾਰਨ" ਦਾ ਇਲਜ਼ਾਮ ਲਾਉਂਦੇ ਹੋ ਅਤੇ ਇਸ ਦੀ ਥਾਂ "ਪਿਆਰ ਫੈਲਾਉਣ" ਦੀ ਸਲਾਹ ਦੇਂਦੇ ਹੋ, ਤੁਸੀਂ ਫ਼ਰਜੀ ਤੌਰ 'ਤੇ ਮੇਰੇ ਬਾਰੇ ਸੋਚਦੇ ਹੋ ਕਿ ਮੈਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਾਂ : ਪੂੰਜੀਪਤੀਆਂ ਨੂੰ ਪਿਆਰ ਕਰੋ, ਕਿਉਂ ਜੋ ਉਹ ਤੁਹਾਡੀ ਤਾਕਤ ਨੂੰ ਨਿਗਲਦੇ ਹਨ। ਉਹਨਾਂ ਨੂੰ ਪਿਆਰ ਕਰੋ, ਕਿਉਂ ਜੋ ਇਹ ਤੁਹਾਡੀ ਧਰਤੀ ਦੇ ਖਜ਼ਾਨਿਆਂ ਨੂੰ ਵਿਅਰਥ ਗਵਾਉਂਦੇ ਹਨ; ਇਹਨਾਂ ਲੋਕਾਂ ਨੂੰ ਪਿਆਰ ਕਰੋ ਕਿਉਂ ਜੋ ਇਹ ਤੁਹਾਡੇ ਲੋਹੇ ਨੂੰ ਉਹ ਬੰਦੂਕਾਂ ਬਣਾਉਣ ਉੱਤੇ ਅੰਨ੍ਹੇਵਾਹ ਖਰਚਦੇ ਹਨ ਜਿਹੜੀਆਂ ਤੁਹਾਨੂੰ ਤਬਾਹ ਕਰਦੀਆਂ ਹਨ; ਉਹਨਾਂ ਬਦਮਾਸ਼ਾਂ ਨੂੰ ਪਿਆਰ ਕਰੋ ਜਿਨ੍ਹਾਂ ਦੀ ਕ੍ਰਿਪਾ ਨਾਲ ਤੁਹਾਡੇ ਬੱਚੇ ਭੁੱਖੇ ਮਰ ਰਹੇ ਹਨ; ਉਹਨਾਂ ਨੂੰ ਪਿਆਰ ਕਰੋ ਜੋ ਤੁਹਾਨੂੰ ਇਸ ਲਈ ਨਸ਼ਟ ਕਰ ਰਹੇ ਹਨ ਤਾਂ ਜੋ ਉਹ ਆਪ ਸਮਾਜ ਵਿੱਚ ਸੁੱਖ ਚੈਨ ਨਾਲ ਰਹਿ ਸਕਣ: ਪੂੰਜੀਪਤੀ ਨੂੰ ਪਿਆਰ ਕਰੋ, ਕਿਉਂ ਜੋ ਉਸ ਦਾ ਗਿਰਜਾ ਘਰ ਤੁਹਾਨੂੰ ਅਣਜਾਣਤਾ ਦੇ ਅਨ੍ਹੇਰੇ ਵਿੱਚ ਰੱਖੀ ਰੱਖਦਾ ਹੈ।
ਕੁਝ ਇਸ ਤਰ੍ਹਾਂ ਦੀ ਹੀ ਗੱਲ ਅੰਜੀਲ ਵੱਲੋਂ ਪ੍ਰਚਾਰੀ ਜਾਂਦੀ ਹੈ ਅਤੇ ਇਸ ਨੂੰ ਚੇਤੇ ਕਰਦਿਆਂ ਤੁਸਾਂ "ਈਸਾਈ ਮਤ" ਦਾ ਇੱਕ "ਸੱਭਿਆਚਾਰਕ ਤੁਲ" ਵਜੋਂ ਹਵਾਲਾ ਦਿੱਤਾ ਹੈ। ਤੁਸੀਂ ਸਮੇਂ ਤੋਂ ਬਹੁਤ ਹੀ ਪਿਛਾਂਹ ਰਹਿ ਗਏ ਹੋ। ਈਮਾਨਦਾਰ ਲੋਕਾਂ ਨੇ "ਪਿਆਰ ਤੇ ਨਿਮਰਤਾ ਦੇ ਧਰਮ-ਸਿਧਾਂਤ' ਦੇ ਸੱਭਿਆਚਾਰਕ ਪ੍ਰਭਾਵ ਬਾਰੇ ਹੋਰ ਕੋਈ ਗੱਲਾਂ ਕਰਨੀਆਂ ਛੱਡ ਦਿੱਤੀਆਂ ਹਨ। ਸਾਡੇ ਦਿਨਾਂ ਵਿੱਚ ਇਸ ਪ੍ਰਭਾਵ ਬਾਰੇ ਗੱਲਾਂ ਕਰਨੀਆਂ ਅਯੋਗ ਤੇ ਅਸੰਭਵ ਵੀ ਹੈ, ਜਦੋਂ ਈਸਾਈ ਬੁਰਜੂਆਜ਼ੀ, ਘਰ ਅਤੇ ਬਸਤੀਆਂ ਵਿੱਚ, ਦੋਹੀਂ ਥਾਈਂ ਨਿਰਮਾਣਤਾ ਲੋਕਾਂ ਦੇ ਮਨ ਵਿੱਚ ਬਿਠਾਉਂਦੀ ਹੈ। "ਗੋਲੀਆਂ ਤੇ ਤਲਵਾਰ" ਦੀ ਮਦਦ ਨਾਲ ਆਪਣੇ ਗੁਲਾਮਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਉਸ ਨਾਲ ਪਿਆਰ ਕਰਨ, "ਗੋਲੀਆਂ ਤੇ ਤਲਵਾਰ" ਦੀ ਵਰਤੋਂ ਇਹ ਪਹਿਲਾਂ ਨਾਲੋਂ ਕਿਤੇ ਵਧੇਰੇ ਤਾਕਤ ਨਾਲ ਕਰਦੀ ਹੈ। ਜਿਵੇਂ ਤੁਸੀਂ ਜਾਣਦੇ ਹੋ, ਅੱਜ ਕੱਲ੍ਹ ਤਲਵਾਰਾਂ ਦੀ ਥਾਂ ਮਸ਼ੀਨ ਗੰਨਾਂ ਤੇ ਬੰਬਾਂ ਨੇ, ਇੱਥੋਂ ਤੱਕ ਕਿ "ਉਪਰਲੀ ਸਿਖਰ ਤੋਂ ਖੁਦਾ ਦੀ ਆਵਾਜ਼" ਨੇ ਮੱਲ ਲਈ ਹੈ। ਪੈਰਿਸ ਦਾ ਇੱਕ ਅਖ਼ਬਾਰ ਲਿਖਦਾ ਹੈ:
"ਅਫ਼ਰੀਕੀਆਂ ਨਾਲ ਆਪਣੀ ਜੰਗ ਦੇ ਵਿੱਚ, ਅੰਗਰੇਜ਼ਾਂ ਨੇ ਇੱਕ ਉਸਟੰਡ ਬਾਰੇ ਸੋਚਿਆ ਹੈ ਜੋ ਉਹਨਾਂ ਦਾ ਚੰਗਾ ਬੁੱਤਾ ਸਾਰਦਾ ਹੈ। ਅਪਹੁੰਚ ਪਹਾੜਾਂ ਦੇ ਵਿਚਕਾਰ ਇੱਕ ਪੱਬੀ ਵਿੱਚ ਬਾਗੀਆਂ ਦੀ ਇੱਕ ਟੋਲੀ ਨੇ ਪਨਾਹ ਲਈ ਹੋਈ ਹੈ। ਅਚਾਨਕ ਹੀ ਉਹਨਾਂ ਦੇ