ਉੱਪਰ ਬਹੁਤ ਉਚਾਈ ਉੱਤੇ ਇੱਕ ਹਵਾਈ ਜਹਾਜ਼ ਵਿਖਾਈ ਦਿੱਤਾ। ਅਫ਼ਰੀਕੀਆਂ ਨੇ ਆਪਣੇ ਹਥਿਆਰ ਕੱਢ ਲਏ। ਪਰ ਕੋਈ ਬੰਬ ਨਾ ਡਿੱਗਿਆ। ਉਸ ਦੀ ਥਾਂ 'ਤੇ, ਹਵਾਈ ਜਹਾਜ਼ ਵਿੱਚੋਂ ਸ਼ਬਦਾਂ ਦਾ ਉਚਾਰਨ ਹੋਣ ਲੱਗਾ ਅਤੇ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ, ਜੋ ਉਹਨਾਂ ਦੀ ਹੀ ਭਾਸ਼ਾ ਵਿੱਚ ਸੀ, ਉਸ ਨੇ ਅਫ਼ਰੀਕੀਆਂ ਨੂੰ ਹਥਿਆਰ ਸੁੱਟਣ ਅਤੇ ਅੰਗਰੇਜ਼ ਸਲਤਨਤ ਦੇ ਵਿਰੁੱਧ ਇਸ ਫਜ਼ੂਲ ਟੱਕਰ ਨੂੰ ਬੰਦ ਕਰਨ ਲਈ ਪਰੇਰਿਆ। ਅਜਿਹੀਆਂ ਕਈ ਉਦਾਹਰਣਾਂ ਹਨ, ਜਿਵੇਂ ਹੀ ਆਕਾਸ਼ ਵਿੱਚੋਂ ਆਵਾਜ਼ ਆਉਣੀ ਅਰੰਭ ਹੋਈ ਤਾਂ ਬਾਗੀਆਂ ਨੇ ਸੱਚੀਂ ਮੁੱਚੀਂ ਹਥਿਆਰ ਸੁੱਟ ਦਿੱਤੇ ਤੇ ਲੜਨਾ ਬੰਦ ਕਰ ਦਿੱਤਾ।
"ਖੁਦਾ ਦੀ ਆਵਾਜ਼" ਦੀ ਇਹ ਤਰਕੀਬ ਮਿਲਾਨ ਵਿੱਚ ਵੀ ਫਾਸਿਸਟ ਮਲੀਸ਼ੀਆ ਦੀ ਬੁਨਿਆਦ ਰੱਖਣ ਦੀ ਵਰ੍ਹੇ ਗੰਢ ਉੱਤੇ ਦੁਹਰਾਈ ਗਈ, ਜਦੋਂ ਸਾਰੇ ਸ਼ਹਿਰ ਨੇ ਖੁਦਾਈ ਅਵਾਜ਼ ਨੂੰ ਫਾਸਿਜ਼ਮ ਦੇ ਹੱਕ ਵਿੱਚ ਸੰਖੇਪ ਸ਼ਬਦ ਉਚਾਰਦਿਆਂ ਸੁਣਿਆ। ਮਿਲਾਨ ਦੇ ਲੋਕ ਜਿਨ੍ਹਾਂ ਨੂੰ ਜਰਨੈਲ ਬਾਲਬੋ ਨੂੰ ਸੁਣਨ ਦਾ ਅਵਸਰ ਮਿਲ ਚੁੱਕਿਆ ਸੀ, ਆਕਾਸ਼ ਤੋਂ ਆਈ ਆਵਾਜ਼ ਵਿੱਚ ਉਸੇ ਦੇ ਲਹਿਜੇ ਨੂੰ ਪਹਿਚਾਣਨ ਬਾਰੇ ਗੱਲਾਂ ਕਰਦੇ ਹਨ।"
ਸੋ ਇਹ ਸਧਾਰਨ ਜਿਹੀ ਤਰਕੀਬ ਖੁਦਾ ਦੀ ਹੋਂਦ ਨੂੰ ਸਿੱਧ ਕਰਨ ਲਈ ਲੱਭ ਲਈ ਗਈ ਹੈ ਅਤੇ ਇਸ ਨੂੰ ਉਜੱਡ ਲੋਕਾਂ ਨੂੰ ਗੁਲਾਮ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇੱਕ ਦਿਨ ਖੁਦਾ ਦੀ ਆਵਾਜ਼ ਸਾਨ ਫ਼ਰਾਂਸਿਸਕੋ ਜਾਂ ਵਾਸ਼ਿੰਗਟਨ ਉੱਤੇ ਜਾਪਾਨੀ ਲਹਿਜੇ ਵਾਲੀ ਅੰਗਰੇਜ਼ੀ ਭਾਸ਼ਾ ਵਿੱਚ ਸੁਣਾਈ ਦੇਵੇਗੀ।
ਤੁਸਾਂ ਮੈਨੂੰ "ਮਹਾਨ ਮਨੁੱਖਾਂ, ਗਿਰਜੇ ਦੇ ਉਪਦੇਸ਼ਕਾਂ" ਦੀ ਉਦਾਹਰਣ ਦਿੱਤੀ ਹੈ। ਤੁਹਾਡੇ ਵੱਲੋਂ ਗੰਭੀਰਤਾ ਨਾਲ ਇੰਝ ਕਹਿਣਾ ਸੱਚੀਂ ਮੁੱਚੀਂ ਇੱਕ ਬਹੁਤ ਹੀ ਹਸਾਉਣੀ ਤੇ ਦਿਲਚਸਪ ਗੱਲ ਹੈ। ਸਾਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਮਹਾਨ ਪਾਦਰੀ ਕਦੋਂ ਤੇ ਕਿਉਂ ਬਣਾਏ ਗਏ ਸਨ। ਪਰ ਹਮਾਇਤ ਲਈ ਉਹਨਾਂ ਵੱਲ ਝਾਕਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਦ੍ਰਿੜਤਾ ਤੇ ਸਥਿਰਤਾ ਦੀ ਚੰਗੀ ਤਰ੍ਹਾਂ ਅਜ਼ਮਾਇਸ਼ ਕਰ ਲੈਣੀ ਚਾਹੀਦੀ ਹੈ। "ਗਿਰਜੇ" ਬਾਰੇ ਆਪਣੀ ਲੰਮੀ ਵਿਆਖਿਆ ਵਿੱਚ ਤੁਸੀਂ ਉਸ "ਅਮਰੀਕੀ ਆਦਰਸ਼ਵਾਦ" ਨੂੰ ਪੇਸ਼ ਕਰਦੇ ਹੋ ਜੋ ਕੇਵਲ ਘੋਰ ਆਗਿਆਨਤਾ ਵਿੱਚੋਂ ਜਨਮ ਲੈ ਸਕਦਾ ਹੈ। ਵਰਤਮਾਨ ਸਥਿਤੀ ਵਿੱਚ ਈਸਾਈ ਗਿਰਜੇ ਦੇ ਇਤਿਹਾਸ ਬਾਰੇ ਤੁਹਾਡੀ ਅਣਜਾਣਤਾ ਨੂੰ ਕੇਵਲ ਇਸ ਤੱਥ ਰਾਹੀਂ ਹੀ ਦੱਸਿਆ ਜਾ ਸਕਦਾ ਹੈ ਕਿ ਅਮਰੀਕਾ ਦੇ ਵਸਨੀਕਾਂ ਨੂੰ ਕਦੇ ਵੀ ਆਪਣੇ ਕੌੜੇ ਤਜ਼ਰਬੇ ਰਾਹੀਂ ਇਹ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਗਿਰਜਾ ਮਨੁੱਖ ਦੇ ਦਿਮਾਗ ਤੇ ਜ਼ਮੀਰ ਉੱਤੇ ਜਬਰ ਕਰਨ ਵਾਲੀ ਇੱਕ ਸੰਸਥਾ ਹੈ ਅਤੇ ਉਹਨਾਂ ਨੂੰ ਕਦੇ ਵੀ ਇਸ ਦਾ ਤਜ਼ਰਬਾ ਇਤਨੀ ਤੀਖਣਤਾ ਨਾਲ ਨਹੀਂ ਹੋਇਆ ਜਿਤਨਾ ਯੂਰਪ ਦੇ ਵਸਨੀਕਾਂ ਨੂੰ ਹੋਇਆ ਹੈ। ਤੁਹਾਨੂੰ ਉਹਨਾਂ ਖੂਨੀ ਝੜਪਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਸਮੂਹ ਈਸਾਈ ਜਗਤ ਦੀਆਂ ਕੌਂਸਲਾ ਵਿੱਚ "ਗਿਰਜੇ ਦੇ ਮਹਾਨ ਉਪਦੇਸ਼ਕਾਂ" ਦੀ ਖੁਦਗਰਜ਼ੀ, ਲਾਲਸਾ ਤੇ ਕਰੂਪਤਾ ਸਮੇਤ ਹੋਈਆਂ ਸਨ । ਤੁਸੀਂ ਇਸ ਬਾਰੇ ਵਿਸ਼ੇਸ਼ ਤੌਰ 'ਤੇ ਈਫੀਸੀਅਨ ਦੀ ਕੌਂਸਲ ਦੇ ਦੰਭੀ ਗਿਆਨ ਦੀ ਕਹਾਣੀ ਤੋਂ ਬਹੁਤ ਕੁਝ ਸਿੱਖੋਗੇ। ਤੁਹਾਨੂੰ ਧਰਮ ਪਖੰਡਾਂ ਦੇ