ਇਤਿਹਾਸ ਬਾਰੇ ਕੁਝ ਨਾ ਕੁਝ ਜ਼ਰੂਰ ਪੜ੍ਹਨਾ ਚਾਹੀਦਾ ਹੈ, ਤੁਹਾਨੂੰ ਈਸਾਈ ਮਤ ਦੀਆਂ ਮੁੱਢਲੀਆਂ ਸਦੀਆਂ ਵਿੱਚ "ਕਾਫਰਾਂ" ਦੇ ਸਰਵਨਾਸ਼ ਤੋਂ ਪੂਰਨ ਵਿਕਸਤ ਯਹੂਦੀਆਂ ਦੀ ਵੱਢ ਟੁੱਕ ਤੋਂ, 12ਵੀਂ ਤੇ 14ਵੀਂ ਸਦੀ ਵਿੱਚ ਕਤਲੇਆਮਾਂ ਤੋਂ ਤੇ ਆਮ ਤੌਰ 'ਤੇ ਈਸਾ ਦੇ ਗਿਰਜੇ ਦੀ ਖੂਨੀ ਨੀਤੀ ਤੋਂ ਜਾਣੂ ਹੋਣਾ ਚਾਹੀਦਾ ਹੈ। ਘੱਟ ਪੜ੍ਹਿਆਂ ਲਿਖਿਆਂ ਲਈ ਨਾਸਤਕਤਾ ਨੂੰ ਦਬਾਉਣ ਲਈ ਸਥਾਪਤ ਕੀਤੀ ਗਈ ਅਦਾਲਤ ਦਾ ਇਤਿਹਾਸ ਬਹੁਤ ਦਿਲਚਸਪ ਹੈ, ਪਰ ਤੁਹਾਡੇ ਆਪਣੇ ਦੇਸ਼ ਵਾਸੀ ਵਾਸ਼ਿੰਗਟਨਲੀਅ ਵੱਲੋਂ ਲਿਖਿਆ ਗਿਆ ਇਤਿਹਾਸ ਨਹੀਂ ਜੋ ਪੋਪ-ਨਿਵਾਸ, ਜਿਸ ਨੇ ਇਹ ਅਦਾਲਤ ਸਥਾਪਤ ਕੀਤੀ ਸੀ ਦੀ ਸੈਂਸਰਸ਼ਿਪ ਤੋਂ ਪਾਸ ਕਰਵਾਇਆ ਸੀ। ਇਹ ਪੂਰੀ ਤਰ੍ਹਾਂ ਫਰਜ ਕੀਤਾ ਜਾ ਸਕਦਾ ਹੈ ਕਿ ਜੇ ਤੁਸੀਂ ਇਸ ਸਭ ਤੋਂ ਜਾਣੂ ਹੋ ਜਾਵੋ ਤਾਂ ਤੁਸੀਂ ਇਸ ਨਿਸ਼ਚੇ ਤੇ ਪੁੱਜ ਜਾਵੋਗੇ ਕਿ ਗਿਰਜੇ ਦੇ ਪਾਦਰੀ ਬਹੁ-ਗਿਣਤੀ ਉੱਤੇ ਘੱਟ ਗਿਣਤੀ ਦੀ ਸੱਤ੍ਹਾ ਨੂੰ ਮਜ਼ਬੂਤ ਕਰਨ ਲਈ ਬੜੇ ਉਤਸ਼ਾਹ ਤੇ ਚਾਅ ਨਾਲ ਕੰਮ ਕਰਦੇ ਹਨ ਅਤੇ ਜੇ ਉਹ ਨਾਸਤਕਤਾ ਦੇ ਵਿਰੁੱਧ ਲੜੇ ਸਨ ਤਾਂ ਇਸ ਲਈ ਕਿਉਂ ਜੋ ਨਾਸਤਕਤਾ ਸਭ ਤੋਂ ਪਹਿਲਾਂ ਕਿਰਤੀ ਜਨਸਮੂਹਾਂ ਵਿੱਚ ਪੈਦਾ ਹੋਈ ਸੀ, ਜਿਨ੍ਹਾਂ ਨੇ ਪਾਦਰੀਆਂ ਵੱਲੋਂ ਹੁਕਮ ਚਾੜ੍ਹਨ ਦੀ ਰੁਚੀ ਨੂੰ ਪਹਿਲਾਂ ਹੀ ਭਾਂਪ ਲਿਆ ਸੀ। ਉਹਨਾਂ ਨੇ ਗੁਲਾਮਾਂ ਲਈ ਮਜ਼੍ਹਬ ਦਾ ਪ੍ਰਚਾਰ ਕੀਤਾ, ਅਜਿਹਾ ਮਜ੍ਹਬ ਜਿਸ ਨੂੰ ਮਾਲਕਾਂ ਨੇ ਗਲਤ ਫਹਿਮੀ ਰਾਹੀਂ ਜਾਂ ਗੁਲਾਮਾਂ ਵੱਲੋਂ ਖਤਰੇ ਬਿਨਾਂ ਕਦੇ ਵੀ ਪ੍ਰਵਾਨ ਨਹੀਂ ਕੀਤਾ। ਤੁਹਾਨੂੰ ਇਤਿਹਾਸਕਾਰ ਵਾਨ ਲੂਨ ਇੱਕ ਲੇਖ "ਮਹਾਨ ਇਤਿਹਾਸਕ ਗਲਤੀਆਂ" ਵਿੱਚ ਦਾਅਵਾ ਕਰਦਾ ਹੈ ਕਿ ਗਿਰਜੇ ਨੂੰ ਅੰਜੀਨ ਦੀ ਸਿੱਖਿਆ ਦੇ ਵਿਰੁੱਧ ਨਾ ਕਿ ਹੱਕ ਵਿੱਚ ਲੜਨਾ ਪਿਆ ਸੀ। ਉਹ ਕਹਿੰਦਾ ਹੈ ਕਿ ਟਾਈਟਸ ਨੇ ਜੋਰੋਸਲਮ ਨੂੰ ਤਬਾਹ ਕਰ ਕੇ ਸਭ ਤੋਂ ਵੱਡੀ ਗਲਤੀ ਕੀਤੀ-ਯਹੂਦੀਆਂ ਲਈ, ਉਹਨਾਂ ਨੂੰ ਫਲਸਤੀਨ ਤੋਂ ਬਾਹਰ ਕੱਢੇ ਜਾਣ ਮਗਰੋਂ ਉਹ ਸਾਰੀ ਧਰਤੀ ਉੱਤੇ ਖਿਲਰ ਗਏ ਅਤੇ ਇਹ ਉਹਨਾਂ ਨੂੰ ਮਜ਼੍ਹਬੀ ਮਿਲਣੀਆਂ ਵਿੱਚ ਪਤਾ ਲੱਗਾ ਕਿ ਈਸਾਈ ਮਤ ਪੱਕ ਗਿਆ ਹੈ ਤੇ ਵੱਧ ਫੁੱਲ ਗਿਆ ਹੈ ਅਤੇ ਈਸਾਈ ਮਤ ਰੋਮਨ ਸਲਤਨਤ ਲਈ ਉਸ ਤੋਂ ਕੋਈ ਘੱਟ ਘਾਤਕ ਨਹੀਂ ਸੀ ਜਿਤਨੇ ਪੂੰਜੀਪਤੀ ਰਾਜਾਂ ਲਈ ਮਾਰਕਸ ਤੇ ਲੈਨਿਨ ਦੇ ਵਿਚਾਰ ਘਾਤਕ ਹਨ।
ਸੋ, ਅਸਲ ਵਿੱਚ, ਇਹ ਘਾਤਕ ਸੀ ਅਤੇ ਹੁਣ ਵੀ ਹੈ । ਈਸਾਈ ਗਿਰਜਾ ਅੰਜੀਲ ਦੇ ਸਿੱਧੜ ਕਮਿਊਨਿਜ਼ਮ ਦੇ ਵਿਰੁੱਧ ਲੜਿਆ-ਇਹ ਹੈ ਇਸ ਦੇ ਸਮੁੱਚੇ "ਇਤਿਹਾਸ" ਦਾ ਨਿਚੋੜ ਤੇ ਤੱਤ।
ਅੱਜ ਕੱਲ੍ਹ ਗਿਰਜਾ ਕੀ ਕਰ ਰਿਹਾ ਹੈ ? ਨਿਰਸੰਦੇਹ, ਸਭ ਤੋਂ ਪਹਿਲਾਂ ਇਹ ਅਰਦਾਸ ਕਰਦਾ ਹੈ। ਨਿਊਯਾਰਕ ਦਾ ਲਾਟ ਪਾਦਰੀ ਅਤੇ ਕੈਂਟਰਬਰੀ ਦਾ ਲਾਟ ਪਾਦਰੀ-ਜਿਸ ਨੇ ਸੋਵੀਅਤ ਯੂਨੀਅਨ ਦੇ ਵਿਰੁੱਧ "ਜਹਾਦ" ਵਰਗਾ ਪ੍ਰਚਾਰ ਕੀਤਾ ਇਹਨਾਂ ਦੋਹਾਂ ਲਾਟ ਪਾਦਰੀਆਂ ਨੇ ਇੱਕ ਨਵੀਂ ਅਰਦਾਸ ਤਿਆਰ ਕੀਤੀ ਹੈ, ਜਿਸ ਵਿੱਚ ਅੰਗਰੇਜ਼ੀ ਦੰਭ ਨੂੰ ਅੰਗਰੇਜ਼ੀ ਮਜ਼ਾਕ ਨਾਲ ਪੂਰੀ ਤਰ੍ਹਾਂ ਮੇਲਿਆ ਗਿਆ ਹੈ। ਇਹ ਰਤਾ ਲੰਮਾ ਸੰਗ੍ਰਹਿ ਹੈ, ਜੋ "ਸਾਡੇ ਪਿਤਾ” ਅਰਦਾਸ ਦੀ ਸ਼ੈਲੀ ਉੱਤੇ ਤਿਆਰ ਕੀਤਾ ਗਿਆ ਹੈ । ਲਾਟ-ਪਾਦਰੀ ਹੇਠਲੇ