ਸ਼ਬਦਾਂ ਵਿੱਚ ਖੁਦਾ ਨੂੰ ਯਾਚਨਾ ਕਰਦੇ ਹਨ।
"ਵੱਕਟਰ ਤੇ ਖੁਸ਼ਹਾਲੀ ਦੀ ਮੁੜ ਬਹਾਲੀ ਲਈ ਸਾਡੀ ਸਰਕਾਰ ਦੀ ਨੀਤੀ ਬਾਰੇ ਬੇਨਤੀ ਹੈ ਕਿ ਇੰਝ ਕਰਨ ਦੀ ਕ੍ਰਿਪਾ ਕਰੋ। ਹਿੰਦੁਸਤਾਨ ਦੇ ਭਵਿੱਖੀ ਸੰਵਿਧਾਨ ਲਈ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਸਿਰੇ ਚਾੜ੍ਹਨ ਦੀ ਮਿਹਰ ਕਰੋ। ਹੋਣ ਵਾਲੀ ਨਿਸ਼ਸਤਰੀਕਣ ਕਾਂਗਰਸ ਬਾਰੇ ਅਤੇ ਉਸ ਸਭ ਕੁਝ ਬਾਰੇ ਜੋ ਧਰਤੀ ਉੱਤੇ ਅਮਨ ਸਥਾਪਤ ਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ, ਉਸ ਨੂੰ ਨਿਭਾਉਣ ਦੀ ਕ੍ਰਿਪਾਲਤਾ ਕਰੋ। ਵਣਜ ਵਪਾਰ, ਵੱਕਟਰ ਤੇ ਪਰਸਪਰ ਮਿੱਤਰਤਾ ਦੀ ਮੁੜ ਬਹਾਲੀ ਲਈ ਸਾਨੂੰ ਹਰ ਰੋਜ਼ ਰੋਟੀ ਦੇਣ ਦੀ ਮਿਹਰ ਕਰੋ। ਸਾਡੇ ਮੰਤਵ ਲਈ ਸਾਰੀਆਂ ਜਮਾਤਾਂ ਦੀ ਮਿਲਵਰਤਣ ਲਈ ਸਾਨੂੰ ਹਰ ਰੋਜ਼ ਦੀ ਰੋਟੀ ਦੇਣ ਦੀ ਮਿਹਰ ਕਰੋ। ਜੇ ਅਸੀਂ ਕੌਮੀ ਹੰਕਾਰ ਦੇ ਗੁਨਾਹਗਾਰ ਹਾਂ ਅਤੇ ਆਪਣੀ ਵੱਧ ਤੋਂ ਵੱਧ ਯੋਗਤਾ ਨਾਲ ਸਹਾਇਤਾ ਕਰਨ ਦੀ ਥਾਂ ਜੇ ਅਸਾਂ ਹੋਰਾਂ ਉੱਤੇ ਰਾਜ ਕਰਨ ਵਿੱਚ ਵਧੇਰੇ ਸੰਤੁਸ਼ਟਤਾ ਪ੍ਰਾਪਤ ਕੀਤੀ ਹੈ ਤਾਂ ਸਾਡੇ ਗੁਨਾਹ ਮੁਆਫ ਕਰੋ । ਜੇ ਅਸਾਂ ਆਪਣਾ ਕੰਮ ਕਾਜ ਕਰਦਿਆਂ ਖੁਦਗਰਜ਼ੀ ਦਾ ਪ੍ਰਗਟਾਅ ਕੀਤਾ ਹੈ ਅਤੇ ਅਸਾਂ ਆਪਣੇ ਤੇ ਆਪਣੀ ਜਮਾਤ ਦੇ ਹਿੱਤਾਂ ਨੂੰ ਦੂਜਿਆਂ ਦੇ ਹਿੱਤਾਂ ਉੱਪਰ ਰੱਖਿਆ ਹੈ, ਤਾਂ ਸਾਡੇ ਗੁਨਾਹ ਮੁਆਫ ਕਰੋ।"
ਸਹਿਮੇ ਹੋਏ ਦੁਕਾਨਦਾਰਾਂ ਦੀ ਇੱਕ ਸਿੱਕੇਬੰਦ ਅਰਦਾਸ ਹੈ। ਸਾਰੀ ਅਰਦਾਸ ਦੇ ਦੌਰਾਨ ਇਹ ਖੁਦਾ ਪਾਸੋਂ ਇੱਕ ਦਰਜਨ ਵਾਰ ਆਪਣੇ "ਗੁਨਾਹ ਮੁਆਫ਼" ਕਰਨ ਦੀ ਯਾਚਨਾ ਕਰਦੇ ਹਨ, ਪਰ ਇੱਕ ਵਾਰ ਵੀ ਇਹ ਨਹੀਂ ਆਖਦੇ ਕਿ ਉਹ ਗੁਨਾਹ ਨਾ ਕਰਨ ਲਈ ਰਜ਼ਾਮੰਦ ਹਨ ਜਾਂ ਯੋਗ ਹਨ ਅਤੇ ਕੇਵਲ ਇਸ ਹਾਲਤ ਵਿੱਚ ਇਹ ਖੁਦਾ ਦੀ "ਮੁਆਫੀ" ਲਈ ਆਖਦੇ ਹਨ:
"ਕਿ ਅਸੀਂ ਕੌਮੀ ਗਰੂਰ ਦਾ, ਦੂਜਿਆਂ ਉੱਤੇ ਹਕੂਮਤ ਕਰਨ ਵਿੱਚ ਸੰਤੁਸ਼ਟਤਾ ਲੱਭਣ ਦਾ ਸ਼ਿਕਾਰ ਹੋ ਗਏ ਹਾਂ ਅਤੇ ਸਾਨੂੰ ਦੂਜਿਆਂ ਦੀ ਸੇਵਾ ਕਰਨ ਵਿੱਚ ਸੰਤੋਖ ਪ੍ਰਾਪਤ ਨਹੀਂ ਹੁੰਦਾ, ਹੇ ਖੁਦਾ, ਸਾਨੂੰ ਮੁਆਫ ਕਰ।"
ਸਾਡਾ ਇਹ ਗੁਨਾਹ ਮੁਆਫ ਕਰੋ, ਪਰ ਅਸੀਂ ਗੁਨਾਹ ਕਰਨ ਰੁਕ ਨਹੀਂ ਸਕਦੇ-ਇਹ ਗੱਲ ਹੈ ਜਿਹੜੀ ਉਹ ਕਹਿੰਦੇ ਹਨ। ਪਰ ਮੁਆਫੀ ਲਈ ਇਹ ਅਰਦਾਸ ਅੰਗਰੇਜ਼ ਪਾਦਰੀਆਂ ਦੀ ਬਹੁਗਿਣਤੀ ਨੇ ਰੱਦ ਕਰ ਦਿੱਤੀ ਸੀ। ਉਹਨਾਂ ਇਸ ਨੂੰ ਅਰਦਾਸ ਪੜ੍ਹਨਾ ਆਪਣੇ ਲਈ ਕੁਵੱਲੀ ਤੇ ਜ਼ਲੀਲ ਕਰਨ ਵਾਲੀ ਸਮਝਿਆ।
ਇਹ ਅਰਦਾਸ ਦੋ ਜਨਵਰੀ ਨੂੰ ਲੰਡਨ ਦੇ ਸੇਂਟ ਪਾਲੇ ਦੇ ਗਿਰਜੇ ਵਿੱਚ ਬ੍ਰਿਟਿਸ਼ ਖੁਦਾ ਦੇ ਤਖ਼ਤ ਅੱਗੇ "ਅਦਾ ਕਰਨ" ਲਈ ਸੀ। ਪਾਦਰੀਆਂ ਨੇ, ਜਿਨ੍ਹਾਂ ਨੂੰ ਇਹ ਆਪਣੀ ਪਸੰਦ ਦੀ ਨਾ ਜਾਪੀ ਕੈਂਟਰਬਰੀ ਦੇ ਲਾਟ ਪਾਦਰੀ ਤੋਂ ਨਾ ਪੜ੍ਹਨ ਦੀ ਆਗਿਆ ਪ੍ਰਾਪਤ ਕਰ ਲਈ।
ਸੋ, ਤੁਸੀਂ ਵੇਖਦੇ ਹੋ ਕਿ ਈਸਾਈ ਗਿਰਜਾ ਕਿਤਨੀਆਂ ਉਜੱਡ ਤੇ ਬੇਹੂਦਾ ਹਾਸੋਹੀਣੀਆਂ ਗੱਲਾਂ ਕਰਨ ਦੇ ਯੋਗ ਹੋ ਗਿਆ ਹੈ ਅਤੇ ਪਾਦਰੀ ਲੋਕਾਂ ਨੇ ਖੁਦਾ ਨੂੰ ਯੂਰਪ ਦੇ ਵਧੀਆ ਦੁਕਾਨਦਾਰਾਂ ਦੇ ਸਾਰੇ ਵਪਾਰਕ ਲੈਣ ਦੇਣ ਵਿੱਚ ਇੱਕ ਸੀਨੀਅਰ ਦੁਕਾਨਦਾਰ ਤੇ ਭਿਆਲ ਜਿਹੀ ਨੀਵੀਂ ਪੱਧਰ ਉੱਤੇ ਲੈ ਆਂਦਾ ਹੈ। ਪਰ ਕੇਵਲ ਅੰਗਰੇਜ਼ ਪਾਦਰੀ ਫਿਰਕੇ ਬਾਰੇ ਗੱਲ