ਕਰਨੀ ਅਤੇ ਇਸ ਗੱਲ ਨੂੰ ਭੁੱਲਣਾ ਵਾਜਬ ਨਹੀਂ ਕਿ ਇਟਲੀ ਦੇ ਪਾਦਰੀ ਲੋਕਾਂ ਨੇ ਹੋਲੀ ਘੋਸਟ ਦਾ ਬੈਂਕ ਸਥਾਪਤ ਕੀਤਾ ਹੈ ਅਤੇ ਫ਼ਰਾਂਸ ਵਿੱਚ 15 ਫਰਵਰੀ ਨੂੰ ਮਲਹਾਊਸ ਵਿੱਚ ਜਿਵੇਂ ਕਿ ਰੂਸੀ ਪਰਵਾਸੀਆਂ ਦੇ ਪੈਰਿਸ ਵਿਚਲੇ ਅਖ਼ਬਾਰ ਨੇ ਰਿਪੋਰਟ ਪ੍ਰਕਾਸ਼ਤ ਕੀਤੀ ਹੈ:
"ਪੁਲਿਸ ਅਧਿਕਾਰੀਆਂ ਨੇ ਕੈਥੋਲਿਕ ਯੂਨੀਅਨ ਪਬਲਿਸ਼ਿੰਗ ਹਾਊਸ ਵੱਲੋਂ ਚਲਾਈ ਜਾ ਰਹੀ ਕਿਤਾਬਾਂ ਦੀ ਦੁਕਾਨ ਜਿਸ ਦਾ ਨਿਰਦੇਸ਼ਨ ਐਬੇ ਏਗੀ ਕਰਦਾ ਹੈ, ਦੇ ਸੇਲਜ਼ਮੈਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਦੁਕਾਨ ਨੇ ਨੰਗੀਆਂ ਤੇ ਅਸ਼ਲੀਲ ਤਸਵੀਰਾਂ ਤੇ ਕਿਤਾਬਾਂ ਵੇਚੀਆਂ ਸਨ ਜੋ ਜਰਮਨੀ ਤੋਂ ਲਿਆਂਦੀਆਂ ਗਈਆਂ ਹਨ। 'ਮਾਲ' ਜ਼ਬਤ ਕਰ ਲਿਆ ਗਿਆ ਹੈ। ਕੁਝ ਕਿਤਾਬਾਂ ਕੇਵਲ ਅਸ਼ਲੀਲ ਹੀ ਨਹੀਂ ਸਗੋਂ ਮਜ੍ਹਬ ਦੇ ਵਿਰੁੱਧ ਗੰਦਮੰਦ ਤੇ ਬਕਵਾਸ ਨਾਲ ਭਰੀਆਂ ਹੋਈਆਂ ਹਨ।"
ਇਸ ਪ੍ਰਕਾਰ ਦੇ ਸੈਂਕੜੇ ਤੱਥ ਬਿਆਨ ਕੀਤੇ ਜਾ ਸਕਦੇ ਹਨ ਅਤੇ ਇਹ ਸਾਰੇ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਗਿਰਜਾ, ਜੋ ਆਪਣੇ ਸਰਪ੍ਰਸਤ ਤੇ ਮਾਲਕ ਪੂੰਜੀਵਾਦ ਦਾ ਸੇਵਕ ਹੈ ਉਹਨਾਂ ਰੋਗਾਂ ਦਾ ਹੀ ਸ਼ਿਕਾਰ ਹੈ ਜੋ ਪੂੰਜੀਵਾਦ ਨੂੰ ਨਸ਼ਟ ਕਰ ਰਹੇ ਹਨ ਅਤੇ ਜੇ ਇਹ ਕਿਆਸ ਕਰ ਲਿਆ ਜਾਵੇ ਕਿ ਇੱਕ ਸਮਾਂ ਸੀ ਜਦੋਂ ਬੁਰਜੂਆਜ਼ੀ "ਗਿਰਜੇ ਦੇ ਸ੍ਰਿਸ਼ਟਾਚਾਰੀ ਅਧਿਕਾਰ ਨੂੰ ਪ੍ਰਵਾਨ ਕਰਦੀ" ਸੀ ਤਾਂ ਇਹ ਮੰਨਣਾ ਪਵੇਗਾ ਕਿ ਇਹ "ਆਤਮਾ ਦੇ ਪੁਲਸੀਏ" ਦਾ ਅਧਿਕਾਰ ਸੀ, ਇੱਕ ਅਜਿਹੀ ਜਥੇਬੰਦੀ ਦਾ ਅਧਿਕਾਰ ਸੀ ਜੋ ਕਿਰਤੀ ਲੋਕਾਂ ਉੱਤੇ ਜਬਰ ਕਰਨ ਦਾ ਕੰਮ ਕਰਦੀ ਹੈ। ਤੁਸੀਂ ਕਹਿੰਦੇ ਹੋ ਕਿ ਗਿਰਜੇ ਨੇ ਤੁਹਾਡੀ "ਢਾਰਸ" ਬੰਨ੍ਹਾਈ ਹੈ ? ਮੈਂ ਇਸ ਤੋਂ ਇਨਕਾਰ ਨਹੀਂ ਕਰਦਾ। ਪਰ ਇਹ ਧਰਵਾਸ ਦਲੀਲ ਤੇ ਮੰਤਵ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈ।
ਗਰੀਬਾਂ ਨੂੰ ਅਮੀਰਾਂ ਨੂੰ ਪਿਆਰ ਕਰਨ ਦਾ, ਮਜ਼ਦੂਰਾਂ ਨੂੰ ਆਪਣੇ ਮਾਲਕ ਨੂੰ ਪਿਆਰ ਕਰਨ ਦਾ ਉਪਦੇਸ਼ ਕਰਨਾ ਮੇਰਾ ਕਿੱਤਾ ਨਹੀਂ ਹੈ। ਮੈਂ ਧਰਵਾਸ ਦੇਣ ਦੇ ਸਮਰੱਥ ਨਹੀਂ ਹਾਂ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਲੰਮੇ ਸਮੇਂ ਤੋਂ ਜਾਣਦਾ ਹਾਂ ਕਿ ਸਾਰੀ ਦੁਨੀਆਂ ਘ੍ਰਿਣਾ ਦੇ ਇੱਕ ਵਾਤਾਵਰਣ ਨਾਲ ਭਰਪੂਰ ਹੈ ਅਤੇ ਮੈਂ ਇਸ ਨੂੰ ਨਿੱਤ ਵਧੇਰੇ ਸੰਘਣਾ, ਕਿਤੇ ਵਧੇਰੇ ਸਰਗਰਮ ਤੇ ਦਿਆਲੂ ਹੁੰਦਾ ਜਾ ਰਿਹਾ ਵੇਖਦਾ ਹਾਂ।
ਇਹ ਸਮਾਂ ਹੈ ਤੁਸੀਂ, "ਮਾਨਵਵਾਦੀ ਜਿਹੜੇ ਅਮਲੀ ਬੰਦੇ ਬਣਾਨਾ ਚਾਹੁੰਦੇ ਹੋ" ਇਹ ਸਮਝ ਜਾਵੋ ਕਿ ਸੰਸਾਰ ਵਿੱਚ ਦੋ ਨਫਰਤਾਂ ਕੰਮ ਕਰ ਰਹੀਆਂ ਹਨ. ਇੱਕ ਲੁਟੇਰਿਆਂ ਵਿਚਾਲੇ ਆਪਣੇ ਪਰਸਪਰ ਮੁਕਾਬਲੇ ਵਿੱਚੋਂ ਅਤੇ ਭਵਿੱਖ ਬਾਰੇ ਉਹਨਾਂ ਦੇ ਡਰ ਵਿੱਚੋਂ ਪੈਦਾ ਹੋਈ ਜਿਹੜੀ ਲੁਟੇਰਿਆਂ ਦੀ ਅਟੱਲ ਮੌਤ ਨਾਲ ਭਰਪੂਰ ਹੈ । ਦੂਜੀ-ਪ੍ਰੋਲੇਤਾਰੀਆਂ ਦੀ ਨਫਰਤ- ਜੋ ਇਸ ਦੀ ਅਜੋਕੀ ਜ਼ਿੰਦਗੀ ਲਈ ਘ੍ਰਿਣਾ ਵਿੱਚੋਂ ਉਗਮਦੀ ਹੈ ਅਤੇ ਜੋ ਹਕੂਮਤ ਕਰਨ ਦੇ ਇਸ ਦੇ ਅਧਿਕਾਰ ਬਾਰੇ ਚੇਤਨਤਾ ਰਾਹੀਂ ਵਧੇਰੇ ਤੋਂ ਵਧੇਰੇ ਪਰਚੰਡ ਹੁੰਦੀ ਹੈ। ਇਹ ਦੋ ਨਫਰਤਾਂ ਇਤਨੀ ਉੱਚੀ ਪੱਧਰ ਤੱਕ ਵਿਕਸਤ ਹੋ ਗਈਆਂ ਹਨ ਕਿ ਕੋਈ ਵੀ ਇਹਨਾਂ ਵਿਚਾਲੇ ਮਨ-ਮਨੌਤ ਨਹੀਂ ਕਰਾ ਸਕਦਾ ਅਤੇ ਜਮਾਤਾਂ ਵਿਚਾਲੇ, ਜੋ ਉਹਨਾਂ ਦੀਆਂ ਸਾਕਾਰ ਪ੍ਰਤੀਨਿੱਧ ਹਨ ਅਟੱਲ ਲੜਾਈ ਤੋਂ ਬਿਨਾਂ ਕੋਈ ਵੀ ਹੋਰ, ਪ੍ਰੋਲੇਤਾਰੀਆਂ ਦੀ ਜਿੱਤ ਤੋਂ ਬਿਨਾਂ