Back ArrowLogo
Info
Profile

ਕੋਈ ਵੀ ਹੋਰ ਨਫਰਤ ਦੇ ਸੰਸਾਰ ਤੋਂ ਛੁਟਕਾਰਾ ਨਹੀਂ ਦੁਆ ਸਕਦਾ।

ਤੁਸੀਂ ਲਿਖਦੇ ਹੋ: "ਕਈ ਹੋਰਾਂ ਵਾਂਗ ਅਸੀਂ ਸੋਚਦੇ ਹਾਂ ਕਿ ਤੁਹਾਡੇ ਦੇਸ਼ ਵਿੱਚ ਮਜ਼ਦੂਰਾਂ ਦੀ ਡਿਕਟੇਟਰੀ ਦੇ ਫਲਸਰੂਪ ਕਿਸਾਨਾਂ ਉੱਤੇ ਜਬਰ ਹੁੰਦਾ ਹੈ ।" ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਤੁਸੀਂ ਕੁਝ ਕੁ ਵਿਅਕਤੀਆਂ ਵਾਂਗ ਸੋਚੋ, ਉਹਨਾਂ ਬੁੱਧੀਜੀਵੀਆਂ ਵਾਂਗ ਜੋ ਅਜੇ ਬਹੁਤ ਥੋੜ੍ਹੇ ਹਨ ਜਿਨ੍ਹਾਂ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਮਾਰਕਸ ਤੇ ਲੈਨਿਨ ਦੀਆਂ ਸਿੱਖਿਆਵਾਂ ਉਸ ਵਿਗਿਆਨਕ ਵਿਚਾਰ ਰਾਹੀਂ ਪ੍ਰਾਪਤ ਕੀਤੀ ਉੱਚੀ ਸਿਖਰ ਹਨ ਜੋ ਸਮਾਜਿਕ ਵਰਤਾਰੇ ਦੀ ਸੁਹਿਰਦਤਾ ਨਾਲ ਅਧਿਐਨ ਕਰਦਾ ਹੈ ਅਤੇ ਕੇਵਲ ਇਹਨਾਂ ਸਿੱਖਿਆਵਾਂ ਦੀ ਸਿਖਰ ਤੋਂ ਹੀ ਸਮਾਜਿਕ ਨਿਆਂ ਵੱਲ, ਸੱਭਿਆਚਾਰ ਦੇ ਨਵੇਂ ਰੂਪਾਂ ਵੱਲ ਜਾਂਦਾ ਸਿੱਧਾ ਰਾਹ ਸਾਫ ਵਿਖਾਈ ਦੇਂਦਾ ਹੈ। ਥੋੜ੍ਹਾ ਜਿਹਾ ਯਤਨ ਕਰੋ ਅਤੇ ਕੇਵਲ ਇੱਕ ਪਲ ਲਈ ਉਸ ਜਮਾਤ ਨਾਲ ਆਪਣੇ ਰਿਸ਼ਤੇ ਨੂੰ ਭੁੱਲ ਜਾਓ ਜਿਸ ਦਾ ਸਾਰਾ ਇਤਿਹਾਸ ਮਿਹਨਤਕਸ਼ ਮਨੁੱਖਤਾ- ਮਜ਼ਦੂਰ ਤੇ ਕਿਸਾਨ ਦੇ ਸਮੂਹ ਦੇ ਸਰੀਰਕ ਤੇ ਆਤਮਕ ਜਬਰ ਦੀ ਇੱਕ ਲੰਮੀ ਕਹਾਣੀ ਹੈ। ਇਹ ਯਤਨ ਕਰੋ ਅਤੇ ਤੁਸੀਂ ਸਮਝ ਜਾਵੇਗੇ ਕਿ ਤੁਹਾਡੀ ਜਮਾਤ ਹੀ ਤੁਹਾਡੀ ਦੁਸ਼ਮਣ ਹੈ। ਕਾਰਲ ਮਾਰਕਸ ਬਹੁਤ ਸਿਆਣਾ ਬੰਦਾ ਸੀ ਅਤੇ ਇਹ ਸੋਚਣਾ ਗਲਤ ਹੋਵੇਗਾ ਕਿ ਉਹ ਸੰਸਾਰ ਵਿੱਚ ਇੰਝ ਪ੍ਰਗਟ ਹੋਇਆ ਸੀ ਜਿਵੇਂ ਜੁਪੀਟਰ ਦੇ ਸਿਰ ਵਿੱਚੋਂ ਮਿਨਰਵਾ। ਨਹੀਂ, ਉਸ ਦੀਆਂ ਸਿੱਖਿਆਵਾਂ ਵਿਗਿਆਨਕ ਤਜ਼ਰਬੇ ਦੇ ਅਧਾਰ ਉੱਤੇ ਪ੍ਰਤਿਭਾਸ਼ਾਲੀ ਮਨੁੱਖਾਂ ਵੱਲੋਂ ਰੱਖੇ ਗਏ ਮਮਟੀ ਦੇ ਪੱਥਰ ਵਾਂਗ ਹਨ ਜਿਹੋ ਜਿਹੇ ਨਿਊਟਨ ਤੇ ਡਾਰਵਿਨ ਦੇ ਸਿਧਾਂਤ ਹਨ। ਲੈਨਿਨ, ਮਾਰਕਸ ਨਾਲੋਂ ਸੁਖਾਲਾ ਸਮਝ ਆਉਂਦਾ ਹੈ ਅਤੇ ਇੱਕ ਅਧਿਆਪਕ ਵਜੋਂ ਉਸ ਨਾਲ ਕੋਈ ਘੱਟ ਸਿਆਣਾ ਨਹੀਂ ਹੈ। ਉਹ ਤੁਹਾਨੂੰ ਉਸ ਜਮਾਤ ਦੇ ਜਿਸ ਦੀ ਤੁਸੀਂ ਸੇਵਾ ਕਰਦੇ ਹੋ ਉਸ ਦੀ ਤਾਕਤ ਤੇ ਸ਼ਾਨ ਦੇ ਰੂਪ ਵਿਚ ਦਰਸ਼ਨ ਕਰਾਉਣਗੇ, ਉਹ ਤੁਹਾਨੂੰ ਵਿਖਾਉਣਗੇ ਕਿ ਕਿਵੇਂ ਉਸ ਨੇ ਅਣ-ਮਨੁੱਖੀ ਜਬਰ ਦੇ ਸਾਧਨਾਂ ਰਾਹੀਂ ਲਹੂ, ਪਖੰਡ ਤੇ ਝੂਠਾਂ ਦੀ ਸਮੱਗਰੀ ਨਾਲ ਇੱਕ ਅਜਿਹਾ "ਸੱਭਿਆਚਾਰ” ਉਸਾਰਨ ਲਈ ਕੰਮ ਕੀਤਾ ਅਤੇ ਜੇ ਉਸ ਨੇ ਉਸਾਰ ਵੀ ਲਿਆ ਹੈ, ਜਿਹੜਾ ਉਸ ਨੂੰ ਢੁੱਕਵਾ ਹੈ ਅਤੇ ਫਿਰ ਉਹ ਤੁਹਾਨੂੰ ਇਸ ਸੱਭਿਆਚਾਰ ਦੀ ਅਧੋਗਤੀ ਦੇ ਅਮਲ ਵਿਖਾਉਣਗੇ। ਵਰਤਮਾਨ ਵਿੱਚ ਇਸ ਦਾ ਸਿੱਟਾ ਭ੍ਰਿਸ਼ਟਾਚਾਰ ਹੈ ਜੋ ਤੁਸੀਂ ਆਪ ਵੇਖ ਸਕਦੇ ਹੋ, ਮੁੱਖ ਤੌਰ 'ਤੇ ਇਹ ਉਹ ਅਮਲ ਹੈ ਜੋ ਡਰ ਤੇ ਚਿੰਤਾ ਪੈਦਾ ਕਰਦਾ ਹੈ ਤੇ ਜਿਸ ਦਾ ਪ੍ਰਗਟਾਅ ਤੁਹਾਡੀ ਚਿੱਠੀ ਵਿੱਚ ਹੁੰਦਾ ਹੈ।

ਆਓ ਅਸੀਂ "ਜਬਰ" ਬਾਰੇ ਗੱਲ ਕਰੀਏ। ਪ੍ਰੋਲੇਤਾਰੀਏ ਦੀ ਡਿਕਟੇਟਰੀ ਇੱਕ ਆਰਜ਼ੀ ਗੱਲ ਹੈ; ਇਹ ਕੁਦਰਤ ਦੇ ਅਤੇ ਬੁਰਜੂਆ ਰਾਜ ਦੇ ਸਾਬਕ ਕਰੋੜਾਂ ਗੁਲਾਮਾਂ ਨੂੰ ਮੁੜ ਸਿੱਖਿਅਤ ਕਰਨ ਲਈ ਅਤੇ ਉਹਨਾਂ ਨੂੰ ਆਪਣੇ ਦੇਸ਼ ਅਤੇ ਇਸ ਦੀ ਸਾਰੀ ਦੌਲਤ ਦੇ ਕੇਵਲ ਇੱਕੋ ਇੱਕ ਮਾਲਕ ਵਿੱਚ ਤਬਦੀਲ ਕਰਨ ਲਈ ਜ਼ਰੂਰੀ ਹੈ। ਪ੍ਰੋਲੇਤਾਰੀਆਂ ਦੀ ਡਿਕਟੇਟਰੀ ਉਦੋਂ ਜ਼ਰੂਰੀ ਨਹੀਂ ਰਹੇਗੀ ਜਦੋਂ ਸਾਰੇ ਕਿਰਤੀ ਲੋਕ ਸਾਰੀ ਕਿਰਸਾਨੀ, ਸਮਾਨ ਸਮਾਜਿਕ ਤੇ ਆਰਥਿਕ ਹਾਲਤਾਂ ਵਿੱਚ ਰਹਿ ਰਹੇ ਹੋਣਗੇ ਅਤੇ ਜਦੋਂ ਹਰ ਵਿਅਕਤੀ ਲਈ ਆਪਣੀਆਂ ਯੋਗਤਾਵਾਂ ਅਨੁਸਾਰ ਕੰਮ ਕਰਨਾ ਅਤੇ ਆਪਣੀਆਂ ਲੋੜਾਂ ਅਨੁਸਾਰ ਪ੍ਰਾਪਤ ਕਰਨਾ ਸੰਭਵ

138 / 162
Previous
Next