ਹੋ ਜਾਵੇਗਾ। "ਜਬਰ" ਜਿਵੇਂ ਤੁਸੀਂ ਤੇ "ਕਈ ਹੋਰ" ਚਿਤਰਦੇ ਹਨ, ਗਲਤ ਫਹਿਮੀ ਉੱਤੇ ਅਧਾਰਿਤ ਹੈ; ਪਰ ਬਹੁਤੀ ਵਾਰ ਇਹ ਸੋਵੀਅਤ ਯੂਨੀਅਨ ਦੀ ਮਜ਼ਦੂਰ ਜਮਾਤ ਤੇ ਇਸ ਦੀ ਪਾਰਟੀ ਦੇ ਵਿਰੁੱਧ ਝੂਠ ਤੇ ਤੁਹਮਤ ਹੁੰਦੀ ਹੈ। "ਜਬਰ", ਜਿਵੇਂ ਸੋਵੀਅਤ ਯੂਨੀਅਨ ਵਿੱਚ ਚੱਲ ਰਹੇ ਸਮਾਜਿਕ ਅਮਲ ਲਈ ਲਾਗੂ ਕੀਤਾ ਗਿਆ ਹੈ, ਇੱਕ ਅਜਿਹਾ "ਬੱਲਾ" ਹੈ ਜੋ ਮਜ਼ਦੂਰ ਜਮਾਤ ਦੇ ਦੁਸ਼ਮਣਾਂ ਵੱਲੋਂ ਇਸ ਦੇ ਸੱਭਿਆਚਾਰਕ ਕੰਮ ਆਪਣੇ ਦੇਸ਼ ਦੇ ਪੁਨਰ ਨਿਰਮਾਣ ਦਾ ਅਤੇ ਨਵੇਂ ਆਰਥਕ ਰੂਪਾਂ ਨੂੰ ਜਥੇਬੰਦ ਕਰਨ ਦਾ ਕੰਮ- ਨੂੰ ਬਦਨਾਮ ਕਰਨ ਲਈ ਵਰਤਿਆ ਜਾਂਦਾ ਹੈ।
ਮੇਰੇ ਵਿਚਾਰ ਅਨੁਸਾਰ, ਮਜਬੂਰੀ ਦੀ ਗੱਲ ਕਰਨੀ ਵਧੇਰੇ ਠੀਕ ਰਹੇਗਾ, ਜੋ ਜਬਰ ਤੋਂ ਬਿਲਕੁਲ ਵੱਖਰੀ ਗੱਲ ਹੈ; ਕਿਉਂ ਜੋ ਯਕੀਨੀ ਤੌਰ 'ਤੇ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੋ ਤਾਂ ਉਹਨਾਂ 'ਤੇ ਜਬਰ ਨਹੀਂ ਕਰਦੇ ? ਸੋਵੀਅਤ ਯੂਨੀਅਨ ਦੀ ਮਜ਼ਦੂਰ ਜਮਾਤ ਤੇ ਉਸ ਦੀ ਪਾਰਟੀ ਕਿਰਸਾਨੀ ਨੂੰ ਸਮਾਜਿਕ ਤੇ ਰਾਜਨੀਤਕ ਤੌਰ 'ਤੇ ਸਿੱਖਿਅਤ ਕਰਨ ਲਈ ਸਿੱਖਿਆ ਦੇ ਰਹੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ, ਬੁੱਧੀਜੀਵੀ "ਵਦਾਣ ਤੇ ਅਹਿਰਣ ਵਿਚਾਲੇ" ਆਪਣੀ ਸਥਿਤੀ ਦੇ ਦੁਖਾਂਤ ਨੂੰ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਰਾਹੀਂ ਮਹਿਸੂਸ ਕਰਨ ਲਈ ਮਜਬੂਰ ਹੁੰਦੇ ਹੋ ਤੁਹਾਨੂੰ ਵੀ, ਕਿਸੇ ਵਿਅਕਤੀ ਵੱਲੋਂ ਅਤੇ ਉਹ ਵਿਅਕਤੀ, ਨਿਰਸੰਦੇਹ, ਮੈਂ ਨਹੀਂ ਹਾਂ— ਸਮਾਜਿਕ ਤੇ ਰਾਜਨੀਤਕ ਅੰਬਰ ਬੋਧ ਦੇ ਅੰਸ਼ ਸਿਖਾਏ ਜਾਂਦੇ ਹਨ।
ਸਾਰਿਆਂ ਦੇਸ਼ਾਂ ਵਿੱਚ ਕਿਰਸਾਨੀ- ਕਰੋੜਾਂ ਛੋਟੇ ਮਾਲਕ- ਅਜਿਹੀ ਮਿੱਟੀ ਤਿਆਰ ਕਰਦੀ ਹੈ ਜਿਸ ਵਿੱਚੋਂ ਲੁਟੇਰੇ ਤੇ ਜੋਕਾਂ ਪੈਦਾ ਹੁੰਦੀਆਂ ਹਨ, ਇਸ ਮਿੱਟੀ ਵਿੱਚੋਂ ਪੂੰਜੀਵਾਦੀ ਆਪਣੀਆਂ ਸਾਰੀਆਂ ਰਾਖਸ਼ੀ ਕਰੂਪਤਾਵਾਂ ਨਾਲ ਪੈਦਾ ਹੁੰਦਾ ਹੈ। ਕਿਸਾਨ ਦੀਆਂ ਸਾਰੀਆਂ ਸ਼ਕਤੀਆਂ, ਯੋਗਤਾਵਾਂ ਤੇ ਸਮਰੱਥਾਵਾਂ ਆਪਣੀ ਅਤਿ ਮੰਦੀ ਕੰਗਾਲੀ ਲਈ ਉਸ ਦੀ ਚਿੰਤਾ ਵਿੱਚ ਡੁੱਬ ਜਾਂਦੀਆਂ ਹਨ। ਛੋਟੇ ਮਾਲਕ ਦਾ ਸੱਭਿਆਚਾਰਕ ਉਤਪੁਣਾ ਇੱਕ ਕਰੋੜਪਤੀ ਦੇ ਸੱਭਿਆਚਾਰਕ ਉਤਪੁਣੇ ਨਾਲ ਬਿਲਕੁੱਲ ਮਿਲਦਾ ਜੁਲਦਾ ਹੈ, ਤੁਹਾਨੂੰ, ਬੁੱਧੀਜੀਵੀਆਂ ਨੂੰ ਇਸ ਨੂੰ ਚੰਗੀ ਤਰ੍ਹਾਂ ਵੇਖਣਾ ਤੇ ਮਹਿਸੂਸ ਕਰਨਾ ਚਾਹੀਦਾ ਹੈ। ਅਕਤੂਬਰ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਕਿਸਾਨ ਸਤਾਰ੍ਹਵੀਂ ਸਦੀ ਦੀਆਂ ਹਾਲਤਾਂ ਵਿੱਚ ਰਹਿੰਦੇ ਸਨ, ਅਤੇ ਇਹ ਇੱਕ ਅਜਿਹੀ ਹਕੀਕਤ ਹੈ ਜਿਸ ਤੋਂ ਰੂਸ ਦਾ ਪ੍ਰਧਾਨ ਵੀ ਇਨਕਾਰ ਕਰਨ ਦੀ ਜੁਰੱਅਤ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਭਾਵੇਂ ਸੋਵੀਅਤ ਪ੍ਰਬੰਧ ਦੇ ਵਿਰੁੱਧ ਉਹਨਾਂ ਦੇ ਗੁੱਸੇ ਨੇ ਹਾਸੋਹੀਣੀਆਂ ਤੇ ਊਟ-ਪਟਾਂਗ ਹੱਦਾਂ ਛੋਹ ਲਈਆਂ ਹਨ।
ਕਿਸਾਨ ਚੌਥੇ ਦਰਜੇ ਦੇ ਘਟੀਆ ਤੇ ਨੀਮ ਵਹਿਸ਼ੀ ਲੋਕ ਨਹੀਂ ਹੋਣੇ ਚਾਹੀਦੇ; ਉਹਨਾਂ ਨੂੰ ਘੁਮੰਡੀ ਜਗੀਰਦਾਰਾਂ ਤੇ ਪੂੰਜੀਪਤੀਆਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ: ਉਹਨਾਂ ਨੂੰ ਨਿਖੁੱਟਦੀ ਜਾਂਦੀ ਜ਼ਮੀਨ ਦੇ ਛੋਟੇ ਛੋਟੇ ਅਣਗਿਣਤ ਹਿੱਸਿਆਂ ਵਿੱਚ ਵੰਡੇ ਹੋਏ ਟੁਕੜਿਆਂ ਉੱਤੇ ਮੁਜਰਮਾਂ ਵਾਂਗ ਗੁਲਾਮ ਨਹੀਂ ਹੋਣਾ ਚਾਹੀਦਾ, ਜਿਹੜੀ ਜ਼ਮੀਨ ਆਪਣੇ ਕੰਗਾਲ ਤੇ ਅਨਪੜ੍ਹ ਮਾਲਕ ਦਾ ਢਿੱਡ ਭਰਨ ਦੇ ਕਾਬਲ ਨਹੀਂ-ਮਾਲਕ, ਜੋ ਆਪਣੀ ਜ਼ਮੀਨ ਵਿੱਚ