ਰੇਹ ਪਾਉਣ, ਉਸ ਦੀ ਵਾਹੀ ਲਈ ਮਸ਼ੀਨਾਂ ਵਰਤਣ ਦੀ ਜਾਂ ਖੇਤੀਵਾਹੀ ਦਾ ਵਿਗਿਆਨ ਵਿਕਸਤ ਕਰਨ ਦੀ ਸਥਿਤੀ ਵਿੱਚ ਨਹੀਂ। ਕਿਸਾਨਾਂ ਨੂੰ ਸੋਗਮਈ ਮਾਲਥਿਊਸ਼ੀਅਨ ਸਿਧਾਂਤ ਨੂੰ ਹੱਕੀ ਨਹੀਂ ਠਹਿਰਾਉਣਾ ਚਾਹੀਦਾ, ਮੇਰੀ ਰਾਏ ਵਿੱਚ, ਜਿਸ ਦੀ ਤਹਿ ਵਿੱਚ ਪਾਦਰੀਆਂ ਦੇ ਵਿਚਾਰ ਦੀ ਕਰੂਰਤਾ ਵਿਛੀ ਹੋਈ ਹੈ। ਜੇ ਕਿਸਾਨ ਸਮੂਹਕ ਤੌਰ 'ਤੇ ਅਜੇ ਵੀ ਆਪਣੀ ਸਥਿਤੀ ਦੀ ਹਕੀਕਤ ਤੇ ਨੀਵਾਣ ਨੂੰ ਸਮਝਣ ਦੇ ਅਯੋਗ ਹਨ ਤਾਂ ਇਹ ਮਜ਼ਦੂਰ ਜਮਾਤ ਦਾ ਫਰਜ ਹੈ ਕਿ ਉਹ ਉਹਨਾਂ ਨੂੰ ਇਸ ਤੋਂ ਸੁਚੇਤ ਕਰੇ, ਭਾਵੇਂ ਮਜਬੂਰੀ ਵਜੋਂ ਕਰੇ । ਪਰ, ਇਸ ਦੀ ਵੀ ਜ਼ਰੂਰਤ ਨਹੀਂ ਹੈ, ਕਿਉਂ ਜੋ ਸੋਵੀਅਤ ਯੂਨੀਅਨ ਦਾ ਕਿਸਾਨ, ਜਿਸ ਨੇ 1914-18 ਦੇ ਖੂਨ ਖਰਾਬੇ ਦੇ ਤਸੀਹੇ ਝੱਲੇ ਹਨ ਅਤੇ ਜਿਸ ਨੂੰ ਅਕਤੂਬਰ ਇਨਕਲਾਬ ਨੇ ਜਗਾ ਦਿੱਤਾ ਹੈ। ਹੁਣ ਬਿਲਕੁੱਲ ਅਣਜਾਣ ਤੇ ਅਗਿਆਨੀ ਨਹੀਂ ਰਿਹਾ ਅਤੇ ਅਮਲੀ ਤੌਰ 'ਤੇ ਸੋਚਣ ਦੇ ਯੋਗ ਹੋ ਗਿਆ ਹੈ। ਉਸ ਨੂੰ ਮਸ਼ੀਨਾਂ ਤੇ ਖਾਦਾਂ ਮੁਹੱਈਆ ਕਰ ਦਿੱਤੀਆਂ ਗਈਆਂ ਹਨ, ਸਾਰੇ ਸਕੂਲਾਂ ਵੱਲ ਜਾਂਦਾ ਰਾਹ ਉਸ ਲਈ ਖੁੱਲ੍ਹਾ ਹੈ ਅਤੇ ਹਰ ਸਾਲ ਹਜ਼ਾਰਾਂ ਕਿਸਾਨ ਬੱਚੇ ਇੰਜੀਨੀਅਰ, ਭੂ ਵਿਗਿਆਨੀ ਤੇ ਡਾਕਟਰ ਬਣਨ ਲਈ ਦਾਖਲ ਹੁੰਦੇ ਹਨ। ਕਿਸਾਨ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ, ਕਿ ਮਜ਼ਦੂਰ ਜਮਾਤ, ਜਿਵੇਂ ਕਿ ਇਸ ਦੀ ਪਾਰਟੀ ਨੇ ਆਖਿਆ ਹੈ, ਸੋਵੀਅਤ ਯੂਨੀਅਨ ਵਿੱਚ ਇੱਕੋ ਇੱਕ ਮਾਲਕ ਪੈਦਾ ਕਰਨ ਦਾ ਯਤਨ ਕਰ ਰਹੀ ਹੈ, ਮਾਲਕ ਜਿਸਦੇ 16,000,0000 ਸਿਰ ਤੇ 32,000,0000 ਹੱਥ ਹਨ- ਅਤੇ ਇਹ ਮੁੱਖ ਗੱਲ ਹੈ ਜਿਸ ਨੂੰ ਸਮਝਣਾ ਉਸ ਲਈ ਜ਼ਰੂਰੀ ਹੈ । ਕਿਸਾਨ ਵੇਖਦਾ ਹੈ ਕਿ ਉਸ ਦੇ ਦੇਸ਼ ਵਿੱਚ ਕੀਤੀ ਜਾ ਰਹੀ ਹਰ ਗੱਲ ਸਾਰਿਆਂ ਲਈ ਕੀਤੀ ਜਾ ਰਹੀ ਹੈ ਅਤੇ ਧਨਾਢ ਲੋਕਾਂ ਦੀ ਇੱਕ ਛੋਟੀ ਜਿਹੀ ਟੋਲੀ ਲਈ ਨਹੀਂ ਕੀਤੀ ਜਾ ਰਹੀ ਕਿਸਾਨ ਵੇਖਦਾ ਹੈ ਕਿ ਸੋਵੀਅਤ ਯੂਨੀਅਨ ਵਿੱਚ ਕੇਵਲ ਉਹੋ ਕੁਝ ਕੀਤਾ ਜਾ ਰਿਹਾ ਹੈ ਜੋ ਉਸ ਲਈ ਲਾਹੇਵੰਦ ਹੈ ਅਤੇ ਦੇਸ਼ ਦੀਆਂ 26 ਜ਼ਰਾਇਤੀ ਖੋਜ ਸੰਸਥਾਵਾਂ ਉਸ ਦੀ ਜ਼ਮੀਨ ਦੀ ਜ਼ਾਰ ਖੇਜ਼ੀ ਨੂੰ ਵਧਾਉਣ ਲਈ ਉਸ ਦਾ ਭਾਰ ਹੌਲਾ ਕਰਨ ਲਈ ਕੰਮ ਕਰ ਰਹੀਆਂ ਹਨ।
ਕਿਸਾਨ ਗੰਦੇ ਮੰਦੇ ਪਿੰਡਾਂ ਵਿੱਚ ਨਹੀਂ ਰਹਿਣਾ ਚਾਹੁੰਦਾ, ਜਿਵੇਂ ਕਿ ਉਹ ਸਦੀਆਂ ਤੋਂ ਰਹਿੰਦਾ ਆ ਰਿਹਾ ਹੈ ਸਗੋਂ ਜ਼ਰਾਇਤੀ ਸ਼ਹਿਰਾਂ ਵਿੱਚ ਰਹਿਣਾ ਚਾਹੁੰਦਾ ਹੈ ਜਿੱਥੇ ਚੰਗੇ ਸਕੂਲ ਤੇ ਉਸ ਦੇ ਬੱਚਿਆਂ ਲਈ ਬਾਲਵਾੜੀਆਂ ਅਤੇ ਉਸ ਦੇ ਆਪਣੇ ਲਈ ਥੇਟਰ, ਕਲੱਬ, ਲਾਇਬ੍ਰੇਰੀਆਂ ਤੇ ਸਿਨੇਮਾ ਘਰ ਹਨ। ਕਿਸਾਨ ਵਿੱਚ ਗਿਆਨ ਦੀ ਵੱਧ ਰਹੀ ਪਿਆਸ ਅਤੇ ਇੱਕ ਸੁਧਰੇ ਹੋਏ ਜੀਵਨ ਲਈ ਵਧਣ ਦੇ ਸੁਆਦ ਪੈਦਾ ਹੋ ਰਹੇ ਹਨ। ਜੇ ਕਿਸਾਨ ਇਹ ਸਭ ਕੁਝ ਨਾ ਸਮਝਿਆ ਹੁੰਦਾ ਤਾਂ ਸੋਵੀਅਤ ਯੂਨੀਅਨ ਵਿੱਚ ਇਹਨਾਂ 10 ਸਾਲਾਂ ਵਿੱਚ ਹੋਏ ਕੰਮ ਨੇ ਇਤਨੇ ਸ਼ਾਨਦਾਰ ਸਿੱਟੇ ਪ੍ਰਾਪਤ ਨਾ ਕੀਤੇ ਹੁੰਦੇ ਜੋ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਸਾਂਝੀਆਂ ਸ਼ਕਤੀਆਂ ਰਾਹੀਂ ਪ੍ਰਾਪਤ ਕੀਤੇ ਗਏ ਹਨ।
ਬੁਰਜੂਆ ਦੇਸ਼ਾਂ ਵਿੱਚ ਕਿਰਤੀ ਲੋਕ ਇੱਕ ਮੈਕਾਨਕ ਤਾਕਤ ਹਨ ਅਤੇ ਸਮੂਹਕ ਤੌਰ 'ਤੇ ਆਪਣੀ ਮਿਹਨਤ ਦੀ ਸੱਭਿਆਚਾਰਕ ਮਹੱਤਤਾ ਤੋਂ ਅਣਜਾਣ ਹਨ। ਤੁਹਾਡੇ ਦੇਸ਼ ਵਿੱਚ ਮਾਲਕ ਕੌਮੀ ਸ਼ਕਤੀਆਂ ਦੇ ਲੁਟੇਰਿਆਂ ਦੇ, ਕਿਰਤੀ ਲੋਕਾਂ ਦਾ ਲਹੂ ਚੂਸਣ ਵਾਲੀਆਂ ਜੋਕਾਂ