ਦੇ ਟਰੱਸਟ ਤੇ ਜਥੇਬੰਦੀਆਂ ਹਨ। ਆਪੋ ਵਿੱਚ ਲੜਦਿਆਂ, ਪੈਸੇ ਦੀ ਵਰਤੋਂ ਰਾਹੀਂ ਇੱਕ ਦੂਜੇ ਨੂੰ ਤਬਾਹ ਕਰਨ ਦੇ ਯਤਨ ਕਰਦਿਆਂ ਉਹ ਸਟਾਕ ਐਕਸਚੇਂਜ ਦੇ ਭਿਅੰਕਰ ਛਲ ਫਰੇਬਾਂ ਦੇ ਉਪਰਾਲੇ ਕਰਦੇ ਹਨ-ਅਤੇ ਹੁਣ ਅਖੀਰ, ਉਹਨਾਂ ਦੀ ਅਰਾਜਕਤਾ ਨੇ ਦੇਸ਼ ਨੂੰ ਅਸਾਧ ਸੰਕਟ ਵਿੱਚ ਫਸਾ ਦਿੱਤਾ ਹੈ। ਲੱਖਾਂ ਮਜ਼ਦੂਰ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ, ਕੌਮ ਦੀ ਸਿਹਤ ਛਿੰਨ-ਭਿੰਨ ਹੁੰਦੀ ਜਾ ਰਹੀ ਹੈ, ਬੱਚਿਆਂ ਦੀ ਮੌਤ ਦਰ ਤਬਾਹਕੁਨ ਹਾਲਤ ਤੱਕ ਵੱਧ ਰਹੀ ਹੈ, ਆਤਮਘਾਤਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਸੱਭਿਆਚਾਰ ਦੀ ਬੁਨਿਆਦੀ ਮਿੱਟੀ, ਇਸ ਦੀ ਜਿਉਂਦੀ ਮਨੁੱਖੀ ਸ਼ਕਤੀ ਨਿਖੁੱਟਦੀ ਜਾ ਰਹੀ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਨਾ ਰੱਖਦਿਆਂ ਤੁਹਾਡੀ ਸੈਨੇਟ ਨੇ ਬੇਰੁਜ਼ਗਾਰਾਂ ਨੂੰ ਤੁਰੰਤ ਮਦਦ ਦੇਣ ਲਈ ਸਾਢੇ ਸੈਂਤੀ ਕਰੋੜ ਡਾਲਰ ਦੀ ਰਕਮ ਲਈ ਲਾ ਫੋਲੇਤੇਕੋਸਟੀਗਨ ਬਿੱਲ ਅਪ੍ਰਵਾਨ ਕਰ ਦਿੱਤਾ ਹੈ, ਜਦ ਕਿ ਨਿਊਯਾਰਕ ਦਾ ਯਾਰਕ ਅਮਰੀਕਨ ਇਹ ਅੰਕੜੇ ਛਾਪ ਰਿਹਾ ਹੈ ਜੋ ਇਹ ਦਰਸਾਉਂਦੇ ਹਨ ਕਿ ਨਿਊਯਾਰਕ ਵਿੱਚ 1930 ਵਿੱਚ 15,3,731 ਤੇ 1931 ਵਿੱਚ 19,8,738 ਬੇਰੁਜ਼ਗਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਕਾਨਾਂ ਦਾ ਕਰਾਇਆ ਨਾ ਦੇਣ ਕਾਰਨ ਘਰਾਂ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਸਾਲ ਜਨਵਰੀ ਵਿੱਚ, ਨਿਊਯਾਰਕ ਵਿੱਚ ਹਰ ਰੋਜ਼ ਸੈਂਕੜੇ ਬੇਰੁਜ਼ਗਾਰਾਂ ਨੂੰ ਘਰਾਂ ਵਿੱਚੋਂ ਕੱਢਿਆ ਜਾ ਰਿਹਾ ਹੈ।
ਸੋਵੀਅਤ ਯੂਨੀਅਨ ਵਿੱਚ ਰਾਜ ਪ੍ਰਬੰਧਕ ਤੇ ਵਿਧਾਨਕ ਮਜ਼ਦੂਰ ਤੇ ਕਿਸਾਨੀ ਦਾ ਉਹ ਭਾਗ ਹਨ ਜੋ ਜ਼ਮੀਨ ਦੀ ਨਿੱਜੀ ਮਾਲਕੀ ਨੂੰ ਖਤਮ ਕਰਨ ਦੀ ਅਤੇ ਖੇਤਾਂ ਦੀ ਕਾਸ਼ਤ ਦੇ ਸਮਾਜੀਕਰਨ ਤੇ ਮਸ਼ੀਨੀਕਰਨ ਦੀ ਜ਼ਰੂਰਤ ਨੂੰ ਸਮਝ ਗਏ ਹਨ, ਜੋ ਇਹ ਸਮਝ ਗਏ ਹਨ ਕਿ ਉਹਨਾਂ ਨੂੰ ਮਾਨਸਕ ਤੌਰ 'ਤੇ ਆਪਣੇ ਆਪ ਨੂੰ ਉਸੇ ਪ੍ਰਕਾਰ ਦੇ ਕਾਮਿਆਂ ਵਿੱਚ ਰਲਣਾ ਚਾਹੀਦਾ ਹੈ ਜਿਹੜੇ ਮਿੱਲਾਂ ਤੇ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ, ਦੂਜੇ ਸ਼ਬਦਾਂ ਵਿੱਚ, ਉਹਨਾਂ ਨੂੰ ਦੇਸ਼ ਦੇ ਅਸਲੀ ਤੇ ਇੱਕੋ ਇੱਕ ਮਾਲਕ ਬਣਨਾ ਚਾਹੀਦਾ ਹੈ। ਸਾਂਝੇ ਕਿਸਾਨ ਕਾਮਿਆਂ ਤੇ ਕਮਿਊਨਿਸਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਇਸ ਤੋਂ ਵੀ ਤੇਜ਼ ਰਫਤਾਰੀ ਨਾਲ ਵਧੇਗੀ, ਜਿਉਂ ਜਿਉਂ ਨਵੀਂ ਪੀੜ੍ਹੀ ਤੋਂ ਗੁਲਾਮੀ ਦੇ ਅਤੇ ਸਦੀਆਂ ਦੀ ਗੁਲਾਮਾਨਾ ਹੋਂਦ ਵਿੱਚੋਂ ਪੈਦਾ ਹੋਏ ਵਹਿਮਾਂ ਦੇ ਵਿਰਸੇ ਤੋਂ ਮੁਕਤ ਹੁੰਦੀ ਜਾਵੇਗੀ।
ਸੋਵੀਅਤ ਯੂਨੀਅਨ ਵਿੱਚ ਕਾਨੂੰਨ ਹੇਠੋਂ ਬਣਾਏ ਜਾਂਦੇ ਹਨ, ਉਹ ਕਿਰਤੀ ਜਨਸਮੂਹਾਂ ਵਿਚਾਲੇ ਉਪਜਦੇ ਹਨ ਅਤੇ ਉਹਨਾਂ ਦੀ ਅਤਿ ਜ਼ਰੂਰੀ ਸਰਗਰਮੀ ਦੀਆਂ ਹਾਲਤਾਂ ਵਿੱਚੋਂ ਪ੍ਰਗਟ ਹੁੰਦੇ ਹਨ; ਸੋਵੀਅਤ ਸਰਕਾਰ ਤੇ ਪਾਰਟੀ ਉਹਨਾਂ ਨੂੰ ਤਿਆਰ ਕਰਦੀ ਹੈ ਅਤੇ ਵਿਧਾਨਕ ਤੌਰ 'ਤੇ ਉਸ ਨੂੰ ਹੀ ਅਮਲ ਵਿੱਚ ਲਿਆਂਦਾ ਜਾਂਦਾ ਹੈ ਜੋ ਮਜ਼ਦੂਰਾਂ ਤੇ ਕਿਸਾਨਾਂ ਦੀ ਮਿਹਨਤ ਦੇ ਅਮਲਾਂ ਵਿੱਚ ਪ੍ਰਪੱਕ ਹੁੰਦਾ ਹੈ—ਮਿਹਨਤ, ਜਿਸ ਦਾ ਮੁੱਖ ਉਦੇਸ਼ ਸਾਮਾਨ ਲੋਕਾਂ ਦੇ ਸਮਾਜ ਨੂੰ ਸਿਰਜਣਾ ਹੈ। ਪਾਰਟੀ ਕੇਵਲ ਇਸ ਹੱਦ ਤੱਕ ਡਿਕਟੇਟਰ ਹੈ ਜਿਸ ਤੱਕ ਉਹ ਜਥੇਬੰਦ ਕੇਂਦਰ ਹੈ, ਕਿਰਤੀ ਜਨ-ਸਮੂਹਾਂ ਦੀ ਮਾਨਸਕ-ਦਿਮਾਗੀ ਪ੍ਰਣਾਲੀ ਹੈ; ਪਾਰਟੀ ਦਾ ਉਦੇਸ਼ ਜਿਤਨੀ ਜਲਦੀ ਸੰਭਵ ਹੋਵੇ ਸਰੀਰਕ ਸ਼ਕਤੀ ਨੂੰ ਬੌਧਿਕ ਸ਼ਕਤੀ ਦੇ ਸੰਭਵ, ਸਭ ਤੋਂ ਵੱਡੇ ਅਨੁਪਾਤ ਵਿੱਚ ਤਬਦੀਲ ਕਰਨਾ ਹੈ, ਤਾਂ ਜੋ ਹਰ ਵਿਅਕਤੀ ਦੀਆਂ, ਵਸੋਂ ਦੇ ਸਮੁੱਚੇ