ਸਮੂਹ ਦੀਆਂ ਯੋਗਤਾਵਾਂ ਤੇ ਸਮਰੱਥਾਵਾਂ ਦੇ ਵਿਕਾਸ ਲਈ ਅਜ਼ਾਦੀ ਤੇ ਸਮਰੱਥਾ ਪ੍ਰਦਾਨ ਕੀਤਾ ਜਾਵੇ।
ਬੁਰਜੂਆ ਰਾਜ, ਵਿਅਕਤੀਵਾਦ ਨੂੰ ਪਰਣਾਇਆ ਹੋਣ ਕਾਰਨ, ਨੌਜਵਾਨਾਂ ਨੂੰ ਆਪਣੇ ਨਿੱਜੀ ਹਿੱਤਾਂ ਤੇ ਰਵਾਇਤਾਂ ਦੀ ਭਾਵਨਾ ਵਿੱਚ ਜ਼ੋਰ ਸ਼ੋਰ ਨਾਲ ਸੁਸਿੱਖਿਅਤ ਕਰਦਾ ਹੈ। ਨਿਰਸੰਦੇਹ, ਇਹ ਗੱਲ ਕੁਦਰਤੀ ਹੈ। ਪਰ ਅਸੀਂ ਮੁੱਖ ਤੌਰ 'ਤੇ ਬੁਰਜੂਆ ਸਮਾਜ ਦੇ ਨੌਜਵਾਨਾਂ ਵਿੱਚ ਹੀ ਵੇਖਦੇ ਹਾਂ ਕਿ ਅਰਾਜਕਤਾਵਾਦੀ ਵਿਚਾਰ ਤੇ ਸਿਧਾਂਤ ਨਿਰੰਤਰ ਪੈਦਾ ਹੁੰਦੇ ਤੇ ਪਨਪਦੇ ਹਨ-ਅਤੇ ਇਹ ਗੱਲ ਗੈਰ ਕੁਦਰਤੀ ਹੈ ਅਤੇ ਇੱਕ ਅਜਿਹੇ ਵਾਤਾਵਰਣ ਦੇ ਅਸਧਾਰਨ ਤੇ ਬੀਮਾਰ ਵਾਤਾਵਰਨ ਦੀ ਸੂਚਕ ਹੈ ਜਿਸ ਵਿੱਚ ਲੋਕਾਂ ਦੇ ਸੰਘ ਘੁਟੀਂਦੇ ਹਨ ਅਤੇ ਅਖੀਰ ਵਿੱਚ ਵਿਅਕਤੀ ਅਸੀਮ ਖੁੱਲ੍ਹ ਪ੍ਰਾਪਤ ਕਰਨ ਲਈ ਸਮਾਜ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਸੁਪਨੇ ਲੈਣ ਲੱਗ ਪੈਂਦਾ ਹੈ। ਜਿਵੇਂ ਤੁਸੀਂ ਜਾਣਦੇ ਹੋ, ਤੁਹਾਡਾ ਨੌਜਵਾਨ ਕੇਵਲ ਇਸ ਗੱਲ ਦਾ ਸੁਪਨਾ ਹੀ ਨਹੀਂ ਲੈਂਦਾ ਸਗੋਂ ਇਸੇ ਅਨੁਸਾਰ ਕੰਮ ਵੀ ਕਰਦਾ ਹੈ। ਯੂਰਪ ਦੀਆਂ ਅਖ਼ਬਾਰਾਂ ਵਿੱਚ "ਖਰਮਸਤੀਆਂ" ਦੀਆਂ ਵਧੇਰੇ ਤੋਂ ਵਧੇਰੇ ਰਿਪੋਰਟਾਂ ਵੇਖਣ ਵਿੱਚ ਆਉਂਦੀਆਂ ਹਨ-ਇਹ ਖਰਮਸਤੀਆਂ ਮੁਜਰਮਾਨਾ ਖਾਸੀਅਤ ਦੀਆਂ ਹੁੰਦੀਆਂ ਸਨ- ਜੋ ਤੁਹਾਡੇ ਅਤੇ ਇਸ ਦੇ ਬੁਰਜੂਆ ਨੌਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਹ ਜੁਰਮ ਕੋਈ ਪਦਾਰਥਕ ਥੁੜ੍ਹ ਵਿੱਚੋਂ ਨਹੀਂ, ਸਗੋਂ "ਜ਼ਿੰਦਗੀ ਦੇ ਅਕੇਵੇਂ" ਵਿੱਚੋਂ, ਜਗਿਆਸਾ ਵਿੱਚੋਂ, "ਰੋਮਾਂਚ" ਲਈ ਉਤੇਜਨਾ ਵਿੱਚੋਂ ਪੈਦਾ ਹੁੰਦੇ ਹਨ ਅਤੇ ਇਹਨਾਂ ਸਾਰੇ ਜੁਰਮਾਂ ਦੀ ਤਹਿ ਵਿੱਚ ਵਿਅਕਤੀ ਤੇ ਉਸਦੇ ਜੀਵਨ ਦੀ ਬਹੁਤ ਨੀਵੀਂ ਰਾਏ ਸਥਿਤ ਹੈ। ਆਪਣੇ ਅੰਦਰ ਮਜ਼ਦੂਰਾਂ ਤੇ ਕਿਸਾਨਾਂ ਦੀ ਬਹੁਤ ਹੀ ਪ੍ਰਤਿਭਾਸ਼ਾਲੀ ਸੰਤਾਨ ਨੂੰ ਖਪਾਉਂਦਿਆਂ ਅਤੇ ਉਹਨਾਂ ਨੂੰ ਆਪਣੇ ਹਿੱਤਾਂ ਲਈ ਕੰਮ ਲਈ ਮਜਬੂਰ ਕਰਦਿਆਂ ਬੁਰਜੂਆਜ਼ੀ ਇੱਕ "ਯਕੀਨੀ ਨਿੱਜੀ ਖੁਸ਼ਹਾਲੀ"- ਇੱਕ ਸੁਖਦਾਈ ਘੁਰਨਾ, ਇੱਕ ਸੁਰੱਖਿਅਤ ਖੁੰਡ-ਵਿਅਕਤੀ ਦੀ "ਅਜ਼ਾਦੀ" ਦੀ ਫੜ੍ਹ ਮਾਰਦੀ ਹੈ। ਪਰ ਨਿਰਸੰਦੇਹ, ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰੋਗੇ ਕਿ ਤੁਹਾਡੇ ਸਮਾਜ ਵਿੱਚ ਹਜ਼ਾਰਾਂ ਪ੍ਰਤਿਭਾਸ਼ਾਲੀ ਲੋਕ ਉਜੱਡ ਖੁਸ਼ਹਾਲੀ ਪ੍ਰਾਪਤ ਹੁੰਦੇ ਕਰਦੇ ਤਬਾਹ ਹੋ ਜਾਂਦੇ ਹਨ ਕਿਉਂ ਜੋ ਉਹ ਬੁਰਜੂਆ ਜੀਵਨ ਦੀਆਂ ਹਾਲਤਾਂ ਵੱਲੋਂ ਉਹਨਾਂ ਦੇ ਰਾਹ ਵਿੱਚ ਖੜ੍ਹੀਆਂ ਕੀਤੀਆਂ ਗਈਆਂ ਰੋਕਾਂ ਉੱਤੇ ਕਾਬੂ ਪਾਉਣ ਦੇ ਅਯੋਗ ਕਰਦੇ ਹਨ ਯੂਰਪ ਤੇ ਅਮਰੀਕਾ ਦਾ ਸਾਹਿਤ ਉਹਨਾਂ ਪ੍ਰਬੀਨ ਲੋਕਾਂ ਦੇ ਵਿਵਰਣਾਂ ਨਾਲ ਭਰਿਆ ਹੋਇਆ ਹੈ ਜੋ ਇੱਕ ਫਲ- ਰਹਿਤ ਅੰਤ 'ਤੇ ਪੁੱਜਦੇ ਹਨ। ਬੁਰਜੂਆਜ਼ੀ ਦਾ ਇਤਿਹਾਸ ਇਸ ਦੀ ਆਤਮਕ ਕੰਗਾਲੀ ਦਾ ਇਤਿਹਾਸ ਹੈ। ਸਾਡੇ ਸਮਿਆਂ ਵਿੱਚ ਬੁਰਜੂਆਜ਼ੀ ਕਿਹੜੀਆਂ ਪ੍ਰਤਿਭਾਸ਼ਾਲੀ ਪ੍ਰਾਪਤੀਆਂ ਦੀ ਫੜ੍ਹ ਮਾਰ ਸਕਦੀ ਹੈ ? ਵੰਨ ਸੁਵੰਨੇ ਹਿਟਲਰਾਂ, ਖਬਤ ਦੇ ਸ਼ਿਕਾਰ ਗਿੱਠ-ਮੁੱਠੀਆਂ ਤੋਂ ਬਿਨਾਂ, ਇਸ ਕੋਲ ਫੜ੍ਹ ਮਾਰਨ ਲਈ ਕੁਝ ਵੀ ਨਹੀਂ ਹੈ।
ਸੋਵੀਅਤ ਯੂਨੀਅਨ ਦੀਆਂ ਕੌਮਾਂ ਪੁਨਰ ਸੁਰਜੀਤੀ ਦੇ ਇੱਕ ਯੁੱਗ ਵਿੱਚ ਪ੍ਰਵੇਸ਼ ਕਰ ਰਹੀਆਂ ਹਨ। ਅਕਤੂਬਰ ਇਨਕਲਾਬ ਨੇ ਲੱਖਾਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਇੱਕ ਸਜੀਵ ਸਰਗਰਮੀ ਨਾਲ ਉਤਸ਼ਾਹਤ ਕੀਤਾ ਹੈ, ਪਰ ਇਹ ਅਜੇ ਇਤਨੀ ਥੋੜ੍ਹੀ ਗਿਣਤੀ ਵਿੱਚ ਹਨ