Back ArrowLogo
Info
Profile

ਕਿ ਮਜ਼ਦੂਰ ਜਮਾਤ ਵੱਲੋਂ ਆਪਣੇ ਲਈ ਨਿਸ਼ਚਿਤ ਕੀਤੇ ਮਹਾਨ ਉਦੇਸ਼ਾਂ ਨੂੰ ਪੂਰਾ ਨਹੀਂ ਕਰ ਸਕਦੇ। ਸੋਵੀਅਤ ਯੂਨੀਅਨ ਵਿੱਚ ਬੇਰੁਜ਼ਗਾਰੀ ਕੋਈ ਨਹੀਂ ਹੈ ਅਤੇ ਹਰ ਥਾਂ 'ਤੇ ਮਨੁੱਖੀ ਘਾਲਣਾ ਦੇ ਹਰ ਖੇਤਰ ਵਿੱਚ ਸ਼ਕਤੀਆਂ ਅਜੇ ਨਾ-ਕਾਫੀ ਹਨ, ਭਾਵੇਂ ਉਹ ਅਜਿਹੀ ਤੇਜ਼ ਰਫਤਾਰ ਨਾਲ ਵੱਧ ਰਹੀਆਂ ਹਨ ਜਿਹੋ ਜਿਹੀ ਪਹਿਲਾਂ ਕਿਸੇ ਥਾਂ 'ਤੇ ਕਦੇ ਵੇਖਣ ਵਿੱਚ ਨਹੀਂ ਆਈ।

ਤੁਸੀਂ, ਬੁੱਧੀਜੀਵੀ, "ਸੱਭਿਆਚਾਰ ਦੇ ਸੁਆਮੀ", ਚੰਗਾ ਹੋਵੇਗਾ ਜੇ ਇਹ ਸਮਝ ਜਾਵੋ ਕਿ ਜਦੋਂ ਇੱਕ ਵਾਰ ਮਜ਼ਦੂਰ ਜਮਾਤ ਰਾਜਨੀਤਕ ਸੱਤ੍ਹਾ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ, ਇਹ ਤੁਹਾਡੇ ਲਈ ਰਚਨਾਤਮਕ ਸੱਭਿਆਚਾਰਕ ਘਾਲਣਾ ਲਈ ਵਿਸ਼ਾਲ ਤੋਂ ਵਿਸ਼ਾਲ ਸੰਭਾਵਨਾਵਾਂ ਦੇ ਦਰ ਖੋਲ੍ਹ ਦੇਵੇਗੀ।

ਵੇਖੋ, ਇਤਿਹਾਸ ਨੇ ਰੂਸੀ ਬੁੱਧੀਜੀਵੀਆਂ ਨੂੰ ਕਿਤਨਾ ਕਠੋਰ ਸਬਕ ਦਿੱਤਾ ਹੈ। ਉਹਨਾਂ ਨੇ ਆਪਣੇ ਕਿਰਤੀ ਲੋਕਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਇਹ ਨਿਪੁੰਸਕ ਕਰੋਧ ਵਿੱਚ ਤਰਕ ਰਹੇ ਹਨ, ਦੇਸ਼ ਵਿੱਚ ਸੜਿਆਦ ਛੱਡ ਰਹੇ ਹਨ, ਛੇਤੀ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਅਤੇ ਕੇਵਲ ਗੱਦਾਰਾਂ ਵਜੋਂ ਚੇਤੇ ਕੀਤੇ ਜਾਣਗੇ।

ਬੁਰਜੂਆਜ਼ੀ ਸੱਭਿਆਚਾਰ ਦੀ ਦੁਸ਼ਮਣ ਹੈ ਅਤੇ ਦੁਸ਼ਮਣੀ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਰ ਸਕਦੀ—ਇਹ ਇੱਕ ਸੱਚਾਈ ਹੈ ਜਿਸ ਦੀ ਤਸਦੀਕ ਬੁਰਜੂਆ ਹਕੀਕਤ ਰਾਹੀਂ, ਪੂੰਜੀਵਾਦੀ ਰਾਜਾਂ ਦੇ ਸਾਰੇ ਅਮਲ ਰਾਹੀਂ ਹੋ ਗਈ ਹੈ। ਬੁਰਜੂਆਜ਼ੀ ਨੇ ਆਮ ਨਿਸ਼ਸਤਰੀਕਰਨ ਬਾਰੇ ਸੋਵੀਅਤ ਯੂਨੀਅਨ ਦੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ ਅਤੇ ਕੇਵਲ ਇਹੋ ਇਕੱਲੀ ਗੱਲ ਸਾਡੇ ਇਸ ਕਥਨ ਨੂੰ ਹੱਕੀ ਠਹਿਰਾਉਂਦੀ ਹੈ ਕਿ ਪੂੰਜੀਪਤੀ ਸਮਾਜਿਕ ਤੌਰ 'ਤੇ ਖਤਰਨਾਕ ਲੋਕ ਹਨ ਅਤੇ ਉਹ ਇੱਕ ਨਵੀਂ ਸੰਸਾਰ ਜੰਗ ਦੀ ਤਿਆਰੀ ਕਰ ਰਹੇ ਹਨ। ਉਹ ਸੋਵੀਅਤ ਯੂਨੀਅਨ ਨੂੰ ਸੁਰੱਖਿਆ ਦੀ ਤੀਖਣ ਹਾਲਤ ਵਿੱਚ ਰੱਖ ਰਹੇ ਹਨ, ਮਜ਼ਦੂਰ ਜਮਾਤ ਨੂੰ ਪੂੰਜੀਪਤੀਆਂ ਦੇ ਵਿਰੁੱਧ ਸੁਰੱਖਿਆ ਦੇ ਹਥਿਆਰਾਂ ਦੀ ਉਪਜ ਉੱਤੇ ਕੀਮਤੀ ਸਮਾਂ ਤੇ ਪਦਾਰਥ ਖਰਚ ਕਰਨ 'ਤੇ ਮਜ਼ਬੂਰ ਕਰ ਰਹੇ ਹਨ ਜਿਹੜੇ ਪੂੰਜੀਪਤੀ ਸੋਵੀਅਤ ਯੂਨੀਅਨ ਉੱਤੇ ਹਮਲਾ ਕਰਨ ਲਈ ਅਤੇ ਇਸ ਅਥਾਹ ਵੱਡੇ ਦੇਸ਼ ਨੂੰ ਆਪਣੀ ਬਸਤੀ, ਆਪਣੀ ਮੰਡੀ ਵਿੱਚ ਬਦਲਣ ਲਈ ਜਥੇਬੰਦ ਹੋ ਰਹੇ ਹਨ। ਸੋਵੀਅਤ ਯੂਨੀਅਨ ਦੀਆਂ ਕੌਮਾਂ ਨੂੰ ਪੂੰਜੀਪਤੀਆਂ ਦੇ ਵਿਰੁੱਧ ਸਵੈ-ਰੱਖਿਆ ਉੱਤੇ ਵਿਸ਼ਾਲ ਮਾਤਰਾ ਵਿੱਚ ਸ਼ਕਤੀ ਤੇ ਸਾਧਨ ਖਰਚਣੇ ਪੈ ਰਹੇ ਹਨ ਜਿਸ ਸ਼ਕਤੀ ਤੇ ਸਾਧਨਾਂ ਦਾ ਮਨੁੱਖਤਾ ਦੀ ਸੱਭਿਆਚਾਰਕ ਪੁਨਰ ਸੁਰਜੀਤੀ ਦੇ ਵਾਧੇ ਲਈ, ਸੋਵੀਅਤ ਯੂਨੀਅਨ ਵਿੱਚ ਉਸਾਰੀ ਦੇ ਅਮਲ ਲਈ ਵਰਤਿਆ ਜਾਣਾ ਸਾਰੀ ਮਨੁੱਖਤਾ ਲਈ ਮਹੱਤਵਪੂਰਨ ਹੋ ਸਕਦਾ ਹੈ।

ਬੁਰਜੂਆਜ਼ੀ ਦਾ, ਜੋ ਘ੍ਰਿਣਾ ਤੋਂ ਅਤੇ ਭਵਿੱਖ ਦੇ ਡਰ ਤੋਂ ਖਬਤੀ ਹੋ ਗਈ ਹੈ। ਗੰਦਾ ਵਾਤਾਵਰਨ ਮੂਰਖਾਂ ਦੀ ਨਿੱਤ-ਵੱਧਦੀ ਗਿਣਤੀ ਪੈਦਾ ਕਰ ਰਿਹਾ ਹੈ, ਜਿਨ੍ਹਾਂ ਨੂੰ, ਜਿਹੜਾ ਉਹ ਚੀਕ ਚਿਹਾੜਾ ਪਾ ਰਹੇ ਹਨ ਉਸ ਦੀ ਮਹੱਤਤਾ ਦਾ ਉੱਕਾ ਹੀ ਕੁਝ ਪਤਾ ਨਹੀਂ। ਉਹਨਾਂ ਵਿੱਚੋਂ ਇੱਕ "ਯੂਰਪ ਦੇ ਭੱਦਰ ਪੁਰਸ਼ਾਂ, ਹਾਕਮਾਂ ਤੇ ਡਿਪਲੋਮੈਟਾਂ" ਨੂੰ ਇਸ ਤਰ੍ਹਾਂ ਦੀ ਅਪੀਲ

143 / 162
Previous
Next