

ਖਾਣ-ਪੁੱਟਾਂ ਦੀ ਪੱਛਮੀ ਫ਼ੈਡਰੇਸ਼ਨ ਦੇ ਆਗੂਆਂ
ਵਿਲੀਅਮ ਡੀ. ਹੇਅਵੁੱਡ ਅਤੇ ਚਾਰਲਸ ਮੋਏਰ ਨੂੰ
8 ਅਤੇ 12 ਅਪ੍ਰੈਲ ਵਿਚਾਲੇ, 1906, ਨਿਊਯਾਰਕ।
ਸੋਸ਼ਲਿਸਟ-ਵੀਰੋ ! ਮੈਂ ਤੁਹਾਨੂੰ ਸਲਾਮ ਭੇਜਦਾ ਹਾਂ। ਇਨਸਾਫ ਦਾ ਅਤੇ ਸਾਰੇ ਸੰਸਾਰ ਦੇ ਦੱਬੇ ਕੁਚਲਿਆਂ ਦੀ ਮੁਕਤੀ ਦਾ ਦਿਨ ਨੇੜੇ ਹੈ।
ਭਰਾਤਰੀ ਤੌਰ 'ਤੇ ਸਦਾ ਲਈ,
ਤੁਹਾਡਾ ਹੋਟਲ ਬੇਲੇਕਲੇਅਰ ਐਮ. ਗੋਰਕੀ
ਨਿਊਯਾਰਕ ਦੀਆਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ
ਅਪ੍ਰੈਲ ਦਾ ਅੱਧ, 1906, ਨਿਊਯਾਰਕ।
ਮੇਰਾ ਵਿਚਾਰ ਹੈ ਕਿ ਮੇਰੇ ਵਿਰੁੱਧ ਇਹ ਅਯੋਗ ਛੇੜਛਾੜ ਅਮਰੀਕਨਾਂ ਵੱਲੋਂ ਨਹੀਂ ਸੀ ਹੋਣੀ ਚਾਹੀਦੀ, ਉਹਨਾਂ ਪ੍ਰਤੀ ਮੇਰਾ ਸਤਿਕਾਰ ਇੱਕ ਔਰਤ ਵੱਲ ਬਤਮੀਜ਼ੀ ਬਾਰੇ ਉਹਨਾਂ ਉੱਤੇ ਸ਼ੱਕ ਕਰਨ ਦੀ ਆਗਿਆ ਨਹੀਂ ਦੇਵੇਗਾ। ਮੇਰਾ ਕਿਆਸ ਹੈ ਕਿ ਇਹ ਗੰਦ ਰੂਸੀ ਸਰਕਾਰ ਦੇ ਕਿਸੇ ਦੋਸਤ ਵੱਲੋਂ ਉਕਸਾਇਆ ਗਿਆ ਹੈ।
ਮੇਰੀ ਪਤਨੀ ਮੇਰੀ ਪਤਨੀ ਹੈ, ਐਮ. ਗੋਰਕੀ ਦੀ ਪਤਨੀ ਹੈ। ਮੈਂ ਤੇ ਮੇਰੀ ਪਤਨੀ ਦੋਵੇਂ ਹੀ ਇਸ ਮਾਮਲੇ ਦੀ ਕਿਸੇ ਪ੍ਰਕਾਰ ਦੀ ਵਿਆਖਿਆ ਵਿੱਚ ਜਾਣਾ ਆਪਣੇ ਵਕਾਰ ਤੋਂ ਨੀਵੀਂ ਗੱਲ ਸਮਝਦੇ ਹਾਂ। ਨਿਰਸੰਦੇਹ, ਹਰ ਕਿਸੇ ਨੂੰ ਸਾਡੇ ਬਾਰੇ ਕੁੱਝ ਵੀ ਕਹਿਣ ਤੇ ਕੁੱਝ ਵੀ ਸੋਚਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਅਸੀਂ ਇਸ ਗੱਲ ਨੂੰ ਅੱਖੋਂ ਓਹਲੇ ਕਰਨ ਲਈ ਆਪਣੇ ਮਾਨਵੀ ਅਧਿਕਾਰ ਦੀ ਵਰਤੋਂ ਕਰਾਂਗੇ।
ਐੱਲ. ਬੀ. ਕਰਾਸਿਨ ਨੂੰ
ਮਈ ਦਾ ਅਰੰਭ, 1906, ਨਿਊਯਾਰਕ
.. ਹੁਣ ਜਦ ਕਿ ਕੁੱਝ ਗੱਲ ਬਣ ਗਈ ਹੈ, ਮੇਰੇ ਨਾਲ ਜੋ ਕੁੱਝ ਵਾਪਰ ਰਿਹਾ ਹੈ ਉਸ ਬਾਰੇ ਤੁਹਾਨੂੰ ਕੁੱਝ ਵੇਰਵਾ ਦੇ ਸਕਦਾ ਹਾਂ।
ਇੱਥੇ ਮੇਰਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਹਿਲੇ 48 ਘੰਟੇ ਸਾਰੇ ਨਿਊਯਾਰਕ ਵਿੱਚ ਮੇਰੇ ਅਤੇ ਮੇਰੀ ਫੇਰੀ ਦੇ ਉਦੇਸ਼ ਸਬੰਧੀ ਲੇਖਾਂ ਦਾ ਹੜ੍ਹ ਆਇਆ ਰਿਹਾ।