Back ArrowLogo
Info
Profile

ਵਰਡ ਨੇ ਇੱਕ ਲੇਖ ਪ੍ਰਕਾਸ਼ਤ ਕੀਤਾ ਜਿਸ ਵਿੱਚ ਉਸ ਨੇ ਪਹਿਲੀ ਥਾਂ 'ਤੇ ਮੇਰੇ ਉੱਤੇ ਦੋ ਪਤਨੀਆਂ ਰੱਖਣ ਦਾ ਤੇ ਦੂਜੀ ਥਾਂ 'ਤੇ ਅਰਾਜਕਤਾਵਾਦੀ ਵਿਚਾਰ ਰੱਖਣ ਦਾ ਇਲਜ਼ਾਮ ਲਾਇਆ। ਮੇਰੀ ਪਹਿਲੀ ਪਤਨੀ ਤੇ ਬੱਚਿਆਂ ਦੀ ਤਸਵੀਰ ਵੀ ਪ੍ਰਕਾਸ਼ਤ ਕੀਤੀ ਗਈ, ਜਿਨ੍ਹਾਂ ਨੂੰ ਮੈਂ ਉਹਨਾਂ ਦੀ ਕਿਸਮਤ 'ਤੇ ਛੱਡ ਦਿੱਤਾ ਸੀ ਅਤੇ ਹੁਣ ਉਹ ਭੁੱਖੇ ਮਰ ਰਹੇ ਸਨ। ਇੱਕ ਨਮੋਸ਼ੀ ਵਾਲਾ ਤੱਥ। ਹਰ ਕੋਈ ਮੇਰੇ ਕੋਲੋਂ ਤਰਹਿਣ ਲੱਗਾ। ਤਿੰਨਾਂ ਹੋਟਲਾਂ ਵਿੱਚੋਂ ਮੈਨੂੰ ਬਾਹਰ ਸੁੱਟਿਆ ਗਿਆ। ਇੱਕ ਅਮਰੀਕੀ ਲੇਖਕ ਨੇ ਮੈਨੂੰ ਉਠਾਇਆ ਅਤੇ ਮੈਂ ਹੈਰਾਨ ਸਾਂ ਕਿ ਹੁਣ ਕੀ ਹੋਵੇਗਾ ? ਮੇਰੇ ਸਾਥੀ ਦਿਲ ਛੱਡ ਗਏ। ਅਖ਼ਬਾਰਾਂ ਨੇ ਮੈਨੂੰ ਇੱਥੋਂ ਬਾਹਰ ਕੱਢਣ ਦੀ ਲੋੜ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਟਰਬਿਊਨ ਟਾਈਮਜ਼ ਅਤੇ ਨਿਊਯਾਰਕ ਹਰਲਡ ਵਰਗੀਆਂ ਵਧੀਆ ਤੇ ਬਹੁਤ ਅਸਰ ਰਸੂਖ ਵਾਲੀਆਂ ਅਖ਼ਬਾਰਾਂ ਨੇ ਕੁੱਝ ਨਾ ਲਿਖਿਆ। ਨਾ ਹੀ ਅਮਰੀਕਨ ਨੇ ਕੁੱਝ ਲਿਖਿਆ ਜਿਸ ਲਈ ਮੈਂ ਰੂਸ ਬਾਰੇ 15 ਲੇਖ ਲਿਖਣ ਦਾ ਇਕਰਾਰ ਕੀਤਾ ਸੀ। ਅਸੀਂ ਹੁਣ ਟਿਕ ਗਏ ਹਾਂ । ਅਸੀਂ ਚਾਰ ਜਣੇ ਹਾਂ ਅਤੇ ਇੱਥੇ ਹਰ ਚੀਜ਼ ਡਾਲਰਾਂ ਵਿੱਚ ਗਿਣੀ ਜਾਂਦੀ ਹੈ। ਮੈਂ ਪਹਿਲ ਅਮਰੀਕਨ ਨੂੰ ਦਿੱਤੀ ਅਤੇ ਦੂਜੀਆਂ ਅਖਬਾਰਾਂ ਨੂੰ ਨਰਾਜ਼ ਕਰ ਲਿਆ ਤੇ ਉਹਨਾਂ ਨੇ ਛੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਕਮੇਟੀ ਵਿੱਚ ਕੁੱਲ ਮਿਲਾ ਕੇ 50 ਵਿਅਕਤੀ ਸ਼ਾਮਲ ਹਨ ਜਿਨ੍ਹਾਂ ਵਿੱਚ ਇੱਕ ਨਿਬੰਧ ਦਾ, ਜਿਸ ਦਾ ਰੂਸੀ ਵਿੱਚ ਅਨੁਵਾਦ ਵੀ ਹੋਇਆ ਹੈ। ਲੇਖਕ ਪ੍ਰੋਫੈਸਰ ਗਿਡਿੰਗਜ਼, ਇੱਕ ਫ਼ੈਬੀਅਨ ਸੋਸ਼ਲਿਸਟ ਪ੍ਰੋਫੈਸਰ ਮਾਰਟਿਨ, ਜੋ ਸਾਰੀਆਂ ਸ਼੍ਰੇਣੀਆਂ ਵਿੱਚ ਬਹੁਤ ਪ੍ਰਸਿੱਧ ਹੈ, ਇੱਕ ਕੋਈ ਪੂੰਜੀਪਤੀ ਜਿਸ ਦੇ ਨਾਂ ਦਾ ਸਪੱਸ਼ਟ ਉਚਾਰਨ ਨਹੀਂ ਕਰ ਸਕਦਾ, ਇੱਕ ਰਬੜ ਸਿੰਡੀਕੇਟ ਦਾ ਮੁਖੀ ਤੇ ਕਈ ਹੋਰ ਵੱਖ ਵੱਖ ਦਰਜਿਆਂ ਦੇ ਲੋਕ ਸ਼ਾਮਲ ਹਨ। ਉਹ ਬਹੁਤ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਬਹੁਤ ਕੁੱਝ ਕਰ ਵੀ ਦੇਣਗੇ, ਪਰ ਸ਼ਰਤ ਇਹ ਹੈ ਕਿ ਮੈਂ ਇੱਥੇ ਪਤਝੜ ਤੱਕ ਟਿਕਾਂ ਅਤੇ ਅੰਗਰੇਜ਼ੀ ਬੋਲਣੀ ਸਿੱਖ ਜਾਵਾਂ। ਨਿਰਸੰਦੇਹ, ਮੈਂ ਪਹਿਲੀ ਸ਼ਰਤ ਪੂਰੀ ਕਰ ਦਿਆਂਗਾ ਤੇ ਦੂਜੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਇਸੇ ਸਮੇਂ ਦੌਰਾਨ ਮੈਂ ਕਮੇਟੀ ਤੋਂ 15 ਹਜ਼ਾਰ ਡਾਲਰ ਕਰਜ਼ ਲੈਣ ਦਾ ਯਤਨ ਕਰ ਰਿਹਾ ਹਾਂ ਜੋ ਮੈਂ ਤੁਹਾਨੂੰ ਦੇ ਦਿਆਂਗਾ, ਅਸੀਂ ਉਹ ਪਤਝੜ ਵਿੱਚ ਮੋੜ ਦਿਆਂਗੇ। ਪਹਿਲੀ ਅਦਾਇਗੀ ਮੈਂ ਛੇਤੀ ਕਰ ਦਿਆਂਗਾ, ਸਾਰੀ ਰਕਮ ਤੁਰੰਤ ਨਹੀਂ ਭੇਜ ਸਕਾਂਗਾ।

ਅਖ਼ੀਰ ਕਮੇਟੀ ਸਥਾਪਤ ਹੋ ਹੀ ਗਈ ਹੈ। ਇਸ ਦਾ ਨਾਂ ਰੂਸੀ ਲੋਕਾਂ ਦੇ ਦੋਸਤ ਰੱਖਿਆ ਜਾਣ ਵਾਲਾ ਹੈ ਅਤੇ ਬਹੁਤ ਵੱਡੇ ਬੈਂਕਾਂ ਵਿਚੋਂ ਇੱਕ ਇਸ ਦਾ ਖਜ਼ਾਨਚੀ ਨਿਯੁਕਤ ਕੀਤਾ ਜਾਵੇਗਾ। ਮੈਂ ਪੈਸਾ ਆਪਣੀ ਮਰਜ਼ੀ ਨਾਲ ਵਰਤ ਸਕਾਂਗਾ ਅਤੇ ਇਹ ਮੈਨੂੰ ਮੇਰੀਆਂ ਨਿੱਜੀ ਰਸੀਦਾਂ ਦੇ ਬਦਲੇ ਦਿੱਤਾ ਜਾਵੇਗਾ ਅਖੀਰ ਵਿੱਚ ਮੈਨੂੰ ਉਸ ਸੰਸਥਾ ਦਾ ਨਾ ਦੱਸਣਾ ਪਵੇਗਾ ਜਿਸ ਨੂੰ ਮੈਂ ਇਹ ਪੈਸਾ ਲਿਖਤੀ ਤੌਰ 'ਤੇ ਪਰਵਾਨਤ ਰਸੀਦ ਨਾਲ ਸੌਂਪਣਾ ਹੈ। ਕਮੇਟੀ ਵਿਚਲੇ ਵਧੀਆ ਲੋਕ ਜਾਣਦੇ ਹਨ, ਇਹ ਸੰਸਥਾ ਕਿਹੜੀ ਹੋਵੇਗੀ, ਪਰ ਉਹ ਉਹਨਾਂ ਨੂੰ ਡਰਾਉਂਦੀ ਨਹੀਂ ਭਾਵੇਂ, ਉਹ ਵੀ... "ਸ੍ਰਿਸ਼ਟਾਚਾਰੀ" ਹਨ। ਅਸੀਂ ਜਾਣਦੇ ਹਾਂ ਕਿ ਇੱਥੇ ਹਰ ਚੀਜ਼ ਇਤਨੀ ਅਮਰੀਕਨ ਹੈ, ਕਿ ਕੋਈ ਵੀ ਕਿਸੇ ਚੀਜ਼ ਉੱਤੇ ਨਹੀਂ ਰੁਕੇਗਾ। ਇੱਥੋਂ ਤੱਕ ਕਿ

147 / 162
Previous
Next