Back ArrowLogo
Info
Profile

ਸਥਾਨਕ ਸੋਸ਼ਲ-ਜੈਮੋਕਰੇਟ, ਜੋ ਕਰੜ ਜ਼ਾਬਤੇ ਵਾਲੇ ਲੋਕ ਹਨ, ਤੁਹਾਨੂੰ ਬੂਟਾਂ ਸਮੇਤ ਹੜਪ ਕਰ ਜਾਣਗੇ ਜੇ ਤੁਸੀਂ ਚੌਕਸੀ ਨਹੀਂ ਵਰਤੋਂਗੇ। ਜਿਹੜੇ ਰਤਾ ਵਧੇਰੇ ਸਾਊ ਹਨ ਉਹ ਅਮਰੀਕਨ ਨਹੀਂ ਹਨ ਅਤੇ ਇਸ ਲਈ ਉਹ ਕਿਸੇ ਕੰਮ ਦੇ ਨਹੀਂ। ਇਸ ਸਮੇਂ ਸੋਸ਼ਲਿਸਟ, ਜਿਨ੍ਹਾਂ ਦਾ ਮੁਖੀ ਮੋਰਿਸ ਹਿਲਕਵਿਟ ਹੈ, ਚਾਹੁੰਦੇ ਹਨ ਕਿ ਮੈਂ ਹਰ ਥਾਂ 'ਤੇ ਇੱਕ ਸੋਸ਼ਲਿਸਟ ਵਾਂਗ ਵਿਖਾਈ ਦੇਵਾਂ, ਇਸ ਬਾਰੇ ਉਹ ਜ਼ਿੱਦ ਕਰਦੇ ਹਨ।

ਮੈਂ ਉਹਨਾਂ ਤੋਂ ਪੁੱਛਿਆ: “ਪਰ ਕੀ ਬੁਰਜੂਆਜ਼ੀ ਫਿਰ ਸਾਨੂੰ ਪੈਸਾ ਦੇਵੇਗੀ?""ਨਹੀਂ", ਉਹਨਾਂ ਉੱਤਰ ਦਿੱਤਾ।

"ਜੇ ਮਾਮਲਾ ਇਹ ਹੈ ਤਾਂ ਮੈਨੂੰ ਅਜਿਹੇ ਰੂਪ ਵਿੱਚ ਪੇਸ਼ ਨਾ ਹੋਣਾ ਹੀ ਚੰਗੀ ਗੱਲ ਹੋਵੇਗੀ।" "ਫਿਰ ਅਸੀਂ ਅਖ਼ਬਾਰਾਂ ਵਿੱਚ ਤੇਰੀ ਮਿੱਟੀ ਪਲੀਤ ਕਰਾਂਗੇ"। "ਜੇ ਤੁਸੀਂ ਇੰਞ ਕਰੋਗੇ ਤਾਂ ਬੁਰਜੁਆਜ਼ੀ ਮੈਨੂੰ ਇਸ ਤੋਂ ਵੱਧ ਪੈਸਾ ਦੇਵੇਗੀ, ਕਿਉਂ ਜੋ ਉਹਨਾਂ ਨੂੰ ਇਹ ਸਪੱਸ਼ਟ ਹੋਵੇਗਾ ਕਿ ਮੈਂ ਸੋਸ਼ਲਿਸਟ ਨਹੀਂ ਹਾਂ, ਬੱਸ ਇੱਕ ਅਜਿਹਾ ਬੰਦਾ ਹਾਂ ਜਿਹੜਾ ਰਾਜਨੀਤਕ ਇਨਕਲਾਬ ਚਾਹੁੰਦਾ ਹੈ, ਬੱਸ ਹੋਰ ਕੁੱਝ ਨਹੀਂ ਅਤੇ ਤੁਹਾਡੇ ਵੱਲੋਂ ਕੀਤੀ ਜਾਣ ਵਾਲੀ ਬਦਨਾਮੀ ਨੂੰ ਮੈਂ ਸਹਾਰ ਲਵਾਂਗਾ। ਮੈਂ ਤਾਂ ਬਹੁਤ ਹੀ ਘਟੀਆਂ ਗੱਲਾਂ ਨੂੰ ਬਰਦਾਸ਼ਤ ਕੀਤਾ ਹੈ।" ਉਹ ਹੱਸ ਪਏ ਤੇ ਕਹਿਣ ਲੱਗੇ ਕਿ ਮੈਂ ਇੱਕ ਅਮਰੀਕਨ ਬਣਦਾ ਜਾ ਰਿਹਾ ਹਾਂ।

ਮੈਨੂੰ ਯਕੀਨ ਹੈ ਕਿ ਅਖ਼ੀਰ ਮੈਂ ਬਹੁਤ ਸਾਰਾ ਪੈਸਾ ਹਾਸਲ ਕਰ ਲਵਾਂਗਾ ਅਤੇ ਇਹੋ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ।

ਰੂਸ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਮੈਨੂੰ ਉਸ ਬਾਰੇ ਜਾਣੂ ਰੱਖਣ ਦੀ ਕ੍ਰਿਪਾਲਤਾ ਕਰਨੀ। ਕਿਤਨੀ ਤਰਸਯੋਗ ਹਾਲਤ ਹੈ ਕਿ ਮੈਂ ਆਪਣੇ ਆਪ ਨੂੰ ਇੱਕ ਅੰਨ੍ਹੇ ਬੰਦੇ ਵਾਂਗ ਮਹਿਸੂਸ ਕਰਦਾ ਹਾਂ। ਕਈ ਵੱਡਮੁੱਲੇ ਅਮਰੀਕਨਾਂ ਨੇ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਮਹਿਜ਼ ਇਸ ਲਈ ਇਨਕਾਰ ਕਰ ਦਿੱਤਾ ਹੈ ਕਿ ਡੂਮਾ ਨੂੰ ਬੁਲਾਇਆ ਜਾ ਰਿਹਾ ਹੈ। ਇਹਨਾਂ ਫਿਟਕਾਰੇ ਹੋਏ ਲੋਕਾਂ ਨੂੰ ਮੈਂ ਇਹ ਸਮਝਾਉਣਾ ਚਾਹੁੰਦਾ ਹਾਂ ਕਿ ਇਹ ਡੂਮਾ ਨਹੀਂ ਹੈ, ਮਹਿਜ਼ ਕੂੜਾ ਹੈ, ਪਰ ਅਖ਼ਬਾਰਾਂ ਮੈਨੂੰ ਕੇਵਲ ਕਦੇ ਕਦੇ ਹੀ ਭੇਜੀਆਂ ਜਾਂਦੀਆਂ ਹਨ। ਪਾਰਟੀ ਵਿੱਚ ਕੀ ਕੁੱਝ ਵਾਪਰ ਰਿਹਾ ਹੈ ਇਸ ਬਾਰੇ ਮੈਨੂੰ ਕੁੱਝ ਪਤਾ ਨਹੀਂ ਹੈ।

ਉਦਾਹਰਣ ਵਜੋਂ, ਮੈਨੂੰ ਸਾਇਬੇਰੀਆ ਬਾਰੇ ਕੁੱਝ ਕਿਤਾਬਾਂ ਦੀ ਜ਼ਰੂਰਤ ਹੈ। ਮੈਨੂੰ ਪਰੀਮੋਰੀਬੇ, ਅਮੂਰ ਤੇ ਉਸੂਰੀ ਖੰਡਾਂ ਨੂੰ ਮਾਲਾਂ ਦੀ ਦਰਾਮਦ ਬਾਰੇ ਕੋਈ ਕਿਤਾਬ ਜਾਂ ਲੇਖ ਭੇਜੋ। ਮੈਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੈ।

ਹਰਮਨ ਆਪਣਾ ਪਿਆਰ ਭੇਜਦਾ ਹੈ ਅਤੇ ਮਾਰੀਆ ਫਿਉਦੋਰੋਵਨਾ ਵੀ। ਉਹਨਾਂ ਉਸ ਨੂੰ ਕਿਤਨੀ ਕਰੜੀ ਸੱਟ ਮਾਰੀ ਸੀ।

ਮੇਰੇ ਲਈ ਚਿੱਠੀ ਇਸ ਪਤੇ 'ਤੇ ਪਾਉਣੀ: ਮਿਸਟਰ ਜੋਹਨ ਮਾਰਟਿਨ (ਮੇਰੇ ਲਈ) ਸਟੇਟਨ ਆਈਲੈਂਡ, ਨਿਉਯਾਰਕ।

ਸ਼ੁੱਭ ਇਛਾਵਾਂ।

ਮੈਂ ਕਦੋਂ - ਮੁੜਾਂਗਾ? - ਦਸੰਬਰ ਜਾਂ ਜਨਵਰੀ ਵਿੱਚ।

148 / 162
Previous
Next