

ਕੀ ਤੂੰ ਮੈਨੂੰ ਸ਼ੈਲੇ ਦੀ ਤੀਜੀ ਜਿਲਦ ਭੇਜਣ ਦੀ ਖੇਚਲ ਕਰੇਂਗਾ (ਇਹ ਮਿਸਟਰ ਜੋਹਨ ਮਾਰਟਿਨ, ਸਟੇਟਨ ਆਈਲੈਂਡ, ਨਿਊਯਾਰਕ ਦੇ ਪਤੇ 'ਤੇ ਭੇਜਣੀ)।
ਅੰਗਰੇਜ਼ ਕਵੀਆਂ ਨੂੰ ਏਥੇ ਪੜ੍ਹਨ ਦੀ ਮੇਰੇ ਵਿੱਚ ਬੜੀ ਤੀਬਰ ਇੱਛਾ ਹੈ। ਤੂੰ ਮੈਨੂੰ ਇਹ ਪੁਸਤਕ ਜ਼ਰੂਰ ਭੇਜੀ, ਕੀ ਤੂੰ ਨਹੀਂ ਭੇਜੇਂਗਾ ? ਹਾਂ, ਹਰ ਕਿਸੇ ਨੂੰ ਮੇਰਾ ਪਿਆਰ ਦੇਈਂ। ਅਖ਼ੀਰ ਤੂੰ ਇੱਥੇ ਜ਼ਰੂਰ ਆਵੇਂਗਾ ਕਿਉਂਕਿ ਇਹ ਬਹੁਤ ਹੀ ਦਿਲਚਸਪ ਗੱਲ ਹੋਵੇਗੀ। ਜੇ ਤੂੰ ਕੇਵਲ ਜਾਣਦਾ ਹੀ ਏਂ, ਇੱਥੇ ਬਹੁਤ ਕੁੱਝ ਮੌਲਿਕ ਹੈ।
ਹੁਣ ਸੌਣ ਦਾ ਸਮਾਂ ਹੋ ਗਿਆ ਹੈ। ਮਾਰੀਆ ਫਿਉਦਰੋਵਨਾ ਇੱਕ ਮੀਟਿੰਗ ਵਿੱਚ ਹੈ ਅਤੇ ਮੈਂ ਕੱਲ੍ਹ ਇੱਕ ਹੋਰ ਹੋਣ ਵਾਲੀ ਮੀਟਿੰਗ ਲਈ ਤਿਆਰੀ ਕਰਨੀ ਹੈ। ਮੈਂ ਤੇਰੇ ਨਾਲ ਹੱਥ ਮਿਲਾਉਂਦਾ ਹਾਂ ਤੇ ਤੇਰੇ ਅਮਰੀਕਾ ਆਉਣ ਦੀ ਕਾਮਨਾ ਕਰਦਾ ਹਾਂ।
ਤੇਰਾ ਸਮਾਂ ਜਾਇਆ ਨਹੀਂ ਹੋਵੇਗਾ!
ਏ.
ਏ. ਵੀ. ਐਮਫਿਤੀਤਰੋਵ ਨੂੰ
ਮਈ ਦਾ ਅੱਧ, 1906, ਨਿਊਯਾਰਕ।
ਪਿਆਰੇ ਅਲੈਗਜਾਂਦਰ ਵਾਲਤੀਨੋਵਿਚ,
ਕਈ ਕਾਰਨਾਂ ਕਰਕੇ ਮੈਨੂੰ ਪੈਰਿਸ ਆਉਣ ਦੇ ਸੱਦੇ ਨੂੰ ਪਰਵਾਨ ਕਰਨ ਤੋਂ ਇਨਕਾਰ ਕਰਨਾ ਪਿਆ ਹੈ। 19 ਤਰੀਕ ਨੂੰ ਮੇਰੀ ਫਿਲਾਡੇਲਫੀਆ ਵਿੱਚ ਮੀਟਿੰਗ ਹੈ, ਇੱਕ ਹੋਰ 21 ਨੂੰ ਬੋਨਟੇਨ ਵਿੱਚ, ਇਸ ਦੇ ਮਗਰੋਂ ਨਿਊਯਾਰਕ ਵਿੱਚ ਤੇ ਇਸ ਤਰ੍ਹਾਂ ਕਈ ਹੋਰ ਥਾਵਾਂ 'ਤੇ। ਏਥੇ ਮੇਰੇ ਕੰਮ, ਜਿਵੇਂ ਮੈਂ ਆਸ ਕਰਦਾ ਸਾਂ ਉਸ ਤੋਂ ਘੱਟ ਰਫ਼ਤਾਰ ਨਾਲ ਹੋ ਰਹੇ ਹਨ ਅਤੇ ਇਸ ਲਈ ਮੈਂ ਓਨਾ ਚਿਰ ਇੱਥੇ ਠਹਿਰਾਂਗਾ ਜਦੋਂ ਤੱਕ ਪੁਲਸ ਮੈਨੂੰ ਠੁੱਡੇ ਮਾਰ ਕੇ ਏਥੋਂ ਨਹੀਂ ਕੱਢ ਦੇਂਦੀ ਜਾਂ ਆਪਣਾ ਸਾਰਾ ਕੰਮ ਮੁਕਾ ਕੇ ਇੱਥੋਂ ਜਾਣ ਲਈ ਤਿਆਰ ਨਹੀਂ ਹੁੰਦਾ। ਇਸ ਸਮੇਂ ਮੈਂ ਮੁਲਾਕਾਤਾਂ ਬਾਰੇ ਇੱਕ ਪੁਸਤਕ ਲਿਖ ਰਿਹਾ ਹਾਂ। ਇਸ ਵਿੱਚ ਵੇਸਿਲੀ ਫਿਉਦੋਰੋਵਿਚ ਨਾਲ, ਕੈਂਸਰ ਨਾਲ, ਫ਼ਰਾਂਸ, ਦੂਜੇ ਨਿਕੋਲਸ ਨਾਲ, ਇੱਕ ਕਰੋੜਪਤੀ ਨਾਲ, ਪਰੋਮੇਥੀਅਨ, ਫਿਰਤੂ ਯਹੂਦੀ ਨਾਲ, ਇੱਕ ਲਾਸ਼, ਇੱਕ ਪੇਸ਼ਾਵਰ ਗੁਨਾਹਗਾਰ ਨਾਲ ਤੇ ਹੋਰ ਅਭਰਿਠ ਕਰਦਾਰਾਂ ਨਾਲ ਵਾਰਤਾਲਾਪ ਦਰਜ ਹਨ। ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿੱਥੇ ਬੰਦਾ ਚਾਹੁੰਦਾ ਹੈ ਕਿ ਉਸ ਕੋਲ ਕੰਮ, ਹੋਰ ਕੰਮ ਤੇ ਹੋਰ ਵੀ ਕੰਮ ਕਰਨ ਲਈ ਚਾਰ ਸਿਰ ਤੇ 32 ਹੱਥ ਹੋਣ! ਹਰ ਕੋਈ ਆਪਣੇ ਆਪ ਨੂੰ ਇੱਕ ਬੰਬ ਵਾਂਗ ਮਹਿਸੂਸ ਕਰਦਾ ਹੈ ਜੋ ਹਰ ਸਮੇਂ ਫੱਟਦਾ ਰਹਿੰਦਾ ਹੈ, ਜਿਸ ਦਾ ਖੋਲ ਸਹੀ ਸਲਮਾਤ ਰਹਿੰਦਾ ਹੈ ਤੇ ਵਿਚਲਾ ਪਦਾਰਥ ਤੇਜ਼ੀ ਨਾਲ ਬਾਹਰ ਨਿਕਲਦਾ ਰਹਿੰਦਾ ਹੈ। ਈਮਾਨਦਾਰੀ ਦੀ ਗੱਲ ਹੈ ਕਿ ਅਮਰੀਕਾ ਉਸ ਬੰਬ ਲਈ ਇੱਕ ਸ਼ਾਨਦਾਰ ਦੇਸ਼ ਹੈ ਜੋ ਕੰਮ ਕਰ ਸਕਦਾ ਹੈ ਤੇ ਕੰਮ ਕਰਨਾ ਚਾਹੁੰਦਾ ਹੈ।
ਸਭ ਠੀਕ ਠਾਕ ਹੈ। ਮੈਂ ਤੇਰੇ ਰਸਾਲੇ ਦੀ ਉਡੀਕ ਕਰ ਰਿਹਾ ਹਾਂ, ਕੀ ਉਹ ਨਿਕਲ