Back ArrowLogo
Info
Profile

ਆਇਆ ਹੈ ? ਆਪਣੀ ਪਤਨੀ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਦਈਂ।

ਮੇਰਾ ਪਤਾ ਹੈ: ਮਿਸਟਰ ਜੋਹਨ ਮਾਰਟਨ, ਗਰੀਮੇਜ਼ ਹਿਲ, ਸਟੇਟਨ ਆਈਲੈਂਡ, ਨਿਊਯਾਰਕ।

 

ਵਾਈ. ਪੀ. ਪੇਸ਼ਕੋਵਾ ਨੂੰ

28 ਮਈ, 1906, ਫਿਲਾਡਲਫੀਆ।

ਵੇਖ ਮੈਂ ਕਿਤਨੇ ਸ਼ਾਨਦਾਰ ਹੋਟਲ ਵਿੱਚ ਰਹਿੰਦਾ ਹਾਂ ? ਪਰ ਮੈਨੂੰ ਰਹਿਣਾ ਪੈਂਦਾ ਹੈ।

ਇੱਥੇ ਸੋਸ਼ਲਿਸਟਾਂ ਲਈ ਕੋਈ ਇੱਜ਼ਤ ਮਾਣ ਨਹੀਂ ਹੈ । ਤੁਸੀਂ ਦੂਜੇ ਦਰਜੇ ਦੇ ਹੋਟਲ ਵਿੱਚ ਕਦੇ ਵੀ ਕਮਰਾ ਨਹੀਂ ਲੈ ਸਕਦੇ । ਸੋ ਤੁਹਾਨੂੰ ਉਹਨਾਂ ਨੂੰ ਉਸ ਰਕਮ ਨਾਲ ਪ੍ਰਭਾਵਤ ਕਰਨਾ ਪੈਂਦਾ ਹੈ ਜੋ ਤੁਸੀਂ ਇੱਕ ਕਮਰੇ ਲਈ ਦੇਣ ਲਈ ਤਿਆਰ ਹੁੰਦੇ ਹੋ—ਇੱਥੇ ਹਰ ਚੀਜ਼ ਨੂੰ ਪੈਸੇ ਨਾਲ ਤੋਲਿਆ ਜਾਂਦਾ ਹੈ, ਪੈਸੇ ਲਈ ਹਰ ਗੁਨਾਹ ਮੁਆਫ ਕਰ ਦਿੱਤਾ ਜਾਂਦਾ ਹੈ, ਹਰ ਚੀਜ਼ ਪੈਸੇ ਲਈ ਵਿਕਦੀ ਹੈ। ਮੈਂ ਤੈਨੂੰ ਦੱਸਾਂ, ਇਹ ਇੱਕ ਸ਼ਾਨਦਾਰ ਦੇਸ਼ ਹੈ। ਹਰ ਬੰਦਾ ਸੋਨੇ ਲਈ ਇੱਕ ਰੋਗੀ ਲਾਲਸਾ ਦੀ ਜਕੜ ਵਿੱਚ ਜਕੜਿਆ ਹੋਇਆ ਹੈ, ਕੁੱਝ ਤਾਂ ਆਪਣੀ ਕਰੂਪਤਾ ਕਾਰਨ ਘ੍ਰਿਣਾ ਯੋਗ ਹਨ ਅਤੇ ਦੂਜੇ ਤਰਸਯੋਗ ਤੇ ਹਾਸੋਹੀਣੇ ਹਨ। ਏਥੇ ਮੇਰੇ ਕੋਲ ਇੱਕ ਬਹੁਤ ਵਧੀਆ ਨੌਜਵਾਨ ਸਕੱਤਰ ਹੈ। ਅੱਜ ਮੇਰੀ ਓਪੇਰਾ ਹਾਊਸ ਵਿੱਚ ਮੀਟਿੰਗ ਹੈ। ਮੀਟਿੰਗ ਦੇ ਮਗਰੋਂ ਮੈਂ ਬੋਸਟਨ ਚਲਿਆ ਜਾਵਾਂਗਾ । ਉੱਥੇ ਮੇਰੀਆਂ ਦੋ ਮੀਟਿੰਗਾਂ ਹਨ।

ਇਸ ਦੇ ਮਗਰੋਂ ਮੈਂ ਆਦਿਰੋਨਡਾਕਸ ਆਰਾਮ ਕਰਨ ਲਈ ਜਾਵਾਂਗਾ ਅਤੇ ਪਤਝੜ ਹੋਣ ਤੱਕ ਲਿਖਾਂਗਾ। ਮੈਂ ਇੱਕ ਨਾਵਲ ਲਿਖਣ ਵਾਲਾ ਹਾਂ । ਮੈਂ ਆਪਣੀ ਪੁਸਤਕ ਮੇਰੀਆਂ ਮੁਲਾਕਾਤਾਂ ਮੁਕਾ ਲਈ ਹੈ ਜੋ ਦੂਜੇ ਵਿਲਹੇਲਮ, ਦੂਜੇ ਨਿਕੋਲਸ, ਫਰਾਂਸ ਅਤੇ ਇੱਕ ਅਮਰੀਕੀ ਬਾਦਸ਼ਾਹ ਤੇ ਕਈ ਹੋਰਾਂ ਨਾਲ ਸਬੰਧਤ ਤੇ ਵਿਅੰਗਮਈ ਵਾਰਤਲਾਪਾਂ ਉੱਤੇ ਅਧਾਰਤ ਹੈ। ਮੈਂ ਸਮਾਜੀ ਜੀਵਨ ਢੰਗ ਬਾਰੇ ਰੂਪਕ ਕਹਾਣੀਆਂ ਦੀ ਇੱਕ ਛੋਟੀ ਜਿਹੀ ਕਿਤਾਬ ਵੀ ਅਰੰਭ ਕੀਤੀ ਹੋਈ ਹੈ। ਗੱਲ ਕੀ ਮੈਂ ਸਖ਼ਤ ਮਿਹਨਤ ਕਰ ਰਿਹਾ ਹਾਂ। ਮੇਰੇ ਲਈ ਇੱਥੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ ਪਰ ਫਿਰ ਵੀ ਇਹ ਇਤਨੀ ਤੜਕ ਭੜਕ ਵਾਲੀ ਹੈ ਜਿਤਨੀ ਦੋਜ਼ਖ ਵਿੱਚ ਹੁੰਦਿਆਂ ਮਹਿਸੂਸ ਹੁੰਦੀ ਹੈ।

ਮੈਂ ਆਪਣੇ ਸਾਰੇ ਬਾਦਬਾਨ ਖੋਲ੍ਹ ਦਿੱਤੇ ਹਨ ਅਤੇ ਇੰਜ ਜਾਪਦਾ ਹੈ ਕਿ ਮੈਨੂੰ ਸਾਗਰ ਵਿੱਚ ਲੰਮੀ ਦੇਰ ਤੱਕ ਰਹਿਣਾ ਪਵੇਗਾ। ਕੀ ਤੂੰ ਪਤਾ ਲਾਏਂਗੀ ਕਿ ਮਾਸਕੋ ਦੇ ਮੁਖ਼ਤਾਰ ਦਾ ਦਫ਼ਤਰ ਮੇਰੇ ਵਿਰੁੱਧ ਕਿਹੜੀ ਕਾਰਵਾਈ ਕਰ ਰਿਹਾ ਹੈ ?

ਮੈਕਸਿਮ ਨੂੰ ਫ਼ਰਾਂਸੀਸੀ ਭਾਸ਼ਾ ਸਿਖਾਓ-ਭਾਸ਼ਾਵਾਂ ਬਾਰੇ ਕੁੱਝ ਨਾ ਜਾਣਨਾ ਨਿਕੰਮਾਪਣ ਹੈ।

ਮੇਰੀ ਪਿਆਰੀ। ਬੱਚਿਆਂ ਨੂੰ ਚੁੰਮਣਾ ਤੇ ਪਿਆਰ ਦੇਣਾ।

ਮੇਰਾ ਪਤਾ ਹੈ: ਮਿਸਟਰ ਜੇ. ਮਾਰਟਿਨ, ਗਰੀਮੇਜ਼ ਹਿਲ, ਸਟੇਟਨ ਆਈਲੈਂਡ,

151 / 162
Previous
Next