

ਨਿਊਯਾਰਕ।
ਸ਼ੁੱਭ ਇਛਾਵਾਂ, ਸ਼ੁੱਭ ਕਾਮਨਾਵਾਂ।
ਕੇ. ਪੀ. ਪਿਆਤਨਿਤਸਕੀ ਨੂੰ
27 ਜੂਨ, 1906, ਨਿਊਯਾਰਕ।
ਪਿਆਰੇ ਦੋਸਤ,
ਇਹ ਚਾਰ ਲੇਖ ਅਮਰੀਕੀ ਰਸਾਲਿਆਂ ਦੇ ਅਗਸਤ ਮਹੀਨੇ ਦੇ ਪਰਚਿਆਂ ਵਿੱਚ ਛਪ ਜਾਣਗੇ।
ਖ਼ਬਰ ਵਜੋਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਰਾਸ਼ਟਰਪਤੀ ਬਣਨ ਦੇ ਉਮੀਦਵਾਰ ਅਤੇ ਇੱਕ ਸੋਸ਼ਲਿਸਟ ਮਿਸਟਰ ਹਰਸਟ ਤੋਂ ਠੱਗਿਆ ਗਿਆ ਹਾਂ। ਮਹਿਜ਼ ਇੱਕ ਕਾਮੇ ਲਈ ਸਤਿਕਾਰ ਤੇ ਮਾਣ ਬਾਰੇ ਸੋਚੋ। ਰੂਸੀ ਦੂਤਾਵਾਸ ਮੈਨੂੰ ਇੱਥੋਂ ਕਢਾਉਣ ਲਈ ਨੀਚ ਤੋਂ ਨੀਚ ਯਤਨ ਕਰ ਰਿਹਾ ਹੈ; ਬੁਰਜੂਆ ਪ੍ਰੈੱਸ ਅਜਿਹੇ ਲੇਖ ਪ੍ਰਕਾਸ਼ਤ ਕਰ ਰਿਹਾ ਹੈ ਜਿਨ੍ਹਾਂ ਵਿੱਚ ਪੜ੍ਹਨ ਯੋਗ ਲੋਕਾਂ ਨੂੰ ਉਹ ਦੱਸਿਆ ਗਿਆ ਹੁੰਦਾ ਹੈ ਕਿ ਮੈਂ ਅਰਾਜਕਤਾਵਾਦੀ ਹਾਂ ਅਤੇ ਇਸ ਲਈ ਮੈਨੂੰ ਸਾਗਰੋਂ ਪਾਰ ਭੇਜਣ ਲਈ ਤੁਹਾਡੀ ਮਰਜ਼ੀ ਚਾਹੀਦੀ ਹੈ।
ਕਿਰਪਾ ਕਰ ਕੇ ਪੈਸੇ, ਜਿਤਨੀ ਜਲਦੀ ਸੰਭਵ ਹੋਵੇ ਹੇਲਸਿੰਗਫੋਰਜ਼ ਨੂੰ ਭੇਜ ਦੇਵੋ।
ਪਰਸੋਂ ਮੈਂ ਆਦਿਰੋਨਡਾਕਸ ਨੂੰ ਜਾ ਰਿਹਾ ਹਾਂ।
ਮੈਨੂੰ ਪੁਰਾਣੇ ਪਤੇ 'ਤੇ ਉੱਤਰ ਦੇਣਾ।
ਏ.ਪੀ.