

ਆਈ. ਪੀ. ਲੇਡੀਜ਼ਨੀਕੋਵ ਨੂੰ
27 ਜੂਨ, 1906, ਨਿਊਯਾਰਕ।
ਪਿਆਰੇ ਕਾਮਰੇਡ,
ਨਾਲ ਭੇਜੇ ਜਾ ਰਹੇ ਚਾਰ ਲੇਖ ਅਗਸਤ ਮਹੀਨੇ ਅਮਰੀਕੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਣਗੇ। ਮੈਂ ਕੀ ਕਰ ਸਕਦਾ ਹਾਂ ਜੋ ਅਮਰੀਕੀ ਕੇਵਲ ਅਮਰੀਕਾ ਸਬੰਧੀ ਚੀਜ਼ਾਂ ਪੜ੍ਹਦੇ ਹਨ।
ਵਾਸ਼ਿੰਗਟਨ ਵਿੱਚ ਰੂਸੀ ਦੂਤਾਵਾਸ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਮੈਨੂੰ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਵੇ । ਜਾਸੂਸਾਂ ਦੀ ਇੱਕ ਭੀੜ ਮੇਰਾ ਪਿੱਛਾ ਕਰ ਰਹੀ ਹੈ—ਇੱਕ ਭਿਆਨਕ ਭੀੜ ! ਕਾਫੀ ਚੰਗੀ ਰੂਸੀ ਭਾਸ਼ਾ ਵਿੱਚ ਲਿਖੀਆਂ ਚਿੱਠੀਆਂ ਮੈਨੂੰ ਮਿਲੀਆਂ ਹਨ ਜਿਨ੍ਹਾਂ ਵਿੱਚ ਮੈਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਮੈਨੂੰ ਮਾਰ ਦਿੱਤਾ ਜਾਵੇਗਾ। ਇਹ ਗੱਲ ਸਿੱਧ ਕਰਦੀ ਹੈ ਕਿ ਅਖ਼ੀਰ, ਮੈਂ ਸਫ਼ਲ ਹੋਣ ਹੀ ਵਾਲਾ ਹਾਂ । ਮੈਂ ਚਿੱਠੀਆਂ ਰਾਹੀਂ ਕਾਰਵਾਈ ਕਰਦਾ ਹਾਂ-ਮੈਂ