Back ArrowLogo
Info
Profile

ਸਾਰੇ ਸ਼ਹਿਰ ਨੂੰ ਪੈਸੇ ਲਈ ਫਿਰਤੂ ਅਪੀਲ ਡਾਕ ਰਾਹੀਂ ਭੇਜੀ ਹੈ।

ਮੈਂ ਪਰਸੋਂ ਆਦਿਰੋਨਡਾਕਸ ਜਾ ਰਿਹਾ ਹਾਂ ਜਿੱਥੇ ਮੈਂ ਅਗਸਤ ਦੇ ਅਖੀਰ ਤੱਕ ਠਹਿਰਾਂਗਾ ਅਤੇ ਜੁਲਾਈ ਵਿੱਚ-ਇਸ ਤੋਂ ਪਹਿਲਾਂ ਵੀ ਹੋ ਸਕਦਾ ਹੈ— ਮੈਂ ਤੈਨੂੰ ਆਪਣਾ ਨਾਟਕ ਭੇਜਾਂਗਾ। ਆਦਿਰੋਨਡਾਕਸ ਵਿੱਚ ਮੈਂ ਵੱਖ ਵੱਖ ਲੋਕਾਂ ਨੂੰ ਅਤੇ ਅਮਰੀਕਾ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੂੰ ਚਿੱਠੀਆਂ ਲਿਖਦਾ ਰਹਾਂਗਾ।

ਮੈਨੂੰ ਅਖ਼ਬਾਰ ਕਦੇ ਕਦਾਈਂ ਮਿਲਦੇ ਹਨ-ਰਤਾ ਸੋਚੋ ਇਹ ਕਿਤਨੀ ਖੁਸ਼ੀ ਦੀ ਗੱਲ ਹੈ।

ਮੈਂ ਸਾਰਿਆਂ ਦੀ ਸ਼ੁਭ ਕਾਮਨਾ ਚਿਤਵਦਾ ਹਾਂ । ਮੈਂ ਅਮਰੀਕਾ ਬਾਰੇ ਹੋਰ ਲੇਖ ਲਿਖਦਾ ਰਹਾਂਗਾ। ਅਸਲ ਗੱਲ ਇਹ ਹੈ ਕਿ ਮੈਂ ਕੰਮ ਬਹੁਤ ਕਰਦਾ ਹਾਂ ਪਰ ਉਸ ਦਾ ਸਿੱਟਾ ਬਹੁਤ ਹੀ ਘੱਟ ਨਿਕਲਦਾ ਹੈ।

ਕਾਤੇਰੀਨਾ ਨੂੰ ਮੇਰਾ ਪਿਆਰ ਦੇਣਾ। ਅਸੀਂ ਸਾਰੇ ਠੀਕ ਠਾਕ ਹਾਂ।

ਏ. ਪੇਸ਼ਕੋਵ

 

ਆਈ. ਪੀ. ਲੇਡੀਜ਼ਨੀਕੋਵ ਨੂੰ

ਅਗਸਤ ਦਾ ਅੰਤ, 1906, ਆਦਿਰੋਨਡਾਕਸ।

ਪਿਆਰੇ ਈਵਾਨ ਪਾਵਲੋਵਿਚ,

ਮੈਂ ਆਪਣੀ ਪੁਸਤਕ ਮੁਲਾਕਾਤਾਂ ਇੱਕ ਰਸਾਲੇ ਨੂੰ ਪੰਜ ਹਜ਼ਾਰ ਡਾਲਰ ਲੈ ਕੇ ਵੇਚ ਦਿੱਤੀ ਹੈ। ਮੈਂ ਤੈਨੂੰ ਮੌਲਕ ਇਕਰਾਰ-ਨਾਮਾ ਭੇਜਾਂਗਾ ਤੇ ਫਿਰ ਕੀ ਤੂੰ ਇਸ ਫਰਮ ਨੂੰ ਮੇਰੀਆਂ ਕਿਰਤਾਂ ਦੀ ਪੂਰਨ ਸੰਗ੍ਰਹਿ ਛਾਪਣ ਦਾ ਸੁਝਾਅ ਦੇਵੇਗਾ ? ਇੱਥੇ ਮੈਨੂੰ ਬਹੁਤ ਪੜ੍ਹਿਆ ਜਾਂਦਾ ਹੈ—ਪਿਛਲੇ ਦਿਨ ਮੇਰੀ ਪੁਸਤਕ ਫੋਮਾ ਦੀ 17ਵੀਂ ਐਡੀਸ਼ਨ ਪ੍ਰਕਾਸ਼ਤ ਹੋਈ, ਹਰ ਵਾਰ ਵਾਂਗ ਇਸ ਦੀਆਂ 5 ਹਜ਼ਾਰ ਕਾਪੀਆਂ ਛਪੀਆਂ ਹਨ। ਇਹ ਬਹੁਤ ਵੱਡੀ ਗੱਲ ਹੈ। ਬੇਲਾਮੀ ਕੇਵਲ 6 ਹਜ਼ਾਰ ਵਿਕਿਆ ਹੈ ਅਤੇ ਯੂਪਟਨ ਸਿਨਕਲੇਅਰ ਦੀ ਪੁਸਤਕ ਦੀ ਜੰਗਲ ਕੇਵਲ ਤਿੰਨ ਹਜ਼ਾਰ ਵਿਕੀ ਹੈ ਅਤੇ ਫਿਰ ਵੀ ਉਸ ਨੇ ਸਾਰੇ ਅਮਰੀਕਾ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। ਸਮੁੱਚੇ ਤੌਰ 'ਤੇ ਇੱਥੇ ਕਿਤਾਬਾਂ ਦਾ ਮਾਮਲਾ ਭੈੜਾ ਹੀ ਹੈ। ਬੜੀ ਨਮੋਸ਼ੀ ਵਾਲਾ। ਸਥਾਨਕ ਸੋਸ਼ਲਿਸਟ ਉਦੋਂ ਹੌਂਕਣ ਲੱਗ ਜਾਂਦੇ ਹਨ ਜਦੋਂ ਮੈਂ ਉਹਨਾਂ ਨੂੰ ਰੂਸ ਵਿੱਚ ਸੋਸ਼ਲਿਸਟ ਸਾਹਿਤ ਦੀਆਂ ਛਪੀਆਂ ਕਾਪੀਆਂ ਦੀ ਗਿਣਤੀ ਦੱਸਦਾ ਹਾਂ।

ਤੈਨੂੰ ਪਤਾ ਹੈ ਮੈਂ ਤੈਨੂੰ ਕੀ ਦੱਸਣਾ ਚਾਹੁੰਦਾ ਹਾਂ ? ਆਪਣੇ ਸਾਰੇ ਮੰਦੇ ਭਾਗਾਂ ਦੇ ਬਾਵਜੂਦ ਅਸੀਂ ਇਸ ਸੁਤੰਤਰ ਅਮਰੀਕਾ ਨਾਲੋਂ ਕਿਤੇ ਅਗਾਂਹ ਹਾਂ। ਇਹ ਗੱਲ ਵਿਸ਼ੇਸ਼ ਤੌਰ 'ਤੇ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਸਥਾਨਕ ਕਿਸਾਨ ਤੇ ਕਾਮੇ ਦਾ ਆਪਣੇ ਕਿਸਾਨ ਤੇ ਕਾਮੇ ਨਾਲ ਮੁਕਾਬਲਾ ਕਰਦੇ ਹਾਂ।

ਉਹ ਸਾਰੇ ਟਵੇਰਸਕੋਏਸ ਤੇ ਹੋਰ ਰੂਸੀ ਲੇਖਕ ਕਿਤੇ ਮੂਰਖ ਹਨ ਜੋ ਅਮਰੀਕਾ ਬਾਰੇ

154 / 162
Previous
Next