Back ArrowLogo
Info
Profile

ਲਿਖਦੇ ਹਨ।

ਫਿਰ ਉਹ ਇੱਕ ਦਰਸ਼ਨ ਹੈ। ਜਿੱਥੋਂ ਤੱਕ ਹਕੀਕਤ ਦਾ ਸਬੰਧ ਹੈ — ਮੈਂ ਬੁਰੀ ਤਰ੍ਹਾਂ ਥੱਕ ਟੁੱਟ ਗਿਆ ਹਾਂ।

ਮੈਂ ਛੇਤੀ ਹੀ ਆਪਣੀ ਕਹਾਣੀ ਮੁਕਾ ਦਿਆਂਗਾ।

ਪਿਆਰ ਤੇ ਸਤਿਕਾਰ।

ਅਸੀਂ ਸਾਰੇ ਠੀਕ ਠਾਕ ਹਾਂ।

ਏ. ਪੇਸ਼ਕੋਵ

 

ਕੇ. ਪੀ. ਪਿਆਤਨਿਤਸਕੀ ਨੂੰ

ਅਗਸਤ ਦਾ ਅੰਤ, 1906, ਆਦਿਰੋਨਡਾਕਸ।

ਪਿਆਰੇ ਦੋਸਤ,

ਮੈਂ ਲੇਡੀਜ਼ਨੀਕੋਵ ਨੂੰ ਆਪਣਾ ਨਾਟਕ ਦੁਸ਼ਮਣ ਭੇਜ ਦਿੱਤਾ ਹੈ ਤੇ ਉਸ ਨੂੰ ਆਖਿਆ ਹੈ ਕਿ ਜਿਤਨੀ ਜਲਦੀ ਆਸਾਨ ਹੋਵੇ ਤੈਨੂੰ ਭੇਜ ਦੇਵੇ। ਮੈਂ ਆਪਣਾ ਨਾਵਲ ਮਾਂ ਮੁਕਾ ਰਿਹਾ ਹਾਂ। ਮੈਂ ਨਾਟਕ ਤੈਨੂੰ ਸਿੱਧਾ ਇਸ ਲਈ ਨਹੀਂ ਸੀ ਭੇਜਿਆ ਕਿਉਂ ਜੋ ਮੈਨੂੰ ਡਰ ਸੀ ਕਿਤੇ ਤੈਨੂੰ ਪੁੱਜੇ ਹੀ ਨਾ। ਜ਼ਿੰਦਗੀ ਜਿਹੜੀ ਤੂੰ ਜੀਅ ਰਿਹਾ ਏਂ ਇਤਨੀ ਭੀੜ ਭੜੱਕੇ ਤੇ ਸ਼ੋਰ ਸ਼ਰਾਬੇ ਵਾਲੀ ਹੈ। ਕਿ ਮੈਨੂੰ ਡਰ ਹੈ ਕਿ ਤੇਰੇ ਚਿੱਠੀ ਪੱਤਰ ਅਧਿਕਾਰੀ ਜ਼ਰੂਰ ਪੜ੍ਹਦੇ ਹੋਣਗੇ।

ਜੇ ਇੱਥੇ ਇਨਕਲਾਬ ਹੁਣ ਤੋਂ ਦਸਾਂ ਸਾਲਾਂ ਤੱਕ ਸਥਾਨਕ ਕਰੋੜਪਤੀਆਂ ਦੀਆਂ ਮੂੜ੍ਹ ਖੋਪੜੀਆਂ ਉੱਤੇ ਵਦਾਣ ਵਾਂਗ ਨਹੀਂ ਪੈਂਦਾ ਤਾਂ ਉਸ ਨੂੰ ਆਉਣ ਵਿੱਚ ਬਹੁਤ ਦੇਰ ਹੋ ਜਾਵੇਗੀ। ਮੇਰਾ, ਕਿਹੋ ਜਿਹਾ ਦਿਲਚਸਪ ਦੇਸ਼ ਹੈ। ਤੈਨੂੰ ਵੇਖਣਾ ਚਾਹੀਦਾ ਹੈ ਕਿ ਇਹ ਦੈਂਤ ਕੀ ਕੁੱਝ ਕਰ ਰਹੇ ਹਨ, ਇਹ ਕਿਵੇਂ ਕੰਮ ਕਰਦੇ ਹਨ, ਇਹ ਤਾਕਤ, ਅਣਜਾਣਤਾ, ਸਵੈ- ਮਗਨਤਾ ਤੇ ਵਹਿਸ਼ੀਪੁਣੇ ਨਾਲ ਕਿੰਨੇ ਭਰੇ ਹੋਏ ਹਨ। ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਮੈਂ ਉਹਨਾਂ ਨੂੰ ਫਿਟਕਾਰਦਾ ਵੀ ਹਾਂ, ਮੈਂ ਉਦਾਸ ਤੇ ਖੁਸ਼ ਅਤੇ ਬਹੁਤ ਹੀ ਅਨੰਦਤ ਮਹਿਸੂਸ ਕਰਦਾ ਹਾਂ। ਕੀ ਤੂੰ ਸੋਸ਼ਲਿਸਟ ਬਣਨਾ ਚਾਹੁੰਦਾ ਹਾਂ ? ਤਾਂ ਫਿਰ ਇੱਥੇ ਆ ਜਾ। ਸੋਸ਼ਲਿਜ਼ਮ ਦੀ ਲੋੜ ਇੱਥੇ ਅਤਿ ਜ਼ਰੂਰੀ ਸਪੱਸ਼ਟਤਾ ਨਾਲ ਸਾਹਮਣੇ ਆਈ ਹੈ।

ਕੀ ਤੂੰ ਇੱਕ ਅਰਾਜਕਤਾਵਾਦੀ ਬਣਨਾ ਚਾਹੁੰਦਾ ਏਂ ? ਮੈਂ ਤੈਨੂੰ ਯਕੀਨ ਦਵਾਉਂਦਾ ਹਾਂ ਕਿ ਤੂੰ ਇੱਕ ਮਹੀਨੇ ਵਿੱਚ ਬਣ ਸਕਦਾ ਏਂ।

ਅਸਲ ਵਿੱਚ, ਇੱਥੇ ਆਉਣ ਵਾਲੇ ਲੋਕ ਉਜੱਡ, ਲਾਲਚੀ ਜਾਨਵਰਾਂ ਵਿੱਚ ਬਦਲ ਜਾਂਦੇ ਹਨ। ਇਹਨਾਂ ਸਾਰੀਆਂ ਦੌਲਤਾਂ ਨੂੰ ਵੇਖਦਿਆਂ, ਇਹ ਆਪਣੇ ਦੰਦ ਕੱਢ ਲੈਂਦੇ ਹਨ ਤੇ ਏਧਰ ਉੱਧਰ ਇਸ ਤਰ੍ਹਾਂ ਫਿਰਦੇ ਹਨ ਕਿ ਜਾਂ ਤਾਂ ਉਹ ਕਰੋੜਪਤੀ ਬਣ ਜਾਣਗੇ ਜਾਂ ਫਿਰ ਕਰੋੜਪਤੀ ਬਣਨ ਦੇ ਯਤਨ ਵਿੱਚ ਭੁੱਖੇ ਮਰ ਜਾਣਗੇ।

ਅਤੇ ਇਹ ਪਰਵਾਸੀ। ਇਹ ਭਿਅੰਕਰ ਚੀਜ਼ ਹਨ। ਇਹਨਾਂ ਲੋਕਾਂ ਵਰਗੇ ਉੱਕਾ ਹੀ

155 / 162
Previous
Next