Back ArrowLogo
Info
Profile

ਨਹੀਂ ਜਿਨ੍ਹਾਂ ਨੇ ਅਮਰੀਕਾ ਬਣਾਇਆ ਸੀ। ਅੱਜ ਦਾ ਪਰਵਾਸੀ ਕੇਵਲ ਯੂਰਪ ਦਾ ਕੂੜਾ ਕਰਕਟ ਹੀ ਹੈ, ਇਸ ਦੀ ਰਹਿੰਦ ਖੂੰਹਦ ਹੈ, ਇੱਕ ਸੁਸਤ, ਕਾਇਰ, ਨਿਪੁੰਸਕ ਛੋਟਾ ਬੌਣਾ ਹੈ ਜਿਸ ਵਿੱਚੋਂ ਤਾਕਤ ਨੁੱਚੜ ਚੁੱਕੀ ਹੈ, ਜਿਸ ਤਾਕਤ ਤੋਂ ਬਿਨਾਂ ਇੱਥੇ ਕੋਈ ਵੀ ਰਹਿ ਨਹੀਂ ਸਕਦਾ। ਇਹ ਆਧੁਨਿਕ ਪਰਵਾਸੀ ਇੱਕ ਜ਼ਿੰਦਗੀ ਬਣਾਉਣ ਦੇ ਅਯੋਗ ਹੈ। ਉਹ ਕੇਵਲ ਇੱਕ ਤਿਆਰ-ਬਰ-ਤਿਆਰ ਸੁਰੱਖਿਅਤ ਤੇ ਸਮਾਜ ਤੋਂ ਵੱਖਰੀ ਹੋਂਦ ਦੀ ਭਾਲ ਹੀ ਕਰ ਸਕਦਾ ਹੈ। ਅਜਿਹੇ ਪਰਵਾਸੀਆਂ ਨੂੰ ਮਹਾਂਸਾਗਰ ਵਿੱਚ ਡੋਬ ਦੇਣਾ ਹੀ ਵਧੀਆ ਗੱਲ ਹੈ ਅਤੇ ਜਦੋਂ ਮੈਂ ਸੈਨੇਟ ਦਾ ਮੈਂਬਰ ਚੁਣਿਆ ਗਿਆ ਤਾਂ ਮੈਂ ਇਹ ਸੁਝਾਅ ਵੋਟਾਂ ਲਈ ਰੱਖਾਂਗਾ।

ਅਸੀਂ ਆਦਿਰੋਨਡਾਕਸ ਵਿੱਚ ਰਹਿੰਦੇ ਹਾਂ, ਜਿਵੇਂ ਕਿ ਮੇਰਾ ਵਿਚਾਰ ਮੇਂ ਪਹਿਲਾਂ ਹੀ ਆਪਣੀ ਪਿਛਲੀ ਚਿੱਠੀ ਵਿੱਚ ਤੈਨੂੰ ਦੱਸ ਚੁੱਕਿਆ ਹਾਂ, ਜਿਸ ਚਿੱਠੀ ਦਾ ਮੈਨੂੰ ਜਵਾਬ ਵੀ ਨਹੀਂ ਮਿਲਿਆ। ਇਹ ਪਹਾੜ ਪੱਤਿਆਂ ਵਾਲੇ ਜੰਗਲ ਨਾਲ ਕੱਜੇ ਹੋਏ ਹਨ। ਸਭ ਤੋਂ ਉੱਚੀ ਸਿਖਰ 1500 ਫੁੱਟ ਹੈ, ਇੱਥੋਂ ਤੁਸੀਂ ਝੀਲ ਦਾ ਦ੍ਰਿਸ਼ ਵੇਖ ਸਕਦੇ ਹੋ। ਇਹ ਦ੍ਰਿਸ਼ ਉੱਕਾ ਹੀ ਭੈੜਾ ਨਹੀਂ। ਸਾਡੇ ਤੋਂ ਇੱਕ ਮੀਲ ਦੀ ਦੂਰੀ 'ਤੇ ਫਿਲਾਸਫੀ ਦਾ ਇੱਕ ਸਕੂਲ ਹੈ। ਨੇੜੇ ਜਿਹੇ ਰਹਿੰਦੇ ਪ੍ਰੋਫੈਸਰ, ਇਹ ਵੇਖਦਿਆਂ ਕਿ ਛੁੱਟੀਆਂ ਦਾ ਵਿਹਲਾ ਸਮਾਂ ਹੈ, ਥੋੜ੍ਹਾ ਜਿਹਾ ਪੈਸਾ ਬਣਾਉਣ ਦਾ ਯਤਨ ਕਰਦੇ ਹਨ ਅਤੇ ਸਾਰੇ ਜਾਣੇ-ਜਾਂਦੇ ਵਿਗਿਆਨਾਂ ਉੱਤੇ ਲੈਕਚਰ ਦੇਂਦੇ ਹਨ। ਤੁਸੀਂ ਹਫ਼ਤੇ ਦੇ 10 ਡਾਲਰ ਦੇ ਕੇ ਛੇ ਲੈਕਚਰ ਸੁਣ ਸਕਦੇ ਹੋ। ਇਸ ਤੋਂ ਉਪਰੰਤ ਤੁਹਾਡਾ ਪੇਟ ਵੀ ਭਰ ਜਾਂਦਾ ਹੈ, ਪਰ ਬਹੁਤਾ ਘਾਹ ਨਾਲ । ਸਰੋਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਦੇ ਹਨ—ਬਹੁਤ ਹੀ ਅਕਾਅ ਦੇਣ ਵਾਲੀ ਥਾਂ! ਮਨੋਵਿਗਿਆਨ ਉੱਤੇ ਲੈਕਚਰ ਸੁਣਨਾ.. ਬਹੁਤ ਹੀ ਅਕਾਊ! ਛੋਟੇ ਜਿਹੇ ਪ੍ਰੋਫੈਸਰ ਮੋਰਿਸ ਵੱਲੋਂ ਪੜ੍ਹਿਆ ਜਾਣਾ ਅਤਿ ਅਕਾਊ ਅਧਿਆਤਮਕਵਾਦ, ਇਸਤਰੀਓ ਤੇ ਭੱਦਰ ਪੁਰਸ਼ੋ । ਅਧਿਆਤਮਕਵਾਦੀ ਕੀ ਹੈ ? ਹਰ ਇੱਕ ਸ਼ਬਦ, ਹਾਂ ਹਰ ਸ਼ਬਦ ਇੱਕ ਚਿੰਨ੍ਹ ਹੈ, ਇਸਤਰੀਓ ਤੇ ਭੱਦਰ ਪੁਰਸ਼ੋ। ਜਦੋਂ ਮੈਂ ਅਧਿਆਤਮਕਵਾਦ ਕਹਿੰਦਾ ਤਾਂ ਮੈਂ ਇੱਕ ਪੌੜੀ ਦਾ ਕਿਆਸ ਕਰਦਾ ਹਾਂ ਜੋ ਹੇਠੋਂ ਸ਼ੁਰੂ ਹੋ ਕੇ ਪੁਲਾੜ ਵਿੱਚ ਅਲੋਪ ਹੋ ਜਾਂਦੀ ਹੈ। ਜਦੋਂ ਮੈਂ ਮਨੋਵਿਗਿਆਨ ਬਾਰੇ ਗੱਲ ਕਰਦਾ ਹਾਂ ਤਾਂ ਮੈਨੂੰ ਥੰਮ੍ਹਾਂ ਦੀ ਇੱਕ ਕਤਾਰ ਵਿਖਾਈ ਦੇਂਦੀ ਜਾਪਦੀ ਹੈ।" ਇਹ ਅੱਖਰ ਅੱਖਰ ਸਹੀ ਹੈ। ਮੈਂ ਇੱਕ ਖੰਡਾ ਉਸ ਦੇ ਸਿਰ ਉੱਤੇ ਮਾਰ ਉਸ ਨੂੰ ਚੂਰ ਕਰ ਦੇਣਾ ਚਾਹੁੰਦਾ ਹਾਂ। ਮੈਂ ਜੇਮਜ਼, ਚਾਨਿੰਗ ਤੇ ਹੋਰਨਾਂ ਨੂੰ ਮਿਲਿਆ ਹਾਂ । ਜੇਮਜ਼ ਇੱਕ ਵਧੀਆ ਬੰਦਾ ਹੈ, ਪਰ ਉਹ ਵੀ ਇੱਕ ਅਮਰੀਕਨ ਹੈ ਤੇ ਇਹਨਾਂ ਸਾਰਿਆਂ ਨੂੰ ਉਡਾ ਦਿਓ। ਇਹ ਇੱਕ ਦਿਲਚਸਪ ਹਾਸੋਹੀਣੀ ਭੀੜ ਹਨ, ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਉਹ ਆਪਣੇ ਆਪ ਨੂੰ ਸੋਸ਼ਲਿਸਟ ਆਖਦੇ ਹਨ।

ਮੈਂ ਆਪਣੀ ਪੁਸਤਕ ਮੁਲਾਕਾਤਾਂ ਪੰਜ ਹਜ਼ਾਰ ਡਾਲਰਾਂ ਤੋਂ ਰਸਾਲਿਆਂ ਨੂੰ ਵੇਚ ਦਿੱਤੀ ਹੈ। ਕੀ ਤੈਨੂੰ ਪੈਸਿਆਂ ਦੀ ਲੋੜ ਹੈ ? ਮੈਂ ਆਪਣਾ ਨਾਟਕ ਵੀ ਵੇਚ ਦਿਆਂਗਾ।

ਤਬਦੀਲੀ ਲਈ ਹੀ ਸਹੀ ਮੈਨੂੰ ਇੱਕ ਸਤਰ ਜ਼ਰੂਰ ਲਿਖ।

ਮੇਰੀ ਕਾਮਨਾ ਹੈ ਕਿ ਤੂੰ ਕਦੇ ਵੀ ਅਮਰੀਕਾ ਨਾ ਵੇਖੇਂ ਅਤੇ ਇਹ ਇੱਕ ਚੰਗੀ ਕਾਮਨਾ ਹੈ, ਮੇਰੇ 'ਤੇ ਇਤਬਾਰ ਕਰ।

156 / 162
Previous
Next