Back ArrowLogo
Info
Profile

ਏ. ਵੀ. ਐਮਫਿਤੀਤਰੋਵ ਨੂੰ

ਸਤੰਬਰ 21 ਅਰੰਭ (6 ਤਰੀਕ ਤੋਂ ਪਿੱਛੋਂ ਨਹੀਂ)

1906, ਆਦਿਰੋਨਡਾਕਸ।

ਮੇਰੀ ਖ਼ਰਾਬ ਸਿਹਤ ਉਹ ਬਹੁਤਾ ਕੁੱਝ ਨਹੀਂ ਕਰਨ ਦੇਂਦੀ ਜੋ ਕੁੱਝ ਮੈਂ ਚਾਹੁੰਦਾ ਹਾਂ, ਪਰ ਮੈਂ ਇਸ ਦਾ ਆਦੀ ਹੋ ਗਿਆ ਅਤੇ ਇਹ ਮੇਰੀ ਜ਼ਿੰਦਗੀ ਜ਼ਿੰਮੇ ਕੰਮ ਵਿੱਚ ਕੋਈ ਦਖ਼ਲ ਨਹੀਂ ਦੇਂਦੀ। ਮੈਂ ਆਪਣਾ ਨਾਵਲ ਲਿਖ ਰਿਹਾ ਹਾਂ ਅਤੇ ਅਮਰੀਕਨਾਂ ਨਾਲ ਮਿਲਣੀਆਂ ਕਰ ਰਿਹਾ ਹਾਂ।

ਉਹ ਡੂਮਾ ਦੇ ਵਤੀਰੇ ਦੀ ਰੱਜ ਕੇ ਸ਼ਲਾਘਾ ਕਰਦੇ ਹਨ। ਵੱਡੀਆਂ ਗਿਣਤੀਆਂ ਨਾਲ ਵਰਤਣ ਦੇ ਆਦੀ ਹੋਣ ਕਾਰਨ ਇਹ ਗੱਲ ਉਹਨਾਂ ਨੂੰ ਹੈਰਾਨ ਕਰਦੀ ਹੈ ਕਿ 450 ਵਿੱਚੋਂ ਕੇਵਲ ਤਿੰਨਾਂ ਨੇ ਹੀ ਗੱਦਾਰੀ ਕੀਤੀ ਹੈ। ਵੱਡੇ ਵਪਾਰੀ ਅਤੇ ਕਹਿੰਦੇ-ਕਹਾਉਂਦੇ ਲੋਕ ਕਹਿੰਦੇ ਹਨ ਜੇ ਰੂਸ ਵਿੱਚ ਜ਼ਾਰ ਨੂੰ ਤਖਤੋਂ ਲਾਹ ਦਿੱਤਾ ਗਿਆ ਤਾਂ ਅਮਰੀਕੀ ਉਸ ਸਰਕਾਰ ਨੂੰ ਜਿਹੜੀ ਵੀ ਉਸ ਦੀ ਥਾਂ 'ਤੇ ਸਥਾਪਤ ਹੋਈ ਮਾਲੀ ਮਦਦ ਦੇਣਗੇ। ਇਹ ਗੱਲ ਹੁਣ ਉਹਨਾਂ ਨੂੰ ਸਪੱਸ਼ਟ ਹੈ ਕਿ ਰੂਸੀ ਆਪ ਹਕੂਮਤ ਕਰਨ ਦੇ ਸਮਰੱਥ ਹਨ। ਜੇ ਤੁਸੀਂ ਕਿਆਸ ਕਰ ਸਕੋ ਕਿ ਇਹ ਕਿਤਨੇ ਮੂੜ੍ਹ ਨੀਰਸ ਤੇ ਅਨਜਾਣ ਲੋਕ ਹਨ। ਇਹ ਗੱਲ ਕਿਤਨੀ ਅਚੰਭਾਜਨਕ ਤੇ ਅਨੋਖੀ ਹੈ।

ਉਹਨਾਂ ਨੇ ਮੈਨੂੰ ਅਖ਼ਬਾਰਾਂ ਵਿੱਚ ਫਿਰ ਫੋਲਣਾ ਸ਼ੁਰੂ ਕਰ ਦਿੱਤਾ ਹੈ — ਮੈਂ ਇੱਕ ਸਥਾਨਕ ਰਸਾਲੇ ਵਿੱਚ ਨਿਊਯਾਰਕ ਬਾਰੇ ਇੱਕ ਲੇਖ ਪ੍ਰਕਾਸ਼ਤ ਕੀਤਾ ਅਤੇ ਉਸ ਦਾ ਸਿਰਲੇਖ ਰੱਖਿਆ:

ਪੀਲੇ ਦੈਂਤ ਦਾ ਸ਼ਹਿਰ। ਉਹਨਾਂ ਨੂੰ ਇਹ ਪਸੰਦ ਨਾ ਆਇਆ। ਸੈਨੇਟਰਾਂ ਨੇ ਆਪਣੇ ਇਤਰਾਜ਼ ਲਿਖ ਮਾਰੇ ਅਤੇ ਮਜ਼ਦੂਰ ਹੱਸਦੇ ਹਨ। ਕਿਸੇ ਖਾਸ ਵਿਅਕਤੀ ਨੇ ਖੁੱਲ੍ਹੇ ਆਮ ਆਪਣੀ ਨਿਰਾਸਤਾ ਦਾ ਪ੍ਰਗਟਾਅ ਕੀਤਾ। ਲੋਕ ਅਮਰੀਕਾ ਦੀ ਬਦਖੋਹੀ ਕਰਦੇ ਸਨ ਜਦੋਂ ਉਹ ਇੱਥੋਂ ਚਲੇ ਜਾਂਦੇ ਸਨ ਅਤੇ ਅੱਜ ਕੱਲ੍ਹ ਉਹ ਇੱਥੇ ਇਸ ਦੇਸ਼ ਵਿੱਚ ਰਹਿੰਦੇ ਹੋਏ ਵੀ ਇਸ ਬਾਰੇ ਚੰਗੀ ਗੱਲ ਨਹੀਂ ਕਰਦੇ- ਇਸ ਦਾ ਕੀ ਅਰਥ ਹੈ? ਮੇਰਾ ਕਿਆਸ ਹੈ ਕਿ ਅਖੀਰ ਮੈਨੂੰ ਇੱਥੋਂ ਕੱਢ ਦਿੱਤਾ ਜਾਵੇਗਾ। ਫਿਰ ਵੀ ਮੈਨੂੰ ਆਪਣੇ ਪੈਸੇ ਮਿਲਣਗੇ।

ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਬਹੁਤ ਹੀ ਦਿਲਚਸਪ ਸਾਹਿਤ ਭੇਜੇਂ, ਘੱਟ ਘੱਟ ਰੂਸੀ ਅਖ਼ਬਾਰਾਂ ਦੀਆਂ ਕਾਤਰਾਂ ਹੀ ਸਹੀ। ਤੇਰੇ ਕੋਲ ਜ਼ਰੂਰ ਕਈ ਹੋਣਗੀਆਂ। ਅਸੀਂ ਰੂਸ ਤੋਂ ਖ਼ਬਰਾਂ ਲਈ ਤਰਸ ਗਏ ਹਾਂ। ਮੈਨੂੰ ਅਖ਼ਬਾਰ ਮਿਲਦੇ ਤਾਂ ਹਨ ਪਰ ਉਹ ਕਿਸੇ ਥਾਂ 'ਤੇ ਰਾਹ ਵਿੱਚ ਬਹੁਤ ਲੰਮੇ ਸਮੇਂ ਲਈ ਰੋਕ ਲਏ ਜਾਂਦੇ ਹਨ।

ਪਰ ਪਤਝੜ ਵਿੱਚ, ਸੌ ਵਿਸਵੇ ਅਕਤੂਬਰ ਵਿੱਚ ਮਹਾਂਸਾਗਰ ਨੂੰ ਪਾਰ ਕਰਾਂਗਾ, ਪਰ ਮੈਨੂੰ ਪਤਾ ਨਹੀਂ ਕਿ ਮੈਂ ਕਿੱਥੇ ਜਾਵਾਂਗਾ। ਜੇ ਹਾਲਤ ਚੰਗੇ ਰਹੇ ਤਾਂ ਮੈਂ ਇਸ ਤੋਂ ਵੀ ਪਹਿਲਾਂ ਆ ਜਾਵਾਂਗਾ, ਨਿਰਸੰਦੇਹ, ਮੈਂ ਤੈਨੂੰ ਮਿਲਾਂਗਾ। ਆਪਣੀ ਪਤਨੀ ਨੂੰ ਮੇਰਾ ਨਿੱਘਾ ਪਿਆਰ

158 / 162
Previous
Next