Back ArrowLogo
Info
Profile

ਦੇਣਾ ਅਤੇ ਸਾਡੇ ਰੂਸੀ ਤੇ ਮਾਲਿਕ ਕਾਮਰੇਡਾਂ ਨੂੰ ਮੇਰੀਆਂ ਸ਼ੁਭ ਇਛਾਵਾਂ। ਮੈਂ ਤੈਨੂੰ 5ਵੀਂ ਕਿਤਾਬ ਲਈ ਵੀ ਕੁੱਝ ਨਾ ਕੁੱਝ ਭੇਜਣ ਦਾ ਯਤਨ ਕਰਾਂਗਾ।

ਸਦਾ ਲਈ ਤੇਰਾ,

ਏ. ਪੇਸ਼ਕੋਵ

 

ਵਾਈ. ਪੀ. ਪੇਸ਼ਕੋਵਾ ਨੂੰ

ਅਗਸਤ ਦਾ ਅੰਤ ਜਾਂ ਸਤੰਬਰ ਦਾ ਮੁੱਢ, 1906,

ਆਦਿਰੋਨਡਾਕਸ।

ਮੈਂ ਤੈਨੂੰ ਇੱਕ ਚਿੱਠੀ ਭੇਜੀ ਸੀ ਅਤੇ ਤੇਰੇ ਬੱਚਿਆਂ ਦੀਆਂ ਤਸਵੀਰਾਂ ਨਾਲ ਚਿੱਠੀ ਮੈਨੂੰ ਮਿਲ ਗਈ ਹੈ। ਐਨ ਸਮੇਂ ਸਿਰ।

ਮੈਕਸਿਮ ਦੀਆਂ ਅੱਖਾਂ ਦਿਲਚਸਪ ਹਨ ਅਤੇ ਉਹ ਖੂਬਸੂਰਤ ਵੀ ਜ਼ਰੂਰ ਹੋਣਗੀਆਂ। ਉਸਨੂੰ ਦੱਸੀਂ ਕਿ ਮੈਂ ਉਸ ਲਈ ਅਸਲੀ ਰੈੱਡ ਇੰਡੀਅਨ ਤੀਰ ਤੇ ਕਮਾਨ ਲੈ ਕੇ ਆਵਾਂਗਾ ਜੇ ਮੈਨੂੰ ਲੱਭ ਸਕਿਆ ਅਤੇ ਕੁੱਝ ਅਮਰੀਕੀ ਤਿਤਲੀਆਂ ਵੀ, ਇੱਥੇ ਇਹ ਬਹੁਤ ਹੀ ਸੁੰਦਰ ਹਨ। ਇੱਥੇ ਹਰ ਕੋਈ ਚੀਜ਼ ਸੁੰਦਰ ਨਹੀਂ, ਕਿਉਂ ਜੋ ਹਰ ਖੂਬਸੂਰਤ ਚੀਜ਼ ਇੱਥੇ ਯੂਰਪ ਤੋਂ ਆਉਂਦੀ ਹੈ। ਅਮਰੀਕਾ ਆਪ ਅਜੇ ਸੁੰਦਰਤਾ ਦੇ ਅਰਥ ਸਮਝਣ ਦੇ ਪੱਖੋਂ ਬਹੁਤ ਛੋਟੀ ਉਮਰ ਦਾ ਹੈ। ਅਮਲੀ ਤੌਰ 'ਤੇ ਮੈਂ ਕੈਨੇਡਾ ਦੀ ਸਰਹੱਦ ਉੱਤੇ ਰਹਿੰਦਾ ਹਾਂ ਅਤੇ ਮੈਂ ਦਿਊਖਬਰੀ ਫਿਰਕੇ ਅਤੇ ਰੈੱਡ ਇੰਡੀਅਨਾਂ ਨੂੰ ਵੇਖਣ ਲਈ ਜ਼ਰੂਰ ਜਾਵਾਂਗਾ । ਇੰਡੀਅਨ ਅਤੇ ਨੀਗਰੋ ਇੱਥੋਂ ਦੇ ਬਹੁਤ ਹੀ ਦਿਲਚਸਪ ਲੋਕ ਹਨ, ਜਿੱਥੋਂ ਤੱਕ ਖ਼ੁਦ ਅਮਰੀਕਾ ਦਾ ਸਬੰਧ ਹੈ ਉਹ ਆਪਣੀ ਅਚੰਭਾਜਨਕ ਅਣਜਾਣਤਾ ਅਤੇ ਪੈਸੇ ਲਈ ਆਪਣੇ ਨਿਰਾਸ਼ਾਜਨਕ ਲਾਲਚ ਦੇ ਕਾਰਨ ਕੇਵਲ ਅਲੋਕਾਰ ਲੋਕ ਹਨ।

ਇੰਜ ਜਾਪਦਾ ਹੈ ਕਿ ਮੈਂ ਪ੍ਰਧਾਨਗੀ ਲਈ ਇੱਕ ਸੰਭਾਵੀ ਉਮੀਦਵਾਰ ਨਾਲ ਅਦਾਲਤੀ ਮੁਕੱਦਮੇ ਵਿੱਚ ਉੱਲਝ ਜਾਵਾਂਗਾ ਜਿਸ ਦੇ ਵਿਰੁੱਧ ਮੈਂ ਧੋਖਾਦੇਹੀ ਦਾ ਮੁਕੱਦਮਾ ਕਰਨਾ ਚਾਹੁੰਦਾ ਹਾਂ।

ਜੇ ਤੂੰ ਕੇਵਲ ਜਾਣ ਸਕੇਂ ਜਾ ਵੇਖ ਸਕੇਂ ਕਿ ਮੈਂ ਇੱਥੇ ਕਿਵੇਂ ਰਹਿੰਦਾ ਹਾਂ । ਤੂੰ ਹੱਸ ਹੱਸ ਕੇ ਮਰ ਜਾਏਂਗੀ ਜਾਂ ਚੁੱਪ ਚਾਪ ਵੇਖਦੀ ਰਹਿ ਜਾਏਂਗੀ। ਮੈਂ ਇਸ ਦੇਸ਼ ਵਿੱਚ ਬਹੁਤ ਹੀ ਹੌਲਨਾਕ ਵਿਅਕਤੀ ਹਾਂ ਤੇ ਜਿਵੇਂ ਇੱਕ ਅਖ਼ਬਾਰ ਲਿਖਦਾ ਹੈ: "ਦੇਸ਼ ਨੇ ਕਦੇ ਵੀ ਅਜਿਹੀ ਨਮੋਸ਼ੀ ਤੇ ਬੇਹੁਰਮਤੀ ਨਹੀਂ ਸੀ ਵੇਖੀ ਜਿਹੋ ਜਿਹੀ ਹੁਣ ਇਸ ਪਾਗਲ ਰੂਸੀ ਅਰਾਜਕਤਾਵਾਦੀ ਵੱਲੋਂ ਇਸ ਦੇ ਸਿਰ ਮੜ੍ਹੀ ਗਈ ਹੈ ਜੋ ਬਿਨਾਂ ਕਿਸੇ ਸ੍ਰਿਸ਼ਟਾਚਾਰ ਦੇ ਜੰਮਿਆ ਸੀ ਜਿਹੜਾ ਮਜ਼੍ਹਬ, ਕਾਨੂੰਨ ਤੇ ਜ਼ਾਬਤੇ ਅਤੇ ਆਖ਼ਰੀ ਪਰ ਜ਼ਰੂਰੀ ਲੋਕਾਂ ਪ੍ਰਤੀ ਘਿਰਣਾ ਨਾਲ ਹਰ ਕਿਸੇ ਨੂੰ ਹੈਰਾਨ ਕਰਦਾ ਹੈ।" ਇੱਕ ਹੋਰ ਅਖ਼ਬਾਰ ਨੇ ਸੈਨੇਟ ਦੇ ਨਾਂਅ ਅਪੀਲ ਪ੍ਰਕਾਸ਼ਤ ਕੀਤੀ ਹੈ ਕਿ ਮੈਨੂੰ ਦੇਸ਼ੋਂ ਬਾਹਰ ਕੱਢ ਦਿੱਤਾ ਜਾਵੇ। ਉਤੇਜਨਾ ਪੈਦਾ ਕਰਨ ਵਾਲੇ ਅਖ਼ਬਾਰ ਝਲਿਆਏ ਹੋਏ ਹਨ।

159 / 162
Previous
Next