

ਮੇਰੇ ਵਿਰੁੱਧ ਬਹੁਤ ਹੀ ਜ਼ੋਰਦਾਰ ਹਮਲੇ ਅਸਲ ਵਿੱਚ ਉਸ ਘਰ ਦੇ ਬੂਹੇ ਉੱਤੇ ਚਿਪਕਾਏ ਜਾਂਦੇ ਹਨ ਜਿਸ ਵਿੱਚ ਮੈਂ ਰਹਿੰਦਾ ਹਾਂ। ਇੱਥੋਂ ਤੱਕ ਕਿ ਤੈਨੂੰ ਵੀ ਨਹੀਂ ਬਖਸ਼ਿਆ ਜਾਂਦਾ।
ਇਸ ਸਭ ਕੁੱਝ ਦੇ ਬਾਵਜੂਦ ਤੈਨੂੰ ਪਤਾ ਹੋਣਾ ਚਾਹੀਦਾ ਹੈ, ਅਖ਼ਬਾਰ ਮੰਗਤਿਆਂ ਵਾਂਗ ਮੇਰੇ ਲੇਖਾਂ ਲਈ ਰੌਲਾ ਪਾਉਂਦੇ ਹਨ। ਇਹ ਇੱਕ ਚੰਗਾ ਕਾਰੋਬਾਰ ਹੈ ਅਤੇ ਚੰਗੇ ਕਾਰੋਬਾਰ ਦਾ ਅਰਥ ਏਥੇ ਹਰ ਚੀਜ਼ ਹੈ।
ਕੀ ਮੈਂ ਤੈਨੂੰ ਦੱਸ ਚੁੱਕਿਆ ਹਾਂ ਕਿ ਨਿਊਯਾਰਕ ਬਾਰੇ ਮੇਰੇ ਲੇਖ ਦੇ ਵਿਰੁੱਧ 1200 ਰੋਸ ਪ੍ਰਗਟ ਕੀਤੇ ਗਏ ? ਸੈਨੇਟਰਾਂ ਵੱਲੋਂ ਵੀ। ਮੈਂ ਕਿਆਸ ਕਰ ਸਕਦਾ ਹਾਂ ਕਿ ਉਦੋਂ ਕੀ ਵਾਪਰੇਗਾ ਜਦੋਂ ਮੇਰੀਆਂ ਮੁਲਾਕਾਤਾਂ ਅਤੇ ਅਮਰੀਕਾ ਬਾਰੇ ਦੂਜੇ ਲੇਖ ਪ੍ਰਕਾਸ਼ਤ ਹੋਏ!
ਮੈਂ ਇੱਕ ਜੰਗਲ ਵਿੱਚ ਇਕਾਂਤਮਈ ਥਾਂ 'ਤੇ ਰਹਿੰਦਾ ਹਾਂ, ਇਹ ਏਲਿਜ਼ਬੇਥ ਟਾਊਨ ਤੋਂ ਜੋ ਸਭ ਤੋਂ ਨੇੜਲਾ ਕਸਬਾ ਹੈ, 18 ਮੀਲ ਦੀ ਦੂਰੀ 'ਤੇ ਹੈ, ਪਰ ਫਿਰ ਵੀ ਅਮਰੀਕਨ ਮੈਨੂੰ ਵੇਖਣ ਲਈ ਇੱਥੇ ਆਉਂਦੇ ਰਹਿੰਦੇ ਹਨ। ਉਹ ਮੇਰੇ ਘਰ ਵਿੱਚ ਆਉਣ ਤੋਂ ਡਰਦੇ ਹਨ-ਮੇਰੇ ਨਾਲ ਜਾਣ ਪਹਿਚਾਣ ਸ਼ਾਇਦ ਉਹਨਾਂ ਨੂੰ ਸ਼ੱਕੀ ਬਣਾਉਂਦੀ ਹੋਵੇ ਅਤੇ ਇਸ ਲਈ ਉਹ ਮੈਨੂੰ ਮਿਲਣ ਦਾ ਮੌਕਾ ਲੱਭਣ ਲਈ ਜੰਗਲ ਵਿੱਚ ਏਧਰ ਉੱਧਰ ਫਿਰਦੇ ਰਹਿੰਦੇ ਹਨ। ਘਰ ਵਿੱਚ ਅਸੀਂ ਪੰਜ ਜਣੇ ਹਾਂ: ਮੈਂ, ਜ਼ੀਨਾ ਇੱਕ ਰੂਸੀ ਜੋ ਮੇਰੇ ਨਾਲ ਇੱਕ ਸਕੱਤਰ ਵਜੋਂ ਕਾਇਮ ਸੀ, ਭੌਤਿਕ ਵਿਗਿਆਨ ਦਾ ਇੱਕ ਪ੍ਰੋਫੈਸਰ ਅਤੇ ਮਿਸ ਬਰੁੱਕਸ ਇੱਕ ਵਧੀਆ ਬੁੱਢ-ਕੁਆਰੀ। ਸਾਡੇ ਕੋਲ ਕੋਈ ਨੌਕਰ ਨਹੀਂ, ਅਸੀਂ ਆਪਣੀ ਖ਼ੁਰਾਕ ਆਪ ਤਿਆਰ ਕਰਦੇ ਹਾਂ ਅਤੇ ਹਰ ਕੰਮ ਆਪ ਕਰਦੇ ਹਾਂ। ਮੈਂ ਪਲੇਟਾਂ ਸਾਫ ਕਰਦਾ ਹਾਂ, ਜ਼ੀਨਾ ਘੋੜੇ 'ਤੇ ਸੁਆਰ ਹੋ ਕੇ ਸ਼ਹਿਰੋਂ ਖਾਣ ਪੀਣ ਦੀਆਂ ਚੀਜ਼ਾਂ ਲਿਆਉਂਦੀ ਹੈ, ਪ੍ਰੋਫੈਸਰ ਚਾਹ ਤੇ ਕਾਫ਼ੀ ਬਣਾਉਂਦਾ ਹੈ ਅਤੇ ਹਰ ਕੋਈ ਕੁੱਝ ਨਾ ਕੁੱਝ ਕਰਦਾ ਹੈ । ਕਈ ਵਾਰ ਮੈਂ ਖਾਣਾ ਤਿਆਰ ਕਰਦਾ ਹਾਂ—ਮੈਂ ਪੇਲਮੇਨੀ, ਜਾਂ ਗੋਭੀ ਦਾ ਸ਼ਰਬਾ ਜਾਂ ਕੁੱਝ ਹੋਰ ਬਣਾਉਂਦਾ ਹਾਂ। ਅਸੀਂ ਸਵੇਰੇ ਸੱਤ ਵਜੇ ਉੱਠਦੇ ਹਾਂ, ਮੈਂ ਅੱਠ ਵਜੇ ਤੋਂ 12 ਵਜੇ ਤੱਕ ਕੰਮ ਕਰਦਾ ਹਾਂ। ਇੱਕ ਵਜੇ ਦੁਪਹਿਰ ਅਸੀਂ ਖਾਣਾ ਖਾਂਦੇ ਹਾਂ, ਚਾਰ ਵਜੇ ਚਾਹ ਤੇ ਰਾਤ ਦਾ ਖਾਣਾ ਅੱਠ ਵਜੇ, ਇਸ ਦੇ ਮਗਰੋਂ ਮੈਂ ਫਿਰ ਅੱਧੀ ਰਾਤ ਤੱਕ ਕੰਮ ਕਰਦਾ ਹਾਂ । ਰੂਸੀ ਕਾਮਰੇਡ ਇੱਕ ਸੰਗੀਤ ਸਕੂਲ ਦਾ ਗਰੈਜੂਏਟ ਹੈ ਅਤੇ ਉਹ ਪਿਆਨੋ ਬਹੁਤ ਵਧੀਆ ਵਜਾਉਂਦਾ ਹੈ। ਅਸੀਂ 6 ਤੋਂ 7-30 ਵਜੇ ਤੱਕ ਮਨੋਰੰਜਨ ਕਰਦੇ ਹਾਂ। ਇਸ ਸਮੇਂ ਅਸੀਂ ਸਕੈਂਡੀਨੇਵੀਅਨ ਸੰਗੀਤ-ਗਰੀਗ, ਓਲੇ ਓਲਸੇਨ, ਲਿਊਡਵਿਗ ਸ਼ੀਤੇ ਤੇ ਹੋਰ ਦਾ ਅਧਿਅਨ ਕਰ ਰਹੇ ਹਾਂ।
ਮੈਂ ਆਪਣੀਆਂ ਸਾਰੀਆਂ ਚੀਜ਼ਾਂ ਅਮਰੀਕਾ ਰਸਾਲਿਆਂ ਨੂੰ 16 ਸੈਂਟ ਪ੍ਰਤੀ ਇੱਕ ਸ਼ਬਦ ਦੇ ਹਿਸਾਬ ਵੇਚ ਦਿੱਤੀਆਂ ਹਨ, ਜਿਨ੍ਹਾਂ ਦੀ ਰਕਮ 30000 ਅੱਖਰਾਂ ਦੇ ਹਿਸਾਬ ਨਾਲ ਕੋਈ ਦੋ ਹਜ਼ਾਰ ਡਾਲਰ ਬਣਦੀ ਹੈ। ਜਦੋਂ ਕੋਈ ਕੰਮ ਵਿੱਚ ਰੁੱਝਿਆ ਹੋਵੇ ਤਾਂ ਸਮਾਂ ਤੇਜ਼ੀ ਨਾਲ ਉੱਡਦਾ ਜਾਂਦਾ ਹੈ।
ਮੈਂ ਦੂਜਿਆਂ ਤੋਂ ਵੱਖਰਾ ਦਾਣਿਆਂ ਦੇ ਇੱਕ ਵੱਡੇ ਕੋਠੇ ਵਿੱਚ ਰਹਿੰਦਾ ਹਾਂ, ਜੋ ਛੱਤ ਤੋਂ ਬਿਨਾਂ ਹੈ ਤੇ ਉਸ ਵਿੱਚ ਲੋਹੇ ਦਾ ਚੁੱਲ੍ਹਾ ਹੈ। ਦੋ ਕੰਧਾਂ ਵੱਡੇ ਸ਼ੀਸ਼ੇ ਦੇ ਫਰੇਮ ਹਨ ਜੋ ਉਤਾਂਹ