Back ArrowLogo
Info
Profile

ਉਠਾਏ ਜਾ ਸਕਦੇ ਹਨ, ਇਹ ਮੈਂ ਉਦੋਂ ਕਰਦਾ ਹਾਂ ਜਦੋਂ ਸੌਣ ਲੱਗਦਾ ਹਾਂ। ਲਿਖਣ-ਮੇਜ਼ ਦੇ ਸਾਹਮਣੇ ਬਹੁਤ ਲੰਮਾ ਸਮਾਂ ਬੈਠਣ ਨਾਲ ਮੇਰੀ ਪਿੱਠ ਦਰਦ ਕਰਦੀ ਹੈ। ਕਈ ਵਾਰ ਮੇਰੇ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ, ਮੇਰਾ ਭਾਰ ਬਹੁਤ ਘੱਟ ਗਿਆ ਹੈ, ਗਰਮੀ ਨਾਲ ਝੁਲਸ ਗਿਆ ਹਾਂ ਤੇ ਮੈਂ ਆਪਣੇ ਸਿਰ ਦੀ ਹਜ਼ਾਮਤ ਕਰ ਦਿੱਤੀ ਹੈ। ਪਰ ਸਮੁੱਚੇ ਤੌਰ 'ਤੇ ਮੇਰੀ ਸਿਹਤ ਅਜੇ ਕੰਮ ਚਲਾਉਣ ਦੇ ਯੋਗ ਹੈ।

ਸਾਡੇ ਤੋਂ ਥੋੜ੍ਹੀ ਦੂਰ ਇੱਕ ਫ਼ਿਲਾਸਫ਼ੀ ਦਾ ਸਕੂਲ ਹੈ ਜੋ ਕੇਵਲ ਗਰਮੀਆਂ ਵਿੱਚ ਹੀ ਲੱਗਦਾ ਹੈ—ਸਾਲ ਵਿੱਚ ਤਿੰਨ ਮਹੀਨੇ। ਇਸ ਦੀ ਨੀਂਹ ਪ੍ਰੋਫੈਸਰ ਡੀਵੇ ਨੇ ਰੱਖੀ ਸੀ। ਇਸ ਅਧਿਅਨ ਲਈ ਕੋਈ ਬਾਕਾਇਦਾ ਕੋਰਸ ਨਹੀਂ ਹੈ ਅਤੇ ਜਿਹੜਾ ਵੀ ਇੱਥੇ ਹੁੰਦਾ ਹੈ ਉਹ ਲੈਕਚਰ ਪੜ੍ਹਦਾ ਹੈ। ਪਿਛਲੇ ਦਿਨ ਇੱਥੇ ਪ੍ਰੋਫੈਸਰ ਜੇਮਜ਼ ਦਾ ਲੈਕਚਰ ਸੀ, ਉਹ ਇੱਕ ਮਨੋਵਿਗਿਆਨੀ ਹੈ, ਜਿਸ ਨੂੰ ਇੱਥੇ ਬਹੁਤ ਹੀ ਗਿਆਨਵਾਨ ਸਮਝਿਆ ਜਾਂਦਾ ਹੈ। ਮੈਂ ਉਸ ਨੂੰ ਮਿਲਿਆ ਸਾਂ, ਉਹ ਇੱਕ ਸਾਊ ਬੁੱਢਾ ਹੈ। ਗਿਡਿੰਗਜ਼ ਇੱਕ ਸਮਾਜ ਵਿਗਿਆਨੀ ਵਧੀਆ ਬੰਦਾ ਹੈ, ਮੈਂ ਉਸਨੂੰ ਆਪਣਾ ਦੋਸਤ ਬਣਾ ਲਿਆ ਹੈ।

ਅੰਗਰੇਜ਼ ਲੋਕਾਂ ਦਾ ਸੱਭਿਆਚਾਰ ਇੱਕ ਬਹੁਤ ਹੀ ਦਿਲਚਸਪ ਚੀਜ਼ ਹੈ। ਜਿਹੜੀ ਗੱਲ ਮੈਨੂੰ ਹੈਰਾਨ ਕਰਦੀ ਹੈ, ਉਹ ਇਹ ਹੈ ਕਿ ਇਸ ਵਿੱਚ ਨਿਪਟ ਆਤਮਕ ਗੁਲਾਮੀ ਦੇ ਨਾਲ ਨਾਲ ਰਾਜਨੀਤਕ ਅਜ਼ਾਦੀ ਮੌਜੂਦ ਹੈ। ਫੌਜੀ ਦਸਤੇ ਉਹਨਾਂ ਲਈ ਜ਼ਿੰਦਗੀ ਦਾ ਸਾਹ ਹਨ ਅਤੇ ਉਹ ਅਧਿਕਾਰੀਆਂ ਦੀ ਜਾਂਗਲੀਆਂ ਵਾਂਗ ਪੂਜਾ ਕਰਦੇ ਹਨ।

ਪਰਸੋਂ ਕੋਈ ਜੋਹਨ ਮਾਰਟਿਨ ਲਗਭਗ ਸੌ ਬੰਦਿਆਂ ਨਾਲ ਇੱਥੇ ਆ ਰਿਹਾ ਹੈ, ਮੇਰਾ ਖਿਆਲ ਹੈ ਉਹ ਫੈਬੀਅਨ ਸੋਸ਼ਲਿਸਟ ਹਨ। ਮੈਂ ਉਹਨਾਂ ਨੂੰ ਮਿਲਾਂਗਾ। ਉਹ ਮੇਰੇ ਘਰ ਚਾਹ 'ਤੇ ਆ ਰਹੇ ਹਨ।

ਸੋ, ਮੇਰੇ ਜੀਵਣ ਢੰਗ ਤੇ ਮੇਰੇ ਵਿਚਾਰਾਂ ਲਈ ਇਤਨਾ ਹੀ ਕਾਫ਼ੀ ਹੈ। ਭਾਵੇਂ, ਇਹ ਮੇਰੇ ਸਾਰੇ ਵਿਚਾਰ ਸਹੀ ਹਨ! ਦਿਮਾਗ ਇੱਥੇ ਬੜੀ ਸਰਗਰਮੀ ਨਾਲ ਕੰਮ ਕਰਦਾ ਹੈ, ਮੈਂ ਹਰ ਸਮੇਂ ਇੱਕ ਬੜੀ ਉਤੇਜਨਾ ਤੇ ਜੋਸ਼ ਦੀ ਹਾਲਤ ਵਿੱਚ ਰਹਿੰਦਾ ਹਾਂ, ਮੇਰੇ ਕੋਲ ਅਮੁੱਕ ਕੰਮ ਪਿਆ ਹੈ, ਘੱਟ ਘੱਟ 16 ਵਰ੍ਹਿਆਂ ਵਿੱਚ ਮੁਕਾਉਣ ਜੋਗਾ ।

ਸਮਾਂ ਹੈ ਕਿ ਮੈਂ ਕਿਸੇ ਗੰਭੀਰ ਕੰਮ ਨੂੰ ਹੱਥ ਵਿੱਚ ਲਵਾਂ, ਹੁਣ ਮੈਂ ਇਹੋ ਮਹਿਸੂਸ ਕਰਦਾ ਹਾਂ, ਕਾਹਲੀ ਵਿੱਚ ਝਰੀਟੀਆਂ ਇਹ ਮੇਰੀਆਂ ਲਿਖਤਾਂ ਬਹੁਤ ਹੀ ਥੋੜ੍ਹੇ ਗੁਣ ਵਾਲੀਆਂ ਹਨ ।

ਚੰਗਾ, au revoir, ਮੇਰੇ ਮਿਹਰਵਾਨ ਦੋਸਤ। ਹਰ ਗੱਲ ਲਈ ਆਪਣੇ ਦਿਲ ਦੀ ਡੂੰਘਾਈ ਵਿੱਚੋਂ ਮੁੜ ਧੰਨਵਾਦ।

ਤੇਰੇ ਕੋਲ ਪੁੱਜਣ ਵਿੱਚ ਇਸ ਚਿੱਠੀ ਨੂੰ 15 ਦਿਨ ਲੱਗਣਗੇ ਅਤੇ ਤੇਰਾ ਜਵਾਬ ਆਉਣ ਵਿੱਚ ਹੋਰ ਪੰਦਰਾਂ ਦਿਨ।

ਜਵਾਬ ਦੇਣ ਦੀ ਮਿਹਰਬਾਨੀ ਕਰਨੀ । ਮੈਂ ਇਹ ਥਾਂ ਅਕਤੂਬਰ ਦੇ ਮੁੱਢ ਵਿੱਚ ਛੱਡ ਜਾਵਾਂਗਾ- ਇਸ ਦਾ ਫੈਸਲਾ ਹੋ ਗਿਆ ਹੈ। ਇਸ ਲਈ ਮੈਨੂੰ ਜਵਾਬ ਹੇਠ ਲਿਖੇ ਪਤੇ 'ਤੇ ਦੇਣਾ-

161 / 162
Previous
Next