Back ArrowLogo
Info
Profile

ਜੋ ਉਸ ਦੇ ਜਮਦੂਤ ਉਸ ਦੇ ਪੈਰਾਂ ਵਿੱਚ ਪਏ ਗੁਨਾਹੀਆਂ ਉੱਤੇ ਢਾਹ ਰਹੇ ਹਨ।

ਇਸ ਕੁੜੀ ਵੱਲ ਵੇਖੋ, ਜਿਸ ਨੇ ਹੁਣੇ ਹੁਣੇ ਆਪਣੇ ਲਈ ਇੱਕ ਨਵਾਂ ਟੋਪ ਖਰੀਦਿਆਂ ਹੈ ਅਤੇ ਜੋ ਸ਼ੀਸ਼ੇ ਵਿੱਚ ਵੇਖ ਕੇ ਬੜੇ ਚਾਅ ਨਾਲ ਆਪਣੇ ਆਪ ਨੂੰ ਸਲਾਹ ਰਹੀ ਹੈ। ਛੋਟੇ ਪਰ ਵੇਖਣ ਨੂੰ ਬਹੁਤ ਹੀ ਭੁੱਖੇ ਜਮਦੂਤਾਂ ਦਾ ਇੱਕ ਜੋੜਾ ਦੱਬੇ ਪੈਰੀਂ ਉਸ ਤੋਂ ਨਜ਼ਰ ਬਚਾਂਦਿਆਂ ਪਿੱਛੋਂ ਦੀ ਜਾ ਕੇ ਉਸ ਨੂੰ ਬਾਹਾਂ ਤੋਂ ਪਕੜ ਲੈਂਦਾ ਹੈ, ਕੁੜੀ ਚੀਕਦੀ ਹੈ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ। ਜਮਦੂਤ ਉਸ ਨੂੰ ਇੱਕ ਲੰਮੀ, ਪੱਧਰੀ ਤੇ ਢਾਲਵੀਂ ਵਹਿਣੀ ਵਿੱਚ ਲਿਟਾ ਦੇਂਦੇ ਹਨ, ਇਹ ਵਹਿਣੀ ਗਾਰ ਦੇ ਵਿਚਕਾਰ ਇਕ ਟੋਏ ਵਿੱਚ ਜਾ ਡਿੱਗਦੀ ਹੈ। ਟੋਏ ਵਿੱਚੋਂ ਭੂਰੇ ਰੰਗ ਦੀ ਭਾਪ ਨਿਕਲ਼ਦੀ ਹੈ, ਲਾਲ ਕਾਗਜ਼ਾਂ ਦੇ ਬਣਾਏ ਗਏ ਸੋਹਲਿਆਂ ਦੀਆਂ ਚੀਘਾਂ ਉਤਾਂਹ ਨੂੰ ਲਪਕਦੀਆਂ ਹਨ ਅਤੇ ਇਸ ਢਾਲਵੀਂ ਵਹਿਣੀ ਵਿੱਚ ਉੱਪਰੋਂ ਰਿੜ੍ਹਦੀ ਹੋਈ ਕੁੜੀ ਆਪਣੇ ਸ਼ੀਸ਼ੇ ਤੇ ਹੈਟ ਸਮੇਤ ਹੇਠਾਂ ਟੋਏ ਵਿੱਚ ਜਾ ਡਿੱਗਦੀ ਹੈ।

ਇੱਕ ਜਵਾਨ ਆਦਮੀ ਵਿਸਕੀ ਦਾ ਇੱਕ ਗਿਲਾਸ ਪੀਂਦਾ ਹੈ— ਝੱਟ ਹੀ ਜਮਦੂਤ ਉਸ ਨੂੰ ਮੰਚ ਹੇਠਲੀ ਮੋਰੀ ਵਿੱਚ ਤੁੰਨ ਦੇਂਦੇ ਹਨ।

ਦੋਜ਼ਖ ਵਿੱਚ ਸਾਹਘੋਟੂ ਹੁਸਨ ਹੈ, ਜਮਦੂਤ ਮਾੜੂਏ ਤੇ ਕਮਜ਼ੋਰ ਜਿਹੇ ਹਨ; ਉਹ ਆਪਣੇ ਇਸ ਕੰਮ ਕਾਰਨ ਮਰ ਮੁੱਕ ਗਏ ਥੱਕੇ ਟੁੱਟੇ ਜਾਪਦੇ ਹਨ, ਇਸ ਕੰਮ ਦੀ ਇਕਸਾਰਤਾ ਤੇ ਪ੍ਰਤੱਖ ਵਿਅਰਥਤਾ ਸਾਫ ਤੌਰ 'ਤੇ ਉਹਨਾਂ ਨੂੰ ਖਿਝਾਉਂਦੀ ਹੈ ਅਤੇ ਇਸ ਲਈ ਉਹ ਗੁਨਾਹਗਾਰਾਂ ਨਾਲ ਬੜੀ ਬੇਦਰਦੀ ਨਾਲ ਵਰਤਦੇ ਹਨ, ਉਹਨਾਂ ਨੂੰ ਲੱਤਾਂ ਤੋਂ ਪਕੜ ਕੇ ਲੱਕੜ ਦੀਆਂ ਗੇਲੀਆਂ ਵਾਂਗ ਵਹਿਣੀ ਵਿੱਚ ਵਗਾਹ ਵਗਾਹ ਕੇ ਸੁੱਟਦੇ ਹਨ। ਉਹਨਾਂ ਵੱਲ ਵੇਖਦਿਆਂ ਤੁਸੀਂ ਚੀਕ ਕੇ ਕਹਿਣਾ ਚਾਹੋਗੇ:

"ਬੱਸ, ਬਹੁਤ ਹੋ ਗਈ ਇਹ ਬੇਹੂਦਗੀ। ਤੁਸੀਂ ਹੜਤਾਲ ਕਿਉਂ ਨਹੀਂ ਕਰ ਦੇਂਦੇ, ਮੁੰਡਿਓ!"

ਇੱਕ ਮੁਟਿਆਰ ਆਪਣੇ ਗਵਾਂਢੀ ਦੇ ਬਟੂਏ ਵਿੱਚੋਂ ਕੁਝ ਸਿੱਕੇ ਚੁਰਾ ਲੈਂਦੀ ਹੈ, ਉਸੇ ਵੇਲ਼ੇ ਝਟਪਟ ਜਮਦੂਤ ਸ਼ੈਤਾਨ ਨੂੰ ਖੁਸ਼ ਕਰਨ ਲਈ ਜੋ ਖੁਸ਼ੀ ਵਿੱਚ ਆਪਣੀਆਂ ਲੱਤਾਂ ਝੁਲਾਉਂਦਾ ਨਾਸਾਂ ਹਿੱਚ ਹਿੱਚ ਕਰ ਰਿਹਾ ਹੈ, ਉਸ ਕੁੜੀ ਨੂੰ ਵਹਿਣੀ ਵਿੱਚ ਸੁੱਟ ਦੇਂਦੇ ਹਨ। ਜਮਦੂਤ ਵਿਹਲੜ ਨਿਕੰਮੇ ਸ਼ੈਤਾਨ ਵੱਲ ਗੁਸੈਲੀਆਂ ਨਜ਼ਰਾਂ ਨਾਲ ਵੇਖਦੇ ਹਨ ਅਤੇ ਲਟ ਲਟ ਬਲਦੇ ਟੋਏ ਦੇ ਪੇਟ ਵਿੱਚ ਹਰ ਉਸ ਵਿਅਕਤੀ ਨੂੰ ਬੇਰਹਿਮੀ ਨਾਲ ਸੁੱਟੀ ਜਾਂਦੇ ਹਨ, ਜੋ ਵੀ ਕੁਝ ਜਾਣਨ ਦੀ ਉਤਸੁਕਤਾ ਨਾਲ ਦੋਜ਼ਖ ਦੇ ਅੰਦਰ ਝਾਕਣ ਦਾ ਯਤਨ ਕਰਦਾ ਹੈ...।

ਆਮ ਲੋਕ ਇਹਨਾਂ ਭਿਅੰਕਰ ਜ਼ੁਲਮਾਂ ਨੂੰ ਇੱਕ ਗੰਭੀਰ ਖਾਮੋਸ਼ੀ ਨਾਲ ਵਾਚਦੇ ਹਨ। ਹਾਲ ਕਮਰੇ ਵਿੱਚ ਹਨ੍ਹੇਰਾ ਹੈ । ਇੱਕ ਹੱਟਾ ਕੱਟਾ ਘੁੰਘਰਾਲੇ ਵਾਲਾਂ ਵਾਲਾ ਜੁਆਨ ਆਦਮੀ, ਜਿਸ ਨੇ ਮੋਟੀ ਜੈਕਟ ਪਹਿਨੀ ਹੋਈ ਹੈ, ਇੱਕ ਨਿਰਾਸ ਤੇ ਭਾਰੀ ਆਵਾਜ਼ ਵਿੱਚ ਭਾਸ਼ਣ ਝਾੜਦਾ ਹੈ।

ਮੰਚ ਵੱਲ ਇਸ਼ਾਰਾ ਕਰਦਿਆਂ ਉਹ ਉਪਦੇਸ਼ ਦਿੰਦਾ ਹੈ ਕਿ ਜੇ ਲੋਕ ਇਸ ਚੁਸਤ ਲਾਲ ਕੱਪੜੇ ਪਾਈ ਵਿੰਗ-ਲੱਤੇ ਸ਼ੈਤਾਨ ਦਾ ਸ਼ਿਕਾਰ ਨਹੀਂ ਬਣਨਾ ਚਾਹੁੰਦੇ, ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁੜੀਆਂ ਨੂੰ ਬਿਨਾਂ ਉਹਨਾਂ ਨਾਲ ਵਿਆਹ ਕਰਾਏ ਚੁੰਮਣਾ ਗਲਤ ਹੈ,

27 / 162
Previous
Next