

ਨਹੀਂ ਤਾਂ ਹੋ ਸਕਦਾ ਹੈ ਕੁੜੀਆਂ ਵੇਸਵਾਵਾਂ ਬਣ ਜਾਣ: ਗਿਰਜੇ ਦੀ ਮਨਜ਼ੂਰੀ ਤੋਂ ਬਿਨਾਂ ਜਵਾਨ ਆਦਮੀਆਂ ਨੂੰ ਚੁੰਮਣਾ ਗਲਤ ਹੈ ਕਿਉਂ ਜੋ ਹੋ ਸਕਦਾ ਹੈ ਇਸ ਦੇ ਫਲਸਰੂਪ ਛੋਟੇ ਮੁੰਡੇ ਕੁੜੀਆਂ ਜੰਮ ਪੈਣ ਵੇਸ਼ਵਾਵਾਂ ਨੂੰ ਆਪਣੇ ਗਾਹਕਾਂ ਦੀਆਂ ਜੇਬਾਂ ਵਿੱਚੋਂ ਪੈਸਾ ਨਹੀਂ ਚੁਰਾਉਣਾ ਚਾਹੀਦਾ; ਆਮ ਤੌਰ 'ਤੇ ਲੋਕਾਂ ਨੂੰ ਸ਼ਰਾਬ ਜਾਂ ਹੋਰ ਕੋਈ ਅਜਿਹੀ ਚੀਜ਼ ਨਹੀਂ ਪੀਣੀ ਚਾਹੀਦੀ ਜੋ ਜਜ਼ਬਿਆਂ ਨੂੰ ਭੜਕਾਉਂਦੀ ਹੈ ਤੇ ਉਹਨਾਂ ਨੂੰ ਸ਼ਰਾਬਖਾਨਿਆਂ ਦੀ ਥਾਂ 'ਤੇ ਗਿਰਜਿਆਂ ਵਿੱਚ ਜਾਣਾ ਚਾਹੀਦਾ ਹੈ, ਇਹ ਗੱਲ ਰੂਹਾਂ ਲਈ ਚੰਗੇਰੀ ਅਤੇ ਸਸਤੀ ਵੀ ਹੈ...।
ਉਹ ਇਹ ਸਭ ਕੁਝ ਨੀਰਸ ਤੇ ਇੱਕਸਾਰ ਅਵਾਜ਼ ਵਿੱਚ ਕਹਿੰਦਾ ਜਾਂਦਾ ਹੈ ਅਤੇ ਇਹ ਪ੍ਰਤੱਖ ਹੈ ਕਿ ਉਹ ਆਪ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਨਹੀਂ ਰੱਖਦਾ, ਜਿਸ ਬਾਰੇ ਉਪਦੇਸ਼ ਦੇਣ ਲਈ ਉਸ ਨੂੰ ਹਿਦਾਇਤ ਕੀਤੀ ਗਈ ਹੈ।
ਗੁਨਾਹਗਾਰਾਂ ਲਈ ਇਸ ਸ਼ਾਨਦਾਰ ਮਨੋਰੰਜਨ ਦੇ ਮਾਲਕਾਂ ਨੂੰ ਕੋਈ ਵੀ ਇਹ ਜ਼ਰੂਰ ਕਹਿਣਾ ਚਾਹੇਗਾ:
"ਭੱਦਰ ਪੁਰਸ਼ੋ ! ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉਪਦੇਸ਼ ਨਾਲ ਮਨੁੱਖੀ ਰੂਹਾਂ ਗੁਨਾਹਾਂ ਤੋਂ ਪਾਕ ਹੋ ਜਾਣ, ਜਿਵੇਂ ਕਸਟਰੈਲ ਪੇਟ ਨੂੰ ਸਾਫ ਕਰ ਦੇਂਦਾ ਹੈ ਤਾਂ ਤੁਹਾਨੂੰ ਆਪਣੇ ਪ੍ਰਚਾਰਕਾਂ ਨੂੰ ਵਧੇਰੇ ਉਜਰਤ ਦੇਣੀ ਚਾਹੀਦੀ ਹੈ।"
ਇਸ ਭਿਆਨਕ ਤਮਾਸ਼ੇ ਦੇ ਅੰਤ 'ਤੇ ਗਾਰ ਦੀ ਇੱਕ ਨੁੱਕਰ ਵਿੱਚੋਂ ਇੱਕ ਕਰੂਪਤਾ ਦੀ ਹੱਦ ਤੱਕ ਸੁੰਦਰ ਦੇਵਤਾ ਪ੍ਰਗਟ ਹੁੰਦਾ ਹੈ। ਉਹ ਇੱਕ ਤਾਰ ਵਿੱਚ ਬੱਝਾ ਸਾਰੀ ਗਾਰ ਦੇ ਅੰਦਰ ਹਵਾ ਵਿੱਚ ਤੈਰਦਾ ਹੈ, ਉਸ ਨੇ ਆਪਣੇ ਦੰਦਾਂ ਵਿਚਾਲੇ ਚਮਕੀਲੇ ਕਾਗਜ਼ ਵਿੱਚ ਵਲ੍ਹੇਟਿਆ ਬਿਗਲ ਪਕੜਿਆ ਹੋਇਆ ਹੈ। ਉਸ ਨੂੰ ਵੇਖਦਿਆਂ ਹੀ ਸ਼ੈਤਾਨ ਇੱਕ ਡੱਡੂ ਵਾਂਗ ਉੱਛਲ ਕੇ ਉਸ ਟੋਏ ਵਿੱਚ ਗੁਨਾਹਗਾਰਾਂ ਦੇ ਮਗਰ ਜਾ ਡਿੱਗਦਾ ਹੈ, ਕੁਝ ਤਿੜਕਣ ਤੇ ਮੁੜਕਣ ਦੀ ਅਵਾਜ਼ ਆਉਂਦੀ ਹੈ, ਲੇਵੀ ਨਾਲ ਜੋੜੇ ਕਾਗਜ਼ ਦੀਆਂ ਬਣੀਆਂ ਚੱਟਾਨਾਂ ਏਧਰ ਉੱਧਰ ਲੁੜ੍ਹਕਦੀਆਂ ਹਨ, ਜਮਦੂਤ ਆਪਣੀ ਕਰੜੀ ਮਿਹਨਤ ਤੋਂ ਮੁਕਤ ਹੋਏ ਖੁਸ਼ੀ ਨਾਲ ਏਧਰ ਉੱਧਰ ਦੌੜਦੇ ਹਨ-ਅਤੇ ਪਰਦਾ ਡਿੱਗਦਾ ਹੈ। ਭੀੜ ਉੱਠਦੀ ਹੈ ਤੇ ਹਾਲ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਕੁਝ ਕੁ ਹੱਸਣ ਦੀ ਦਲੇਰੀ ਕਰਦੇ ਹਨ, ਪਰ ਬਹੁਤੇ ਗਮਗੀਨ ਤੇ ਉਦਾਸ ਹਨ। ਸ਼ਾਇਦ ਉਹ ਇਹ ਸੋਚ ਰਹੇ ਹਨ: "ਜੇ ਦੋਜ਼ਖ ਇਤਨਾ ਭਿਅੰਕਰ ਹੈ, ਤਾਂ ਗੁਨਾਹ ਨਾ ਕਰਨਾ ਹੀ ਚੰਗੀ ਗੱਲ ਹੈ।"
ਉਹ ਟੁਰਦੇ ਜਾਂਦੇ ਹਨ। ਅਗਲੀ ਇਮਾਰਤ ਵਿੱਚ ਉਹਨਾਂ ਨੂੰ "ਪਰਲੋਕ" ਵਿਖਾਇਆ ਜਾਂਦਾ ਹੈ। ਇਹ ਇੱਕ ਵੱਡਾ ਸੰਸਥਾਨ ਹੈ, ਇਸ ਵਿੱਚ ਵੀ ਗੁੰਨ੍ਹੇ ਹੋਏ ਕਾਗਜ਼ ਦੇ ਟੋਏ ਹਨ ਜਿਨ੍ਹਾਂ ਵਿੱਚ ਪਾਟੇ ਪੁਰਾਣੇ ਕੱਪੜੇ ਪਾਈ ਮੋਇਆਂ ਦੀਆਂ ਰੂਹਾਂ ਐਵੇਂ ਹੀ ਏਧਰ ਉੱਧਰ ਫਿਰ ਰਹੀਆਂ ਹਨ। ਤੁਸੀਂ ਉਹਨਾਂ ਨਾਲ ਅੱਖਾਂ ਝਮਕਾ ਸਕਦੇ ਹੋ, ਪਰ ਉਹਨਾਂ ਨੂੰ ਚੂੰਢੀ ਨਹੀਂ ਵੱਢ ਸਕਦੇ- ਇਹ ਬਿਲਕੁੱਲ ਸਪੱਸ਼ਟ ਹੈ। ਕੱਚੀਆਂ, ਕੰਮ ਚਲਾਊ ਕੰਧਾਂ ਜੋ ਸਿਲ੍ਹੀ ਹਵਾ ਨੂੰ ਠੰਡੀ ਭਾਪ ਨਾਲ ਭਿੱਜੀਆਂ ਪਈਆਂ ਹਨ ਵਿਚਾਲੇ ਧਰਤ ਹੇਠਲੇ ਗੋਰਖ ਧੰਦੇ ਦੇ ਹਨ੍ਹੇਰੇ ਵਿੱਚ